ਕੇਜਰੀਵਾਲ ਸਰਕਾਰ 24 ਰੁਪਏ ਕਿਲੋ ਵੇਚੇਗੀ ਪਿਆਜ਼ - 5 ਅਹਿਮ ਖ਼ਬਰਾਂ

09/24/2019 7:31:30 AM

ਪਿਆਜ਼
Getty Images

ਮਹਿੰਗਾਈ ਨਾਲ ਜਨਤਾ ਨੂੰ ਰਾਹਤ ਦੇਣ ਲਈ ਦਿੱਲੀ ਸਰਕਾਰ ਨੇ ਪਿਆਜ਼ 24 ਰੁਪਏ ਕਿਲੋ ਦੀ ਦਰ ਨਾਲ ਵੇਚਣ ਦਾ ਫ਼ੈਸਲਾ ਕੀਤਾ ਹੈ।

ਹਿੰਦੁਸਤਾਨ ਅਖ਼ਬਾਰ ਦੀ ਖ਼ਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਪਿਆਜ਼ਾਂ ਦੇ ਮੁੱਲ ''ਤੇ ਨਜ਼ਰ ਰੱਖੀ ਹੋਈ ਹੈ। ਕੇਜਰੀਵਾਲ ਨੇ ਕਿਹਾ ਹੈ ਕਿ ਇਸ ਲਈ ਸਰਕਾਰ ਵੱਲੋਂ ਛੇਤੀ ਟੈਂਡਰ ਜਾਰੀ ਦਿੱਤਾ ਜਾਵੇਗਾ।

ਦਿੱਲੀ ਵਿੱਚ ਪਿਆਜ਼ ਦੀ ਕੀਮਤ ਰਿਟੇਲ ਮਾਰਕੀਟ ''ਚ 60 ਤੋਂ 80 ਰੁਪਏ ਕਿਲੋ ਪਹੁੰਚ ਗਈ ਹੈ।

ਇਹ ਵੀ ਪੜ੍ਹੋ:

ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਵਿੱਚ ਕਬਾੜ ਦੀ ਦੁਕਾਨ ਵਿੱਚ ਧਮਾਕਾ, 2 ਦੀ ਮੌਤ

ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਵਿੱਚ ਧਮਾਕੇ ਕਾਰਨ ਦੋ ਲੋਕਾਂ ਦੀ ਮੌਤ ਹੋਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ ਹਨ। ਇਹ ਧਮਾਕਾ ਘਰ ਅੰਦਰ ਰੱਖੇ ਗਏ ਕਬਾੜ ਵਿੱਚ ਹੋਇਆ।

ਮੌਕੇ ''ਤੇ ਪਹੁੰਚੇ ਏਸੀਪੀ ਦੇਵਦੱਤ ਮੁਤਾਬਕ, "ਕਬਾੜ ਦੀ ਸਾਫ-ਸਫਾਈ ਕਰਦਿਆਂ ਅਚਾਨਕ ਧਮਾਕਾ ਹੋ ਗਿਆ। ਇਸ ਧਮਾਕੇ ਦੀ ਵਜ੍ਹਾ ਕੀ ਹੈ ਇਸ ਬਾਰੇ ਜਾਂਚ ਮਗਰੋਂ ਹੀ ਦੱਸਿਆ ਜਾ ਸਕਦਾ ਹੈ।"

ਇਹ ਕਬਾੜ ਅੰਮ੍ਰਿਤਸਰ ਦੇ ਕੈਂਟੋਨਮੈਂਟ ਥਾਣੇ ''ਚੋਂ ਆਇਆ ਸੀ। ਥਾਣੇ ਵਿੱਚ ਤਾਇਨਾਤ ਹੋਮ ਗਾਰਡ ਮੁਲਾਜ਼ਮ ਗੁਰਨਾਮ ਸਿੰਘ ਨੂੰ ਥਾਣੇ ਦੀ ਸਾਫ਼ ਸਫ਼ਾਈ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਗੁਰਨਾਮ ਸਿੰਘ ਮੁਤਾਬਕ, "ਥਾਣੇ ਵਿੱਚ ਫੜੇ ਗਏ ਦਿਵਾਲੀ ਦੇ ਪਟਾਕਿਆਂ ਦਾ ਪੁਰਾਣਾ ਸਮਾਨ ਸੀ ਉਸ ਦੀ ਅਸੀਂ ਮੁੰਸ਼ੀ ਵੱਲੋਂ ਲਗਾਈ ਗਈ ਡਿਊਟੀ ਮੁਤਾਬਕ ਸਫਾਈ ਕਰਵਾ ਰਹੇ ਸੀ। ਉਸ ਸਮਾਨ ਵਿੱਚ ਧਮਾਕਾਖੇਜ਼ ਵੀ ਹੋ ਸਕਦਾ ਹੈ ਇਸ ਬਾਰੇ ਸਾਨੂੰ ਨਹੀਂ ਪਤਾ ਲੱਗਿਆ। ਮੈਂ ਆਪਣੇ ਕੁਝ ਬੰਦੇ ਲਾਏ ਸੀ ਉੱਥੇ ਪਏ ਕਬਾੜ ਦੀ ਸਫਾਈ ਲਈ।"

ਪੀੜਤ ਪਰਿਵਾਰ ਦਾ ਕਹਿਣਾ ਹੈ, ''''ਥਾਣੇ ਵਾਲਿਆਂ ਨੇ ਕਿਹਾ ਸੀ ਕਿ ਥਾਣੇ ਦੀ ਸਫਾਈ ਕਰ ਦਿਓ ਅਤੇ ਜੋ ਵੀ ਹੈ ਲੈ ਜਾਇਓ ਅਤੇ ਵੇਚ ਵੱਟ ਲਿਓ, ਪਰ ਸਾਨੂੰ ਕੀ ਪਤਾ ਸੀ ਕਿ ਇਸ ਵਿੱਚ ਬਲਾਸਟ ਹੋ ਜਾਣਾ ਹੈ।" ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਗੁਰਦਾਸ ਮਾਨ ਕਿਸ ''ਹਿੰਦੋਸਤਾਨੀ'' ਦੀ ਗੱਲ ਕਰ ਰਹੇ ਤੇ ਵਿਦਵਾਨ ਕੀ ਅਰਥ ਕੱਢ ਰਹੇ

ਗਾਇਕ ਗੁਰਦਾਸ ਮਾਨ ਪੰਜਾਬੀ ਭਾਸ਼ਾ ਬਾਰੇ ਆਪਣੀ ਇੱਕ ਟਿੱਪਣੀ ਕਾਰਨ ਵਿਵਾਦਾਂ ਵਿੱਚ ਘਿਰੇ ਹੋਏ ਹਨ।

''ਇੱਕ ਨੇਸ਼ਨ ਇੱਕ ਭਾਸ਼ਾ'' ਦੀ ਬਹਿਸ ਦੌਰਾਨ ਇਸ ਵਿਚਾਰ ਦਾ ਸਮਰਥਨ ਕਰਕੇ ਉਹ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਹਨ।

https://www.youtube.com/watch?v=XxQ_rKWnNUY

ਉਨ੍ਹਾਂ ਖ਼ਿਲਾਫ਼ ਕੁਝ ਥਾਵਾਂ ''ਤੇ ਰੋਸ ਮੁਜ਼ਾਹਰੇ ਵੀ ਹੋਏ ਹਨ। ਕੈਨੇਡਾ ਦੇ ਵੈਨਕੂਵਰ ਵਿੱਚ ਉਨ੍ਹਾਂ ਦੇ ਸ਼ੋਅ ਦੌਰਾਨ ਹਾਲ ਦੇ ਬਾਹਰ ਕੁਝ ਲੋਕਾਂ ਨੇ ਮੁਜ਼ਾਹਰਾ ਕੀਤਾ ਅਤੇ ਕੁਝ ਬੈਨਰ ਲੈ ਕੇ ਹਾਲ ਦੇ ਅੰਦਰ ਵੀ ਚਲੇ ਗਏ।

ਦਰਅਸਲ ਗੁਰਦਾਸ ਮਾਨ ਨੇ ਕੈਨੇਡੀਅਨ ਰੇਡੀਓ ਚੈਨਲ ''ਤੇ ਦਿੱਤੇ ਇੰਟਰਵਿਊ ਵਿੱਚ ''ਹਿੰਦੋਸਤਾਨੀ ਬੋਲੀ'' ਦੀ ਹਮਾਇਤ ਕੀਤੀ। ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਇਸ ਬਿਆਨ ਦੀ ਨਿੰਦਾ ਕੀਤੀ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

Thomas Cook: ਜਦੋਂ ਅਚਾਨਕ 175 ਸਾਲ ਪੁਰਾਣੀ ਟਰੈਵਲ ਕੰਪਨੀ ਹੋਈ ਬੰਦ, ਡੇਢ ਲੱਖ ਲੋਕ ਵੱਖ-ਵੱਖ ਥਾਵਾਂ ''ਤੇ ਫਸੇ

ਬ੍ਰਿਟੇਨ ਦੀ ਤਕਰੀਬਨ 175 ਸਾਲ ਪੁਰਾਣੀ ਟਰੈਵਲ ਕੰਪਨੀ ਥੋਮਸ ਕੁੱਕ ਬੰਦ ਹੋ ਗਈ ਹੈ ਜਿਸ ਤੋਂ ਬਾਅਦ ਉਸ ਨੇ ਆਪਣੇ ਇੱਕ ਲੱਖ 55 ਹਜ਼ਾਰ ਬ੍ਰਿਟਿਸ਼ ਯਾਤਰੀਆਂ ਨੂੰ ਵਾਪਿਸ ਬੁਲਾ ਲਿਆ ਹੈ।

ਯੂਕੇ ਦੀ ਸਿਵਲ ਐਵੀਏਸ਼ਨ ਅਥਾਰਿਟੀ (CAA) ਵਾਪਿਸ ਬੁਲਾਏ ਗਏ ਲੋਕਾਂ ਨਾਲ ਸੰਪਰਕ ਵਿੱਚ ਹੈ।

ਬ੍ਰਿਟਿਸ਼ ਸਰਕਾਰ ਦਾ ਅਧਿਕਾਰੀ ਟੂਰਿਸਟਾਂ ਨਾਲ ਗੱਲ ਕਰਦੇ ਹੋਏ
AFP
ਬ੍ਰਿਟਿਸ਼ ਸਰਕਾਰ ਦਾ ਅਧਿਕਾਰੀ ਟੂਰਿਸਟਾਂ ਨਾਲ ਗੱਲ ਕਰਦੇ ਹੋਏ

ਥੋਮਸ ਕੁੱਕ ਦੇ ਬੰਦ ਹੋਣ ਨਾਲ ਦੁਨੀਆਂ ਭਰ ''ਚ 22,000 ਲੋਕਾਂ ਦੀ ਨੌਕਰੀ ਪ੍ਰਭਾਵਿਤ ਹੋਈ ਹੈ ਜਿਸ ਵਿੱਚ 9000 ਕਰਮਚਾਰੀ ਸਿਰਫ਼ ਯੂਕੇ ਵਿੱਚ ਹਨ। ਕੰਪਨੀ ਦੇ ਮੁਖੀ ਪੀਟਰ ਫੈਂਕਹੌਜਰ ਦਾ ਕਹਿਣਾ ਹੈ ਕਿ ਕੰਪਨੀ ਦਾ ਬੰਦ ਹੋਣਾ "ਬੜੀ ਅਫਸੋਸ ਵਾਲੀ ਗੱਲ ਹੈ।"

ਥੋਮਸ ਕੁੱਕ 1841 ਤੋਂ ਹੋਂਦ ਵਿੱਚ ਆਈ ਸੀ, ਕੰਪਨੀ ਨੇ ਫੰਡ ਜੁਟਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਨਾਕਾਮਯਾਬ ਹੋ ਗਈ। ਸਰਕਾਰ ਨੂੰ 250 ਮਿਲੀਅਨ ਪਾਊਂਡ ਦਾ ਫੰਡ ਦੇਣ ਲਈ ਕਿਹਾ ਗਿਆ ਪਰ ਉਸ ਨੇ ਇਨਕਾਰ ਕਰ ਦਿੱਤਾ।

ਟਰਾਂਸਪੋਰਟ ਮੰਤਰੀ ਗਰੈਂਟ ਸ਼ੈਪਸ ਨੇ ਥੋਮਸ ਕੁੱਕ ਨੂੰ ਫੰਡ ਨਾ ਦੇਣ ਦੇ ਮੁੱਦੇ ''ਤੇ ਸਫ਼ਾਈ ਦਿੱਤੀ ਹੈ।

ਉਨ੍ਹਾਂ ਬੀਬੀਸੀ ਨੂੰ ਕਿਹਾ, "ਮੈਨੂੰ ਡਰ ਹੈ ਕਿ ਇਹ ਫੰਡ ਉਨ੍ਹਾਂ ਨੂੰ ਬਹੁਤ ਘੱਟ ਸਮੇਂ ਲਈ ਬਚਾ ਕੇ ਰੱਖੇਗਾ ਅਤੇ ਫਿਰ ਅਸੀਂ ਕਿਸੇ ਵੀ ਤਰ੍ਹਾਂ ਲੋਕਾਂ ਨੂੰ ਬਚਾਉਣ ਦੀ ਸਥਿਤੀ ਵਿੱਚ ਵਾਪਿਸ ਆ ਜਾਵਾਂਗੇ।'''' ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੋ।

ਇਹ ਵੀ ਪੜ੍ਹੋ:

6 ਗਰਭਪਾਤ ਤੋਂ ਪੈਦਾ ਹੋਈ ਪੈਦਾ ਹੋਈ ਬੱਚੀ ਦੀ ਕਾਰ ''ਚ ਭੁੱਲਣ ਕਾਰਨ ਹੋਈ ਮੌਤ

ਅਮਰੀਕਾ ਵਿੱਚ ਇੱਕ ਜੋੜੇ ਦੀ 2 ਸਾਲਾ ਬੱਚੀ ਜ਼ਾਰੀਆਹ ਦੀ ਮੌਤ ਉਸ ਦੀ ਮਾਂ ਵੱਲੋਂ ਕਾਰ ''ਚ ਉਸ ਨੂੰ ਭੁੱਲ ਜਾਣ ਕਾਰਨ ਹੋ ਗਈ ਹੈ।

ਮੈਕਸੀਕੋ ਪੁਲਿਸ ਮੁਤਾਬਕ ਜ਼ਾਰੀਆਹ ਨੇ ਦੀ ਮੌਤ ਉਸ ਵੇਲੇ ਹੋਈ ਜਦੋਂ ਉਸ ਦੀ ਮਾਂ ਟੈਮੀ ਬਰੂਕਸ ਕੰਮ ''ਤੇ ਜਾਣ ਵੇਲੇ ਉਸ ਨੂੰ ਨਰਸਰੀ ''ਚ ਛੱਡਣਾ ਭੁੱਲ ਗਈ ਅਤੇ ਉਹ ਕਾਰ ''ਚ ਹੀ ਰਹਿ ਗਈ।"

ਸਾਲ 2019 ਜ਼ਾਰੀਆਹ ਅਮਰੀਕਾ ਵਿੱਚ 42ਵਾਂ ਬੱਚਾ ਹੈ ਜਿਸ ਦੀ ਬੰਦ ਕਾਰ ਵਿੱਚ ਸਾਹ ਘੁਟਣ ਕਾਰਨ ਮੌਤ ਹੋਈ ਹੈ ਅਤੇ ਹਰ ਸਾਲ ਔਸਤਨ 38 ਬੱਚਿਆਂ ਦੀ ਮੌਤ ਕਾਰ ਵਿੱਚ ਰਹਿ ਜਾਣ ਕਾਰਨ ਹੁੰਦੀ ਹੈ।

ਇਸ ਜੋੜੇ ਦੀ ਇਹ ਬੱਚੀ 6 ਗਰਭਪਾਤ ਤੋਂ ਬਾਅਦ ਉਸ ਵੇਲੇ ਪੈਦਾ ਹੋਈ ਜਦੋਂ ਉਨ੍ਹਾਂ ਨੇ ਆਸ ਛੱਡ ਦਿੱਤੀ ਸੀ।

ਜ਼ਾਰੀਆਪ ਦੀ ਮਾਂ ਟੈਮੀ ਨੂੰ ਮੌਤ ਦੇ ਮੂੰਹ ਵਿੱਚ ਬੱਚੇ ਨੂੰ ਛੱਡ ਜਾਣ ਕਾਰਨ ਅਤੇ ਮਾੜੇ ਵਤੀਰੇ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=2EuMuzk7w9M

https://www.youtube.com/watch?v=UD9BxdZ1Du8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News