iPhone 11 ਦਾ ਟ੍ਰਿਪਲ ਕੈਮਰਾ ਕੀ ਕੁਝ ਲੋਕਾਂ ਨੂੰ ਡਰਾ ਰਿਹਾ ਹੈ

09/16/2019 3:31:30 PM

ਆਈਫੋਨ 11
Apple

ਐੱਪਲ ਆਪਣੇ ਪ੍ਰੋਡਕਟ ਦੇ ਡਿਜ਼ਾਇਨ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਲਾਂਚ ਹੋਏ ਨਵੇਂ ਆਈਫੋਨ 11 ਦਾ ਵੀ ਡਿਜ਼ਾਇਨ ਕਾਫੀ ਦਿਲ ਖਿਚਵਾਂ ਲੱਗ ਰਿਹਾ ਹੈ।

ਪਰ ਕੁਝ ਲੋਕਾਂ ਨੂੰ ਆਈਫੋਨ 11 ਵਿੱਚ ਲੱਗੇ ਟ੍ਰਿਪਲ ਕੈਮਰੇ ਦਾ ਡਿਜ਼ਾਇਨ ਥੋੜ੍ਹਾ ਖਟਕ ਰਿਹਾ ਹੈ। ਇਸ ਵਿੱਚ ਟ੍ਰਾਈਪੋਫੋਬੀਆ ਨਾਮ ਦੀ ਬਿਮਾਰੀ ਨਾਲ ਪੀੜਤ ਲੋਕ ਵੱਧ ਹਨ।

ਦਰਅਸਲ ਟ੍ਰਾਈਪੋਫੋਬੀਆ ਇੱਕ ਤਰ੍ਹਾਂ ਦਾ ਵਹਿਮ ਜਾਂ ਡਰ ਹੁੰਦਾ ਹੈ, ਜਿਸ ਵਿੱਚ ਛੋਟੇ ਛੇਕ ਜਾਂ ਆਇਤਾਂ ਨਾਲ ਬਣੇ ਜਿਓਮੈਟ੍ਰਿਕ ਪੈਟਰਨ ਕਿਸੇ ਸ਼ਖ਼ਸ ਨੂੰ ਪਰੇਸ਼ਾਨ ਕਰਦੇ ਹਨ।

ਇਹੀ ਕਾਰਨ ਹੈ ਕਿ ਆਈਫੋਨ 11 ਦੇ ਟ੍ਰਿਪਲ ਕੈਮਰੇ ਦਾ ਡਿਜ਼ਾਇਨ ਕੁਝ ਲੋਕਾਂ ਨੂੰ ਪਰੇਸ਼ਾਨ ਕਰ ਸਕਦਾ ਹੈ।

ਇਹ ਵੀ ਪੜ੍ਹੋ-

ਟ੍ਰਾਈਪੋਫੋਬੀਆ ਨਾਲ ਹੋਣ ਵਾਲੇ ਡਰ ਅਤੇ ਪਰੇਸ਼ਾਨੀ ਦਾ ਸਭ ਤੋਂ ਉਚਿਤ ਉਦਾਹਰਨ ਕਮਲ ਦੇ ਫੁੱਲ ਵਿੱਚ ਦਿਖਣ ਵਾਲੇ ਬੀਜ ਹਨ, ਉਨ੍ਹਾਂ ਵਿੱਚ ਛੋਟੇ-ਛੋਟੇ ਛੇਕ ਹੁੰਦੇ ਹਨ ਜੋ ਇੱਕ ਖ਼ਾਸ ਪੈਟਰਨ ਵਾਂਗ ਹੁੰਦੇ ਹਨ। ਛੇਕਾਂ ਦਾ ਇਹ ਪੈਟਰਨ ਟ੍ਰਾਈਪੋਫੋਬੀਆ ਨਾਲ ਪੀੜਤ ਇਨਸਾਨ ਨੂੰ ਪਰੇਸ਼ਾਨ ਕਰਨ ਲਗਦਾ ਹੈ।

ਇਸੇ ਤਰ੍ਹਾਂ ਮਧੁਮੱਖੀ ਦੇ ਛੱਤੇ ''ਤੇ ਜਿਸ ਤਰ੍ਹਾਂ ਦੇ ਪੈਟਰਨ ਬਣੇ ਹੁੰਦੇ ਹਨ, ਇਹ ਵੀ ਕੁਝ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣ ਜਾਂਦੇ ਹਨ।

ਕਮਲ ਦਾ ਫੁੱਲ
Getty Images
ਕੁਝ ਲੋਕਾਂ ਨੂੰ ਕਮਲ ਦੇ ਫੁੱਲ ਉੱਤੇ ਬਣੇ ਛੇਕਾਂ ਤੋਂ ਵੀ ਡਰ ਲਗਦਾ ਹੈ

ਪ੍ਰੋਫੈਸਰ ਆਰਨੋਲਡ ਵਿਲਕਿੰਸ ਅਤੇ ਡਾਕਟਰ ਜਿਓਫ ਕੋਲ ਐਸੈਕਸ ਯੂਨੀਵਰਸਿਟੀ ਵਿੱਚ ਖੋਜਾਰਥੀ ਹਨ।

ਇਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਖ਼ਾਸ ਪੈਟਰਨ ਨਾਲ ਨਫ਼ਰਤ ਕਰਨਾ ਜਾਂ ਉਸ ਤੋਂ ਡਰਨਾ ਇੱਕ ਤਰ੍ਹਾਂ ਨਾਲ ਸਰੀਰ ਦੀ ਰੱਖਿਆਤਮਕ ਪ੍ਰਤੀਕਿਰਿਆ ਹੁੰਦੀ ਹੈ।

ਇਸ ਨੂੰ ਸਮਝਣ ਲਈ ਦੋਵੇਂ ਖੋਜਾਰਥੀ ਦੱਸਦੇ ਹਨ ਕਿ ਕਈ ਲੋਕਾਂ ਨੂੰ ਮੱਕੜੀ, ਸੱਪ ਜਾਂ ਬਿੱਛੂ ਕੋਲੋਂ ਡਰ ਲਗਦਾ ਹੈ। ਇਨ੍ਹਾਂ ਜਾਨਵਰਾਂ ਦੇ ਸਰੀਰ ''ਤੇ ਵੀ ਇਸੇ ਤਰ੍ਹਾਂ ਦੇ ਪੈਟਰਨ ਹੁੰਦੇ ਹਨ।

ਪੈਟਰਨ ਫੋਬੀਆ

ਇਸੇ ਡਰ ਕਾਰਨ ਇਨ੍ਹਾਂ ਲੋਕਾਂ ਨੂੰ ਇਸ ਪੈਟਰਨ ''ਚ ਦਿਖਣ ਵਾਲੀਆਂ ਹੋਰ ਚੀਜ਼ਾਂ ਜਾਂ ਆਕਾਰ ਤੋਂ ਵੀ ਡਰ ਲੱਗਣ ਲਗਦਾ ਹੈ।

ਹਾਲਾਂਕਿ ਇਸ ਤਰ੍ਹਾਂ ਦੇ ਡਰ ਨੂੰ ਮੈਡੀਕਲ ਢੰਗ ਨਾਲ ਪਛਾਣਿਆ ਨਹੀਂ ਜਾ ਸਕਦਾ, ਇਸ ਨੂੰ ਪੈਟਰਨ ਫੋਬੀਆ ਵੀ ਕਹਿੰਦੇ ਹਨ।

ਐਪਲ
Getty Images

ਵੈਸੇ ਇਸ ਵਾਰ ਲਾਂਚ ਹੋਏ ਆਈਫੋਨ 11, ਆਈਫੋਨ 11 ਪ੍ਰੋ ਅਤੇ ਆਈਫੋਨ 11 ਪ੍ਰੋ ਮੈਕਸ ਦੀ ਸਭ ਤੋਂ ਖ਼ਾਸ ਗੱਲ ਉਸ ਦਾ ਟ੍ਰਿਪਲ ਕੈਮਰਾ ਹੀ ਹੈ।

ਇਨ੍ਹਾਂ ਕੈਮਰਿਆਂ ਦੀ ਮਦਦ ਨਾਲ ਇਕੋ ਵੇਲੇ ਹੀ ਮਲਟੀਪਲ ਵੀਡੀਓ ਰਿਕਾਰਡ ਕੀਤੇ ਜਾ ਸਕਦੇ ਹਨ।

ਆਈਫੋਨ 11 ਦੇ ਪ੍ਰੋ ਮਾਡਲ ਵਿੱਚ ਟੈਲੀਫੋਟੋ, ਵਾਈਡ ਅਤੇ ਅਲਟ੍ਰਾ ਵਾਈਡ ਕੈਮਰੇ ਵੀ ਹਨ। ਇਸ ਦੇ ਨਾਲ ਹੀ ਇਨ੍ਹਾਂ ਵਿੱਚ ਨਾਈਟ ਮੋਡ ਲਈ ਵੱਖਰਾ ਆਪਸ਼ਨ ਹੈ, ਜਿਸ ਦੀ ਮਦਦ ਨਾਲ ਘੱਟ ਰੌਸ਼ਨੀ ਵਿੱਚ ਵੀ ਚੰਗੀਆਂ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ।

ਆਈਫੋਨ 11 ਨਾ ਲੈਣ ਦਾ ਫ਼ੈਸਲਾ

ਪਰ ਆਈਫੋਨ 11 ਦੇ ਇਹ ਸਾਰੇ ਦਿਲਚਸਪ ਪਹਿਲੂ ਉਨ੍ਹਾਂ ਲੋਕਾਂ ਲਈ ਕਿਸੇ ਬੁਰੇ ਸੁਪਨੇ ਵਾਂਗ ਹਨ ਜਿਨ੍ਹਾਂ ਨੂੰ ਛੇਕਾਂ ਦੇ ਪੈਟਰਨ ਤੋਂ ਡਰ ਲਗਦਾ ਹੈ, ਜਿਨ੍ਹਾਂ ਨੂੰ ਟ੍ਰਾਈਪੋਫੋਬੀਆ ਹੈ।

ਇਨ੍ਹਾਂ ਲੋਕਾਂ ਨੂੰ ਇਹ ਪੈਟਰਨ ਦੇਖ ਕੇ ਉਲਟੀ ਵਰਗਾ ਮਹਿਸੂਸ ਹੋਣ ਲਗਦਾ ਹੈ, ਉਨ੍ਹਾਂ ਦੀ ਦਿਲ ਦੀ ਧੜਕਣ ਵਧ ਜਾਂਦੀ ਹੈ ਅਤੇ ਚੱਕਰ ਆਉਣ ਲਗਦੇ ਹਨ।

ਮਧੁਮੱਖੀ ਦਾ ਛੱਤਾ
Reuters
ਕੁਝ ਲੋਕਾਂ ਨੂੰ ਮਧੁਮੱਖੀ ਦੇ ਛੱਤੇ ਤੋਂ ਵੀ ਡਰ ਲਗਦਾ ਹੈ

ਇਹੀ ਕਾਰਨ ਹੈ ਕਿ ਕੁਝ ਲੋਕਾਂ ਨੇ ਆਈਫੋਨ 11 ਨਾ ਖਰੀਦਣ ਦਾ ਫ਼ੈਸਲਾ ਕੀਤਾ ਹੈ।

ਅਜਿਹੇ ਵਿੱਚ ਲੋਕਾਂ ਨੇ ਸੋਸ਼ਲ ਮੀਡੀਆ ''ਤੇ ਇਸ ਸੰਬੰਧੀ ਆਪਣੇ ਵਿਚਾਰ ਵੀ ਸਾਂਝੇ ਕੀਤੇ ਹਨ। ਇਨ੍ਹਾਂ ਲੋਕਾਂ ਨੇ ਦੱਸਿਆ ਹੈ ਕਿ ਜਦੋਂ ਉਹ ਨਵੇਂ ਆਈਫੋਨ ਦੇ ਪਿੱਛੇ ਲੱਗੇ ਕੈਮਰਿਆਂ ਨੂੰ ਦੇਖਦੇ ਹਨ ਤਾਂ ਉਨ੍ਹਾਂ ਨੂੰ ਕਿਹੋ-ਜਿਹਾ ਮਹਿਸੂਸ ਹੁੰਦਾ ਹੈ।

ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਰਹਿਣ ਵਾਲੀ ਇੱਕ ਵਿਦਿਆਰਥਣ ਨੇ ਦੱਸਿਆ ਕਿ ਆਈਫੋਨ ਦੇ ਪੁਰਾਣੇ ਮਾਡਲਾਂ ਨਾਲ ਉਨ੍ਹਾਂ ਨੂੰ ਕਦੇ ਕੋਈ ਪਰੇਸ਼ਾਨੀ ਨਹੀਂ ਹੋਈ ਪਰ ਆਈਫੋਨ 11 ਦਾ ਮਾਡਲ ਉਨ੍ਹਾਂ ਨੂੰ ਡਰਾਵਨਾ ਲਗਦਾ ਹੈ।

ਇਸੇ ਤਰ੍ਹਾਂ ਇੱਕ ਔਰਤ ਨੇ ਆਈਫੋਨ 11 ਪ੍ਰੋ ਦੇ ਕੈਮਰੇ ਦੀ ਤਸਵੀਰ ਟਵਿੱਟਰ ''ਤੇ ਪੋਸਟ ਕਰਦਿਆਂ ਹੋਇਆ ਲਿਖਿਆ ਕਿ ਕੀ ਇਹ ਬੁਰਾ ਲਗਦਾ ਹੈ।

https://twitter.com/Beschizza/status/1171528710224150528

ਆਈਫੋਨ 8 ਜਾਂ ਆਈਫੋਨ XR ਵਿੱਚ ਸਿੰਗਲ ਰਿਅਰ ਕੈਮਰਾ ਹੈ, ਉਸ ਵਿੱਚ ਕੁਝ ਵੱਖਰਾ ਪੈਟਰਨ ਨਹੀਂ ਹੈ।

ਜਦਕਿ ਆਈਫੋਨ 11 ਦੇ ਪ੍ਰੋ ਅਤੇ ਮੈਕਸ ਵਰਜ਼ਨ ਵਿੱਚ ਤਿੰਨ ਕੈਮਰੇ ਇੱਕ ਖ਼ਾਸ ਪੈਟਰਨ ਵਿੱਚ ਸੈਟ ਕੀਤੇ ਗਏ ਹਨ, ਜਿਸ ਕਾਰਨ ਟ੍ਰਾਈਪੋਫੋਬੀਆ ਨਾਲ ਪੀੜਤ ਲੋਕਾਂ ਨੂੰ ਪਰੇਸ਼ਾਨੀ ਮਹਿਸੂਸ ਹੋ ਰਹੀ ਹੈ।

ਆਈਫੋਨ ਦੇ ਡਿਜ਼ਾਈਨਰਾਂ ਨੇ ਜਦੋਂ ਟ੍ਰਿਪਲ ਕੈਮਰਾ ਨੂੰ ਡਿਜ਼ਾਇਨ ਕੀਤਾ ਤਾਂ ਉਨ੍ਹਾਂ ਨੇ ਇਸ ਦੁਰਲਭ ਸਥਿਤੀ ਬਾਰੇ ਸ਼ਾਇਦ ਹੀ ਸੋਚਿਆ ਹੋਵੇਗਾ।

ਆਈਫੋਨ 11 ਦੇ ਟ੍ਰਿਪਲ ਕੈਮਰਾ ਪੈਟਰਨ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਟ੍ਰਾਈਪੋਫੋਬੀਆ ਬਾਰੇ ਲਿਖਣਾ ਸ਼ੁਰੂ ਕੀਤਾ ਹੈ। ਕੁਝ ਲੋਕਾਂ ਨੇ ਮਜ਼ਾਕੀਆ ਅੰਦਾਜ਼ ਵਿੱਚ ਆਈਫੋਨ 15 ਦੀ ਤਸਵੀਰ ਦੀ ਕਲਪਨਾ ਕੀਤੀ ਹੈ।

ਇਹ ਤਸਵੀਰ ਟ੍ਰਾਈਪੋਫੋਬੀਆ ਨਾਲ ਪੀੜਤ ਲੋਕਾਂ ਨੂੰ ਹੋਰ ਜ਼ਿਆਦਾ ਡਰਾਵਨੀ ਲਗ ਸਕਦੀ ਹੈ।

https://twitter.com/starboots_/status/1171490143942758401

ਡਾ. ਜਿਓਫ ਕੋਲ ਕਹਿੰਦੇ ਹਨ, "ਅਸੀਂ ਸਾਰੇ ਕਿਸੇ ਨਾ ਕਿਸੇ ਪੱਧਰ ''ਤੇ ਟ੍ਰਾਈਪੋਫੋਬੀਆ ਦੇ ਸ਼ਿਕਾਰ ਹੁੰਦੇ ਹਾਂ। ਸਾਡਾ ਡਰ ਇਸ ਗੱਲ ''ਤੇ ਨਿਰਭਰ ਕਰਦਾ ਹੈ ਕਿ ਅਸੀਂ ਉਸ ਨੂੰ ਕਿੰਨਾ ਸਹਿਣ ਕਰ ਸਕਦੇ ਹਾਂ।"

ਅਮਰੀਕਾ ਵਿੱਚ ਹਾਰਰ ਕਹਾਣੀਆਂ ਦੀ ਇੱਕ ਸਿਰੀਜ਼ ਦੀ ਅਦਾਕਾਰ ਸਾਰਾ ਪਾਲਸਨ ਅਤੇ ਮਾਡਲ ਕੈਂਡਲ ਜੈਨਰ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹਨ, ਜਿਨ੍ਹਾਂ ਨੂੰ ਟ੍ਰਾਈਪੋਫੋਬੀਆ ਹੈ।

https://twitter.com/hashtag/AppleEvent?src=hash

ਇਹ ਵੀ ਪੜ੍ਹੋ-

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=EfR3t3-ZrHk

https://www.youtube.com/watch?v=vXYRHgnhNGo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News