18 ਕੈਰਟ ਦੇ ਮਜ਼ਬੂਤ ਸੋਨੇ ਨਾਲ ਬਣਿਆ ਟਾਇਲਟ ਹੋਇਆ ਚੋਰੀ

9/15/2019 10:16:30 AM

18 ਕੈਰਟ ਸੋਨੇ ਨਾਲ ਬਣਿਆ ਟਾਇਲਟ ਆਕਸਫੋਰਡਸ਼ਾਇਰ ਦੇ ਬਲੇਨਹੇਮ ਪੈਲਸ ਤੋਂ ਤੜਕੇ ਚੋਰੀ ਹੋ ਗਿਆ।

ਥੇਮਸ ਵੈਲੀ ਪੁਲਿਸ ਮੁਤਾਬਕ ਇੱਕ ਗੈਂਗ ਆਕਸਫੋਰਡਸ਼ਾਇਰ ਵਿੱਚ ਸਥਿਤ ਇਸ ਪੈਲਸ ਵਿੱਚ ਵੜਿਆ ਅਤੇ ਸੋਨੇ ਦੀ ਟਾਇਲਟ ਨੂੰ ਚੋਰੀ ਕਰ ਲਿਆ।

ਸੋਨੇ ਦਾ ਇਹ ਟਾਇਲਟ ਇਟਲੀ ਦੇ ਇੱਕ ਕਲਾਕਾਰ ਮੋਰੀਜੀਓ ਕੈਟੇਲਨ ਵੱਲੋਂ ਬਣਾਇਆ ਗਿਆ ਸੀ। ਇਹ ਉਸ ਪ੍ਰਦਰਸ਼ਨੀ ਦਾ ਹਿੱਸਾ ਸੀ ਜੋ ਵੀਰਵਾਰ ਨੂੰ ਲੱਗੀ ਸੀ।

ਇਹ ਟਾਇਲਟ ਵਰਤੋਂ ਵਿੱਚ ਸੀ ਅਤੇ ਦਰਸ਼ਕਾਂ ਨੂੰ ਇਸ ਨੂੰ ਵਰਤਣ ਲਈ ਬੁਲਾਇਆ ਗਿਆ ਸੀ।

ਇਹ ਵੀ ਪੜ੍ਹੋ:

ਅਜੇ ਤੱਕ ਇਹ ਟਾਇਲਟ ਨਹੀਂ ਮਿਲਿਆ ਪਰ ਇੱਕ 66 ਸਾਲਾ ਸ਼ਖ਼ਸ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

https://twitter.com/BlenheimPalace/status/1172850497029648384

ਪੁਲਿਸ ਨੇ ਦੱਸਿਆ ਕਿ ਇਸ ਚੋਰੀ ਦੇ ਚਲਦੇ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ ਕਿਉਂਕਿ ਟਾਇਲਟ ਨੂੰ ਪੁੱਟੇ ਜਾਣ ਤੋਂ ਬਾਅਦ ਉੱਥੇ ਪਾਣੀ ਭਰ ਗਿਆ।

18ਵੀਂ ਸਦੀ ਦਾ ਬਲੇਨਹੇਮ ਪੈਲੇਸ ਇੱਕ ਵਿਸ਼ਵ ਵਿਰਾਸਤ ਵਾਲੀ ਥਾਂ ਹੈ ਜਿੱਥੇ ਬਰਤਾਵਨੀ ਪ੍ਰਧਾਨ ਮੰਤਰੀ ਸਰ ਵਿੰਸਟਨ ਚਰਚਿਲ ਦਾ ਜਨਮ ਹੋਇਆ ਸੀ।

ਫਿਲਹਾਲ ਜਾਂਚ ਦੇ ਚਲਦੇ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ।

ਡਿਊਕ ਆਫ਼ ਮੋਲਬੋਰਾ ਦੇ ਮਤਰਏ ਭਰਾ ਐਡਵਰਡ ਸਪੇਂਸਰ ਚਰਚਿਲ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਕਲਾਕ੍ਰਿਤੀਆਂ ਦੀ ਸੁਰੱਖਿਆ ਨੂੰ ਲੈ ਕੇ ਬੇਫਿਕਰੇ ਹਨ। ਇੱਥੋਂ ਕੁਝ ਚੋਰੀ ਕਰਨਾ ਆਸਾਨ ਨਹੀਂ ਹੋਵੇਗਾ।

ਇੱਥੇ ਆਉਣ ਵਾਲੇ ਲੋਕਾਂ ਨੂੰ ਰਾਜਗੱਦੀ ਦੀ ਵਰਤੋਂ ਦੀ ਵੀ ਇਜਾਜ਼ਤ ਸੀ ਪਰ ਸਿਰਫ਼ ਤਿੰਨ ਮਿੰਟ ਲਈ ਤਾਂ ਜੋ ਲਾਈਨ ਤੋਂ ਬਚਿਆ ਜਾ ਸਕੇ।

ਡਿਟੈਕਟਿਵ ਇੰਸਪੈਕਟਰ ਜੇਸ ਮਿਸਨ ਨੇ ਕਿਹਾ, ''''ਜਿਸ ਕਲਾਕ੍ਰਿਤੀ ਨੂੰ ਚੋਰੀ ਕੀਤਾ ਗਿਆ ਹੈ ਉਸਦੀ ਕੀਮਤ ਬਹੁਤ ਜ਼ਿਆਦਾ ਹੈ। ਉਸ ਨੂੰ ਸੋਨੇ ਨਾਲ ਬਣਾਇਆ ਗਿਆ ਸੀ ਅਤੇ ਪ੍ਰਦਰਸ਼ਨੀ ਲਈ ਰੱਖਿਆ ਗਿਆ ਸੀ।''''

''''ਸਾਨੂੰ ਲਗਦਾ ਹੈ ਕਿ ਚੋਰਾਂ ਨੇ ਦੋ ਗੱਡੀਆਂ ਦੀ ਵਰਤੋਂ ਕੀਤੀ ਹੋਵੇਗੀ। ਕਲਾਕ੍ਰਿਤੀ ਅਜੇ ਤੱਕ ਮਿਲੀ ਨਹੀਂ ਹੈ ਪਰ ਜਾਂਚ ਕੀਤੀ ਜਾ ਰਹੀ ਹੈ।''''

ਬਲੇਨਹੇਮ ਪੈਲਸ ਵੱਲੋਂ ਇੱਕ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਪੈਲੇਸ ਐਤਵਾਰ ਨੂੰ ਖੁੱਲ੍ਹੇਗਾ।

ਸਾਲ 2017 ਵਿੱਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਇਹ ਸੋਨੇ ਦਾ ਟਾਇਲਟ ਦੇਣ ਦੀ ਪੇਸ਼ਕਸ਼ ਕੀਤੀ ਗਈ ਸੀ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=QJ9ZkANZT_M

https://www.youtube.com/watch?v=PUJ-T46AmAk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ