ਸੋਨਾਕਸ਼ੀ ਸਿਨਹਾ : ਕੇਬੀਸੀ ’ਚ ਸੌਖੇ ਜਿਹੇ ਸਵਾਲ ਦਾ ਜਵਾਬ ਨਾ ਦੇ ਸਕਣ ’ਤੇ ਸੋਨਾਕਸ਼ੀ ਬਣੀ ਮਜ਼ਾਕ ਦਾ ਪਾਤਰ

09/21/2019 9:31:29 AM

ਸੋਨਾਕਸ਼ੀ ਸਿਨਹਾ
Getty Images

ਬਾਲੀਵੁੱਡ ਅਦਾਕਾਰ ਸੋਨਾਕਸ਼ੀ ਸਿਨਹਾ ਨੂੰ ਇਸ ਗੱਲ ਲਈ ਟਰੋਲ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇਹ ਤੱਕ ਨਹੀਂ ਪਤਾ ਹਨੂਮਾਨ ਕਿਸ ਲਈ ਸੰਜੀਵਨੀ ਬੂਟੀ ਲੈ ਕੇ ਆਏ ਸਨ।

ਦਰਅਸਲ ''ਕੌਣ ਬਣੇਗਾ ਕਰੋੜਪਤੀ'' ਦੇ 11ਵੇਂ ਸੀਜ਼ਨ ਦੇ 25ਵੇਂ ਐਪੀਸੋਡ ਵਿੱਚ ਰਾਜਸਥਾਨ ਦੀ ਕਾਰੋਬਾਰੀ ਰੂਮਾ ਦੇਵੀ ''ਕਰਮਵੀਰ ਪ੍ਰਤੀਭਾਗੀ'' ਵਜੋਂ ਹਿੱਸਾ ਲੈ ਰਹੀ ਸੀ।

ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਵੀ ਖ਼ਾਸ ਮਹਿਮਾਨਾਂ ਦੇ ਪੈਨਲ ਵਿੱਚ ਸੀ। ਉਹ ਰੂਮਾ ਦੇਵੀ ਦਾ ਸਾਥ ਦੇ ਰਹੀ ਸੀ। ਇਸ ਵਿਚਾਲੇ ਇੱਕ ਸਵਾਲ ਆਇਆ ਜਿਸ ਦਾ ਉਹ ਜਵਾਬ ਨਹੀਂ ਦੇ ਸਕੀ ਅਤੇ ਇਸ ਲਈ ਉਨ੍ਹਾਂ ਨੇ ਲਾਈਫਲਾਈਨ ਦੀ ਵਰਤੋਂ ਕਰਨੀ ਪਈ।

ਸਵਾਲ ਸੀ- ਰਾਮਾਇਣ ਮੁਤਾਬਕ ਹਨੂਮਾਨ ਕਿਸ ਲਈ ਸੰਜੀਵਨੀ ਬੂਟੀ ਲੈ ਕੇ ਆਏ ਸਨ। ਜਵਾਬ ਦੇ ਬਦਲ ਸਨ- ਸੁਗਰੀਵ, ਲਛਮਣ, ਸੀਤਾ ਅਤੇ ਰਾਮ।

ਸੋਨਾਕਸ਼ੀ ਨੂੰ ਇਸ ਦਾ ਨਹੀਂ ਪਤਾ ਸੀ ਇਸ ਲਈ ਉਨ੍ਹਾਂ ਨੇ ਐਕਸਪਰਟ ਵਾਲੀ ਲਾਈਫਲਾਈਨ ਦੀ ਵਰਤੋਂ ਕੀਤੀ ਅਤੇ ਫਿਰ ਇਸ ਦਾ ਸਹੀ ਜਵਾਬ- ਲਛਮਣ ਦੱਸਿਆ।

ਇਹ ਵੀ ਪੜ੍ਹੋ-

ਸੋਨਾਕਸ਼ੀ ਸਿਨਹਾ
Getty Images

ਟਵਿੱਟਰ ''ਤੇ ਹੋਈ ਟਰੋਲ

ਐਪੀਸੋਡ ਖ਼ਤਮ ਹੁੰਦਿਆਂ ਹੀ ਸੋਨਾਕਸ਼ੀ ਸਿਨਹਾ ਦਾ ਟਵਿੱਟਰ ''ਤੇ ਲੋਕ ਮਜ਼ਾਕ ਉਡਾਉਣ ਲੱਗੇ। ਕੁਝ ਲੋਕ ਉਨ੍ਹਾਂ ਦਾ ਬਚਾਅ ਵੀ ਕਰ ਰਹੇ ਹਨ। ਇਸ ਤੋਂ ਬਾਅਦ #SonakshiSinha ਹੈਸ਼ਟੈਗ ਭਾਰਤ ਵਿੱਚ ਟੌਪ ਟਰੈਂਡ ਕਰਨ ਲੱਗਾ।

ਨਿਕੁੰਜ ਨਾਮ ਦੇ ਯੂਜ਼ਰ ਨੇ ਲਿਖਿਆ ਹੈ, "ਸੋਨਾਕਸ਼ੀ ਸਿਨਹਾ ਦੇ ਪਿਤਾ ਸ਼ਤਰੂਘਨ ਸਿਨਹਾ ਦੇ ਤਿੰਨ ਭਰਾ ਹਨ- ਰਾਮ, ਭਰਤ ਅਤੇ ਲਛਮਣ। ਸੋਨਾਕਸ਼ੀ ਦੇ ਭਰਾਵਾਂ ਦਾ ਨਾਮ ਲਵ-ਕੁਸ਼ ਹੈ। ਉਨ੍ਹਾਂ ਦੇ ਘਰ ਦਾ ਨਾਮ ਰਾਮਾਇਣ ਹੈ ਅਤੇ ਫਿਰ ਵੀ ਉਨ੍ਹਾਂ ਨੂੰ ਇਸ ਸਵਾਲ ਲਈ ਲਾਈਫਲਾਈਨ ਦੀ ਵਰਤੋਂ ਕੀਤੀ।"

https://twitter.com/AB_arpit/status/1175093730178560000

ਇੱਕ ਯੂਜਰ ਮਨੀਸ਼ ਲਿਖਦੇ ਹਨ, "ਬੇਹੱਦ ਨਿਰਾਸ਼ਾ ਵਾਲੀ ਗੱਲ, ਕੋਈ ਇੰਨਾ ਬੁੱਧੂ ਕਿਵੇਂ ਹੋ ਸਕਦਾ ਹੈ?"

https://twitter.com/manishchauhan_1/status/1175094022559285248

ਉੱਥੇ ਹੀ ਪੇਵੇਂਦਰ ਨਾਮ ਦੇ ਹੈਂਡਲ ਤੋਂ ਟਵੀਟ ਕੀਤਾ ਗਿਆ, "ਮੁਸਲਮਾਨ ਹੋਣ ਦੇ ਬਾਵਜੂਦ ਮੈਂ ਇਸ ਜਵਾਬ ਦੇ ਸਕਦਾ ਹਾਂ ਪਰ ਇਸ ਸਵਾਲ ਲਈ ਸੋਨਾਕਸ਼ੀ ਸਿਨਹਾ ਨੇ ਲਾਈਫਲਾਈਨ ਦੀ ਵਰਤੋ ਕਰ ਲਈ।"

https://twitter.com/halfpsychh/status/1175093028505059334

ਇਸ ਨੂੰ ਲੈ ਕੇ ਕੁਝ ਮੀਮਸ ਵੀ ਸ਼ੇਅਰ ਕੀਤੇ ਜਾ ਰਹੇ ਹਨ। ਅਦਾਕਾਰਾ ਆਲੀਆ ਭਟ ਦਾ ਵੀ ''ਕਾਫੀ ਵਿਦ ਕਰਨ'' ਸ਼ੋਅ ਵਿੱਚ ਸੌਖੇ ਸਵਾਲਾਂ ਦੇ ਜਵਾਬ ਨਾ ਦੇ ਸਕਣ ਕਾਰਨ ਅਜੇ ਤੱਕ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ ''ਤੇ ਇੱਕ ਯੂਜ਼ਰ ਨੇ ਇਹ ਟਵੀਟ ਕੀਤਾ ਹੈ।

https://twitter.com/GhareluENGINEER/status/1175189675994206209

https://twitter.com/AB_arpit/status/1175093730178560000

ਇਸ ਵਿਚਾਲੇ ਬਹੁਤ ਸਾਰੇ ਲੋਕਾਂ ਨੇ ਸੋਨਾਕਸ਼ੀ ਦਾ ਬਚਾਅ ਵੀ ਕੀਤਾ ਹੈ। ਸੁਮਿਤ ਕੁਮਾਰ ਸਕਸੈਨਾ ਨਾਮ ਦੇ ਯੂਜ਼ਰ ਨੇ ਲਿਖਿਆ ਹੈ, "ਨਾਦਾਨ ਹੈ, ਗ਼ਲਤੀ ਹੋ ਗਈ।"

ਸੁਮੇਧ ਪੋਹਾਰੇ ਲਿਖਦੇ ਹਨ, "ਚਲੋ ਕੋਈ ਨਾ, ਗ਼ਲਤੀਆਂ ਇਨਸਾਨ ਕੋਲੋਂ ਹੀ ਤਾਂ ਹੁੰਦੀਆਂ ਨੇ।"

https://twitter.com/Sumedh_SRP/status/1175180039635263488

ਉੱਥੇ ਪੁਲਕਿਤ ਨਾਮ ਦੇ ਯੂਜ਼ਰ ਨੇ ਲਿਖਿਆ ਹੈ, "ਕੋਈ ਗੱਲ ਨਹੀਂ ਜੇਕਰ ਤੁਸੀਂ ਜਵਾਬ ਨਹੀਂ ਦੇ ਸਕੇ। ਮੇਰੇ ਪਿਤਾ ਟੈਕਸੈਸ਼ਨ ਐਡਵਾਈਜ਼ਰ ਹਨ ਫਿਰ ਵੀ ਟੈਕਸ ਦੀ ਪ੍ਰੀਖਿਆ ''ਚ ਫੇਲ੍ਹ ਹੋ ਗਏ ਸਨ।"

https://twitter.com/voxxpopli/status/1175180307642761217

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=3TcG6B6Da5M

https://www.youtube.com/watch?v=2vCLaU16iJg



Related News