ਯੂਕੇ ''''ਚ ਮਰਦਮਸ਼ੁਮਾਰੀ ਦੌਰਾਨ ਵੱਖਰੀ ਸਿੱਖ ਪਛਾਣ ਦੀ ਮੰਗ ''''ਤੇ ਹੋਵੇਗੀ ਸੁਣਵਾਈ - 5 ਅਹਿਮ ਖ਼ਬਰਾਂ

Thursday, Sep 12, 2019 - 07:31 AM (IST)

ਯੂਕੇ ''''ਚ ਮਰਦਮਸ਼ੁਮਾਰੀ ਦੌਰਾਨ ਵੱਖਰੀ ਸਿੱਖ ਪਛਾਣ ਦੀ ਮੰਗ ''''ਤੇ ਹੋਵੇਗੀ ਸੁਣਵਾਈ - 5 ਅਹਿਮ ਖ਼ਬਰਾਂ
ਸਿੱਖ
Getty Images
ਸੰਕੇਤਕ ਤਸਵੀਰ

ਸਾਲ 2021 ਵਿਚ ਯੂਕੇ ਦੀ ਮਰਦਮਸ਼ੁਮਾਰੀ ਵਿਚ ਸਿੱਖਾਂ ਲਈ ਇੱਕ ਵੱਖਰੇ ''ਖਾਨੇ'' ਦੀ ਮੰਗ ਕਰਨ ਵਾਲੀ ਬਰਤਾਨਵੀ -ਸਿੱਖ ਜਥੇਬੰਦੀ ਨੂੰ ਯੂਕੇ ਹਾਈ ਕੋਰਟ ਨੇ ਅਦਾਲਤ ਵਿਚ ਆਪਣੀਆਂ ਦਲੀਲਾਂ ਪੇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਦਿ ਟ੍ਰਿਬਿਊਨ ਮੁਤਾਬਕ ਇੱਕ ਜੱਜ ਨੇ ਸਿੱਖ ਫੈਡਰੇਸ਼ਨ (ਯੂਕੇ) ਵਲੋਂ ਪੇਸ਼ ਕੀਤੀ ਲਿਖਤੀ ਬੇਨਤੀ ਅਤੇ ਯੂਕੇ ਕੈਬਨਿਟ ਦਫ਼ਤਰ ਦੀਆਂ ਦਲੀਲਾਂ ''ਤੇ ਵਿਚਾਰ ਕੀਤਾ। ਸੁਣਵਾਈ ਤੋਂ ਬਾਅਦ ਅਦਾਲਤ ਨੇ ਨਿਆਂਇਕ ਸਮੀਖਿਆ ਸੁਣਵਾਈ ਦੀ ਇਜਾਜ਼ਤ ਦੇ ਦਿੱਤੀ, ਜੋ ਕਿ ਸਾਲ ਦੇ ਅਖੀਰ ਵਿੱਚ ਡੇਢ ਦਿਨ ਲਈ ਹੋਵੇਗੀ।

ਸਿੱਖ ਫੈਡਰੇਸ਼ਨ ਯੂਕੇ ਅਨੁਸਾਰ, ਜਨਤਕ ਸੰਸਥਾਵਾਂ ਸਿਰਫ਼ ਮਰਦਮਸ਼ੁਮਾਰੀ ਵਿੱਚ ਵੱਖਰੇ ਤੌਰ ਉੱਤੇ ਗਿਣੇ ਗਏ ਭਾਈਚਾਰਿਆਂ ਦੇ ਹਵਾਲੇ ਦਿੰਦੀਆਂ ਹਨ। ਇਸ ਲਈ ਸਿੱਖਾਂ ਨੂੰ ਸਾਰੀਆਂ ਜਨਤਕ ਸੇਵਾਵਾਂ ਦੀ ਸਹੀ ਪਹੁੰਚ ਦੇਣ ਲਈ ਇੱਕ ਵੱਖਰੇ ਸਿੱਖ ਖਾਨੇ ਦੀ ਸੁਵਿਧਾ ਮੁਹੱਈਆ ਕਰਵਾਉਣ ਦੀ ਮੰਗ ਕਰਦੇ ਹਨ।

ਚੌਥੀ ਪੀੜ੍ਹੀ ''ਚ ਦੇਖੀ 5ਵੀਂ ਖ਼ੁਦਕੁਸ਼ੀ

ਇਸ ਤੋਂ ਪਹਿਲਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਝਾਰਖੰਡ ਤੋਂ 12 ਸਤੰਬਰ ਨੂੰ ਕਿਸਾਨਾਂ ਲਈ ਪੈਨਸ਼ਨ ਯੋਜਨਾ ਦਾ ਉਦਘਾਟਨ ਕਰਦੇ, ਲਵਪ੍ਰੀਤ ਸਿੰਘ ਨੇ ਜ਼ਿੰਦਗੀ ਨਾਲ ਉਹ ਪਿਆਰ ਤੋੜਨ ਦਾ ਫ਼ੈਸਲਾ ਕਰ ਲਿਆ,ਜਿਸ ਦਾ ਜ਼ਿਕਰ ਉਨ੍ਹਾਂ ਦੇ ਨਾਮ ਵਿੱਚ ਦੋ ਵੱਖ-ਵੱਖ ਬੋਲੀਆਂ ਵਿੱਚ ਦੋ ਵਾਰ ਆਉਂਦਾ ਸੀ, ਲਵ ਅਤੇ ਪ੍ਰੀਤ।

ਇਹ ਵੀ ਪੜ੍ਹੋ:

ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ ਦਾ 22 ਸਾਲਾ ਕਿਸਾਨ ਲਵਪ੍ਰੀਤ ਸਿੰਘ ਆਪਣੇ ਪਿਓ-ਦਾਦੇ-ਪੜਦਾਦੇ ਦੀਆਂ ਪੈੜਾਂ ਉੱਤੇ ਤੁਰਦਿਆਂ 10 ਸਤੰਬਰ ਨੂੰ ਖ਼ੁਦਕੁਸ਼ੀ ਕਰ ਗਿਆ। ਪੰਜਾਬ ਵਿੱਚ ''ਪਿਓ-ਦਾਦੇ ਦੇ ਕਦਮਾਂ ਉੱਤੇ ਚੱਲੀਂ'' ਦਿੱਤੀ ਜਾਂਦੀ ਅਸੀਸ ਭੋਤਨਾ ਪਿੰਡ ਦੇ ਇਸ ਘਰ ਵਿੱਚ ਪਹੁੰਚ ਕੇ ਕੂਕ ਬਣ ਜਾਂਦੀ ਹੈ।

ਸਵਾ ਕੁ ਸਾਲ ਪਹਿਲਾਂ ਲਵਪ੍ਰੀਤ ਦੇ ਪਿਤਾ ਦੀ ਮੌਤ ਤੋਂ ਬਾਅਦ ਇਸ ਘਰ ਵਿੱਚ ਜਾਣ ਦਾ ਸਬੱਬ ਬਣਿਆ ਸੀ।

ਹਰਪਾਲ ਕੌਰ ਨੇ ਦੱਸਿਆ ਸੀ ਕਿ ਉਸ ਦੇ ਪਤੀ ਦੀ ਖ਼ੁਦਕੁਸ਼ੀ ਤੋਂ ਬਾਅਦ ਉਸ ਦੇ ਪੁੱਤ (ਲਵਪ੍ਰੀਤ) ਦੀ ਪੜ੍ਹਾਈ ਛੁੱਟ ਗਈ ਸੀ। ਪਰ ਉਹ ਗਿਆਰਵੀਂ ਦੇ ਇਮਤਿਹਾਨ ਪ੍ਰਾਈਵੇਟ ਵਿਦਿਆਰਥੀ ਵਜੋਂ ਦੇ ਰਿਹਾ ਹੈ।

ਕਰਜ਼ੇ ਦੇ ਦੈਂਤ ਨੇ 65 ਸਾਲਾ ਬਜ਼ੁਰਗ ਕਿਸਾਨ ਤੋਂ ਲੈ ਕੇ 22 ਸਾਲਾ ਨੌਜਵਾਨ ਨੂੰ ਨਿਗਲ ਲਿਆ ਹੈ ਪਰ ਇਸ ਪਰਿਵਾਰ ਦਾ ਕਰਜ਼ਾ ਜਿਉਂ ਦਾ ਤਿਉਂ ਖੜ੍ਹਾ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਵਿਵਾਦ ਤੋਂ ਬਾਅਦ ਦਲਜੀਤ ਨੇ ਮੁਲਤਵੀ ਕੀਤਾ ਅਮਰੀਕੀ ਸ਼ੋਅ

ਫੈਡਰੇਸ਼ਨ ਆਫ਼ ਵੈਸਟਨ ਇੰਡੀਆ ਸਿਨੇ ਇੰਪਲਾਇਜ਼ (FWICE) ਨੇ ਭਾਰਤੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਅਮਰੀਕਾ ਦਾ ਵੀਜ਼ਾ ਰੱਦ ਕੀਤਾ ਜਾਵੇ।

ਉਨ੍ਹਾਂ ਲਿਖਿਆ ਕਿ ਦਿਲਜੀਤ ਦੋਸਾਂਝ ਨੇ 21 ਸਤੰਬਰ ਨੂੰ ਅਮਰੀਕਾ ਵਿੱਚ ਪਰਫਾਰਮੈਂਸ ਕਰਨ ਲਈ ਪਾਕਿਸਤਾਨ ਨਾਗਰਿਕ ਰੇਹਾਨ ਸਿੱਦੀਕੀ ਦਾ ਸੱਦਾ ਮਨਜ਼ੂਰ ਕੀਤਾ ਹੈ।

FWICE ਦਾ ਦਾਅਵਾ ਹੈ ਕਿ ਦਿਲਜੀਤ ਅਮਰੀਕਾ ਵਿੱਚ ਉਸ ਪ੍ਰੋਗਰਾਮ ''ਚ ਪ੍ਰਫਾਰਮ ਕਰਨ ਜਾ ਰਹੇ ਹਨ, ਜਿਸ ਨੂੰ ਪਾਕਿਸਤਾਨੀ ਨਾਗਰਿਕ ਰੇਹਾਨ ਸਿੱਦੀਕੀ ਪ੍ਰਮੋਟ ਕਰ ਰਹੇ ਹਨ।

ਮੀਡੀਆ ਵਿੱਚ FWICE ਦੀ ਚਿੱਠੀ ਛਪਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਟਵੀਟ ਕਰਕੇ ਇਸ ਉੱਤੇ ਸਫ਼ਾਈ ਦਿੱਤੀ ਹੈ ਤੇ ਕਿਹਾ ਹੈ ਕਿ ਉਹ ਆਪਣਾ ਸ਼ੌਅ ਮੁਲਤਵੀ ਕਰਦੇ ਹਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਭਾਰਤ ਤੋਂ ਸ਼ਰਨ ਮੰਗਣ ਵਾਲੇ ਬਲਦੇਵ ''ਤੇ ਅਜੇ ਵੀ ਚੱਲ ਰਿਹੈ ਕਤਲ ਦਾ ਮੁਕੱਦਮਾ

ਭਾਰਤ ਵਿੱਚ ਸ਼ਰਨ ਦੀ ਮੰਗ ਕਰ ਰਹੇ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦੇ ਪਾਕਿਸਤਾਨ ਵਿੱਚ ਰਹਿੰਦੇ ਭਰਾ ਨਾਲ ਅਸੀਂ ਗੱਲਬਾਤ ਕੀਤੀ।

ਪਾਕਿਸਤਾਨ ਤੋਂ ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫਰੀ ਅਤੇ ਰਫੁੱਤਉੱਲਾ ਓਰਕਜ਼ਾਈ ਨੇ ਦੱਸਿਆ ਕਿ ਬਲਦੇਵ ਕੁਮਾਰ ਦੇ ਭਰਾ ਤਿਲਕ ਕੁਮਾਰ ਖੈਬਰ ਪਖਤੂਨਖਵਾ ਦੇ ਸਵਾਤ ਵਿੱਚ ਤਹਿਸੀਲ ਕਾਊਂਸਲਰ ਹਨ।

ਬਲਦੇਵ ਕੁਮਾਰ
BBC

ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਦੇ ਭਰਾ ਨੇ ਭਾਰਤ ਵਿੱਚ ਸ਼ਰਨ ਮੰਗੀ ਹੈ। ਉਨ੍ਹਾਂ ਕਿਹਾ ਉਹ ਇਹ ਸੁਣ ਕੇ ਬਹੁਤ ਉਦਾਸ ਸਨ ਕਿ ਉਨ੍ਹਾਂ ਦੇ ਭਰਾ ਨੇ ਭਾਰਤ ਵਿੱਚ ਸ਼ਰਨ ਮੰਗੀ ਹੈ।

ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਆਗੂ ਉਮਰ ਚੀਮਾ ਨੇ ਬੀਬੀਸੀ ਨੂੰ ਦੱਸਿਆ ਕਿ ਬਲਦੇਵ ਕੁਮਾਰ ''ਤੇ ਅਜੇ ਵੀ ਮੁਕੱਦਮਾ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਰਨ ਸਿੰਘ ਕਤਲ ਕੇਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਸਾਈਡਲਾਈਨ ਕਰ ਦਿੱਤਾ ਸੀ ਤੇ ਉਨ੍ਹਾਂ ਨੂੰ ਸਹੁੰ ਚੁੱਕਣ ਤੋਂ ਵੀ ਰੋਕਿਆ ਸੀ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਨੋ-ਬ੍ਰੈਗਜ਼ਿਟ ਡੀਲ ਕਾਰਨ ਦੰਗਿਆਂ ਦਾ ਖ਼ਤਰਾ

ਇੱਕ ਸਰਕਾਰੀ ਦਸਤਾਵੇਜ਼ ਵਿਚ ਕਿਹਾ ਗਿਆ ਹੈ ਕਿ ਨੋ-ਡੀਲ ਬ੍ਰੈਗਜ਼ਿਟ ਕਾਰਨ ਸੜਕਾਂ ''ਤੇ ਦੰਗੇ, ਖਾਣ-ਪੀਣ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਮੈਡੀਕਲ ਸਪਲਾਈ ਦੀ ਕਮੀ ਹੋ ਸਕਦੀ ਹੈ।

ਸੰਸਦ ਮੈਂਬਰਾਂ ਵਲੋਂ ਵੋਟਿੰਗ ਰਾਹੀਂ ਜ਼ੋਰ ਪਾਉਣ ਕਾਰਨ ਮੰਤਰੀਆਂ ਨੇ ਆਪਣਾ ''ਯੈਲੋਹੈਮਰ ਕੰਟਿਨਜੈਂਸੀ ਪਲਾਨ'' ਦਾ ਵੇਰਵਾ ਛਾਪਿਆ।

ਇਹ ਦਸਤਾਵੇਜ਼ 31 ਅਕਤੂਬਰ ਨੂੰ ਨੋ-ਡੀਲ ਬ੍ਰੈਗਜ਼ਿਟ ਦੇ "ਮਾੜੇ ਅਸਰ ਦੇ ਕਿਆਸ" ਦੀ ਇੱਕ ਰੂਪ ਰੇਖਾ ਪੇਸ਼ ਕਰਦਾ ਹੈ।

ਲੇਬਰ ਲੀਡਰ ਜੈਰੇਮੀ ਕੋਰਬੀਨ ਨੇ ਕਿਹਾ ਕਿ ਪੇਪਰ ਤੋਂ ਸਪਸ਼ਟ ਹੈ ਕਿ ਪ੍ਰਧਾਨ ਮੰਤਰੀ "ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹਨ ਜੋ ਇਸ ਨੂੰ ਕਬੂਲ ਨਹੀਂ ਕਰ ਸਕਦੇ ਹਨ।"

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀਡੀਓ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=9GbTPgw9wLU

https://www.youtube.com/watch?v=woBB6ocJE-U

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News