ਪੰਜਾਬ ਪੁਲਿਸ ਦਾ ਦਾਅਵਾ ਅੱਤਵਾਦੀ ਸਾਜਿਸ਼ ਦਾ ਪਰਦਾਫਾਸ਼, AK-47 ਰਾਇਫਲਾਂ ਤੇ ਹੈਂਡ ਗ੍ਰੇਨੇਡ ਬਰਾਮਦ
Sunday, Sep 22, 2019 - 09:46 PM (IST)

ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲਸੀਜੈਂਸ ਦੇ ਸਾਂਝੇ ਆਪਰੇਸ਼ਨ ਤਹਿਤ ਪਾਕਿਸਤਾਨ ਅਤੇ ਜਰਮਨੀ ਆਧਾਰਿਤ ਗਰੁੱਪ ਦੇ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦਾ ਦਾਅਵਾ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ AK-47 ਰਾਇਫਲਾਂ ਅਤੇ ਹੋਰ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕੇਸ ਦੀ ਜਾਂਚ ਨੂੰ ਕੌਮੀ ਜਾਂਚ ਏਜੰਸੀ (NIA) ਸੌਂਪਣ ਦਾ ਫ਼ੈਸਲਾ ਲਿਆ ਹੈ।
ਪੁਲਿਸ ਮੁਤਾਬਕ ਇਨ੍ਹਾਂ ਕੋਲੋਂ ਪੰਜ AK-47 ਰਾਇਫਲ, 30 ਬੋਰ ਪਿਸਟਲ, 9 ਹੈਂਡ ਗ੍ਰੇਨੇਡ, 5 ਸੈਟੇਲਾਈਟ ਫ਼ੋਨ, 2 ਮੋਬਾਈਲ ਫ਼ੋਨ, 2 ਵਾਇਰਲੈੱਸ ਸੈੱਟ ਅਤੇ 10 ਲੱਖ ਰੁਪਏ ਦੀ ਨਕਲੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ।
ਡੀਜੀਪੀ ਦਿਨਕਰ ਗੁਪਤਾ ਮੁਤਾਬਕ, ''''ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਹਥਿਆਰਾਂ ਨੂੰ ਹਾਲ ਹੀ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਜ਼ਰੀਏ ਭਾਰਤ-ਪਾਕਿਸਤਾਨ ਸਰਹੱਦ ''ਤੇ ਲਿਆਂਦਾ ਗਿਆ ਹੈ।''''
ਦਿਨਕਰ ਗੁਪਤਾ ਦਾ ਦਾਅਵਾ ਹੈ ਕਿ ਇਸ ਆਪਰੇਸ਼ਨ ਤੋਂ ਬਾਅਦ ਲਗਦਾ ਹੈ ਕਿ ਇਨ੍ਹਾਂ ਲੋਕਾਂ ਦਾ ਉਦੇਸ਼ ਜੰਮੂ-ਕਸ਼ਮੀਰ, ਪੰਜਾਬ ਅਤੇ ਭਾਰਤ ਦੇ ਅੰਦਰੂਨੀ ਇਲਾਕਿਆਂ ਵਿੱਚ ਦਹਿਸ਼ਤਗਰਦੀ ਫੈਲਾਉਣਾ ਸੀ।
ਇਹ ਵੀ ਪੜ੍ਹੋ:
- ਅਮਰੀਕਾ ਵਿੱਚ ਮੋਦੀ ਦਾ #HowdyModi ਸ਼ੋਅ
- ਯੂਕੇ ''ਚ ਨਸਲਵਾਦ ਨੂੰ ਫੁੱਟਬਾਲ ਦੇ ਮੈਦਾਨ ’ਚ ਚੁਣੌਤੀ ਦੇਣ ਵਾਲਾ ਮੁੰਡਾ
- ਮੋਦੀ ਦੇ ਅਮਰੀਕਾ ਦੌਰੇ ਤੋਂ ਭਾਰਤ ਨੂੰ ਕੀ ਹੋਵੇਗਾ ਹਾਸਲ
ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਦੇ ਸਾਂਝੇ ਆਪਰੇਸ਼ਨ ਵਿੱਚ ਅੰਮ੍ਰਿਤਸਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੀ ਪਛਾਣ ਬਲਵੰਤ ਸਿੰਘ ਉਰਫ਼ ਬਾਬਾ ਨਿਹੰਗ, ਅਕਸ਼ਦੀਪ ਸਿੰਘ ਉਰਫ਼ ਆਕਾਸ਼ ਰੰਧਾਵਾ, ਹਰਭਜਨ ਸਿੰਘ ਅਤੇ ਬਲਬੀਰ ਸਿੰਘ ਵਜੋਂ ਹੋਈ ਹੈ। ਅਕਸ਼ਦੀਪ ਅਤੇ ਬਾਬਾ ਬਲਵੰਤ ਸਿੰਘ ''ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ, ''''ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਪਾਕਿਸਤਾਨ ਸਥਿਤ ਰਣਜੀਤ ਸਿੰਘ ਅਤੇ ਉਸਦੇ ਜਰਮਨੀ ਵਿੱਚ ਰਹਿੰਦੇ ਸਾਥੀ ਗੁਰਮੀਤ ਸਿੰਘ ਦੀ ਸਥਾਨਕ ਸਲੀਪਰ ਸੈੱਲਾਂ ਦੀ ਮਦਦ ਨਾਲ ਪੰਜਾਬ ਵਿੱਚ ਅੱਤਵਾਦੀ ਗਰੁੱਪ ਨੂੰ ਮੁੜ ਸੁਰਜੀਤ ਕਰਨ ਦੀ ਸਾਜਿਸ਼ ਹੈ।''''
ਇਹ ਵੀਡੀਓਜ਼ ਵੀ ਵੇਖੋ
https://www.youtube.com/watch?v=xWw19z7Edrs&t=1s
https://www.youtube.com/watch?v=UD9BxdZ1Du8
https://www.youtube.com/watch?v=38R9GYRdhS8
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)