ਅਮਰੀਕਾ-ਕੈਨੇਡਾ ''''ਚ 50 ਸਾਲਾਂ ''''ਚ ਘਟੇ 300 ਕਰੋੜ ਪੰਛੀ- 5 ਅਹਿਮ ਖ਼ਬਰਾਂ

Friday, Sep 20, 2019 - 07:46 AM (IST)

ਅਮਰੀਕਾ-ਕੈਨੇਡਾ ''''ਚ 50 ਸਾਲਾਂ ''''ਚ ਘਟੇ 300 ਕਰੋੜ ਪੰਛੀ- 5 ਅਹਿਮ ਖ਼ਬਰਾਂ

ਦੋ ਵੱਡੇ ਅਧਿਐਨਾਂ ਮੁਤਾਬਕ ਏਸ਼ੀਆ ਅਤੇ ਅਮਰੀਕਾ ਵਿੱਚ ਪੰਛੀਆਂ ਦੀ ਆਬਾਦੀ "ਸਕੰਟ" ''ਚ ਹੈ।

ਇਸ ਦੇ ਤਹਿਤ 1970 ਦੇ ਮੁਕਾਬਲੇ ਅਮਰੀਕਾ-ਕੈਨੇਡਾ ''ਚ 300 ਕਰੋੜ ਪੰਛੀ ਘਟ ਗਏ ਹਨ, ਉੱਤਰੀ ਅਮਰੀਕਾ ਵਿੱਚ ਇਹ ਘਾਟਾ 29 ਫੀਸਦ ਰਿਹਾ ਹੈ।

ਇਸ ਤੋਂ ਇਲਾਵਾ ਅਧਿਐਨ ਵਿੱਚ ਦੂਜੀ ਗੱਲ ਇਹ ਸਾਹਮਣੇ ਆਈ ਹੈ ਕਿ "ਏਸ਼ੀਆ ਵਿੱਚ ਸੌਂਗਬਰਡਸ ਦੀ ਆਬਾਦੀ ਵੀ ਸੰਕਟ ''ਚ ਹੈ।"

ਵਿਗਿਆਨੀਆਂ ਨੂੰ ਆਸ ਹੈ ਕਿ ਇਹ ਅਧਿਐਨ ਜਾਗਰੂਕ ਕਰਨ ਦਾ ਕੰਮ ਕਰਨਗੇ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸਦੀ ਮੁੱਖ ਤੌਰ ''ਤੇ ਵਜ੍ਹਾ ਹੈ ਮਨੁੱਖੀ ਕਾਰਵਾਈਆਂ ਜਿਸ ਕਾਰਨ ਪੰਛੀਆਂ ਦੇ ਰਹਿਣ ਲਈ ਵਾਲੀਆਂ ਥਾਵਾਂ ਘਟੀਆਂ ਹਨ।

ਦੋਵੇਂ ਅਧਿਐਨ ਸਾਇੰਸ ਅਤੇ ਬਾਓਲਾਜੀਕਲ ਕੰਜਰਵੇਸ਼ਨ ਜਰਨਲ ''ਚ ਛਪੇ ਹਨ। ਵਿਸਤਾਰ ''ਚ ਪੜ੍ਹਨ ਲਈ ਕਲਿੱਕ ਕਰੋ।

ਇਹ ਵੀ ਪੜ੍ਹੋ-

ਕਰਤਾਰਪੁਰ ਲਾਂਘਾ : ਕੈਪਟਨ ਅਮਰਿੰਦਰ ਨੇ ਪਾਕ ਦੀ ਐਂਟਰੀ ਫੀਸ ਨੂੰ ਦੱਸਿਆ ਜ਼ਜ਼ੀਆ

ਕੌਰੀਡੋਰ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਲਈ ਪਾਕਿਸਤਾਨ ਸਰਕਾਰ ਵਲੋਂ 20 ਡਾਲਰ ਐਂਟਰੀ ਫੀਸ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਜ਼ੀਆ ਟੈਕਸ ਕਿਹਾ ਹੈ।

ਕੈਪਟਨ ਅਮਰਿੰਦਰ ਸਿੰਘ
BBC
ਡੇਰਾ ਬਾਬਾ ਨਾਨਕ ਵਿਚ ਕੈਪਟਨ ਅਮਰਿੰਦਰ ਨੇ ਕੀਤੀ ਕੈਬਨਿਟ ਬੈਠਕ

ਇਸ ਟੈਕਸ ਨੂੰ ਸਿੱਖ ਪਰੰਪਰਾ ਦੇ ਖ਼ਿਲਾਫ਼ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਨਾਲ ਸਹਿਮਤ ਨਹੀਂ ਹੈ।

ਕੈਪਟਨ ਨੇ ਕਿਹਾ, "ਇਹ 20 ਡਾਲਰ ਪ੍ਰਤੀ ਵਿਅਕਤੀ ਸਾਡੀ ਪਰੰਪਰਾ ਨਹੀਂ ਹੈ। ਇਹ ਜਜ਼ੀਆ ਟੈਕਸ ਪਹਿਲਾਂ ਵੀ ਲੱਗਿਆ ਸੀ ਜਿਸ ਨੂੰ ਅਕਬਰ ਨੇ ਹਟਾਇਆ ਸੀ, ਇਹ ਫਿਰ ਜਜ਼ੀਆਂ ਟੈਕਸ ਲਾਉਣ ਲੱਗੇ ਹਨ, ਅਸੀ ਇਸ ਜਜ਼ੀਆ ਟੈਕਸ ਦੇ ਖ਼ਿਲਾਫ਼ ਹਾਂ ਅਤੇ ਆਪਣੀ ਕੇਂਦਰ ਸਰਕਾਰ ਨੂੰ ਕਹਿ ਦਿੱਤਾ ਹੈ ਕਿ ਪੰਜਾਬ ਇਸ ਨਾਲ ਸਹਿਮਤ ਨਹੀਂ ਹੈ''।" ਖ਼ਬਰ ਪਬਰੀ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਕਸ਼ਮੀਰ ''ਚ ਇਸ ਤਿੰਨ ਸੂਤਰੀ ਫਾਰਮੂਲੇ ਉੱਤੇ ਕੰਮ ਕਰ ਰਹੀ ਸਰਕਾਰ

5 ਅਗਸਤ ਨੂੰ ਜੰਮੂ ਤੇ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਲਗਾਤਾਰ ਡੇਢ ਮਹੀਨੇ ਤੋਂ ਹਾਲਾਤ ਨੂੰ ਸੁਖਾਵਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਕਸ਼ਮੀਰ
AFP

ਨੁਕਸਾਨ ਨੂੰ ਬਹੁਤ ਹੱਦ ਤੱਕ ਰੋਕਿਆ ਗਿਆ ਹੈ, ਹੁਣ ਰਾਜਪਾਲ ਤੋਂ ਲੈ ਕੇ ਪੁਲਿਸ ਪ੍ਰਸ਼ਾਸਨ ਤੱਕ ਜੋ ਗੱਲਾਂ ਹੋ ਰਹੀਆਂ ਹਨ , ਉਸ ਵਿਚ ਤਿੰਨ ਤਰ੍ਹਾਂ ਦੇ ਫਾਰਮੂਲੇ ਉੱਭਰ ਕੇ ਸਾਹਮਣੇ ਆ ਰਹੇ ਹਨ।

ਜਿਨ੍ਹਾਂ ਦੇ ਤਹਿਤ ਵੱਡੀ ਗਿਣਤੀ ਵਿੱਚ ਕਸ਼ਮੀਰੀ ਨੌਜਵਾਨਾਂ ਨੂੰ ਨੌਕਰੀਆਂ ਦਿੱਤੇ ਜਾਣ ਸਣੇ ਹੋਰ ਵੀ ਗੱਲਾਂ ਹਨ। ਇਨ੍ਹਾਂ ਬਾਰੇ ਵਿਸਥਾਰ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਇਸਰਾਇਲ ਦੇ ਅਗਲੇ ਪ੍ਰਧਾਨ ਮੰਤਰੀ ''ਤੇ ਸਸਪੈਂਸ

ਇਸਰਾਇਲ ਚੋਣਾਂ ''ਚ ਵਧੇਰੇ ਵੋਟਾਂ ਦੀ ਗਿਣਤੀ ਤੋਂ ਬਾਅਦ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੇ ਮਪੱਖ ਵਿਰੋਧੀ ਬੇਨੀ ਗੈਨਟਜ਼ ਦੀ ਅਗਵਾਈ ਵਾਲੇ ਗਠਜੋੜ ਨੂੰ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ ਹੈ।

ਇਸਰਾਇਲ ਵਿੱਚ ਪਿਛਲੇ 6 ਮਹੀਨਿਆਂ ''ਚ ਦੂਜੀ ਵਾਰ ਚੋਣਾਂ ਹੋ ਰਹੀਆਂ ਹਨ।

ਬਿਨਯਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੇ ਮਪੱਖ ਵਿਰੋਧੀ ਬੇਨੀ ਗੈਨਟਜ਼
Reuters

ਸਥਾਨਕ ਮੀਡੀਆ ਮੁਤਾਬਕ ਮੰਗਲਵਾਰ ਨੂੰ ਹੋਈਆਂ ਚੋਣਾਂ ''ਚ ਦੋਵੇਂ ਮੁੱਖ ਪਾਰਟੀਆਂ ਨੂੰ ਇੰਨੀਆਂ ਸੀਟਾਂ ਨਹੀਂ ਮਿਲੀਈਆਂ ਕਿ ਉਹ ਬਹੁਮਤ ਦੀ ਸਰਕਾਰ ਬਣਾ ਸਕਣ।

ਅਜਿਹੇ ਵਿੱਚ ਸਵਾਲ ਖੜ੍ਹਾ ਹੁੰਦਾ ਹੈ ਕਿ ਇਸਰਾਇਲ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ।

ਨੇਤਨਯਾਹੂ ਨੇ ਗੈਨਟਜ਼ ਨਾਲ ਮਿਲੀਜੁਲੀ ਸਰਕਾਰ ਬਣਾਉਣ ਲਈ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।

ਗੈਨਟਜ਼ ਨੇ ਕਿਹਾ ਹੈ ਕਿ ਉਹ ਗਠਜੋੜ ਦੀ ਸਰਕਾਰ ਚਾਹੁੰਦੇ ਪਰ ਇਹ ਤਾਂ ਹੀ ਸੰਭਵ ਹੈ ਜਦੋਂ ਉਹ ਉਸ ਦੀ ਅਗਵਾਈ ਕਰਨ।

Emmys Awards 2019: ਸੇਕਰਡ ਗੇਮਜ਼ ਨੂੰ ਹੋਇਆ ਨਾਮਜ਼ਦ

ਵੈਬਸੀਰੀਜ਼ ਸੇਕਰਡ ਗੇਮਜ਼-2 ਨੂੰ ਕੌਮਾਂਤਰੀ ਐਮੀ ਐਵਾਰਡ ਦੇ ਬੈਸਟ ਡਰਾਮਾ ਸੀਰੀਜ਼ ਲਈ ਨਾਮਜ਼ਦ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਅਦਾਕਾਰ ਰਾਧਿਕਾ ਆਪਟੇ ਵੀ ''ਲਸਟ ਸਟੋਰੀਜ਼'' ਲਈ ਬੈਸਟ ਅਦਾਕਾਰ ਵਜੋਂ ਨਾਮਜ਼ਦ ਹੋਈ ਹੈ।

ਸੇਕਰਡ ਗੇਮਜ਼ ਸੀਰੀਜ਼ ਨੈਟਫਲਿਕਸ ''ਤੇ ਪ੍ਰਸਾਰਿਤ ਹੁੰਦੀ ਹੈ ਅਤੇ ਇਸ ਦੀ ਪਹਿਲੀ ਸੀਰੀਜ਼ ਦੇ ਡਾਇਰੈਕਟਰਅਨੁਰਾਗ ਕਸ਼ਯਪ ਅਤੇ ਵਿਕਰਮਾਦਿਤਿਆ ਮੋਟਵਾਨੀ ਸਨ ਤੇ ਦੂਜੀ ਸੀਰੀਜ਼ ਨੂੰ ਅਨੁਰਾਗ ਕਸ਼ਯਮ ਦੇ ਨਾਲ ਨੀਰਜ ਘੇਵਨ ਨੇ ਨਿਰਦੇਸ਼ਿਤ ਕੀਤਾ ਹੈ।

ਐਮੀ ਐਵਾਰਡ ਕੌਮਾਂਤਰੀ ਅਮਰੀਕੀ ਸਨਮਾਨ ਹੈ ਜੋ ਟੈਲੀਵਿਜ਼ਨ ''ਤੇ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਨੂੰ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=HHjg8AtXx2A

https://www.youtube.com/watch?v=mfmRfqJZWxY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News