ਅਫ਼ਾਗਿਨਸਤਾਨ: ''''ਚੰਗਾ ਹੁੰਦਾ ਅਸੀਂ ਮਰ ਜਾਂਦੇ, ਮੈਂ ਸਾਰੀ ਰਾਤ ਸੌਂਦਾ ਨਹੀਂ ਰੋਦਾ ਹਾਂ'''' - ਆਪਣੇ ਨਿਕਾਹ ਦੌਰਾਨ ਧਮਾਕੇ ''''ਚ 80 ਰਿਸ਼ਤੇਦਾਰਾਂ ਨੂੰ ਗੁਆਉਣ ਵਾਲਾ ਜੋੜਾ

Tuesday, Sep 17, 2019 - 03:16 PM (IST)

ਅਫ਼ਾਗਿਨਸਤਾਨ: ''''ਚੰਗਾ ਹੁੰਦਾ ਅਸੀਂ ਮਰ ਜਾਂਦੇ, ਮੈਂ ਸਾਰੀ ਰਾਤ ਸੌਂਦਾ ਨਹੀਂ ਰੋਦਾ ਹਾਂ'''' - ਆਪਣੇ ਨਿਕਾਹ ਦੌਰਾਨ ਧਮਾਕੇ ''''ਚ 80 ਰਿਸ਼ਤੇਦਾਰਾਂ ਨੂੰ ਗੁਆਉਣ ਵਾਲਾ ਜੋੜਾ
ਅਫ਼ਗਾਨਿਸਤਾਨ
Reuters

ਜਦੋਂ ਧੂੰਆਂ ਹਟਿਆ ਤਾਂ ਜਾ ਕੇ ਪਤਾ ਲੱਗਾ ਕਿ ਆਖ਼ਰ ਕੀ ਭਾਣਾ ਵਾਪਰਿਆ ਹੈ।

ਕਾਬੁਲ ''ਚ ਵਿਆਹ ਸਮਾਗਮ ਦੌਰਾਨ ਧਮਾਕੇ ਨਾਲ ਹੋਈ ਤਬਾਹੀ ਦਾ ਮੰਜ਼ਰ, ਜਿਸ ਨੂੰ ਇਸਲਾਮਿਕ ਸਟੇਟ ਨੇ ਆਤਮਘਾਤੀ ਹਮਲੇ ਨਾਲ ਆਪਣਾ ਨਿਸ਼ਾਨਾ ਬਣਾਇਆ ਸੀ।

ਇਸ ਹਮਲੇ ਦੌਰਾਨ ਲਾੜੀ ਤੇ ਲਾੜਾ ਬਚ ਗਏ ਸਨ ਪਰ ਧਮਾਕੇ ''ਚ 80 ਲੋਕਾਂ ਦੀ ਮੌਤ ਹੋ ਗਈ ਸੀ।

17 ਅਗਸਤ, ਦਿਨ ਸ਼ਨੀਵਾਰ ਨੂੰ ਮੀਰਵਾਇਸ ਐਲਮੀ ਨੂੰ ਉਨ੍ਹਾਂ ਦੇ ਪੁਰਸ਼ ਦੋਸਤਾਂ ਨਾਲ ਇੱਕ ਛੋਟੇ ਜਿਹੇ ਕਮਰੇ ਵਿੱਚ ਰੱਖਿਆ ਗਿਆ ਸੀ।

26 ਸਾਲ ਦੇ ਐਲਮੀ ਦੇ ਕਈ ਸੁਪਨੇ ਤੇ ਆਸਾਂ ਸਨ। ਉਹ 4 ਦਹਾਕਿਆਂ ਤੋਂ ਜੰਗੀ ਅਖਾੜਾ ਬਣੇ ਦੇਸ ਵਿੱਚ ਆਪਣੇ ਵਿਆਹ ਵਾਲੇ ਦਿਨ ਜ਼ਿੰਦਗੀ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਲਈ ਪ੍ਰਾਰਥਨਾ ਕਰ ਰਿਹਾ ਸੀ।

ਇਹ ਵੀ ਪੜ੍ਹੋ-

ਅਫ਼ਗਾਨਿਸਤਾਨ
Getty Images

ਵਿਆਹ ਦਾ ਜਸ਼ਨ ਤੇ ਸਮਾਗਮਾਂ ਦਾ ਜਸ਼ਨ ਮਨਾਉਣ ਅਤੇ ਖਾਣਾ ਖਾਣ ਲਈ ਸੈਂਕੜੇ ਮਹਿਮਾਨ ਇੰਤਜ਼ਾਰ ਕਰ ਰਹੇ ਸਨ।

ਪਰ ਉਨ੍ਹਾਂ ਨੂੰ ਦਾਅਵਤ ਦਾ ਸਵਾਦ ਚੱਖਣ ਦਾ ਮੌਕਾ ਵੀ ਨਸੀਬ ਨਹੀਂ ਹੋਇਆ।

ਧਮਾਕਾ

ਐਲਮੀ ਦੀ 18 ਸਾਲਾ ਪਤਨੀ ਰਿਹਾਨਾ ਆਪਣੀ ਨਨਾਣ ਅਤੇ ਸੱਸ ਨਾਲ ਇੱਕ ਵੱਖਰੇ ਕਮਰੇ ਵਿੱਚ ਕੁਝ ਰਵਾਇਤਾਂ ਨਿਭਾਅ ਰਹੀ ਸੀ।

ਮੌਲਵੀ ਦੇ ਬੁਲਾਵੇ ''ਤੇ ਐਲਮੀ ਨਿਕਾਹਨਾਮੇ ''ਤੇ ਦਸਤਖ਼ਤ ਕਰਨ ਲਈ ਪਹੁੰਚੀ ਪਰ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਨੇ ਪੂਰੀ ਇਮਾਰਤ ਹਿਲਾ ਦਿੱਤੀ ਤੇ ਸਭ ਉੱਥੇ ਰੁਕ ਗਿਆ।

ਅਫ਼ਗਾਨਿਸਤਾਨ
Getty Images

ਆਤਮਘਾਤੀ ਹਮਲਾਵਰ ਨੇ ਵਿਆਹ ਵਾਲੇ ਹਾਲ ਦੇ ਅੰਦਰ ਜਿੱਥੇ ਸਾਰੇ ਪੁਰਸ਼ ਮਹਿਮਾਨ ਬੈਠੇ ਸਨ, ਠੀਕ ਉੱਥੇ ਧਮਾਕਾ ਕਰ ਦਿੱਤਾ। ਜਿਸ ਨਾਲ ਇਮਾਰਤ ਦੀ ਛੱਤ ਤੱਕ ਹਿੱਲ ਗਈ ਅਤੇ ਦੁਬਈ ਸਿਟੀ ਮੈਰਿਜ ਹਾਲ ਦੇ ਸਾਰੇ ਸ਼ੀਸ਼ੇ ਟੁੱਟ ਗਏ।

ਮੀਲਾਂ ਤੱਕ ਧਮਾਕੇ ਦੀ ਆਵਾਜ਼ ਗੂੰਜ ਗਈ, ਜਦੋਂ ਧੂੰਆਂ ਹਟਿਆ ਤਾਂ ਤਰਾਸਦੀ ਸਾਹਮਣੇ ਆਈ।

ਕੁਝ ਘੰਟਿਆਂ ਪਹਿਲਾਂ ਜਿਹੜੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਐਲਮੀ ਦਾ ਮਿੱਠੀ ਮੁਸਕਾਨ ਨਾਲ ਸੁਆਗਤ ਕੀਤਾ ਸੀ, ਉਹ ਮਾਸ ਦੇ ਲੋਥਿਆ ਤੇ ਹੱਡੀਆਂ ਦੇ ਪਿੰਜਰ ਬਣ ਗਏ ਸਨ।

ਮ੍ਰਿਤਕਾਂ ਦਾ ਅੰਕੜਾ

ਇਸ ਜ਼ੋਰਦਾਰ ਧਮਾਕੇ ਨਾਲ ਐਲਮੀ ਬੇਹੋਸ਼ ਹੋ ਗਿਆ ਸੀ ਅਤੇ ਉਸ ਦੀ ਵਹੁਟੀ ਤੇ ਹੋਰ ਰਿਸ਼ਤੇ ਸਦਮੇ ''ਚ ਸਨ।

ਜਦੋਂ ਐਲਮੀ ਨੂੰ ਕੁਝ ਸਮੇਂ ਬਾਅਦ ਹੋਸ਼ ਆਇਆ ਤਾਂ ਉਹ ਆਪਣੇ ਘਰ ''ਚ ਸੀ। ਕੁਝ ਮਿੰਟਾਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦੇ ਦੋਸਤ ਤੇ ਰਿਸ਼ਤੇਦਾਰ ਮੌਤਾਂ ਦੇ ਅੰਕੜੇ ਇਕੱਠੇ ਕਰਨ ''ਚ ਲੱਗੇ ਹੋਏ ਹਨ।

ਅਫ਼ਗਾਨਿਸਤਾਨ
Reuters

ਮੀਰਵਾਇਸ ਐਲਮੀ ਯਾਦ ਕਰਦੇ ਹਨ, "ਲੋਕ ਮੇਰੇ ਕੋਲ ਆ ਰਹੇ ਸਨ ਤੇ ਦੱਸ ਰਹੇ ਸਨ ਕਿ ਇੱਕ ਰਿਸਤੇਦਾਰ ਦੀ ਮੌਤ ਹੋ ਗਈ ਹੈ, ਦੋਸਤ ਦੀ ਮੌਤ ਹੋ ਗਈ ਹੈ, ਦੋਸਤ ਹੋਰ ਦੋਸਤਾਂ ਦੀ ਮੌਤ ਬਾਰੇ ਦੱਸ ਰਹੇ ਸਨ। ਮੇਰੇ ਭਰਾ ਨੇ ਇਸ ਹਮਲੇ ਵਿੱਚ 7 ਦੋਸਤ ਗੁਆ ਦਿੱਤੇ।"

ਕਤਲੇਆਮ ਤੋਂ ਬਾਅਦ ਜ਼ਿੰਦਗੀ

ਬੀਬੀਸੀ ਨਾਲ ਗੱਲ ਕਰਦਿਆਂ ਐਲਮੀ ਨੇ ਦੱਸਿਆ ਕਿਵੇਂ ਕਤਲੇਆਮ ਤੋਂ ਬਾਅਦ ਉਸ ਦੇ ਜੀਵਨ ਵਿੱਚ ਉਥਲ-ਪੁਥਲ ਆ ਗਈ।

ਉਨ੍ਹਾਂ ਨੇ ਦੱਸਿਆ, "ਮੈਂ ਆਪਣੇ ਰਿਸ਼ਤੇਦਾਰ ਤੇ ਮੇਰੀ ਪਤਨੀ ਨੇ ਆਪਣੇ ਛੋਟੇ ਭਰਾ ਗੁਆ ਨੂੰ ਦਿੱਤਾ। ਧਮਾਕੇ ਨਾਲ ਉਸ ਦਾ ਸਿਰ ਉਡ ਗਿਆ ਸੀ ਤੇ ਅਸੀਂ ਉਸ ਦੇ ਬਿਨਾਂ ਸਿਰ ਵਾਲੇ ਸਰੀਰ ਨੂੰ ਸਪੁਰਦ-ਏ- ਖਾਕ ਕੀਤਾ। "

ਅਫ਼ਗਾਨਿਸਤਾਨ
Getty Images

ਧਮਾਕੇ ਤੋਂ ਬਾਅਦ ਅਗਲੇ ਦਿਨ ਉਨ੍ਹਾਂ ਸਹੁਰੇ ਨੇ ਦੱਸਿਆ ਕਿ ਉਨ੍ਹਾਂ ਨੇ ਧਮਾਕੇ ਵਿੱਚ ਪਰਿਵਾਰ ਦੇ 14 ਮੈਂਬਰਾਂ ਨੂੰ ਗੁਆਇਆ ਹੈ।

ਐਲਮੀ ਨੇ ਕਿਹਾ, "ਮੇਰੇ ਕਈ ਸੁਪਨੇ, ਆਸਾਂ ਤੇ ਉਮੀਦਾਂ ਸਨ। ਕੁਝ ਵੀ ਪੂਰਾ ਨਹੀਂ ਹੋਇਆ। ਮੈਂ ਤਕਲੀਫ਼ ''ਚ ਤੇ ਸੋਗ ''ਚ ਹਾਂ।"

ਆਤਮਘਾਤੀ ਹਮਲਾ

ਇਸ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਕਬੂਲੀ ਸੀ।

ਧਮਾਕੇ ਦੀ ਦਹਿਸ਼ਤ ਬਹੁਤ ਜ਼ਿਆਦਾ ਸੀ, ਇੱਥੋਂ ਤਕ ਕਿ ਯੁੱਧ ਨਾਲ ਭਰੇ ਅਫਗਾਨਿਸਤਾਨ ਦੇ ਮਾਪਦੰਡਾਂ ਤੋਂ ਵੱਧ।

ਇਹ ਵੀ ਪੜ੍ਹੋ-

ਅਫ਼ਗਾਨਿਸਤਾਨ
Getty Images

ਇਸ ਦੇ ਨਾਲ ਹੀ ਦੇਸ ਨੂੰ ਵਿਦੇਸ਼ ਮਾਮਲਿਆਂ ਵਿੱਚ ਬਰਤਾਨੀਆ ਦੇ ਦਖ਼ਲ ਨੂੰ ਖ਼ਤਮ ਕਰਨ ਵਾਲੇ ਸਮਝੌਤੇ ਦੀ ਸ਼ਤਾਬਦੀ ਦੇ ਜਸ਼ਨਾਂ ਨੂੰ ਮੁਲਤਵੀ ਕਰਨਾ ਪਿਆ।

ਐਲਮੀ ਅਤੇ ਉਨ੍ਹਾਂ ਦੀ ਪਤਨੀ ਨੂੰ ਨਿੱਜੀ ਤੌਰ ਉੱਤੇ ਸਰੀਰਕ ਰੂਪ ਵਿਚ ਕੋਈ ਨੁਕਸਾਨ ਨਹੀਂ ਪਹੁੰਚਿਆ।

ਇਸ ਤੋਂ ਐਲਮੀ ਨੇ ਕਿਸੇ ਹੋਰ ਮੌਲਵੀ ਦੀ ਮਦਦ ਨਾਲ ਬਿਨਾਂ ਕਿਸੇ ਧੂਮ-ਧਾਮ ਦੇ ਨਿਕਾਹ ਕਰਵਾਇਆ।

''ਰੋਜ਼ ਮਰ ਰਹੇ ਹਾਂ''

ਹਮਲੇ ਤੋਂ ਇੱਕ ਮਹੀਨੇ ਬਾਅਦ ਵੀ ਇੰਝ ਲਗਦਾ ਹੈ ਜਿਵੇਂ ਜਖ਼ਮ ਅਜੇ ਤਾਜ਼ਾ ਹਨ।

ਐਲਮੀ, "ਮੈਂ, ਮੇਰੇ ਪਿਤਾ ਅਤੇ ਮੇਰੇ ਭਰਾ ਰਾਤ ਨੂੰ ਵਾਰੀ-ਵਾਰੀ ਘਰ ਰਖਵਾਲੀ ਕਰਦੇ ਹਾਂ। ਸਾਨੂੰ ਲਗਦਾ ਹੈ ਕਿ ਕੋਈ ਵੀ ਸਾਡੇ ''ਤੇ ਹਮਲਾ ਕਰ ਸਕਦਾ ਹੈ।"

ਅਫ਼ਗਾਨਿਸਤਾਨ
Getty Images

ਜਿਨ੍ਹਾਂ ਲੋਕਾਂ ਨੂੰ ਗੁਆਂਢੀ ਅਤੇ ਦੋਸਤਾਂ ਵਜੋਂ ਜਾਣਦੇ ਸਨ ਉਹ ਵੀ ਉਨ੍ਹਾਂ ਦੀ ਆਲੋਚਨਾ ''ਚ ਸ਼ਾਮਿਲ ਹਨ।

ਉਹ ਕਹਿੰਦੇ ਹਨ, "ਜਦੋਂ ਅਸੀਂ ਬਾਹਰ ਜਾਂਦੇ ਹਾਂ ਲੋਕ ਸਾਨੂੰ ਇਲਜ਼ਾਮ ਦਿੰਦੇ ਹਨ ਤੇ ਮਾੜਾ ਬੋਲਦੇ ਹਨ। ਇਸ ਤਰ੍ਹਾਂ ਅਸੀਂ ਰੋਜ਼ ਮਰ ਰਹੇ ਹਾਂ, ਇਹ ਬਰਦਾਸ਼ਤ ਨਹੀਂ ਹੁੰਦਾ।"

ਸ਼ੋਕ ਸਭਾ ਦੌਰਾਨ ਵੀ ਉਹ ਗੁੱਸੇ ਦੇ ਵੇਗ ਦਾ ਸ਼ਿਕਾਰ ਸੀ।

ਐਲਮੀ ਮੁਤਾਬਕ, "ਇੱਕ ਆਦਮੀ ਨੇ ਮੈਨੂੰ ਕਿਹਾ, ਅਸੀਂ ਆਪਣੇ ਪੁੱਤਰ ਨੂੰ ਧਮਾਕੇ ਵਿੱਚ ਗੁਆ ਦਿੱਤਾ, ਤੁਸੀਂ ਦੋਵੇਂ ਕਿਵੇਂ ਬਚ ਗਏ।"

ਕਿਸਮਤ

ਧਮਾਕੇ ਤੋਂ ਤਿੰਨ ਦਿਨਾਂ ਬਾਅਦ ਐਲਮੀ ਨੇ ਕਿਹਾ ਉਹ ਕੁਝ ਖਾ-ਪੀ ਨਹੀਂ ਸਕਦੇ। ਇਥੋਂ ਤੱਕ ਕਿ ਹੁਣ ਵੀ ਉਹ ਸਦਮੇ ਅਤੇ ਪ੍ਰੇਸ਼ਾਨੀ ਵਿਚ ਹੈ।

ਐਲਮੀ ਨੇ ਕਿਹਾ, "ਮੈਂ ਉਨ੍ਹਾਂ ਨੂੰ ਕਿਹਾ, ਇਹ ਸਾਡੇ ਵਸ ''ਚ ਨਹੀਂ ਸੀ। ਜੇ ਸਾਨੂੰ ਪਤਾ ਹੁੰਦਾ ਕਿ ਅਜਿਹਾ ਹੋਣਾ ਹੈ, ਮੈਂ ਸਾਰਾ ਕੁਝ ਰੱਦ ਕਰ ਦਿੰਦਾ।"

"ਅਸੀਂ ਪੀੜਤ ਹਾਂ। ਉਹ ਜਿਹੜੇ ਰੱਬ ਨੂੰ ਮੰਨਦੇ ਹਨ ਉਹ ਉਨ੍ਹਾਂ ਦੀ ਕਿਸਮਤ ਨੂੰ ਸਮਝਣਗੇ ਹੈ।"

ਅਰੈਂਜ਼ਡ ਮੈਰਿਜ

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਮੁਸ਼ਕਲ ਨਾਲ ਹੀ ਘਰੋਂ ਬਾਹਰ ਨਿਕਲਦੀ ਹੈ।

ਅਫ਼ਗਾਨਿਸਤਾਨ
Getty Images

ਉਨ੍ਹਾਂ ਨੇ ਦੱਸਿਆ, "ਜਦੋਂ ਵੀ ਲਾਈਟ ਬੰਦ ਕਰਦੇ ਹਾਂ ਉਹ ਡਰ ਜਾਂਦੀ ਹੈ।" ਐਲਮੀ ਦੀ ਪਤਨੀ ਨੇ ਸਾਡੇ ਨਾਲ ਗੱਲ ਕਰਨ ਤੋਂ ਮਨ੍ਹਾਂ ਕਰ ਦਿੱਤਾ।

ਉਨ੍ਹਾਂ ਦਾ ਵਿਆਹ ਵੀ ਦੁਨੀਆਂ ਦੇ ਹੋਰਨਾਂ ਵਿਆਹਾਂ ਵਾਂਗ ਅਰੈਂਜ਼ਡ ਮੈਰਿਜ ਸੀ। ਐਲਮੀ ਦੀ ਮਾਂ ਤੇ ਉਨ੍ਹਾਂ ਦੀ ਪਤਨੀ ਦੀ ਮਾਂ ਦੂਰ ਦੇ ਰਿਸ਼ਤੇਦਾਰ ਸਨ ਅਤੇ ਉਨ੍ਹਾਂ ਨੇ ਵਿਚੋਲਗੀ ਦੀ ਭੂਮਿਕਾ ਅਦਾ ਕੀਤੀ ਸੀ।

ਨਿਸ਼ਾਨਾ

ਐਲਮੀ ਸ਼ੀਆ ਹਜ਼ਾਰਾ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹੈ।

ਅਫ਼ਗਾਨਿਸਤਾਨ
Reuters

ਤਾਲੀਬਾਨ ਅਤੇ ਆਈਐੱਸ ਸਣੇ ਸੁੰਨੀ ਮੁਸਲਮਾਨ ਦਹਿਸ਼ਤਗਰਦ ਲਗਾਤਾਰ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿੱਚ ਸ਼ੀਆ ਘੱਟ ਗਿਣਤੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ।

ਅਫ਼ਗਾਨਿਸਤਾਨ ਦੇ ਅਧਿਕਾਰੀਆਂ ਨੇ ਅਜੇ ਤੱਕ ਹਮਲੇ ਦੀ ਜਾਂਚ ਬਾਰੇ ਜਾਣਕਾਰੀ ਨਹੀਂ ਦਿੱਤੀ।

ਉਸ ਨੇ ਕਿਹਾ, "ਮੈਨੂੰ ਨਹੀਂ ਪਤਾ ਉਨ੍ਹਾਂ ਨੇ ਸਾਨੂੰ ਨਿਸ਼ਾਨਾ ਕਿਉਂ ਬਣਾਇਆ। ਸਾਡੇ ਵਿਆਹ ਵਿੱਚ ਤਾਂ ਇੱਕ ਵੀ ਸਥਾਨਕ ਅਧਿਕਾਰੀ, ਕਾਰੋਬਾਰੀ ਜਾਂ ਸਿਆਸੀ ਆਗੂ ਨਹੀਂ ਸੀ।"

ਧਮਾਕੇ ਵਿੱਚ ਕਈ ਜਾਤੀ ਸਮੂਹਾਂ ਦੇ ਲੋਕ ਮਾਰੇ ਗਏ।

ਮੁਆਵਜ਼ਾ

ਮਾਰੇ ਗਏ ਕੁਝ ਲੋਕਾਂ ਦੇ ਰਿਸ਼ਤੇਦਾਰਾਂ ਨੂੰ ਸਰਕਾਰੀ ਨੀਤੀ ਅਨੁਸਾਰ ਨਗਦੀ ਮੁਆਵਜ਼ਾ ਮਿਲਿਆ ਹੈ।

ਐਲਮੀ ਨੇ ਦੱਸਿਆ, "ਪਾਰਲੀਮੈਂਟ ਦਾ ਇੱਕ ਮੈਂਬਰ ਸਾਡੇ ਘਰ ਆਇਆ ਅਤੇ ਸਾਨੂੰ 6350 ਡਾਲਰ ਯਾਨਿ ਕਰੀਬ ਸਾਢੇ 4 ਲੱਖ ਰੁਪਏ ਦੇ ਕੇ ਗਿਆ।"

ਅਫ਼ਗਾਨਿਸਤਾਨ
Getty Images

ਐਲਮੀ ਕਹਿੰਦੇ ਹਨ ਉਸ ਕੋਲ ਹਮਲੇ ਵਿੱਚ ਮਾਰੇ ਗਏ ਦੋਸਤਾਂ ਅਤੇ ਰਿਸ਼ਤੇਦਾਰਾਂ ਦੀਆਂ ਚੰਗੀਆਂ ਯਾਦਾਂ ਹਨ ਅਤੇ ਉਹ ਅਕਸਰ ਉਨ੍ਹਾਂ ਬਾਰੇ ਸੋਚਦਾ ਹੈ।

"ਜਿਨ੍ਹਾਂ ਨੂੰ ਅਸੀਂ ਗੁਆਇਆ ਹੈ ਜੇਕਰ ਉਨ੍ਹਾਂ ਲਈ ਅਸੀਂ ਸੈਂਕੜੇ ਲੋਕਾਂ ਦਾ ਇਕੱਠ ਵੀ ਕਰ ਲਈਏ ਤਾਂ ਵੀ ਉਹ ਵਾਪਸ ਨਹੀਂ ਆਉਣਗੇ। ਸਭ ਖ਼ਤਮ ਹੋ ਗਿਆ।"

ਭਵਿੱਖ ਨੂੰ ਲੈ ਕੇ ਕੋਈ ਪਲਾਨ ਨਹੀਂ

ਜਦੋਂ ਉਹ ਧਮਾਕੇ ਤੋਂ ਪਹਿਲਾਂ ਲਈਆਂ ਗਈਆਂ ਆਪਣੇ ਵਿਆਹ ਦੀਆਂ ਤਸਵੀਰਾਂ ਦੇਖਦਾ ਹੈ ਤਾਂ ਉਨ੍ਹਾਂ ਨੂੰ ਤਬਾਹ ਕਰ ਦੇਣਾ ਚਾਹੁੰਦਾ ਹੈ।

ਉਹ ਪੁੱਛਦਾ ਹੈ, "ਮੈਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਹੋਰ ਪਰੇਸ਼ਾਨ ਹੋ ਜਾਂਦਾ ਹਾਂ। ਮੈਂ ਸਾਰੀ ਨਹੀਂ ਸੌਂਦਾ, ਰੌਂਦਾ ਹਾਂ। ਹੋਰ ਮੈਂ ਕੀ ਕਰ ਸਕਦਾ ਹਾਂ?"

"ਮੇਰਾ ਕੋਈ ਪਲਾਨ ਨਹੀਂ ਹੈ। ਮੈਂ ਇਸ ਸਭ ਤੋਂ ਤੰਗ ਆ ਗਿਆ ਹਾਂ। ਮੈਨੂੰ ਕਿਸੇ ਦੀ ਲੋੜ ਹੈ ਜੋ ਇਸ ਥਾਂ (ਦੇਸ ਨੂੰ ਛੱਡਣ ਲਈ ਸਾਡੀ ਮਦਦ ਕਰੇ।"

ਅਫ਼ਗਾਨਿਸਤਾਨ
Getty Images

ਪਰ ਉਸ ਨੂੰ ਪਤਾ ਹੈ ਕਿ ਜ਼ਿਆਦਾ ਦਿਨ ਘਰ ਬੈਠਿਆਂ ਵੀ ਗੁਜ਼ਾਰਾ ਨਹੀਂ। ਉਸ ਦੇ ਪਿਤਾ ਕਾਬੁਲ ਨਗਰ ਨਿਗਮ ਲਈ ਕੰਮ ਕਰਦੇ ਹਨ ਅਤੇ ਛੋਟਾ ਭਰਾ ਵੀ ਨੌਕਰੀ ਕਰਦਾ ਹੈ।

ਕਰਜ਼ਾ

ਐਲਮੀ ਨੂੰ ਵਿਆਹ ਲਈ 14 ਹਜ਼ਾਰ ਡਾਲਰ ਯਾਨਿ ਕਰੀਬ 10 ਲੱਖ ਰੁਪਏ ਜੋ ਵਿਆਹ ਲਈ ਲਏ ਸਨ, ਉਹ ਵੀ ਮੋੜਨੇ ਹਨ।

ਨਕਾਰਾਤਮ ਭਾਵਨਾਵਾਂ ਤੋਂ ਬਾਹਰ ਨਿਕਲ ਕੇ ਐਲਮੀ ਦਰਜੀ ਦੀ ਦੁਕਾਨ ਮੁੜ ਖੋਲ੍ਹਣ ਬਾਰੇ ਸੋਚਦੇ ਹਨ।

ਇੱਕ ਔਰਤ ਜੋ ਉਨ੍ਹਾਂ ਨੂੰ ਕੱਪੜੇ ਸਿਉਣ ਲਈ ਦੇ ਗਈ ਸੀ ਉਹ ਵੀ ਵਾਪਸ ਲੈ ਗਈ ਹੈ।

ਇੱਕ ਹੋਰ ਨੇ ਕਿਹਾ, "ਧਮਾਕੇ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ ਪਰ ਉਹ ਜ਼ਿੰਦਾ ਹੈ। ਉਸ ਦੀ ਦੁਕਾਨ ਬੰਦ ਹੋਣੀ ਚਾਹੀਦੀ ਹੈ।"

ਉਹ ਅਜਿਹੀ ਦੁਸ਼ਮਣੀ ਦੀ ਭਾਵਨਾ ਨੂੰ ਸਹਿਣ ਨਹੀਂ ਕਰ ਸਕਿਆ ਤੇ ਆਪਣੀ ਦੁਕਾਨ ਬੰਦ ਕਰ ਦਿੱਤੀ।

ਉਸ ਦੀ ਪਤਨੀ ਪੜ੍ਹਾਈ ਮੋੜਿਆ ਮੂੰਹ

ਉਸ ਦੀ ਪਤਨੀ ਰਿਹਾਨਾ, ਜੋ ਪੜ੍ਹ ਰਹੀ ਹੈ ਅਤੇ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰਨ ਤੋਂ ਝਿਜਕ ਰਹੀ ਹੈ।

ਅਫ਼ਗਾਨਿਸਤਾਨ
Reuters

ਉਸ ਨੇ ਐਲਮੀ ਨੂੰ ਕਿਹਾ, "ਮੀਰਵਾਇਸ ਮੈਂ ਸਕੂਲ ਕਿਵੇਂ ਜਾਵਾਂ?"

ਐਲਮੀ ਨੇ ਉਸ ਨੂੰ ਸਮਝਾਇਆ ਕਿ ਉਹ ਆਪਣੀ ਪੜ੍ਹਾਈ ਨਾ ਛੱਡੇ ਪਰ ਜਦੋਂ ਉਹ ਵਾਪਸ ਗਈ ਤਾਂ ਕਲਾਸ ਵਿੱਚ ਕੜਵਾਹਟ ਮਿਲੀ।

"ਕਿਸੇ ਨੂੰ ਉਸ ਨੂੰ ਦੱਸਿਆ, ਜਦੋਂ ਤੱਕ ਉਹ ਇੱਥੇ ਰਹੇਗੀ ਤਾਂ ਕੋਈ ਆਤਮਘਾਤੀ ਹਮਲਾਵਰ ਆ ਸਕਦਾ ਹੈ।"

ਉਨ੍ਹਾਂ ਲਫਜ਼ਾਂ ਨੇ ਰੇਹਾਨਾਂ ਨੂੰ ਤੋੜ ਦਿੱਤਾ ਅਤੇ ਉਸ ਪੜ੍ਹਾਈ ਛੱਡ ਦਿੱਤੀ।

ਪਛਤਾਵਾ

ਉਹ ਆਪਣੇ ਹੀ ਜ਼ਿੰਦਾ ਰਹਿਣ ''ਤੇ ਪਛਤਾਉਂਦੇ ਹਨ, ਉਨ੍ਹਾਂ ਦਾ ਕਹਿਣਾ ਹੈ, "ਸਾਡੀ ਜ਼ਿੰਦਗੀ ਵਿੱਚ ਕੋਈ ਖੁਸ਼ੀ ਨਹੀਂ। ਮੈਂ ਕੋਈ ਵੱਖਰਾ ਹੀ ਆਦਮੀ ਬਣ ਗਿਆ ਹਾਂ।"

"ਮੈਂ ਤੇ ਮੇਰੀ ਪਤਨੀ ਸੋਚਦੇ ਹਾਂ ਕਿ ਚੰਗਾ ਹੁੰਦਾ ਜੇਕਰ ਅਸੀਂ ਵੀ ਮਰ ਜਾਂਦੇ।"

ਇਹ ਵੀ ਪੜ੍ਹੋ-

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=EfR3t3-ZrHk

https://www.youtube.com/watch?v=vXYRHgnhNGo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News