FWICE ਵੱਲੋਂ ਦਿਲਜੀਤ ਦਾ ਵੀਜ਼ਾ ਰੱਦ ਕਰਨ ਦੀ ਮੰਗ, ਵਿਵਾਦ ਤੋਂ ਬਾਅਦ ਦਲਜੀਤ ਨੇ ਮੁਲਤਵੀ ਕੀਤਾ ਅਮਰੀਕੀ ਸ਼ੌਅ

09/11/2019 4:46:30 PM

ਫੈਡਰੇਸ਼ਨ ਆਫ਼ ਵੈਸਟਨ ਇੰਡੀਆ ਸਿਨੇ ਇੰਪਲਾਇਜ਼ (FWICE) ਨੇ ਭਾਰਤੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਅਮਰੀਕਾ ਦਾ ਵੀਜ਼ਾ ਰੱਦ ਕੀਤਾ ਜਾਵੇ।

ਉਨ੍ਹਾਂ ਲਿਖਿਆ ਕਿ ਦਿਲਜੀਤ ਦੋਸਾਂਝ ਨੇ 21 ਸਤੰਬਰ ਨੂੰ ਅਮਰੀਕਾ ਵਿੱਚ ਪ੍ਰਫੋਰਮੈਂਸ ਕਰਨ ਲਈ ਪਾਕਿਸਤਾਨ ਨਾਗਰਿਕ ਰੇਹਾਨ ਸਿੱਦੀਕੀ ਦਾ ਸੱਦਾ ਮਨਜ਼ੂਰ ਕੀਤਾ ਹੈ।

FWICE ਦਾ ਦਾਅਵਾ ਹੈ ਕਿ ਦਿਲਜੀਤ ਅਮਰੀਕਾ ਵਿੱਚ ਉਸ ਪ੍ਰੋਗਰਾਮ ''ਚ ਪ੍ਰਫਾਰਮ ਕਰਨ ਜਾ ਰਹੇ ਹਨ, ਜਿਸ ਨੂੰ ਪਾਕਿਸਤਾਨੀ ਨਾਗਰਿਕ ਰੇਹਾਨ ਸਿੱਦੀਕੀ ਪ੍ਰਮੋਟ ਕਰ ਰਹੇ ਹਨ।

ਇਹ ਵੀ ਪੜ੍ਹੋ:

ਚਿੱਠੀ ਦੇ ਅਖੀਰ ਵਿੱਚ FWICE ਨੇ ਲਿਖਿਆ ਹੈ ਕਿ ਅਸੀਂ ਆਪਣੀ ਡਿਊਟੀ ਨਿਭਾਅ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਰਕਾਰ ਇਸ ''ਤੇ ਸਹੀ ਐਕਸ਼ਨ ਲਵੇ।

FWICE ਵੱਲੋਂ ਇਹ ਚਿੱਠੀ 3 ਸਤੰਬਰ ਨੂੰ ਲਿਖੀ ਗਈ ਸੀ।

https://twitter.com/ANI/status/1171643937175560193

ਮੀਡੀਆ ਵਿੱਚ FWICE ਦੀ ਚਿੱਠੀ ਛਪਣ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਟਵੀਟ ਕਰਕੇ ਇਸ ਉੱਤੇ ਸਫ਼ਾਈ ਦਿੱਤੀ ਹੈ ਤੇ ਕਿਹਾ ਹੈ ਕਿ ਉਹ ਆਪਣਾ ਸ਼ੌਅ ਮੁਲਤਵੀ ਕਰਦੇ ਹਨ।

ਟਵਿੱਟਰ ''ਤੇ ਉਨ੍ਹਾਂ ਲਿਖਿਆ,'''' FWICE ਵੱਲੋਂ ਜਾਰੀ ਕੀਤੀ ਚਿੱਠੀ ਬਾਰੇ ਮੈਨੂੰ ਹੁਣੇ ਹੀ ਪਤਾ ਲੱਗਾ। ਇਸ ਤੋਂ ਪਹਿਲਾਂ ਮੈਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਸੀ। ਮੇਰਾ ਕਾਂਟਰੈਕਟ ਸਿਰਫ਼ ''ਸ਼੍ਰੀ ਬਾਲਾਜੀ ਐਂਟਰਟੇਨਮੈਂਟ'' ਨਾਲ ਹੈ। ਇਸ ਸਮੇਂ ਮੈਂ ਆਪਣਾ ਇਹ ਪ੍ਰੋਗਰਾਮ ਪੋਸਟਪੋਨ ਕਰਦਾ ਹਾਂ। ਮੈਂ ਆਪਣੇ ਦੇਸ ਨੂੰ ਪਿਆਰ ਕਰਦਾ ਹਾਂ ਅਤੇ ਹਮੇਸ਼ਾ ਉਸਦੇ ਨਾਲ ਖੜ੍ਹਾਂ ਰਹਾਂਗਾ।''''

https://twitter.com/diljitdosanjh/status/1171669583557746688

ਭਾਰਤੀ ਫਿਲਮਮੇਕਰ ਅਸ਼ੋਕ ਪੰਡਿਤ ਲਿਖਦੇ ਹਨ ਕਿ FWICE ਅਸਲ ਵਿੱਚ ਦਿਲਜੀਤ ਦੋਸਾਂਝ ਦੇ ਇਸ ਕਦਮ ਦੀ ਸਹਾਰਨਾ ਕਰਦਾ ਹੈ। ਇਸ ਤਰ੍ਹਾਂ ਦਾ ਸਟੈਂਡ ਇੱਕ ਮਜ਼ਬੂਤ ਸੰਦੇਸ਼ ਦਿੰਦਾ ਹੈ ਕਿ ਭਾਰਤੀਆਂ ਲਈ ਦੇਸ ਪਹਿਲੇ ਨੰਬਰ ''ਤੇ ਹੈ।

https://twitter.com/ashokepandit/status/1171675871142277120

ਇਹ ਵੀਡੀਓਜ਼ ਵੀ ਵੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=7afyANcQCy0

https://www.youtube.com/watch?v=njBQSDTW9cQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News