Howdy Modi ਅਮਰੀਕਾ ਵਿੱਚ ਮੋਦੀ ਦਾ ਸ਼ੋਅ
Sunday, Sep 22, 2019 - 08:46 PM (IST)

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਹਿਊਸਟਨ ''ਚ ''''ਹਾਊਡੀ ਮੋਦੀ'''' ਪ੍ਰੋਗਰਾਮ ਵਿੱਚ ਸ਼ਾਮਲ ਹੋ ਰਹੇ ਹਨ।
ਹਿਊਸਟਨ ਦੇ ਐਨਆਰਜੀ ਸਟੇਡੀਅਮ ਵਿੱਚ ਮੋਦੀ ਦੇ ਸਵਾਗਤ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ, ਇੱਥੇ ਮੋਦੀ ਭਾਰਤੀ-ਅਮੀਰੀਕੀ ਭਾਈਚਾਰੇ ਨੂੰ ਸੰਬੋਧਿਤ ਕਰਨਗੇ।
ਸਟੇਡਿਅਮ ਵਿੱਚ ਢੋਲ ਨਗਾਰਿਆਂ ਨਾਲ ਲੋਕ ਪ੍ਰਧਾਨ ਮੰਤਰੀ ਮੋਦੀ ਦਾ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜ੍ਹੋ: ਮੋਦੀ ਦੇ ਅਮਰੀਕਾ ਦੌਰੇ ਤੋਂ ਭਾਰਤ ਨੂੰ ਕੀ ਹੋਵੇਗਾ ਹਾਸਲ
https://www.facebook.com/BBCnewsPunjabi/videos/571069623430488/
ਇਸ ਪ੍ਰੋਗਰਾਮ ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਵੀ ਸ਼ਾਮਲ ਹੋਣਗੇ ਅਤੇ ਉਹ ਵੀ ਲੋਕਾਂ ਨੂੰ ਸੰਬੋਧਿਤ ਕਰਨਗੇ।
ਟਰੰਪ ਪਹਿਲੇ ਅਮਰੀਕੀ ਰਾਸ਼ਟਰਪਤੀ ਹੋਣਗੇ ਜੋ ਇੰਨੀ ਵੱਡੀ ਗਿਣਤੀ ਵਿੱਚ ਮੌਜੂਦ ਭਾਰਤੀ-ਅਮਰੀਕੀਆਂ ਨੂੰ ਸੰਬੋਧਿਤ ਕਰਨਗੇ।
ਇਹ ਤੀਜੀ ਵਾਰ ਹੈ ਕਿ ਪੀਐੱਮ ਮੋਦੀ ਅਮਰੀਕਾ ਵਿੱਚ ਭਾਰਤੀ ਪਰਵਾਸੀਆਂ ਨੂੰ ਸੰਬੋਧਿਤ ਕਰ ਰਹੇ ਹਨ।
ਇਸ ਤੋਂ ਪਹਿਲਾਂ ਸਾਲ 2014 ਵਿੱਚ ਮੈਡੀਸਨ ਸਕੁਏਰ ਅਤੇ ਸਾਲ 2015 ਵਿੱਚ ਸੈਨ ਜੋਸ ਵਿੱਚ ਉਨ੍ਹਾ ਨੇ ਭਾਰਤੀ ਪਰਵਾਸੀਆਂ ਨੂੰ ਸੰਬੋਧਿਤ ਕੀਤਾ ਸੀ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)