ਬਰਤਾਨੀਆ ਵਿੱਚ ਬਲਰਾਜ ਨੇ ਨਸਲਵਾਦ ਨੂੰ ਫੁੱਟਬਾਲ ਦੇ ਮੈਦਾਨ ’ਚ ਦਿੱਤੀ ਚੁਣੌਤੀ

Sunday, Sep 22, 2019 - 01:01 PM (IST)

ਬਰਤਾਨੀਆ ਵਿੱਚ ਬਲਰਾਜ ਨੇ ਨਸਲਵਾਦ ਨੂੰ ਫੁੱਟਬਾਲ ਦੇ ਮੈਦਾਨ ’ਚ ਦਿੱਤੀ ਚੁਣੌਤੀ
ਬਲਰਾਜ ਸਿੰਘ
BBC

10 ਸਾਲਾ ਬਲਰਾਜ ਸਿੰਘ ਸਾਲ 2017 ਵਿੱਚ ਆਪਣੇ ਪਹਿਲੇ ਫੁੱਟਬਾਲ ਕੈਂਪ ਵਿੱਚ ਗਿਆ ਸੀ। ਇਸ ਮੌਕੇ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਸੀ ਪਰ ਲੰਚ ਬਰੇਕ ਦੌਰਾਨ ਤਿੰਨ ਮੁੰਡਿਆਂ ਨੇ ਉਸ ਨਾਲ ਨਸਲ ਆਧਾਰਿਤ ਮਾੜਾ ਵਿਹਾਰ ਕੀਤਾ।

ਮੁੰਡਿਆਂ ਨੇ ਬਲਰਾਜ ਨੂੰ ਕਿਹਾ ਕਿ ਉਹ "ਉਸ ਦੇ ਸਿਰ ''ਤੇ ਆਪਣਾ ਸਨੋਅਬਾਲ ਮਾਰਨਗੇ" ਅਤੇ ਨਾਲ ਹੀ ਕਿਹਾ ਕਿ ਉਹ ਯੂਕੇ ਤੋਂ ਨਹੀਂ ਹੋ ਸਕਦਾ ਕਿਉਂਕਿ "ਉਹ ਬ੍ਰਾਊਨ" ਹੈ।

ਉਨ੍ਹਾਂ ਨੇ ਉਸ ਨੂੰ ਕੋਨੇ ਵਿੱਚ ਧੱਕਾ ਦਿੱਤਾ ਅਤੇ ਬਲਰਾਜ ਇੰਨਾ ਡਰਿਆ ਤੇ ਹੈਰਾਨ ਹੋਇਆ ਕਿ ਉਸ ਨੂੰ ਸਮਝ ਨਹੀਂ ਆਇਆ ਕਿ, ਕੀ ਕਰੇ।

ਉਸ ਨੂੰ ਉਸ ਵੇਲੇ ਸਮਝ ਨਹੀਂ ਆਇਆ ਕਿ ਉਸ ਨਾਲ ਕੀ ਹੋ ਰਿਹਾ ਹੈ ਅਤੇ ਕਿਉਂ ਹੋ ਰਿਹਾ ਹੈ।

ਇਹ ਵੀ ਪੜ੍ਹੋ-

ਬਲਰਾਜ ਨੇ ਜੋ ਵੀ ਹੋਇਆ, ਉਸ ਬਾਰੇ ਆਪਣੇ ਕੋਚ ਨੂੰ ਦੱਸਿਆ ਪਰ ਕੋਚ ਨੇ ਕੁਝ ਨਹੀਂ ਕੀਤਾ।

ਉਨ੍ਹਾਂ ਮੁੰਡਿਆਂ ਨੇ ਆਪਣਾ ਵਤੀਰਾ ਜਾਰੀ ਰੱਖਿਆ ਅਤੇ ਉਨ੍ਹਾਂ ਨੂੰ ਕੋਈ ਸਜ਼ਾ ਨਹੀਂ ਮਿਲੀ। ਬਲਰਾਜ ਜਦੋਂ ਘਰ ਪਹੁੰਚਿਆ ਤਾਂ ਬਹੁਤ ਰੋਇਆ ਤੇ ਵਾਪਸ ਕੈਂਪ ਵਿੱਚ ਜਾਣ ਤੋਂ ਵੀ ਡਰ ਰਿਹਾ ਸੀ।

ਮਾਪਿਆਂ ਨੇ ਦੂਜੇ ਕੈਂਪ ਵਿੱਚ ਜਾਣ ਲਈ ਪ੍ਰੇਰਿਤ ਕੀਤਾ

ਉਸ ਦੇ ਨਾਲ ਹੋਏ ਵਤੀਰੇ ਦੀ ਦਾਸਤਾਨ ਸੁਣ ਕੇ ਉਸ ਦੇ ਮਾਪਿਆਂ ਨੇ ਉਸ ਨਾਲ ਆਪਣੇ ਨਸਲਵਾਦੀ ਤਜ਼ਰਬੇ ਸਾਂਝੇ ਕੀਤੇ।

ਇੱਕ ਸਾਲ ਬਾਅਦ 2018 ਵਿੱਚ ਬਲਰਾਜ ਦੇ ਮਾਪਿਆਂ ਨੇ ਉਸ ਨੂੰ ਦੂਜੇ ਕੈਂਪ ਵਿੱਚ ਜਾਣ ਲਈ ਪ੍ਰੇਰਿਤ ਕੀਤਾ। ਉਸ ਨੇ ਵੀ ਆਪਣੇ ਆਪ ਨੂੰ ਤਿਆਰ ਕੀਤਾ ਕਿ ਸ਼ਾਇਦ ਉਸ ਨੂੰ ਨਸਲਵਾਦ ਦਾ ਮੁੜ ਸਾਹਮਣਾ ਕਰਨਾ ਪੈ ਸਕਦਾ ਹੈ।

ਕੈਂਪ ਵਿੱਚ ਮੈਦਾਨ ਵਿੱਚ ਇੱਕ ਖਿਡਾਰੀ ਨੇ ਉਸ ਦੇ ਜੂੜੇ ਨੂੰ ਹੱਥ ਪਾਇਆ ਅਤੇ ਇਸ ਵਾਰ ਨਸਲਵਾਦ ਨੂੰ ਕੋਚਿੰਗ ਟੀਮ ਨੇ ਨਜਿੱਠਿਆ।

ਇਸ ਨਾਲ ਬਲਰਾਜ ਨੂੰ ਹੌਂਸਲਾ ਮਿਲਿਆ ਪਰ ਇਸ ਘਟਨਾ ਨੇ ਉਸ ਨੂੰ ਬੇਹੱਦ ਪ੍ਰੇਸ਼ਾਨ ਕੀਤਾ।

ਉਸ ਦੇ ਕਈ ਦੋਸਤਾਂ ਨਾਲ ਵੀ ਅਜਿਹੇ ਹੀ ਨਸਲਵਾਦੀ ਵਤੀਰੇ ਹੋਏ ਸਨ।

ਬਲਰਾਜ ਨੇ ਫ਼ੈਸਲਾ ਲਿਆ ਕਿ ਉਹ ਖੇਡ ਦੌਰਾਨ ਹੋਣ ਵਾਲੇ ਨਸਲੀ ਵਿਤਕਰੇ ਨੂੰ ਚੁਣੌਤੀ ਦੇਵੇਗਾ। ਉਹ ਆਪਣੇ ਸਕੂਲ ਵਿੱਚ ਇਕੁਆਲਿਟੀ (ਬਰਾਬਰਤਾ) ਕੌਂਸਲ ਨਾਲ ਜੁੜਿਆ ਅਤੇ ਆਪਣੇ ਅਧਿਆਪਕ ਦੇ ਸਹਿਯੋਗ ਨਾਲ ''ਕਿਕ ਇਟ ਆਊਟ'' ਨੂੰ ਗੱਲਬਾਤ ਲਈ ਸੱਦਿਆ।

ਕਿਕ ਇਟ ਆਊਟ ਇੱਕ ਸੰਸਥਾ ਹੈ ਜੋ ਅੰਗਰੇਜ਼ੀ ਫੁੱਟਬਾਲ ਟੀਮ ਵਿੱਚ ਬਰਾਬਰਤਾ ਅਤੇ ਸ਼ਮੂਲੀਅਤ ਲਈ ਕੰਮ ਕਰਦੀ ਹੈ।

ਇਹ ਵੀ ਪੜ੍ਹੋ-

ਬਲਰਾਜ ਹੁਣ ਬਰਾਬਰਤਾ ਦਾ ਪ੍ਰਚਾਰ ਕਰ ਰਿਹਾ ਹੈ, ਤਾਂ ਜੋ ਸਾਰਿਆਂ ਨਾਲ ਚੰਗਾ ਵਿਹਾਰ ਹੋ ਸਕੇ ਅਤੇ ਹੋਰਨਾਂ ਵਿਦਿਆਰਥੀਆਂ ਤੇ ਖਿਡਾਰੀਆਂ ਨੂੰ ਨਸਲਵਾਦ ਬਾਰੇ ਜਾਗਰੂਕ ਕੀਤਾ ਜਾ ਸਕੇ।

''ਇੱਕ ਸੁਪਨਾ ਸੀ ਜੋ ਪੂਰਾ ਹੋਇਆ''

ਆਪਣੇ ਇਸੇ ਕਾਰਜ ਕਰਕੇ ਅਗਸਤ 2018 ਵਿੱਚ ਬਲਰਾਜ ਇੰਗਲੈਂਡ ਟੀਮ ਦੇ ਮੈਸਕੌਟ ਬਣਿਆ ਤੇ ਉਹ ਡੈਨੀ ਰੋਜ਼ ਨਾਲ ਮੈਦਾਨ ''ਤੇ ਗਿਆ ਅਤੇ ਇੰਗਲੈਂਡ ਦੀ ਪੂਰੀ ਫੁੱਟਬਾਲ ਨਾਲ ਵੀ ਮਿਲਿਆ।

ਬਲਰਾਜ ਦਾ ਕਹਿਣਾ ਸੀ ਕਿ ਇਹ ਇੱਕ ਸੁਪਨਾ ਸੀ ਜੋ ਪੂਰਾ ਹੋਇਆ।

ਇਸ ਸਾਲ ਉਹ ਬਰੈਡਫੋਰਟ ਸ਼ਹਿਰ ''ਚ ਕਿਸੇ ਹੋਰ ਫੁੱਟਬਾਲ ਕੈਂਪ ਵਿੱਚ ਗਿਆ ਜਿੱਥੇ ਪ੍ਰਬੰਧਕਾਂ ਨੇ ਸ਼ੁਰੂਆਤ ਇਹ ਕਹਿੰਦਿਆਂ ਕੀਤੀ ਕਿ ਕੋਈ ਨਸਲਵਾਦੀ ਜਾਂ ਮਾੜਾ ਵਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਬਲਰਾਜ ਨੇ ਬਹੁਤ ਵਧੀਆ ਸਮਾਂ ਬਿਤਾਇਆ। ਉਹ ਹੁਣ ਚਾਹੁੰਦਾ ਹੈ ਕਿ ਹੋਰ ਬਾਲਗ਼ ਬੱਚਿਆਂ ਨਾਲ ਕੋਚ ਜਾਂ ਰੈਫਰੀ ਵਜੋਂ ਕੰਮ ਕਰੇ।

ਬਲਰਾਜ ''ਚ ਫੁੱਟਬਾਲ ਵਿੱਚ ਨਸਲਵਾਦ ਨਾਲ ਨਜਿੱਠਣ ਲਈ ਜਨੂੰਨ ਹੈ।

ਉਹ ਜ਼ਮੀਨੀ ਪੱਧਰ ''ਤੇ ਨਸਲਵਾਦ ਨਾਲ ਨਜਿੱਠਣ ਵਾਲੇ ਕੋਚਾਂ ਨਾਲ ਮਿਲਣ ਲਈ ਗਿਆ, ਉਸ ਨੇ ਨਸਲਵਾਦ ਨਾਲ ਪੇਸ਼ੇਵਰ ਪੱਧਰ ''ਤੇ ਸਾਹਮਣਾ ਕਰਨ ਵਾਲੇ ਖਿਡਾਰੀਆਂ ਨਾਲ ਮੁਲਕਾਤ ਕੀਤੀ।

ਇਸ ਦੇ ਨਾਲ ਹੀ ਫੁੱਟਬਾਲ ਐਸੋਸੀਏਸ਼ਨ ਦੀ ਸੱਤਾ ਵਿੱਚ ਬੈਠੇ ਉਨ੍ਹਾਂ ਅਧਿਕਾਰੀਆਂ ਨੂੰ ਚੁਣੌਤੀ ਦਿੱਤੀ ਕਿ ਕਿਹੜੇ ਰਸਤੇ ਅਖ਼ਤਿਆਰ ਕਰ ਕੇ ਇਸ ਨਾਲ ਨਜਿੱਠਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=2EuMuzk7w9M

https://www.youtube.com/watch?v=UD9BxdZ1Du8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News