ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਵਿੱਚ ਕਬਾੜ ਦੀ ਦੁਕਾਨ ਵਿੱਚ ਧਮਾਕਾ, 2 ਦੀ ਮੌਤ
Monday, Sep 23, 2019 - 10:01 PM (IST)

ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਵਿੱਚ ਧਮਾਕੇ ਕਾਰਨ ਦੋ ਲੋਕਾਂ ਦੀ ਮੌਤ ਹੋਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ ਹਨ। ਇਹ ਧਮਾਕਾ ਘਰ ਅੰਦਰ ਰੱਖੇ ਗਏ ਕਬਾੜ ਵਿੱਚ ਹੋਇਆ।
ਮੌਕੇ ''ਤੇ ਪਹੁੰਚੇ ਏਸੀਪੀ ਦੇਵਦੱਤ ਮੁਤਾਬਕ, ''''ਕਬਾੜ ਦੀ ਸਾਫ-ਸਫਾਈ ਕਰਦਿਆਂ ਅਚਾਨਕ ਧਮਾਕਾ ਹੋ ਗਿਆ। ਇਸ ਧਮਾਕੇ ਦੀ ਵਜ੍ਹਾ ਕੀ ਹੈ ਇਸ ਬਾਰੇ ਜਾਂਚ ਮਗਰੋਂ ਹੀ ਦੱਸਿਆ ਜਾ ਸਕਦਾ ਹੈ।''''
ਇਹ ਕਬਾੜ ਅੰਮ੍ਰਿਤਸਰ ਦੇ ਕੈਂਟੋਨਮੈਂਟ ਥਾਣੇ ''ਚੋਂ ਆਇਆ ਸੀ। ਥਾਣੇ ਵਿੱਚ ਤਾਇਨਾਤ ਹੋਮ ਗਾਰਡ ਮੁਲਾਜ਼ਮ ਗੁਰਨਾਮ ਸਿੰਘ ਨੂੰ ਥਾਣੇ ਦੀ ਸਾਫ਼ ਸਫ਼ਾਈ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਇਹ ਵੀ ਪੜ੍ਹੋ
- ਗੁਰਦਾਸ ਮਾਨ ਕਿਸ ''ਹਿੰਦੋਸਤਾਨੀ'' ਦੀ ਗੱਲ ਕਰ ਰਹੇ ਤੇ ਵਿਦਵਾਨ ਕੀ ਅਰਥ ਕੱਢ ਰਹੇ
- ਗਊ ਹੱਤਿਆ ਦੇ ਇਲਜ਼ਾਮ ''ਚ ਸ਼ਖਸ ਦਾ ਕਤਲ, ਮੁਲਜ਼ਮਾਂ ਨੂੰ ਬਚਾਉਣ ਥਾਣੇ ਪਹੁੰਚੀ ਭੀੜ
ਗੁਰਨਾਮ ਸਿੰਘ ਮੁਤਾਬਕ, ''''ਥਾਣੇ ਵਿੱਚ ਫੜੇ ਗਏ ਦਿਵਾਲੀ ਦੇ ਪਟਾਕਿਆਂ ਦਾ ਪੁਰਾਣਾ ਸਮਾਨ ਸੀ ਉਸ ਦੀ ਅਸੀਂ ਮੁੰਸ਼ੀ ਵੱਲੋਂ ਲਗਾਈ ਗਈ ਡਿਊਟੀ ਮੁਤਾਬਕ ਸਫਾਈ ਕਰਵਾ ਰਹੇ ਸੀ। ਉਸ ਸਮਾਨ ਵਿੱਚ ਧਮਾਕਾਖੇਜ਼ ਵੀ ਹੋ ਸਕਦਾ ਹੈ ਇਸ ਬਾਰੇ ਸਾਨੂੰ ਨਹੀਂ ਪਤਾ ਲੱਗਿਆ। ਮੈਂ ਆਪਣੇ ਕੁਝ ਬੰਦੇ ਲਾਏ ਸੀ ਉੱਥੇ ਪਏ ਕਬਾੜ ਦੀ ਸਫਾਈ ਲਈ।''''
ਪੀੜਤ ਪਰਿਵਾਰ ਦਾ ਕਹਿਣਾ ਹੈ, ''''ਥਾਣੇ ਵਾਲਿਆਂ ਨੇ ਕਿਹਾ ਸੀ ਕਿ ਥਾਣੇ ਦੀ ਸਫਾਈ ਕਰ ਦਿਓ ਅਤੇ ਜੋ ਵੀ ਹੈ ਲੈ ਜਾਇਓ ਅਤੇ ਵੇਚ ਵੱਟ ਲਿਓ, ਪਰ ਸਾਨੂੰ ਕੀ ਪਤਾ ਸੀ ਕਿ ਇਸ ਵਿੱਚ ਬਲਾਸਟ ਹੋ ਜਾਣਾ ਹੈ।''''
ਘਰ ਅੰਦਰ ਲਿਆਂਦੇ ਕਬਾੜ ਵਿੱਚ ਸਾਫ ਸਫਾਈ ਵੇਲੇ ਅਚਾਨਕ ਧਮਾਕਾ ਹੋ ਗਿਆ।
ਘਟਨਾ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਕੇ ਦੁਖ ਪ੍ਰਗਟਾਇਆ ਹੈ।
https://twitter.com/capt_amarinder/status/1176155642291081217
ਉਨ੍ਹਾਂ ਟਵੀਟ ਕੀਤਾ, ''''ਅੰਮ੍ਰਿਤਸਰ ਦੇ ਪੁਤਲੀਘਰ ਇਲਾਕੇ ਹੋਏ ਬਲਾਸਟ ਬਾਰੇ ਜਾਣ ਕੇ ਦੁਖ ਹੋਇਆ। ਮੈਂ ਧਮਾਕੇ ਦੇ ਪਿੱਛੇ ਦੇ ਅਸਲ ਕਾਰਨਾਂ ਦੇ ਜਾਂਚ ਦੇ ਹੁਕਮ ਦੇ ਦਿੱਤੇ ਹਨ।''''
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)