ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮਿਤੀ ਦਾ ਪਾਕਿਸਤਾਨ ਨੇ ਕੀਤਾ ਐਲਾਨ - 5 ਅਹਿਮ ਖ਼ਬਰਾਂ

09/17/2019 7:31:31 AM

ਪਾਕਿਸਤਾਨ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰੇਗਾ। ਕਰਤਾਰਪੁਰ ਕੋਰੀਡੋਰ ਦੇ ਪ੍ਰੋਜੈਕਟ ਡਾਇਰੈਕਟਰ ਆਤਿਫ਼ ਮਾਜਿਦ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ।

ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਨਾਰੋਵਾਲ ਵਿੱਚ ਸਥਾਨਕ ਤੇ ਵਿਦੇਸ਼ੀ ਪੱਤਰਕਾਰਾਂ ਨੂੰ ਸੰਬੋਧਨ ਦੌਰਾਨ ਆਤਿਫ਼ ਮਾਜਿਦ ਨੇ ਕਿਹਾ ਕਿ ਲਾਂਘੇ ਦਾ 86 ਫੀਸਦ ਕੰਮ ਪੂਰਾ ਹੋ ਚੁੱਕਿਆ ਹੈ। ਅਗਲੇ ਮਹੀਨੇ ਤੱਕ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ।

ਮਾਜਿਦ ਨੇ ਇਹ ਵੀ ਕਿਹਾ ਕਿ ਭਾਰਤੀ ਸ਼ਰਧਾਲੂਆਂ ਲਈ 76 ਪਰਵਾਸੀ ਕਾਂਉਂਟਰ ਲਾਏ ਜਾਣਗੇ। ਸ਼ੁਰੂਆਤ ਵਿੱਚ 5000 ਸ਼ਰਧਾਲੂ ਰੋਜ਼ਾਨਾ ਆ ਸਕਦੇ ਹਨ ਅਤੇ ਬਾਅਦ ਵਿੱਚ ਇਹ ਗਿਣਤੀ ਵਧਾ ਕੇ 10,000 ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:

ਕਰਤਾਰਪੁਰ ਲਾਂਘਾ ਦੀ 20 ਡਾਲਰ ਫੀਸ ਬਾਰੇ ਸੁਖਜਿੰਦਰ ਸਿੰਘ ਰੰਧਾਵਾ ਨੇ ਕੀ ਕਿਹਾ

"ਮੇਰੇ ਖ਼ਿਆਲ ''ਚ ਸੰਗਤ ਦੇ ਦਿਮਾਗ਼ ''ਚ 20 ਡਾਲਰ ਬਹੁਤ ਛੋਟੀ ਚੀਜ਼ ਹੈ। ਜੇਕਰ ਵੱਡੀ ਵੀ ਹੁੰਦੀ ਤਾਂ ਉਹ ਆਪਣੇ ਗੁਰੂ ਲਈ ਕੋਈ ਵੀ ਚੀਜ਼ ਕੁਰਬਾਨ ਕਰਨ ਲਈ ਤਿਆਰ ਹਨ ਪਰ ਫਿਰ ਵੀ ਅਸੀਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ।"

ਅਜਿਹਾ ਕਹਿਣਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ, ਜਿਨ੍ਹਾਂ ਨੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਤੇ ਨੈਸ਼ਨਲ ਹਾਈਵੇ ਅਥਾਰਟੀ ਨਾਲ ਮੀਟਿੰਗ ਕੀਤੀ।

ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿਵੇਂ ਮੁਸਲਿਮ ਧਰਮ ਦੇ ਲੋਕਾਂ ਲਈ ਹਜ ਯਾਤਰਾ ਲਈ ਸਰਕਾਰ ਹਰ ਸਹੂਲਤ ਦੇ ਰਹੀ ਹੈ ਉਸੇ ਹੀ ਤਰਜ਼ ''ਤੇ ਕਰਤਾਰਪੁਰ ਸਾਹਿਬ ਵੀ ਜਾਣ ਵਾਲੀ ਸੰਗਤ ਲਈ ਕੇਂਦਰ ਸਰਕਾਰ ਅੱਗੇ ਆਵੇ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਪੱਤਰਕਾਰ ਨੇ SIT ਸਾਹਮਣੇ ਗਵਾਹ ਵਜੋਂ ਪੇਸ਼ ਹੋਣ ਦੀ ਕੀਤੀ ਅਪੀਲ

ਪੱਤਰਕਾਰ ਸੰਜੇ ਸੂਰੀ ਨੇ ਦਿੱਲੀ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਕਰ ਰਹੀ ਐੱਸਆਈਟੀ ਨੂੰ ਚਿੱਠੀ ਲਿਖ ਕੇ ਗਵਾਹ ਵਜੋਂ ਪੇਸ਼ ਹੋਣ ਦੀ ਅਪੀਲ ਕੀਤੀ ਹੈ।

ਸੰਜੇ ਸੂਰੀ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਇੱਕ ਚਸ਼ਮਦੀਦ ਹਨ ਜਿਨ੍ਹਾਂ ਨੇ ਇਸ ਘਟਨਾ ਬਾਰੇ ਇੱਕ ਕਿਤਾਬ ਵੀ ਲਿਖੀ ਹੈ।

ਸਿੱਖ ਕਤਲੇਆਮ
AFP

ਲੰਡਨ ਤੋਂ ਭੇਜੀ ਗਈ ਐਸਆਈਟੀ ਨੂੰ ਚਿੱਠੀ ਵਿੱਚ ਉਨ੍ਹਾਂ ਕਿਹਾ ਹੈ, ''''ਮੈਂ ਐਫਆਈਆਰ ਨੰਬਰ 601/84 ਜੋ ਕਿ ਗੁਰਦਆਰਾ ਰਕਾਬ ਗੰਜ ''ਤੇ ਇੱਕ ਨਵੰਬਰ 1984 ਵਾਲੇ ਦਿਨ ਹੋਈ ਹਿੰਸਾ ਨਾਲ ਜੁੜਿਆ ਹੋਇਆ ਹੈ ਉਸ ਬਾਰੇ ਆਪਣਾ ਬਿਆਨ ਦਰਜ ਕਰਵਾਉਣਾ ਚਾਹੁੰਦਾ ਹਾਂ। ਇਸ ਲਈ ਮੈਨੂੰ ਬਿਆਨ ਦਰਜ ਕਰਵਾਉਣ ਲਈ ਤਰੀਖ, ਸਮਾਂ ਤੇ ਜਗ੍ਹਾ ਦੱਸੀ ਜਾਵੇ।"

ਸੰਜੇ ਸੂਰੀ ਦੀ ਇਸ ਚਿੱਠੀ ਮਗਰੋਂ ਸੁਖਬੀਰ ਬਾਦਲ ਨੇ ਵੀ ਟਵੀਟ ਕਰਕੇ ਲਿਖਿਆ ਹੈ ਕਿ ਉਹ ਸਿੱਖ ਭਾਈਚਾਰੇ ਨਾਲ ਮਿਲ ਕੇ ਸੰਜੇ ਸੂਰੀ ਦੇ ਇਸ ਫ਼ੈਸਲੇ ਦਾ ਸਵਾਗਤ ਕਰਦੇ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਕਸ਼ਮੀਰ ਤਣਾਅ ਦੌਰਾਨ ਮਾਰੇ ਗਏ ਅਸਰਾਰ ਦੇ ਪਿਤਾ ਦਾ ਸਵਾਲ

ਭਾਰਤ ਸ਼ਾਸਿਤ ਕਸ਼ਮੀਰ ਵਿੱਚ ਮੌਤਾਂ ਦੀ ਗਿਣਤੀ ਦੇ ਵੱਖੋ-ਵੱਖ ਦਾਅਵੇ ਹਨ ਪਰ ਇਹ ਮੌਤਾਂ ਹੋਈਆਂ ਕਿਵੇਂ। ਬੀਬੀਸੀ ਪੱਤਰਕਾਰ ਨੇ ਇਸ ਸਬੰਧੀ ਕੁਝ ਪਰਿਵਾਰਾਂ ਨਾਲ ਗੱਲਬਾਤ ਕੀਤੀ।

17 ਸਾਲਾ ਅਸਰਾਰ ਅਹਿਮਦ ਖ਼ਾਨ 6 ਅਗਸਤ ਨੂੰ ਆਪਣੇ ਘਰ ਦੇ ਬਾਹਰ ਵਾਲੀ ਸੜਕ ''ਤੇ ਸੀ ਜਦੋਂ ਉਹ ਜ਼ਖ਼ਮੀ ਹੋਇਆ ਅਤੇ 4 ਹਫ਼ਤੇ ਤੱਕ ਹਸਪਤਾਲ ਵਿੱਚ ਦਾਖਲ ਰਹਿਣ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਅਸਰਾਰ ਅਹਿਮਦ
BBC
ਅਸਰਾਰ ਅਹਿਮਦ 4 ਹਫ਼ਤੇ ਤੱਕ ਹਸਪਤਾਲ ਵਿੱਚ ਦਾਖ਼ਲ ਰਹੇ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ

ਉਸਦੇ ਪਿਤਾ ਫਿਰਦੌਸ ਅਹਿਮਦ ਖ਼ਾਨ ਦਾ ਇਲਜ਼ਾਮ ਹੈ ਕਿ ਅਸਰਾਰ ਆਪਣੇ ਦੋਸਤਾਂ ਨਾਲ ਕ੍ਰਿਕਟ ਖੇਡ ਰਿਹਾ ਸੀ ਜਦੋਂ ਉਸਦੇ ਸਿਰ ''ਤੇ ਪੈਲੇਟ ਲੱਗੇ। ਉਸਦਾ ਇੱਕ ਦੋਸਤ ਜੋ ਉਸ ਸਮੇਂ ਉਸਦੇ ਨਾਲ ਸੀ ਉਸਦਾ ਕਹਿਣਾ ਹੈ ਕਿ ਭਾਰਤੀ ਸੁਰੱਖਿਆ ਬਲਾਂ ਵੱਲੋਂ ਪੈਲੇਟ ਗਨ ਚਲਾਈ ਗਈ ਸੀ।

ਮੈਡੀਕਲ ਰਿਪੋਰਟ ਮੁਤਾਬਕ ਅਸਰਾਰ ਦੀ ਮੌਤ ਪੈਲਟ ਲੱਗਣ ਅਤੇ ਅੱਥਰੂ ਗੈਸ ਸ਼ੈੱਲ ਦੇ ਬਲਾਸਟ ਕਾਰਨ ਹੋਈ ਹੈ। ਪਰ ਕਸ਼ਮੀਰ ਵਿੱਚ ਭਾਰਤੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਕੇਜੇਐੱਸ ਢਿੱਲੋ ਦਾ ਕਹਿਣਾ ਹੈ ਕਿ ਅਸਰਾਰ ਨੂੰ ਪੱਥਰ ਵੱਜਿਆ ਸੀ ਜੋ ਕਸ਼ਮੀਰੀ ਪ੍ਰਦਰਸ਼ਨਕਾਰੀਆਂ ਵੱਲੋਂ ਸੁਰੱਖਿਆ ਬਲਾਂ ''ਤੇ ਸੁੱਟੇ ਜਾ ਰਹੇ ਸਨ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਸਾਊਦੀ ਅਰਬ ਵਿੱਚ ਤੇਲ ਪਲਾਂਟ ''ਤੇ ਹਮਲੇ ਤੋਂ ਬਾਅਦ ਤਣਾਅ

ਨਾਰਥ ਅਟਲਾਂਟਿਕ ਟਰੀਟੀ ਆਰਗਨਾਈਜ਼ੇਸ਼ਨ (ਨੈਟੋ) ਨੇ ਇਸ ਗੱਲ ''ਤੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਸਾਊਦੀ ਅਰਬ ਵਿੱਚ ਤੇਲ ਪਲਾਂਟ ''ਤੇ ਹਮਲੇ ਤੋਂ ਬਾਅਦ ਤਣਾਅ ਵੱਧਦਾ ਜਾ ਰਿਹਾ ਹੈ।

ਨੈਟੋ ਜਨਰਲ ਸਕੱਤਰ ਸਟੋਲਟੇਨਬਰਗ ਦਾ ਕਹਿਣਾ ਹੈ, "ਇਰਾਨ ਪੂਰੇ ਖੇਤਰ ਨੂੰ ਅਸਥਿਰ ਕਰ ਰਿਹਾ ਹੈ। ਅਸੀਂ ਸਾਰੀਆਂ ਧਿਰਾਂ ਨੂੰ ਕਹਿ ਰਹੇ ਹਾਂ ਕਿ ਇਸ ਤਰ੍ਹਾਂ ਦੇ ਹਮਲਿਆਂ ਨੂੰ ਦੁਬਾਰਾ ਹੋਣ ਤੋਂ ਰੋਕੋ।"

ਸਾਊਦੀ ਅਰਬ, ਤੇਲ ਧਮਾਕਾ
Reuters

ਇਸ ਤੋਂ ਪਹਿਲਾਂ ਅਮਰੀਕਾ ਨੇ ਕੁਝ ਸੈਟੇਲਾਈਟ ਤਸਵੀਰਾਂ ਜਾਰੀ ਕਰਕੇ ਇਰਾਨ ''ਤੇ ਹਮਲੇ ਵਿੱਚ ਸ਼ਾਮਿਲ ਹੋਣ ਦਾ ਇਲਜ਼ਾਮ ਲਾਇਆ ਜਿਸ ਨੂੰ ਇਰਾਨ ਨੇ ਰੱਦ ਕਰ ਦਿੱਤਾ।

ਵਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਹ ਇਰਾਨ ਦੇ ਨਾਲ ਜੰਗ ਨਹੀਂ ਚਾਹੁੰਦੇ ਹਨ ਪਰ ਉਨ੍ਹਾਂ ਨੇ ਜ਼ੋਰ ਦੇ ਕੇ ਇਹ ਵੀ ਕਿਹਾ ਹੈ ਕਿ ਅਮਰੀਕਾ ਕਿਸੇ ਵੀ ਸੰਘਰਸ਼ ਲਈ ਤਿਆਰ ਹੈ।

ਦੂਜੇ ਪਾਸੇ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਤੁਰਕੀ ਦੀ ਰਾਜਧਾਨੀ ਅੰਕਾਰਾ ਵਿੱਚ ਰੂਸ ਅਤੇ ਤੁਰਕੀ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀਡੀਓ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=ljsqtyhjzWE

https://www.youtube.com/watch?v=PUJ-T46AmAk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News