KBC ’ਚ ਇੱਕ ਕਰੋੜ ਜਿੱਤਣ ਵਾਲੇ ਬਿਹਾਰ ਦੇ ਸਨੋਜ ਦੇ ਸੰਘਰਸ਼ ਦੀ ਕਹਾਣੀ

09/15/2019 3:16:31 PM

ਕੌਣ ਬਣੇਗਾ ਕਰੋੜਪਤੀ:2019'' ਦੀ ਹੌਟ ਸੀਟ ''ਤੇ ਬੈਠੇ ਜਹਾਨਾਬਾਦ ਦੇ ਸਨੋਜ ਰਾਏ ਤੋਂ ਅਮਿਤਾਭ ਬੱਚਨ ਨੇ ਇੱਕ ਕਰੋੜ ਰੁਪਏ ਲਈ ਪੰਦਰਵਾਂ ਸਵਾਲ ਕੀਤਾ-

ਭਾਰਤ ਦੇ ਕਿਸ ਚੀਫ ਜਸਟਿਸ ਦੇ ਪਿਤਾ ਕਿਸੇ ਸੂਬੇ ਦੇ ਮੁੱਖ ਮਤੰਰੀ ਰਹੇ ਹਨ?

ਸਨੋਜ ਨੂੰ ਜਵਾਬ ਪਤਾ ਸੀ। ਰੰਜਨ ਗੋਗੋਈ, ਉਨ੍ਹਾਂ ਦੱਸਿਆ ਵੀ ਪਰ ਜਵਾਬ ਲੌਕ ਨਹੀਂ ਕਰਵਾਇਆ। ਆਪਣੀ ਆਖ਼ਰੀ ਬਚੀ ਲਾਈਫ ਲਾਈਨ ''ਆਸਕ ਟੂ ਐਕਸਪਰਟ'' ਦਾ ਇਸਤੇਮਾਲ ਕਰ ਲਿਆ।

ਇਹ ਕਹਿੰਦਿਆਂ ਹੋਇਆ ਕਿ ''ਹੁਣ 16ਵੇਂ ਸਵਾਲ ਵਿੱਚ ਤਾਂ ਲਾਈਫ ਲਾਈਨ ਇਸਤੇਮਾਲ ਨਹੀਂ ਕਰ ਸਕਣਗੇ, ਇਸ ਲਈ ਹੁਣੇ ਹੀ ਕਰ ਲੈਂਦਾ ਹਾਂ।''

ਐਕਸਪਰਟ ਨੇ ਵੀ ਇਹੀ ਜਵਾਬ ਦਿੱਤਾ ਅਤੇ ਇਸ ਤਰ੍ਹਾਂ ਸਨੋਜ ਕੌਣ ਬਣੇਗਾ ਕਰੋੜਪਤੀ ਦੇ ਇਸ ਸੀਜ਼ਨ ਦੇ ਪਹਿਲੇ ਕਰੋੜਪਤੀ ਬਣ ਗਏ।

ਬੀਬੀਸੀ ਨੂੰ ਸਨੋਜ ਨੇ ਕਿਹਾ, "ਮੈਂ ਜਾਣਬੁੱਝ ਕੇ 15ਵੇਂ ਸਵਾਲ ਵਿੱਚ ਲਾਈਫ ਲਾਈਨ ਇਸਤੇਮਾਲ ਕਰ ਲਈ। ਵੈਸੇ ਵੀ ਉਸ ਸਵਾਲ ਤੋਂ ਬਾਅਦ ਉਸ ਲਾਈਫ ਲਾਈਨ ਦਾ ਕੋਈ ਮਤਲਬ ਨਹੀਂ ਸੀ।"

ਸੋਨੀ ਇੰਟਰਟੇਨਮੈਂਟ ਟੈਲੀਵਿਜ਼ਨ ''ਤੇ ਇਹ ਪ੍ਰਸਾਰਣ 12 ਸਤੰਬਰ ਨੂੰ ਹੋਇਆ ਸੀ।

ਇਹ ਵੀ ਪੜ੍ਹੋ-

ਸਨੋਜ ਨੇ "ਅਖ਼ੀਰਲੇ ਸਵਾਲ" ਯਾਨਿ 16ਵੇਂ ਸਵਾਲ ਵਿੱਚ ਗੇਮ ਕੁਇਟ ਕਰ ਦਿੱਤਾ। ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਸਰ ਡਾਨ ਬਰੈਡਮੈਨ ਨੇ ਕਿਸ ਗੇਂਦਬਾਜ਼ ਦੇ ਖ਼ਿਲਾਫ਼ ਦੌੜਾਂ ਬਣਾ ਕੇ ਆਪਣਾ 100ਵਾਂ ਸੈਕੜਾ ਪੂਰਾ ਕੀਤਾ ਸੀ?

ਬਿਹਾਰ ਦੇ ਜਹਾਨਾਬਾਦ ਜ਼ਿਲ੍ਹੇ ਦੇ ਢੋਂਗਰਾ ਪਿੰਡ ਦੇ ਸਨੋਜ ਰਾਏ ਆਈਏਐਸ (ਯੂਪੀਐੱਸਸੀ) ਦੀ ਪ੍ਰੀਖਿਆ ਦੀ ਤਿਆਰੀ ਦਿੱਲੀ ਵਿੱਚ ਰਹਿ ਕੇ ਕਰਦੇ ਹਨ।

ਉਨ੍ਹਾਂ ਨੇ ਅਸਿਸਟੈਂਟ ਕਮਾਡੈਂਟ ਦੀ ਪ੍ਰੀਖਿਆ ਵੀ ਪਾਸ ਕੀਤੀ ਹੈ। ਉਨ੍ਹਾਂ ਦੀ ਫਾਈਨਲ ਸਲੈਕਸ਼ਨ ਵੀ ਹੋ ਗਿਆ ਹੈ ਪਰ ਸਨੋਜ ਇਸ ਵੇਲੇ ਮੁੰਬਈ ਵਿੱਚ ਹਨ।

ਸੀਜਨ ਦੇ ਪਹਿਲੇ ਕਰੋੜਪਤੀ ਬਣਨ ਤੋਂ ਬਾਅਦ ਉਨ੍ਹਾਂ ਨੂੰ ਚੈਨਲ ਵਾਲਿਆਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਨ ਲਈ ਬੁਲਾਇਆ ਗਿਆ ਹੈ।

ਸਨੋਜ ਕਹਿੰਦੇ ਹਨ, "ਇਥੋਂ ਘਰ ਜਾਣਗੇ। ਉਸ ਤੋਂ ਬਾਅਦ ਫਿਰ ਦਿੱਲੀ। 2-3 ਹਫ਼ਤਿਆਂ ਵਿੱਚ ਬਤੌਰ ਅਸਿਸਟੈਂਟ ਕਮਾਡੈਂਟ ਕਿਤੇ ਨਾ ਕਿਤੇ ਸਰਵਿਸ ਐਲੋਕੇਟ ਹੋ ਜਾਵੇਗੀ। ਫਿਰ ਨੌਕਰੀ ਦੇ ਨਾਲ-ਨਾਲ ਤਿਆਰੀ ਚੱਲੇਗੀ।"

ਪੱਛਮੀ ਬੰਗਾਲ ਦੀ ਵਰਧਮਾਨ ਯੂਨੀਵਰਸਿਟੀ ਤੋਂ ਕੰਪਿਊਟਰ ''ਚ ਬੀਟੈਕ ਦੀ ਡਿਗਰੀ ਹਾਸਿਲ ਕਰਨ ਵਾਲੇ ਸਨੋਜ ਨੇ ਇਸ ਤੋਂ ਪਹਿਲਾਂ ਟੀਸੀਐਸ ਵਿੱਚ ਬਤੌਰ ਇੰਜਨੀਅਰ ਦੋ ਸਾਲ ਤੋਂ ਵੱਧ ਸਮੇਂ ਤੱਕ ਨੌਕਰੀ ਕੀਤੀ ਹੈ। ਆਈਏਐਸ ਦੀ ਤਿਆਰੀ ਲਈ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ।

ਹੁਣ ਫਿਰ ਨੌਕਰੀ ਦੇ ਨਾਲ-ਨਾਲ ਤਿਆਰੀ ਕਰਨ ਵਿੱਚ ਦਿੱਕਤ ਨਹੀਂ ਆਵੇਗੀ?

ਇਸ ਸਵਾਲ ਦੇ ਜਵਾਬ ਵਿੱਚ ਸਨੋਜ ਕਹਿੰਦੇ ਹਨ, "ਦਿੱਕਤ ਤਾਂ ਆਵੇਗੀ। ਪਰ ਕਰਨਾ ਤਾਂ ਪਵੇਗਾ। ਨੌਕਰੀ ਕਰਨ ਨਾਲ ਪੈਸੇ ਆਉਣਗੇ, ਆਖ਼ਰ ਘਰੋਂ ਕਦੋਂ ਤੱਕ ਪੈਸੇ ਮੰਗਦਾ ਰਹਾਂਗਾ? ਹੁਣ ਤੱਕ ਪਿਛਲੀ ਨੌਕਰੀ ਨਾਲ ਬਚੇ ਪੈਸਿਆਂ ਨਾਲ ਖਰਚ ਚਲਾਇਆ ਹੈ। ਮੈਂ ਬਹੁਤ ਖੁਸ਼ ਕਿਸਮਤ ਹਾਂ ਕਿ ਮੇਰਾ ਛੋਟਾ ਭਰਾ ਮੈਨੂੰ ਪੜਾ ਰਿਹਾ ਹੈ।"

ਕੌਣ ਬਣੇਗਾ ਕਰੋੜਪਤੀ ਤੋਂ ਮਿਲੇ ਇੱਕ ਕਰੋੜ ਰੁਪਏ ਦਾ ਕੀ ਕਰੋਗੇ?

ਸਨੋਜ ਕਹਿੰਦੇ ਹਨ, "ਸਭ ਤਿਆਰੀ ਵਿੱਚ ਲਗਾਵਾਂਗਾ। ਇੱਕ ਕਰੋੜ ਬਹੁਤ ਹੁੰਦੇ ਹਨ। ਬਾਕੀ ਪੈਸੇ ਤਾਂ ਪਾਪਾ ਕੋਲ ਹੀ ਰਹਿਣਗੇ, ਉਨ੍ਹਾਂ ਨੇ ਜਿਵੇਂ ਖਰਚ ਕਰਨੇ ਹੋਣਗੇ ਕਰਨਗੇ। ਨੌਕਰੀ ਲੱਗ ਜਾਵੇਗੀ ਤਾਂ ਹੁਣ ਭਰਾ ਕੋਲੋਂ ਵੀ ਨਹੀਂ ਮੰਗਣੇ ਪੈਣਗੇ।"

ਆਪਣੇ ਪਰਿਵਾਰ ਬਾਰੇ ਵਿੱਚ ਸਨੋਜ ਦੱਸਦੇ ਹਨ, "ਸਾਡਾ ਤਾਲੁੱਕ ਕਿਸਾਨ ਪਰਿਵਾਰ ਨਾਲ ਹਨ, ਪਿਤਾ (ਰਾਮਜਨਕ ਸ਼ਰਮਾ) ਕਿਰਸਾਨੀ ਹੀ ਕਰਦੇ ਹਨ। ਸਾਂਝਾ ਪਰਿਵਾਰ ਹੁੰਦਾ ਹੈ। ਦਾਦਾ-ਦਾਦੀ,ਪਾਪਾ-ਮੰਮੀ, ਦੋ ਚਾਚੇ ਦੋ ਚਾਚੀਆਂ, ਸਾਰੇ ਕਜ਼ਨ ਮਿਲਾ ਕੇ ਚਾਰ ਭੈਣ-ਭਰਾ ਹਾਂ। ਮੈਂ ਸਭ ਤੋਂ ਵੱਡਾ ਹਾਂ। ਮੇਰੀ ਆਪਣੀ ਕੋਈ ਸਗੀ ਭੈਣ ਨਹੀਂ ਹੈ। ਇੱਕ ਚਾਚਾ ਫਾਰਮਾ ਕੰਪਨੀ ਵਿੱਚ ਸੇਲਜ਼ ਦਾ ਕੰਮ ਕਰਦੇ ਹਨ ਅਤੇ ਛੋਟਾ ਭਰਾ ਬੀਐਸਐਫ ਵਿੱਚ ਸਬ-ਇੰਸਪੈਕਟਰ ਹੈ। ਇਹ ਦੋਵੇਂ ਹੀ ਸਾਡੇ ਹੀ ਪਰਿਵਾਰ ਦੀ ਆਮਦਨੀ ਦਾ ਜ਼ਰੀਆ ਹਨ।"

ਕੌਣ ਬਣੇਗਾ ਕਰੋੜਪਤੀ ''ਚ ਮਿਲੇ ਮੌਕਿਆਂ ਬਾਰੇ ਸਨੋਜ ਕਹਿੰਦੇ ਹਨ, "ਜਦੋਂ 14-15 ਸਾਲ ਦਾ ਸੀ, ਉਦੋਂ ਤੋਂ ਕੇਬੀਸੀ ਦੇਖ ਰਿਹਾ ਹਾਂ। ਲਗਦਾ ਸੀ ਮੈਨੂੰ ਵੀ ਉੱਥੇ ਬੈਠਣਾ ਚਾਹੀਦਾ ਹੈ। ਅਮਿਤਾਭ ਬੱਚਨ ਮੇਰੇ ਪਸੰਦੀਦਾ ਐਕਟਰ ਵੀ ਹਨ। ਮੈਂ ਚਾਹੁੰਦਾ ਸੀ ਕਿ ਉਨ੍ਹਾਂ ਸਾਹਮਣੇ ਬੈਠਾਂਗਾ। ਪਿਛਲੇ 8 ਸਾਲ ਤੋਂ ਹਰ ਸਾਲ ਕੇਬੀਸੀ ਲਈ ਪਾਰਟੀਸਿਪੈਟ ਕਰਦਾ ਸੀ। ਇਸ ਵਾਰ ਮੌਕਾ ਮਿਲ ਗਿਆ।"

ਅਮਿਤਾਭ ਬੱਚਨ ਦੇ ਨਾਲ ਹੋਰ ਕੀ ਗੱਲਬਾਤ ਹੋਈ

ਸਨੋਜ ਦੱਸਦੇ ਹਨ, "ਬਹੁਤ ਵੱਖਰਾ ਜਿਹਾ ਤਜਰਬਾ ਸੀ। ਸਾਡਾ ਸ਼ੌਕ ਸੀ ਕਿ ਦੂਰੋਂ ਵੀ ਅਮਿਤਾਭ ਬੱਚਨ ਦਿਖ ਜਾਣ ਕਿਉਂਕਿ ਬਚਪਨ ਵਿੱਚ ਉਨ੍ਹਾਂ ਨੂੰ ਕਾਫੀ ਪਸੰਦ ਕਰਦਾ ਸੀ। ਵੈਸੇ ਹੁਣ ਮੇਰੇ ਆਯੁਸ਼ਮਾਨ ਖੁਰਾਨਾ ਵੀ ਪਸੰਦੀਦਾ ਐਕਟਰ ਹਨ।"

ਸਨੋਜ ਕਹਿੰਦੇ ਹਨ ਕਿ ਅਮਿਤਾਭ ਬੱਚਨ ਦਾ ਕੋਈ ਜਵਾਬ ਨਹੀਂ ਹੈ।

ਅਮਿਤਾਭ ਬੱਚਨ ਬਾਰੇ ਸਨੋਜ ਦੱਸਦੇ ਹਨ, "ਉਹ ਕਾਫੀ ਚੰਗੀ ਤਰ੍ਹਾਂ ਗੱਲ ਕਰਦੇ ਹਨ। ਸ਼ੁਰੂ ''ਚ ਉਨ੍ਹਾਂ ਦੇ ਸਾਹਮਣੇ ਕਾਫੀ ਨਰਵਸ ਮਹਿਸੂਸ ਹੁੰਦਾ ਹੈ ਪਰ ਬਾਅਦ ਵਿੱਚ ਉਹ ਤੁਹਾਨੂੰ ਖ਼ੁਦ ਸਹਿਜ ਕਰ ਲੈਂਦੇ ਹਨ। ਆਪਣਾ ਤਜਰਬਾ ਸਾਂਝਾ ਕਰਦਾ ਹਾਂ। ਜਦੋਂ ਮੈਂ ਹੌਟ ਸੀਟ ''ਤੇ ਬੈਠਿਆ ਤਾਂ ਉੱਥੇ ਏਸੀ ਨਾਲ ਠੰਢ ਲੱਗ ਰਹੀ ਸੀ।"

"ਇਸ ਗੱਲ ਨੂੰ ਉਨ੍ਹਾਂ ਨੇ ਮਹਿਸੂਸ ਕਰ ਲਿਆ। ਖ਼ੁਦ ਬੋਲੇ ਕੇ ਟੈਂਪਰੇਟਰ ਵਧਾ ਦੇਵਾਂ ਕੀ? ਉਦੋਂ ਮੈਂ ਹੀ ਕਿਹਾ ਕਿ ਨਹੀਂ ਸਰ, ਤੁਹਾਡੇ ਸਾਹਮਣੇ ਬੈਠ ਗਿਆ ਹਾਂ। ਹੁਣ ਟੈਂਪਰੇਚਰ ਆਪਣੇ ਆਪ ਵਧ ਜਾਵੇਗਾ।"

ਇਹ ਵੀ ਪੜ੍ਹੋ-

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=3Z8YmVNYFUs

https://www.youtube.com/watch?v=hUMcwPAUaRE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News