ਚੌਟਾਲਾ ਟੱਬਰ ਨਹੀਂ ਹੋਇਆ ਬਾਦਲ ਤੇ ਖ਼ਾਪ ਦੀਆਂ ਨਸੀਹਤਾਂ ਦਾ ਅਸਰ - 5 ਅਹਿਮ ਖ਼ਬਰਾਂ

Saturday, Sep 14, 2019 - 07:16 AM (IST)

ਚੌਟਾਲਾ ਟੱਬਰ ਨਹੀਂ ਹੋਇਆ ਬਾਦਲ ਤੇ ਖ਼ਾਪ ਦੀਆਂ ਨਸੀਹਤਾਂ ਦਾ ਅਸਰ - 5 ਅਹਿਮ ਖ਼ਬਰਾਂ

ਭਾਵੇਂ ਹਾਲੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੀ ਤਰੀਕ ਦਾ ਐਲਾਨ ਨਹੀਂ ਹੋਇਆ ਹੈ ਪਰ ਜਨਨਾਇਕ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਨੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਲਈ ਆਪਣੀ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ।

ਜਜਪਾ ਵੱਲੋਂ ਆਪਣੀ ਪਹਿਲੀ ਸੂਚੀ ਜਾਰੀ ਕੀਤੇ ਜਾਣ ਨਾਲ ਖਾਪ ਪੰਚਾਇਤਾਂ ਵੱਲੋਂ ਚੌਟਾਲਾ ਪਰਿਵਾਰ ਨੂੰ ਇਕਜੁੱਟ ਕਰਨ ਦੇ ਯਤਨਾਂ ਨੂੰ ਝਟਕਾ ਲੱਗਿਆ ਹੈ ਅਤੇ ਚੌਟਾਲਾ ਪਰਿਵਾਰ ਦੇ ਇਕਜੁੱਟ ਹੋਣ ਦੀ ਉਮੀਦ ਘੱਟ ਗਈ ਹੈ। ਪੂਰੀ ਖ਼ਬਰ ਪੜ੍ਹਨ ਲਈ ਕਲਿਕ ਕਰੋ

ਇਹ ਵੀ ਪੜ੍ਹੋ :

ਪੰਜਾਬ ਸਰਕਾਰ ਦੇ ਐਵਾਰਡ ਨੂੰ ਠੋਕਰ ਮਾਰਨ ਵਾਲੀ ਟੀਚਰ

''''ਮੈਂ ਪ੍ਰਾਯੋਜਿਤ ਐਵਾਰਡ ਵੰਡ ਸਮਾਗਮ ''ਚ ਜਾਣ ਨਾਲੋਂ ਬਿਹਤਰ ਆਪਣੇ ਸਕੂਲ ਜਾ ਕੇ ਬੱਚਿਆਂ ਨੂੰ ਪੜ੍ਹਾਉਣਾ ਠੀਕ ਸਮਝਦੀ ਹਾਂ।'''' ਇਹ ਸ਼ਬਦ ਸਰਕਾਰੀ ਸਨਮਾਨ ਲੈਣ ਤੋਂ ਇਨਕਾਰ ਕਰਨ ਵਾਲੀ ਅੰਮ੍ਰਿਤਸਰ ਦੇ ਛੱਜਲਵੱਡੀ ਦੀ ਅਧਿਆਪਕਾ ਦੇ ਹਨ।

ਕੰਵਲਜੀਤ ਕੌਰ ਗਣਿਤ ਦੀ ਅਧਿਆਪਕਾ ਹਨ ਅਤੇ ਸਰਕਾਰੀ ਕੰਨਿਆ ਹਾਈ ਸਕੂਲ ਛੱਜਲਵੱਡੀ ''ਚ ਪੜ੍ਹਾਉਂਦੇ ਹਨ।

ਕੰਵਲਜੀਤ ਕੌਰ ਦਾ ਨਾਂ ਉਨ੍ਹਾਂ 2781 ਅਧਿਆਪਕਾਂ ਵਿਚੋਂ ਹੈ ਜਿਨ੍ਹਾਂ ਨੂੰ ਵਿੱਦਿਅਕ ਵਰ੍ਹੇ 2018-19 ਦੌਰਾਨ 100 ਫੀਸਦ ਨਤੀਜੇ ਲਿਆਉਣ ਲਈ ਸਰਕਾਰ ਨੇ ਸਨਮਾਨ ਸਮਾਗਮ ਕਰਵਾਇਆ।

ਪੂਰੀ ਖ਼ਬਰ ਪੜਨ ਲਈ ਕਲਿਕ ਕਰੋ

80 ਸਾਲਾ ਬੇਬੇ ਦਾ ''ਸਸਤਾ ਖਾਣਾ''

ਇਹ ਦੱਖਣੀ ਭਾਰਤ ਦੇ ਕੋਇੰਬਟੋਰ ''ਚ ਰਹਿੰਦੀ ਹੈ ਅਤੇ ਇੱਕ ਰੁਪਏ ਵਿੱਚ ਇਡਲੀ ਵੇਚਦੀ ਹੈ, ਇਸ ਦੇ ਨਾਲ ਹੀ ਸਾਂਭਰ ਅਤੇ ਨਾਰੀਅਲ ਦੀ ਚਟਨੀ ਮੁਫ਼ਤ ਦਿੰਦੀ ਹੈ।

ਕਮਲਾਤਾਲ ਨੇ ਆਪਣਾ ਕੰਮ 30 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਮੁੱਲ ਨਹੀਂ ਵਧਾਇਆ।

ਪੂਰੀ ਵੀਡੀਓ ਦੇਖਣ ਲਈ ਕਲਿਕ ਕਰੋ

Imran khan
BBC

ਇਮਰਾਨ ਖ਼ਾਨ ਨੇ ਭਾਰਤ ਨੂੰ ਮੁੜ ਘੇਰਿਆ

ਪਾਕਿਸਤਾਨ ਸ਼ਾਸਿਤ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ''ਚ ਭਾਰਤ ਸ਼ਾਸਿਤ ਕਸ਼ਮੀਰ ਦੇ ਲੋਕਾਂ ਨਾਲ ਹਮਦਰਦੀ ਜਤਾਉਣ ਲਈ ਵਿਰੋਧ-ਪ੍ਰਦਰਸ਼ਨ ਰੱਖਿਆ ਗਿਆ।

ਇਹ ਲਗਾਤਾਰ ਤੀਜਾ ਹਫ਼ਤਾ ਹੈ, ਜਦੋਂ ਪਾਕਿਸਤਾਨ ''ਚ ਅਜਿਹੇ ਪ੍ਰਦਰਸ਼ਨ ਹੋ ਰਹੇ ਹਨ। ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਲੋਕਾਂ ਨੂੰ ਘਰੋਂ ਬਾਹਰ ਨਿਕਲ ਕੇ ਪ੍ਰਦਰਸ਼ਨ ''ਚ ਸ਼ਮੂਲੀਅਤ ਲਈ ਅਪੀਲ ਕੀਤੀ।

ਪੂਰੀ ਵੀਡੀਓ ਦੇਖਣ ਲਈ ਕਲਿਕ ਕਰੋ

ਸ਼ੁਬਮਨ ਗਿੱਲ ਦੇ ਪਿੰਡ ਤੋਂ ...

ਸ਼ੁਬਮਨ ਗਿੱਲ ਦਾ ਬੱਲਾ 19 ਸਾਲਾਂ ਤੋਂ ਘੱਟ ਉਮਰ ਦੇ ਵਿਸ਼ਵ ਕੱਪ ਦੌਰਾਨ ਲਗਾਤਾਰ ਬੋਲਦਾ ਰਿਹਾ । ਉਸ ਨੇ ਵਿਸ਼ਵ ਕੱਪ ਜੇਤੂ ਟੀਮ ਦੀ ਮੁੰਹਿਮ ਵਿੱਚ ਸਭ ਤੋਂ ਵੱਧ ਦੌੜਾਂ ਦਾ ਹਿੱਸਾ ਪਾਇਆ ਅਤੇ ਸਰਬੋਤਮ ਖਿਡਾਰੀ ਐਲਾਨਿਆ ਗਿਆ। ਹੁਣ ਉਹ ਭਾਰਤ ਦੀ ਸੀਨੀਅਰ ਕ੍ਰਿਕਟ ਟੀਮ ਲਈ ਚੁਣਿਆ ਗਿਆ ਹੈ।

ਜਦੋਂ ਅਖ਼ਬਾਰਾਂ ਅਤੇ ਖੇਡ ਮਾਹਿਰਾਂ ਵਿੱਚ ਉਸ ਦੇ ਭਵਿੱਖ ਬਾਬਤ ਚਰਚਾ ਚੱਲ ਰਹੀ ਹੈ ਤਾਂ ਫਾਜ਼ਿਲਕਾ ਜ਼ਿਲੇ ਦੇ ਪਿੰਡ ਜੈਮਲ ਸਿੰਘ ਵਾਲਾ ਵਿੱਚ ਸ਼ੁਬਮਨ ਦੇ ਘਰ ਉਸ ਦਾ ਬੱਲਾ ਵਿਸ਼ਵ ਕੱਪ ਵਾਲੀ ਤਰਜ਼ ਉੱਤੇ ਬੋਲ ਰਿਹਾ ਹੈ।

ਜਦੋਂ ਫਰਵਰੀ 2018 ਦੌਰਾਨ ਬੀਬੀਸੀ ਨੇ ਜੈਮਲ ਸਿੰਘ ਵਾਲਾ ਦਾ ਦੌਰਾ ਕੀਤਾ ਤਾਂ ਖੇਤੀਬਾੜੀ ਵਾਲੇ ਘਰ ਦੇ ਖੁੱਲ੍ਹੇ ਵਿਹੜੇ ਵਿੱਚ ਤਿੰਨ ਟਰੈਕਟਰਾਂ ਅਤੇ ਦੋ ਟਰਾਲਿਆਂ ਦੇ ਆਲੇ-ਦੁਆਲੇ ਖੇਤੀ ਦੇ ਸੰਦ ਪਏ ਸਨ।

ਪੂਰੀ ਖ਼ਬਰ ਪੜ੍ਹਨ ਲਈ ਕਲਿਕ ਕਰੋ

ਇਹ ਵੀ ਦੇਖੋ :

https://www.youtube.com/channel/UCN5piaaZEZBfvFJLd_kBHnA

https://www.youtube.com/watch?v=QW_1EpfBI80

https://www.youtube.com/watch?v=faqyVPimfQ4



Related News