ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ’ਚ ਘਿਰੇ ਸਵਾਮੀ ਚਿਨਮਿਆਨੰਦ ਗ੍ਰਿਫ਼ਤਾਰ

Friday, Sep 20, 2019 - 10:46 AM (IST)

ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ’ਚ ਘਿਰੇ ਸਵਾਮੀ ਚਿਨਮਿਆਨੰਦ ਗ੍ਰਿਫ਼ਤਾਰ
ਸਵਾਮੀ ਚਿਨਮਿਆਨੰਦ
FB @Swami Chinmayanand

ਸਾਬਕਾ ਗ੍ਰਹਿ ਰਾਜ ਮੰਤਰੀ ਅਤੇ ਭਾਜਪਾ ਦੇ ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਸਵਾਮੀ ਚਿਨਮਿਆਨੰਦ ਜਿਨਸੀ ਸੋਸ਼ਣ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰ ਹੋ ਗਏ ਹਨ।

ਉਨ੍ਹਾਂ ''ਤੇ ਯੂਪੀ ਦੇ ਸ਼ਾਹਜਹਾਨਪੁਰ ਦੇ ਇੱਕ ਕਾਲਜ ਦੀ ਵਿਦਿਆਰਥਣ ਨੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ।

ਮਾਮਲਾ ਕੀ ਹੈ?

ਸ਼ਾਹਜਹਾਨਪੁਰ ਦੇ ਇੱਕ ਕਾਲਜ ਦੀ ਵਿਦਿਆਰਥਣ ਨੇ ਚਾਰ ਦਿਨ ਪਹਿਲਾਂ ਇੱਕ ਵੀਡੀਓ ਪਾਇਆ ਜਿਸ ਵਿੱਚ ''ਸੰਤ ਸਮਾਜ ਦੇ ਵੱਡੇ ਨੇਤਾ'' ''ਤੇ ਉਸ ਦਾ ਤੇ ਕਈ ਹੋਰ ਕੁੜੀਆਂ ਦਾ ਸ਼ੋਸ਼ਣ ਕਰਨ ਅਤੇ ਧਮਕੀ ਦੇਣ ਦਾ ਇਲਜ਼ਾਮ ਲਗਾਇਆ ਸੀ।

ਵੀਡੀਓ ਵਿੱਚ ਵਿਦਿਆਰਥਣ ਨੇ ਆਪਣੀ ਤੇ ਪਰਿਵਾਰ ਵਾਲਿਆਂ ਦੀ ਜਾਨ ''ਤੇ ਖ਼ਤਰੇ ਦਾ ਖਦਸ਼ਾ ਜਤਾਇਆ ਹੈ।

ਕੁੜੀ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੋਂ ਹੀ ਉਹ FIR ਦਰਜ ਕਰਵਾਉਣ ਲਈ ਭੱਜ-ਦੌੜ ਕਰ ਰਹੇ ਹਨ। ਪਰ ਮੀਡੀਆ ਵਿੱਚ ਖ਼ਬਰਾਂ ਆਉਣ ਮਗਰੋਂ ਹੀ ਮੰਗਲਵਾਰ ਦੇਰ ਰਾਤ ਐੱਫਆਈਆਰ ਦਰਜ ਕੀਤੀ ਗਈ।

ਇਹ ਵੀ ਪੜ੍ਹੋ:

ਸਵਾਮੀ ਚਿਨਮਿਆਨੰਦ
Getty Images
ਸਵਾਮੀ ਚਿਨਮਿਆਨੰਦ

ਸ਼ਾਹਜਹਾਨਪੁਰ ਦੇ ਪੁਲਿਸ ਅਧਿਕਾਰੀ ਐੱਸ ਚਿਨਪਾ ਨੇ ਬੀਬੀਸੀ ਨੂੰ ਦੱਸਿਆ ਕਿ ਕੁੜੀ ਦੀ ਤਲਾਸ਼ ਦੇ ਲਈ ਪੁਲਿਸ ਦੀਆਂ ਕਈ ਟੀਮਾਂ ਲਗਾ ਦਿੱਤੀਆਂ ਗਈਆਂ ਹਨ ਅਤੇ ਨਾਲ ਹੀ ਕੁੜੀ ਦੇ ਪਿਤਾ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਹੈ।

ਉਨ੍ਹਾਂ ਦਾ ਕਹਿਣਾ ਸੀ, "ਕੁੜੀ ਦੇ ਪਿਤਾ ਦੀ ਸ਼ਿਕਾਇਤ ''ਤੇ ਸਵਾਮੀ ਚਿਨਮਿਆਨੰਦ ਅਤੇ ਹੋਰ ਲੋਕਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਨਿਯਮਾਂ ਅਨੁਸਾਰ ਜੋ ਵੀ ਕਾਰਵਾਈ ਹੋਵੇਗੀ, ਉਹ ਕੀਤੀ ਜਾਵੇਗੀ। ਅਸੀਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਕੁੜੀ ਦੀ ਤਲਾਸ਼ ਲਈ ਟੀਮਾਂ ਲਗਾ ਦਿੱਤੀਆਂ ਸਨ। ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਜਾਂ ਫਿਰ ਸ਼ਿਕਾਇਤ ਦਰਜ ਕਰਨ ਵਿੱਚ ਦੇਰੀ ਨਹੀਂ ਕੀਤੀ ਗਈ।"

ਦੱਸਿਆ ਜਾ ਰਿਹਾ ਹੈ ਕਿ ਸਵਾਮੀ ਚਿਨਮਿਆਨੰਦ ਉਸ ਕਾਲਜ ਦੇ ਪ੍ਰਬੰਧਕ ਤੇ ਮਾਲਕ ਹਨ ਜਿਸ ਵਿੱਚ ਉਹ ਵਿਦਿਆਰਥਣ ਪੜ੍ਹਦੀ ਸੀ।

ਵੀਡੀਓ ਵਾਇਰਲ ਹੋਣ ਦੇ ਦੋ ਦਿਨ ਪਹਿਲਾਂ ਸਵਾਮੀ ਚਿਨਮਿਆਨੰਦ ਵੱਲੋਂ ਉਨ੍ਹਾਂ ਤੋਂ ''ਬਲੈਕਮੇਲ ਕਰਨ ਤੇ ਧਮਕੀ ਦੇਣ'' ਸਬੰਧੀ ਸ਼ਿਕਾਇਤ ਪੁਲਿਸ ਵਿੱਚ ਕੀਤੀ ਗਈ ਸੀ।

ਹਾਲਾਂਕਿ ਇਨ੍ਹਾਂ ਦੋਵਾਂ ਘਟਨਾਵਾਂ ਨਾਲ ਕਿਸੇ ਤਰ੍ਹਾਂ ਦੇ ਸਬੰਧ ਹੋਣ ਦੇ ਮਾਮਲੇ ਵਿੱਚ ਪੁਲਿਸ ਅਧਿਕਾਰੀ ਕੁਝ ਸਪੱਸ਼ਟ ਨਹੀਂ ਦੱਸ ਰਹੇ ਹਨ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=HHjg8AtXx2A

https://www.youtube.com/watch?v=mfmRfqJZWxY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News