ਕਸ਼ਮੀਰ ਤਣਾਅ ਦੌਰਾਨ ਮਾਰੇ ਗਏ ਅਸਰਾਰ ਦੇ ਪਿਤਾ ਦਾ ਸਵਾਲ, ''''ਕੀ ਪੀਐੱਮ ਮੋਦੀ ਨੂੰ ਦਰਦ ਮਹਿਸੂਸ ਹੁੰਦਾ ਹੈ?''''

09/16/2019 12:16:30 PM

ਅਸਰਾਰ ਅਹਿਮਦ
BBC
ਅਸਰਾਰ ਅਹਿਮਦ 4 ਹਫ਼ਤੇ ਤੱਕ ਹਸਪਤਾਲ ਵਿੱਚ ਦਾਖ਼ਲ ਰਹੇ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ

ਭਾਰਤ ਸ਼ਾਸਿਤ ਕਸ਼ਮੀਰ ਵਿੱਚ ਮੌਤਾਂ ਦੀ ਗਿਣਤੀ ਦੇ ਵੱਖੋ-ਵੱਖ ਦਾਅਵੇ ਹਨ, ਪਰ ਇਹ ਮੌਤਾਂ ਹੋਈਆਂ ਕਿਵੇਂ। ਬੀਬੀਸੀ ਪੱਤਰਕਾਰ ਨੇ ਇਸ ਸਬੰਧੀ ਕੁਝ ਪਰਿਵਾਰਾਂ ਨਾਲ ਗੱਲਬਾਤ ਕੀਤੀ।

5 ਅਗਸਤ 2019 ਨੂੰ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲਾ ਆਰਟੀਕਲ 370 ਖਤਮ ਕਰ ਦਿੱਤਾ ਗਿਆ।

17 ਸਾਲਾ ਅਸਰਾਰ ਅਹਿਮਦ ਖ਼ਾਨ 6 ਅਗਸਤ ਨੂੰ ਆਪਣੇ ਘਰ ਦੇ ਬਾਹਰ ਵਾਲੀ ਸੜਕ ''ਤੇ ਸੀ ਜਦੋਂ ਉਹ ਜ਼ਖ਼ਮੀ ਹੋਇਆ ਅਤੇ 4 ਹਫ਼ਤੇ ਤੱਕ ਹਸਪਤਾਲ ਵਿੱਚ ਦਾਖਲ ਰਹਿਣ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਅਸਰਾਰ ਇੱਕ ਬਹੁਤ ਹੀ ਹੁਸ਼ਿਆਰ ਵਿਦਿਆਰਥੀ ਸੀ ਅਤੇ ਖੇਡਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦਾ ਸੀ।

ਉਸਦੇ ਪਿਤਾ ਫਿਰਦੌਸ ਅਹਿਮਦ ਖ਼ਾਨ ਦਾ ਇਲਜ਼ਾਮ ਹੈ ਕਿ ਅਸਰਾਰ ਆਪਣੇ ਦੋਸਤਾਂ ਨਾਲ ਕ੍ਰਿਕਟ ਖੇਡ ਰਿਹਾ ਸੀ ਜਦੋਂ ਉਸਦੇ ਸਿਰ ''ਤੇ ਪੈਲੇਟ ਲੱਗੇ। ਉਸਦਾ ਇੱਕ ਦੋਸਤ ਜੋ ਉਸ ਸਮੇਂ ਉਸਦੇ ਨਾਲ ਸੀ ਉਸਦਾ ਕਹਿਣਾ ਹੈ ਕਿ ਭਾਰਤੀ ਸੁਰੱਖਿਆ ਬਲਾਂ ਵੱਲੋਂ ਪੈਲੇਟ ਗਨ ਚਲਾਈ ਗਈ ਸੀ।

ਇਹ ਵੀ ਪੜ੍ਹੋ:

https://www.youtube.com/watch?v=EfR3t3-ZrHk

ਅਸਰਾਰ ਦੀ ਮੈਡੀਕਲ ਰਿਪੋਰਟ ਮੁਤਾਬਕ ਉਸਦੀ ਮੌਤ ਪੈਲਟ ਲੱਗਣ ਅਤੇ ਅੱਥਰੂ ਗੈਸ ਸ਼ੈੱਲ ਦੇ ਬਲਾਸਟ ਕਾਰਨ ਹੋਈ ਹੈ। ਪਰ ਕਸ਼ਮੀਰ ਵਿੱਚ ਭਾਰਤੀ ਫੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਕੇਜੇਐੱਸ ਢਿੱਲੋ ਦਾ ਕਹਿਣਾ ਹੈ ਕਿ ਅਸਰਾਰ ਨੂੰ ਪੱਥਰ ਵੱਜਿਆ ਸੀ ਜੋ ਕਸ਼ਮੀਰੀ ਪ੍ਰਦਰਸ਼ਨਕਾਰੀਆਂ ਵੱਲੋਂ ਸੁਰੱਖਿਆ ਬਲਾਂ ''ਤੇ ਸੁੱਟੇ ਜਾ ਰਹੇ ਸਨ।

ਕਸ਼ਮੀਰ ਪੁਲਿਸ ਨੇ ਬੀਬੀਸੀ ਨੂੰ ਕਿਹਾ ਕਿ ਉਹ ਵੀ ਕੇਜੇਐੱਸ ਢਿੱਲੋ ਦੇ ਬਿਆਨ ਨਾਲ ਸਹਿਮਤੀ ਜਤਾਉਂਦੇ ਹਨ। ਉਨ੍ਹਾਂ ਹਸਪਤਾਲ ਦੀ ਰਿਪੋਰਟ ਨੂੰ ਅਸਪੱਸ਼ਟ ਦੱਸਿਆ ਅਤੇ ਕਿਹਾ ਕਿ ਹੋਰ ਜਾਂਚ ਦੀ ਲੋੜ ਹੈ।

ਅਸਰਾਰ
BBC
ਅਸਰਾਰ ਦੀ ਮੈਡੀਕਲ ਰਿਪੋਰਟ ਮੁਤਾਬਕ ਉਸਦੀ ਮੌਤ ਪੈਲਟ ਲੱਗਣ ਕਾਰਨ ਹੋਈ
ਅਸਰਾਰ ਦੇ ਦਿਮਾਗ ਦੇ ਐਕਸ-ਰੇਅ
BBC
ਅਸਰਾਰ ਦੀ ਖੋਪਰੀ ਦਾ ਐਐਕਸ-ਰੇਅ, ਉੱਪਰ ਖੱਬੇ ਪਾਸੇ ਪੈਲੇਟ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ

ਇਹ ਹਾਦਸਾ ਭਾਰਤ ਸਰਕਾਰ ਵੱਲੋਂ ਧਾਰਾ 370 ਨੂੰ ਲੈ ਕੇ ਕੀਤੇ ਗਏ ਐਲਾਨ ਤੋਂ ਇੱਕ ਦਿਨ ਬਾਅਦ ਵਾਪਰਿਆ।

ਸਰਕਾਰ ਨੇ ਆਪਣੇ ਇਸ ਐਲਾਨ ਤੋਂ ਪਹਿਲਾਂ ਕਸ਼ਮੀਰ ਵਿੱਚ 10 ਹਜ਼ਾਰ ਵਧੇਰੇ ਭਾਰਤੀ ਫੌਜੀਆਂ ਦੀ ਤਾਇਨਾਤੀ ਕਰ ਦਿੱਤੀ ਸੀ, ਅਮਰਨਾਥ ਯਾਤਰਾ ''ਤੇ ਗਏ ਸ਼ਰਧਾਲੂਆਂ ਨੂੰ ਵਾਪਿਸ ਬੁਲਾ ਲਿਆ ਗਿਆ ਸੀ, ਸਕੂਲ ਅਤੇ ਕਾਲਜ ਬੰਦ ਕਰਵਾ ਦਿੱਤੇ ਗਏ ਸਨ, ਸੈਲਾਨੀਆਂ ਨੂੰ ਕਸ਼ਮੀਰ ਤੋਂ ਪਰਤਣ ਲਈ ਕਹਿ ਦਿੱਤਾ ਗਿਆ, ਟੈਲੀਫ਼ੋਨ ਅਤੇ ਇੰਟਰਨੈੱਟ ਦੀਆਂ ਸੁਵਿਧਾਵਾਂ ਬੰਦ ਕਰ ਦਿੱਤੀਆਂ ਗਈਆਂ ਅਤੇ ਸਥਾਨਕ ਲੀਡਰਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ।

ਰਿਪੋਰਟ ਕਾਰਡ, ਜਿਸ ਵਿੱਚ ਲਿਖਿਆ ਹੈ ਕਿ ਅਸਰਾਰ ਨੇ ਦਸਵੀਂ ਕਲਾਸ ਵਿੱਚੋਂ 84 ਫ਼ੀਸਦ ਨੰਬਰ ਹਾਸਲ ਕੀਤੇ ਸਨ, ਇੱਕ ਪੁਰਾਣੇ ਅਖ਼ਬਾਰ ਵਿੱਚ ਉਸਦੀ ਇੱਕ ਤਸਵੀਰ ਹੈ ਜਿਸ ਵਿੱਚ ਉਸ ਨੂੰ ਕ੍ਰਿਕਟ ਟਰਾਫ਼ੀ ਨਾਲ ਨਵਾਜ਼ਿਆ ਗਿਆ ਸੀ। ਇਹ ਪਰਿਵਾਰ ਦੀਆਂ ਸਭ ਤੋਂ ਬੇਸ਼ਕੀਮਤੀ ਚੀਜ਼ਾਂ ਵਿੱਚੋਂ ਇੱਕ ਹਨ।

https://www.youtube.com/watch?v=cPB4W_21I14

ਅਸਰਾਰ ਨੇ ਪਿਤਾ ਨੇ ਬੀਬੀਸੀ ਨੂੰ ਪੁੱਛਿਆ,'''' ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਈ ਦਰਦ ਮਹਿਸੂਸ ਹੁੰਦਾ ਹੈ? ਕੀ ਉਨ੍ਹਾਂ ਨੇ ਇਸਦੇ ਲਈ ਮਾਫ਼ੀ ਮੰਗੀ? ਕੀ ਉਨ੍ਹਾਂ ਨੇ ਇਸਦੀ ਨਿੰਦਾ ਕੀਤੀ?''''

ਉਨ੍ਹਾਂ ਕਿਹਾ," ਕੱਲ ਇੱਥੇ ਹੋਰ ਵੀ ਮੌਤਾਂ ਹੋਣਗੀਆਂ। ਅੱਜ ਕਸ਼ਮੀਰ ਵਿੱਚ ਕੋਈ ਜਵਾਬਦੇਹੀ ਨਹੀਂ ਹੈ।''''

ਇਹ ਵੀ ਪੜ੍ਹੋ:

ਅਸਰਾਰ ਅਹਿਮਦ
BBC
ਅਸਰਾਰ ਅਹਿਮਦ ਬਹੁਤ ਹੀ ਹੋਣਹਾਰ ਵਿਦਿਆਰਥੀ ਸੀ

ਭਾਰਤ ਸਰਕਾਰ ਦਾ ਕਹਿਣਾ ਹੈ ਕਿ ਸੂਬੇ ਤੋਂ ਵਿਸ਼ੇਸ਼ ਦਰਜਾ ਲਏ ਜਾਣ ਤੋਂ ਬਾਅਦ ਉੱਥੇ ਤਾਇਨਾਤ ਕੀਤੀ ਗਈ ਫੋਰਸ ਦੀ ਕਾਰਵਾਈ ਦੌਰਾਨ ਇੱਕ ਵੀ ਜਾਨ ਨਹੀਂ ਗਈ। ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਅਸਰਾਰ ਸਮੇਤ ਦੋ ਲੋਕਾਂ ਦੀ ਮੌਤ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੇ ਗਏ ਪਥਰਾਅ ਕਾਰਨ ਹੋਈ ਹੈ।

ਸਰਕਾਰ ਮੁਤਾਬਕ ਦੱਖਣੀ ਕਸ਼ਮੀਰ ਦੇ ਤਰਾਲ ਖੇਤਰ ''ਚ ਦੋ ਬੱਕਰੀਆਂ ਪਾਲਣ ਵਾਲੇ ਅਤੇ ਇੱਕ ਸ਼੍ਰੀਨਗਰ ਦੇ ਦੁਕਾਨਦਾਰ ਦੀ ਮੌਤ ਹਥਿਆਰਬੰਦ ਵਿਦਰੋਹੀਆਂ ਵੱਲੋਂ ਹੋਈ।

60 ਸਾਲਾ ਦੁਕਾਨਦਾਰ ਗ਼ੁਲਾਮ ਮੁਹੰਮਦ 29 ਅਗਸਤ ਦੀ ਸ਼ਾਮ ਨੂੰ ਆਪਣੀ ਪਤਨੀ ਨਾਲ ਦੁਕਾਨ ਦੇ ਬਾਹਰ ਬੈਠੇ ਸੀ ਜਦੋਂ ਉਨ੍ਹਾਂ ''ਤੇ ਤਿੰਨ ਲੋਕਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਹਮਲੇ ਮਗਰੋਂ ਉਹ ਲੋਕ ਮੋਟਰਸਾਈਕਲ ''ਤੇ ਸਵਾਰ ਹੋ ਕੇ ਫਰਾਰ ਹੋ ਗਏ।

ਕਸ਼ਮੀਰ
Getty Images
ਦੁਕਾਨਦਾਰ ਗ਼ੁਲਾਮ ਮੁਹੰਮਦ 29 ਅਗਸਤ ਦੀ ਸ਼ਾਮ ਨੂੰ ਆਪਣੀ ਪਤਨੀ ਨਾਲ ਦੁਕਾਨ ਦੇ ਬਾਹਰ ਬੈਠਿਆ ਹੋਇਆ ਸੀ ਜਦੋਂ ਉਸ ਨੂੰ ਤਿੰਨ ਲੋਕਾਂ ਵੱਲੋਂ ਗੋਲੀ ਮਾਰੀ ਗਈ

ਇਹ ਕਿਆਸ ਲਗਾਏ ਜਾ ਰਹੇ ਹਨ ਕਿ ਦੁਕਾਨਦਾਰ ਨੂੰ ਇਸ ਲਈ ਮਾਰਿਆ ਗਿਆ ਕਿਉਂਕਿ ਉਸ ਨੇ ਅੱਤਵਾਦੀ ਗਰੁੱਪ ਦੀ ਧਮਕੀ ਦੀ ਪਰਵਾਹ ਨਾ ਕੀਤੀ, ਜੋ ਉਸ ਨੂੰ ਦੁਕਾਨ ਬੰਦ ਕਰਨ ਲਈ ਦੇ ਰਹੇ ਸਨ।

ਕਸ਼ਮੀਰ ਪੁਲਿਸ ਦੇ ਡੀਜੀ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਅੱਤਵਾਦੀ ਸੰਗਠਨਾਂ ਨੇ ਲੋਕਾਂ ਨੂੰ ਦੁਕਾਨਾਂ ਅਤੇ ਪੈਟਰੋਲ ਪੰਪ ਖੋਲ੍ਹਣ ਦੇ ਖ਼ਿਲਾਫ਼ ਚੇਤਾਵਨੀ ਦੇ ਰੂਪ ਵਿੱਚ ਪਰਚੇ ਵੰਡੇ।

ਬੀਬੀਸੀ ਨੇ ਮੁਹੰਮਦ ਦੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬੋਲਣ ਤੋਂ ਡਰ ਰਹੇ ਸਨ। ਪੁਲਿਸ ਨੇ ਸਾਨੂੰ ਦੱਸਿਆ ਕਿ ਉਹ ਅਜੇ ਵੀ ਕਤਲ ਦੇ ਪਿੱਛੇ ਦਾ ਕਾਰਨ ਪਤਾ ਕਰਨ ਦੀ ਜਾਂਚ ਕਰ ਰਹੇ ਹਨ।

ਪਰ ਕੁਝ ਹੋਰ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਦੇ ''''ਅਧਿਕਾਰਤ ਅੰਕੜੇ'''' ਹਾਲ ਹੀ ਵਿੱਚ ਹੋਈਆਂ ਉਨ੍ਹਾਂ ਦੇ ਕਰੀਬੀਆਂ ਦੀਆਂ ਮੌਤਾਂ ਦਾ ਹਿਸਾਬ ਨਹੀਂ ਦਿੰਦੇ।

ਰਫੀਕ ਸ਼ਗੂ ਵੀ ਉਨ੍ਹਾਂ ਵਿੱਚ ਸ਼ਾਮਲ ਹਨ, ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ 9 ਅਗਸਤ ਨੂੰ ਜਦੋਂ ਪ੍ਰਦਰਸ਼ਨਕਾਰੀਆਂ ਅਤੇ ਫੋਰਸਾਂ ਵਿਚਾਲੇ ਝੜਪ ਹੋਈ ਤਾਂ ਆਪਣੇ ਘਰ ਵਿੱਚ ਆਪਣੀ ਪਤਨੀ ਫਹਿਮੀਦਾ ਬਾਨੋ ਨਾਲ ਬੈਠ ਕੇ ਚਾਹ ਪੀ ਰਹੇ ਸਨ।

ਕਸ਼ਮੀਰ
Getty Images
ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ

ਅੱਥਰੂ ਗੈਸ- ਜਿਸਦੀ ਵਰਤੋਂ ਆਮ ਤੌਰ ''ਤੇ ਪ੍ਰਦਰਸ਼ਨਕਾਰੀਆਂ ਨੂੰ ਭਜਾਉਣ ਲਈ ਕੀਤੀ ਜਾਂਦੀ ਹੈ। ਅੱਥਰੂ ਗੈਸ ਉਨ੍ਹਾਂ ਦੇ ਘਰ ਤੱਕ ਪਹੁੰਚ ਗਿਆ ਜਿਸ ਕਾਰਨ ਉਨ੍ਹਾਂ ਦੀ 34 ਸਾਲਾ ਪਤਨੀ ਫਹਿਮੀਦਾ ਦਾ ਸਾਹ ਘੁਟਣਾ ਸ਼ੁਰੂ ਹੋ ਗਿਆ ਸੀ।

''''ਉਸ ਨੇ ਕਿਹਾ ਮੈਨੂੰ ਸਾਹ ਲੈਣ ਵਿੱਚ ਬਹੁਤ ਮੁਸ਼ਕਿਲ ਹੋ ਰਹੀ ਹੈ। ਇਸ ਲਈ ਮੈਂ ਉਸ ਨੂੰ ਹਸਪਤਾਲ ਲੈ ਕੇ ਗਿਆ। ਉਹ ਮੈਨੂੰ ਲਗਾਤਾਰ ਪੁੱਛ ਰਹੀ ਸੀ ਮੈਨੂੰ ਕੀ ਹੋਇਆ ਹੈ ਅਤੇ ਉਹ ਬਹੁਤ ਡਰੀ ਹੋਈ ਸੀ। ਡਾਕਟਰਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਸ ਨੂੰ ਬਚਾ ਨਹੀਂ ਸਕੇ।''''

ਬਾਨੋ ਦੀ ਮੈਡੀਕਲ ਰਿਪੋਰਟ ਮੁਤਾਬਕ ਜ਼ਹਿਰੀਲੀ ਗੈਸ ਕਾਰਨ ਉਸਦੀ ਮੌਤ ਹੋ ਰਹੀ ਹੈ। ਰਫੀਕ ਸ਼ਗੂ ਅਦਾਲਤ ਵਿੱਚ ਪਟੀਸ਼ਨ ਦਾਖ਼ਲ ਕਰਨ ਜਾ ਰਹੇ ਹਨ ਕਿ ਉਨ੍ਹਾਂ ਦੀ ਪਤਨੀ ਦੀ ਮੌਤ ਦੇ ਮਾਮਲੇ ਵਿੱਚ ਜਾਂਚ ਕੀਤੀ ਜਾਵੇ।

https://www.youtube.com/watch?v=rlIG_qlPxmg

60 ਸਾਲਾ ਮੁਹੰਮਦ ਅਯੂਬ ਖ਼ਾਨ ਦੀ ਮੌਤ ਸ਼੍ਰੀਨਗਰ ਦੇ ਸਫਕਾਦਲ ਖੇਤਰ ਵਿੱਚ ਹੋਈ। ਉਨ੍ਹਾਂ ਦੀ ਮੌਤ ਦੇ ਹਾਲਾਤ ਵੀ ਫਹਿਮੀਦਾ ਬਾਨੋ ਦੀ ਮੌਤ ਵੇਲੇ ਦੇ ਹਾਲਾਤਾਂ ਨਾਲ ਹੀ ਮਿਲਦੇ-ਜੁਲਦੇ ਹਨ।

ਅਯੂਬ ਖ਼ਾਨ ਦੇ ਦੋਸਤ ਫੈਯਾਜ਼ ਅਹਿਮਦ ਖਾਨ ਕਹਿੰਦੇ ਹਨ ਕਿ 17 ਅਗਸਤ ਨੂੰ ਉਹ ਉਸ ਖੇਤਰ ਵਿੱਚੋਂ ਲੰਘ ਰਹੇ ਸਨ ਜਦੋਂ ਝੜਪਾਂ ਰੋ ਰਹੀਆਂ ਸਨ।

ਉਨ੍ਹਾਂ ਬੀਬੀਸੀ ਨੂੰ ਦੱਸਿਆ, ''''ਮੈਂ ਅਯੂਬ ਦੇ ਪੈਰਾਂ ਨੇੜੇ ਦੋ ਅੱਥਰੂ ਗੈਸ ਸ਼ੈੱਲ ਡਿੱਗੇ ਵੇਖੇ। ਮੈਂ ਉਸ ਨੂੰ ਹਸਪਤਾਲ ਲੈ ਕੇ ਗਿਆ ਪਰ ਡਾਕਟਰਾਂ ਨੇ ਕਿਹਾ ਕਿ ਉਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਰਿਵਾਰ ਨੂੰ ਇਸ ਬਾਰੇ ਕੋਈ ਮੈਡੀਕਲ ਰਿਪੋਰਟ ਵੀ ਨਹੀਂ ਦਿੱਤੀ ਗਈ।''''

ਪੁਲਿਸ ਨੇ ਦੱਸਿਆ ਕਿ ਇਹ ਇੱਕ ਅਫਵਾਹ ਹੈ ਕਿ ਅਯੂਬ ਖ਼ਾਨ ਦੀ ਮੌਤ ਅੱਥਰੂ ਗੈਸ ਕਾਰਨ ਹੋਈ ਹੈ।

ਖੇਤਰ ਵਿੱਚ ਲੋਕਡਾਊਨ ਅਤੇ ਕਰਫ਼ਿਊ ਦੇ ਬਾਵਜੂਦ ਸਰਕਾਰ ਅਤੇ ਸੁਰੱਖਿਆ ਬਲਾਂ ਖ਼ਿਲਾਫ਼ ਪ੍ਰਦਰਸ਼ਨ ਹੋਏ ਜਿਨ੍ਹਾਂ ਨੇ ਹਿੰਸਾ ਦਾ ਰੂਪ ਲੈ ਲਿਆ।

ਇਹ ਵੀ ਪੜ੍ਹੋ:

https://www.youtube.com/watch?v=gXgAOuKBjxE

ਹਸਪਤਾਲਾਂ ਨੇ ਇਸ ਬਾਰੇ ਬਹੁਤ ਹੀ ਘੱਟ ਦੱਸਿਆ ਕਿ ਉਨ੍ਹਾਂ ਕੋਲ ਮੌਤਾਂ ਦਾ ਕਿੰਨਾ ਅੰਕੜਾ ਹੈ। ਬਹੁਤ ਸਾਰੇ ਲੋਕ ਜਿਹੜੇ ਜ਼ਖਮੀ ਹੋਏ ਹਸਪਤਾਲ ਇਲਾਜ ਕਰਵਾਉਣ ਹੀ ਨਹੀਂ ਗਏ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਕਾਰਨ ਕਿਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਾ ਕਰ ਲਿਆ ਜਾਵੇ।

ਮੰਨਿਆ ਜਾ ਰਿਹਾ ਹੈ ਕਿ ਸਰਕਾਰ ਨੇ ਸਮਾਜਿਕ ਕਾਰਕੁਨ, ਸਥਾਨਕ ਲੀਡਰਾਂ ਅਤੇ ਕਾਰੋਬਾਰੀਆਂ ਸਮੇਤ ਹਜ਼ਾਰਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਕਈਆਂ ਨੂੰ ਖੇਤਰ ਦੇ ਬਾਹਰ ਦੀਆਂ ਜੇਲ੍ਹਾਂ ਵਿੱਚ ਭੇਜਿਆ ਗਿਆ।

https://www.youtube.com/watch?v=r8bVy9OQqFA

ਭਾਵੇਂ ਹੀ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋਵੇ ਕਿ ਕਿੰਨੇ ਲੋਕਾਂ ਦੀ ਮੌਤ ਹੋਈ ਅਤੇ ਕਿੰਨੇ ਲੋਕ ਜ਼ਖ਼ਮੀ ਹੋਏ, ਇਹ ਸਾਫ਼ ਹੈ ਕਿ ਅਸ਼ਾਂਤੀ ਦਾ ਪੱਧਰ ਉਸਦੇ ਮੁਕਾਬਲੇ ਥੋੜ੍ਹਾ ਛੋਟਾ ਹੈ ਜਿੰਨਾ ਕਸ਼ਮੀਰ ਪਹਿਲਾਂ ਪੀੜਤ ਹੋ ਚੁੱਕਿਆ ਹੈ।

ਰਾਜਪਾਲ ਸਤਪਾਲ ਮਲਿਕ ਨੇ ਪੱਤਰਕਾਰਾਂ ਨੂੰ ਕਿਹਾ, ''''ਇਹ 2008, 2010 ਅਤੇ 2016 ਵਿੱਚ ਹੋਈ ਹਿੰਸਕ ਘਟਨਾਵਾਂ ਦੇ ਬਿਲਕੁਲ ਉਲਟ ਹੈ ਜਿਸ ਵਿੱਚ ਵੱਡੀ ਗਿਣਤੀ ''ਚ ਲੋਕਾਂ ਨੇ ਆਪਣੀ ਜਾਨ ਗੁਆਈ ਸੀ।''''

ਉਨ੍ਹਾਂ ਕਿਹਾ, ''''ਸਾਰੀਆਂ ਸੁਰੱਖਿਆ ਫੋਰਸਾਂ ਨੇ ਦਿਨ-ਰਾਤ ਕੰਮ ਕੀਤਾ ਹੈ ਤਾਂ ਜੋ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਨੂੰ ਵੀ ਨੁਕਸਾਨ ਨਾ ਪਹੁੰਚੇ ਅਤੇ ਆਮ ਹਾਲਾਤ ਮੁੜ ਬਹਾਲ ਕੀਤੇ ਜਾਣ।''''

ਇਹ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=xuEzIKxB0rw

https://www.youtube.com/watch?v=vXYRHgnhNGo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News