ਪੰਜਾਬ ਸਰਕਾਰ ਦੇ ਐਵਾਰਡ ਨੂੰ ਠੋਕਰ ਮਾਰਨ ਵਾਲੀ ਅਧਿਆਪਕਾ ਕੰਵਲਜੀਤ ਕੌਰ
Friday, Sep 13, 2019 - 03:01 PM (IST)

''ਮੈਂ ਪ੍ਰਾਯੋਜਿਤ ਐਵਾਰਡ ਵੰਡ ਸਮਾਗਮ ਵਿਚ ਜਾਣ ਨਾਲੋਂ ਬਿਹਤਰ ਆਪਣੇ ਸਕੂਲ ਜਾ ਕੇ ਬੱਚਿਆਂ ਨੂੰ ਪੜ੍ਹਾਉਣਾ ਠੀਕ ਸਮਝਦੀ ਹਾਂ'', ਇਹ ਸ਼ਬਦ ਸਰਕਾਰੀ ਸਨਮਾਨ ਲੈਣ ਤੋਂ ਇਨਕਾਰ ਕਰਨ ਵਾਲੀ ਅੰਮ੍ਰਿਤਸਰ ਦੇ ਛੱਜਲਵੱਡੀ ਦੀ ਅਧਿਆਪਕਾ ਦੇ ਹਨ।
ਕੰਵਲਜੀਤ ਕੌਰ ਗਣਿਤ ਦੀ ਅਧਿਆਪਕਾ ਹਨ ਅਤੇ ਸਰਕਾਰੀ ਕੰਨਿਆ ਹਾਈ ਸਕੂਲ ਛੱਜਲਵਡੀ ''ਚ ਪੜ੍ਹਾਉਂਦੇ ਹਨ।
ਕੰਵਲਜੀਤ ਕੌਰ ਦਾ ਨਾਂ ਉਨ੍ਹਾਂ 2781 ਅਧਿਆਪਕਾਂ ਵਿਚੋਂ ਇੱਕ ਹੈ ,ਜਿਨ੍ਹਾਂ ਨੂੰ ਵਿੱਦਿਅਕ ਵਰ੍ਹੇ 2018-19 ਦੌਰਾਨ 100 ਫੀਸਦ ਨਤੀਜੇ ਲਿਆਉਣ ਲਈ ਸਰਕਾਰ ਸਨਮਾਨਿਤ ਕਰ ਰਹੀ ਹੈ।
ਕੰਵਲਜੀਤ ਕੌਰ ਨੇ ਇਹ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਅਧਿਆਪਕ ਪਤੀ ਜਰਮਨਜੀਤ ਸਿੰਘ ਵੀ ਇਸ ਕਦਮ ਲਈ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ।
ਕੰਵਲਜੀਤ ਕੌਰ ਨੇ ਕਿਹਾ ਕਿ ਇਹ ਮੇਰਾ ਨਿੱਜੀ ਫ਼ੈਸਲਾ ਹੈ, ਮੈਂ ਦੂਜੇ ਅਧਿਆਪਕਾਂ ਬਾਰੇ ਕੁਝ ਨਹੀਂ ਕਹਿ ਸਕਦੀ।
ਜਦੋਂ ਬੀਬੀਸੀ ਸਹਿਯੋਗੀ ਨੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਸਿਰਫ਼ ਸਾਢੇ ਸੱਤ ਵਜੇ ਤੋਂ ਪਹਿਲਾਂ ਹੀ ਗੱਲ ਕਰਦੀ ਹੈ, ਕਿਉਂ ਕਿ ਉਸ ਤੋਂ ਬਾਅਦ ਉਨ੍ਹਾਂ ਦਾ ਸਕੂਲ ਦਾ ਟਾਇਮ ਹੋ ਜਾਣਾ ਹੈ।
ਇਹ ਵੀ ਪੜ੍ਹੋ:
- ''ਸ਼ੁਬਮਨ ਨੇ ਸਾਡੇ ਪਿੰਡ ਦਾ ਨਾਂ ਉੱਚਾ ਕਰ ਦਿੱਤਾ''
- OLA, UBER ਦਾ ਆਟੋ ਸੈਕਟਰ ਦੀ ਮੰਦੀ ਵਿੱਚ ਕਿੰਨਾ ਦੋਸ਼?
- ਯੂਕੇ ''ਚ ਪੜ੍ਹਾਈ ਤੋਂ ਬਾਅਦ ਹੁਣ ਦੋ ਸਾਲ ਦਾ ਵਰਕ ਵੀਜ਼ਾ ਮਿਲੇਗਾ
ਅਧਿਆਪਕਾਂ ਨੂੰ ਹੱਕ ਮਿਲਣ
ਹਰ ਕੰਮ ਦੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਉੱਤੇ ਪੁਆਉਣ, ਕੁਝ ਅਧਿਆਪਕਾਂ ਦੀਆਂ ਤਨਖ਼ਾਹਾ 45-50 ਹਜ਼ਾਰ ਤੋਂ ਘਟਾ ਕੇ 15 ਹਜ਼ਾਰ ਕਰਨ, 10-10 ਹਜ਼ਾਰ ਤਨਖ਼ਾਹ ਵਾਲੇ ਅਧਿਆਪਕਾਂ ਨੂੰ ਘਰਾਂ ਤੋਂ 200-250 ਕਿਲੋਮੀਟਰ ਭੇਜਣ ਅਤੇ ਪਟਿਆਲਾ ਸੰਘਰਸ਼ ਦੌਰਾਨ ਹੋਏ ਲਾਠੀਚਾਰਜ ਦੀ ਘਟਨਾ ਤੋਂ ਕੰਵਲਜੀਤ ਕੌਰ ਡਾਢੀ ਦੁਖੀ ਦਿਖਾਈ ਦਿੱਤੇ।
ਉਨ੍ਹਾਂ ਦਾ ਕਹਿਣਾ ਸੀ ਕਿ ਅਧਿਆਪਕਾਂ ਨੂੰ ਉਨ੍ਹਾਂ ਦੇ ਹੱਕ ਮਿਲਣੇ ਚਾਹੀਦੇ ਹਨ ਅਤੇ ਜ਼ਾਇਜ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਹਨ।
ਕੰਵਲਜੀਤ ਕੌਰ ਮੁਤਾਬਕ, ''''ਪਤਾ ਨਹੀਂ ਸਿੱਖਿਆ ਤੰਤਰ ਨੂੰ ਸੁਧਾਰਨ ਲਈ ਉੱਚ ਅਧਿਆਕਾਰੀਆਂ ਵਲੋਂ ਲਈਆਂ ਗਈਆਂ ਸਲਾਹਾਂ ਕਿੱਧਰ ਗਈਆਂ।''''
ਐਵਾਰਡ ਵਾਪਸ ਲੈਣ ਦਾ ਕਾਰਨ
ਕੰਵਲਜੀਤ ਨੇ ਕਿਹਾ, ''''ਮੈਂ ਸਿੱਖਿਆ ''ਚ ਦਿਖਾਵੇ ਤੋਂ ਪਰੇਸ਼ਾਨ ਹੋ ਗਈ ਹਾਂ, ਨਿੱਤ ਦਿਨ ਦਿਖਾਵਾ ਹੁੰਦਾ ਹੈ, ਸਕੂਲ ਵਿਚ ਛੋਟਾ ਮੋਟਾ ਕੰਮ ਹੁੰਦਾ ਹੈ ਫੋਟੋ ਖਿੱਚ ਕੇ ਪਾ ਦਿਓ ਵੱਟਸਐਪ ਉੱਤੇ। ਉਸਦੇ ਉੱਤੇ ਸਾਡੀ ਯੋਗਤਾ ਤੈਅ ਹੁੰਦੀ ਹੈ ਕਿ ਅਸੀਂ ਕੀ ਕੀਤਾ, ਕੀ ਨਹੀਂ ਕੀਤਾ।''''
''''ਮੈਂ ਕਦੇ ਨਹੀਂ ਫੋਟੋ ਪਾਈ, ਦੂਸਰਾ ਪਿਛਲੇ ਦਿਨੀ ਸਾਡੇ ਅਧਿਆਪਕਾ ਨਾਲ ਜੋ ਕੁਝ ਪਟਿਆਲ਼ੇ ਵਿਚ ਹੋਇਆ, ਉਹ ਮੈਨੂੰ ਅੱਜ ਤੱਕ ਨਹੀਂ ਭੁੱਲਦਾ। ਮੇਰੇ ਮੋਬਾਇਲ ਵਿਚ ਅੱਜ ਵੀ ਉਹ ਫੋਟੋਆਂ ਹਨ, ਅੱਜ ਵੀ ਮੈਂ ਦੇਖਦੀ ਹਾਂ , ਮੈਂ ਬਹੁਤ ਦੁਖੀ ਹੁੰਦੀ ਹਾਂ। ਇੱਕ ਅਧਿਆਪਕ ਜਿਹੜਾ 45-50 ਹਜ਼ਾਰ ਤਨਖ਼ਾਹ ਲੈ ਰਿਹਾ ਹੈ, ਉਹ 15 ਹਜ਼ਾਰ ਉੱਤੇ ਲੈ ਆਉਂਦਾ।''''
ਕਿਸੇ ਵੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ
ਕੰਵਲਜੀਤ ਕਹਿੰਦੇ ਹਨ, ''''ਮੈਨੂੰ ਸਰਕਾਰੀ ਨਿਯਮਾਂ ਉੱਤੇ ਇਤਰਾਜ਼ ਹੈ, ਪਿਛਲੇ ਸਮੇਂ ਦੌਰਾਨ ਅਧਿਆਪਕਾਂ ਦੀ ਇੱਜ਼ਤ ਜਿੰਨੀ ਰੁਲ਼ੀ ਹੈ, ਹਰ ਤਰ੍ਹਾਂ ਦੀਆਂ ਗੱਲਾਂ ਲੋਕਾਂ ਨੇ ਕੀਤੀਆਂ ਹਨ। ਇੱਕ ਅਧਿਆਪਕ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।''''
ਉਹ ਸਵਾਲ ਕਰ ਰਹੇ ਹਨ ਕਿ ਇਹ ਸਨਮਾਨ ਕਿਸ ਗੱਲ ਲਈ ਦਿੱਤਾ ਜਾ ਰਿਹਾ ਹੈ।
ਸਨਮਾਨ ਨਾ ਲੈਣ ਨੂੰ ਸਰਕਾਰੀ ਹੁਕਮ ਅਦੂਲੀ ਦੀ ਉਲੰਘਣਾ ਬਾਬਤ ਪੁੱਛੇ ਜਾਣ ਉੱਤੇ ਕੰਵਲਜੀਤ ਕੌਰ ਨੇ ਕਿਹਾ ਕਿ ਉਹ ਆਪਣੇ ਬੱਚਿਆ ਲਈ ਅਜਿਹੀ ਕਿਸੇ ਵੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਉਹ ਅੱਗੇ ਕਹਿੰਦੇ ਹਨ, ''''2781 ਅਧਿਆਪਕ ਨੂੰ ਅੰਮ੍ਰਿਤਸਰ ਬੁਲਾ ਲਿਆ ਗਿਆ ਹੈ। ਅੱਜ ਸਿਤੰਬਰ ਟੈਸਟ ਦਾ ਪੇਪਰ ਹੈ, ਉਹ ਕੌਣ ਲਵੇਗਾ। ਜਦੋਂ ਅਸੀਂ ਸਾਰਾ ਕੰਮ ਆਨਲਾਇਨ ਕਰ ਰਹੇ ਹਾਂ ਤਾਂ ਇਹ ਸਨਮਾਨ ਪੱਤਰ ਈਮੇਲ ਉੱਤੇ ਨਹੀਂ ਆ ਸਕਦਾ ਸੀ। ਸਕੂਲ ਮੁਖੀ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਬੱਚਿਆ ਸਾਹਮਣੇ ਇਹ ਸਨਮਾਨ ਦਿੰਦੇ ਤਾਂ ਇਹ ਜ਼ਿਆਦਾ ਵਧੀਆ ਹੁੰਦਾ।''''
''''ਸਿੱਖਿਆ ਦੇ ਮਾੜੇ ਹਾਲਾਤ ਲਈ ਸਰਕਾਰ ਦੀਆਂ ਨੀਤੀਆਂ ਜ਼ਿੰਮੇਵਾਰ ਹਨ। ਬਹੁਗਿਣਤੀ ਅਧਿਆਪਕ ਬਹੁਤ ਮਿਹਨਤ ਕਰ ਰਹੇ ਹਨ, ਪਰ ਅਧਿਆਪਕ ਨੂੰ ਬੱਚਿਆ ਦੇ ਨੇੜੇ ਆਉਣ ਦਾ ਟਾਇਮ ਨਹੀਂ ਦਿੱਤਾ ਜਾ ਰਿਹਾ।''''
''ਮੈਂ ਵੀ ਸਮਰਥਨ ਕਰਦਾ ਹਾਂ''
ਕੰਵਲਜੀਤ ਕੌਰ ਦੇ ਪਤੀ ਜਰਮਨਜੀਤ ਸਿੰਘ ਨੇ ਕਿਹਾ, ''''ਅੱਜ ਦੇ ਮਾਹੌਲ ''ਚ ਸਕੂਲਾਂ ਅੰਦਰ ਜਿਹੜਾ ਵੀ ਇਮਾਨਦਾਰੀ ਨਾਲ ਪੜ੍ਹਾ ਰਿਹਾ ਹੈ , ਜਿਹੜਾ ਬੱਚਿਆ ਨੂੰ ਸਹੀ ਅਰਥਾਂ ''ਚ ਸੇਵਾ ਕਰਨੀ ਚਾਹੁੰਦਾ ਹੈ, ਉਹ ਅਧਿਆਪਕ ਦੁਖੀ ਹੈ, ਕਿਉਂ ਕਿ ਉਸ ਨੂੰ ਪੜ੍ਹਾਉਣ ਤੋਂ ਦੂਰ ਕਰ ਦਿੱਤਾ ਗਿਆ ਹੈ।''''
ਉਨ੍ਹਾਂ ਕਿਹਾ ਕਿ ਅੱਜ ਸਿੱਖਿਆ ਨੂੰ ਇੱਕ ਡਰਾਮਾ ਬਣਾ ਦਿੱਤਾ ਗਿਆ ਹੈ। ਸਿੱਖਿਆ ਇੱਕ ਦਿਖਾਵਾ, ਕਲਾਸ ਜਾਣਾ ਉਸਦੀ ਦੀ ਵੱਟਸਐਪ ਉੱਤੇ ਫੋਟੋ ਭੇਜਣੀ , ਬੱਚੇ ਨੂੰ ਐਕਟੀਵਿਟੀ ਦੀ ਫੋਟੋ ਭੇਜਣੀ ਹੈ ਅਤੇ ਇਹ ਡਰਾਮਾ ਬਣਕੇ ਰਹਿ ਗਈ ਹੈ।
ਇਸ ਲ਼ਈ ਇਹ ਫ਼ੈਸਲਾ ਸਹੀ ਸਮੇਂ ਉੱਤੇ ਸਹੀ ਸਮੇਂ ਉੱਤੇ ਲਿਆ ਗਿਆ ਹੈ। ਮੈਂ ਇਸ ਦਾ ਪੂਰੀ ਤਰ੍ਹਾਂ ਨਾਲ ਹਾਂ।
ਇਹ ਵੀ ਪੜ੍ਹੋ:
- ਪਤੀ ਨੇ ਪਤਨੀ ਜੂਏ ’ਚ ਹਾਰੀ, ਜ਼ਬਰਨ ਕਰਵਾਇਆ ‘ਰੇਪ’
- ਚਿੰਨਮਿਆਨੰਦ ''ਤੇ ਰੇਪ ਕੇਸ ਹਾਲੇ ਤੱਕ ਦਰਜ ਕਿਉਂ ਨਹੀਂ
- ਪਿਤਾ ਦਾ ਕਤਲ ਕਰਨ ਵਾਲੀਆਂ ਭੈਣਾਂ ਦੇ ਹੱਕ ਅਤੇ ਵਿਰੋਧ ''ਚ ਰੌਲਾ
ਇਹ ਵੀਡੀਓ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=k0BbCKI9f7I
https://www.youtube.com/watch?v=1Z-CLEpSvnM
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)