iphone11 ਦੀ ਕੀ ਹੋਵੇਗੀ ਭਾਰਤ ’ਚ ਕੀਮਤ ਤੇ ਕਿਹੜਾ ਨਵਾਂ ਫੀਚਰ ਹੈ ਇਸ ਵਾਰ

09/11/2019 11:16:30 AM

ਐਪਲ ਨੇ ਆਈਫੋਨ11 ਦੇ ਫੋਨ ਜਨਤੱਕ ਕਰ ਦਿੱਤੇ ਹਨ ਜਿਸ ਵਿੱਚ ਪਹਿਲਾਂ ਵਾਲੇ ਆਈਫੋਨ ਨਾਲੋਂ ਵੱਧ ਕੈਮਰੇ ਹਨ। ਇਸ ਤੋਂ ਇਲਾਵਾ ਇੱਕ ਅਪਡੇਟ ਕੀਤਾ ਹੋਇਆ ਪ੍ਰੋਸੈੱਸਰ ਹੈ ਜੋ ਕਿ ਪਹਿਲਾਂ ਨਾਲੋਂ ਤੇਜ਼ ਕਿਹਾ ਜਾ ਰਿਹਾ ਹੈ।

ਭਾਰਤ ਵਿੱਚ ਇਸ ਦੀ ਲੌਂਚਿੰਗ ਡੇਟ 27 ਸਤੰਬਰ ਹੈ। ਆਈਫੋਨ11 ਦੀ ਕੀਮਤ ਭਾਰਤ ਵਿੱਚ 64,900 ਤੋਂ ਸ਼ੁਰੂ ਹੋਵੇਗੀ ਤੇ 80,000 ਦੇ ਕਰੀਬ ਤੱ

ਆਈਫੋਨ ਨੇ ਆਈਫੋਨ 11, ਆਈਫੋਨ 11 ਪ੍ਰੋ ਅਤੇ ਆਈਫੋਨ ਪ੍ਰੋ ਮੈਕਸ ਸਣੇ ਐਪਲ ਵਾਚ ਸੀਰੀਜ਼ 5 ਲਾਂਚ ਕੀਤੀ ਹੈ।

ਕੰਪਨੀ ਨੇ ਕਿਹਾ ਕਿ ਆਈਫੋਨ ਦੇ ਦੋਨੋਂ ਪ੍ਰੋ ਮਾਡਲਾਂ ਦੀ ਬੈਟਰੀ XS ਸੀਰੀਜ਼ ਨਾਲੋਂ ਚਾਰ-ਪੰਜ ਘੰਟੇ ਵੱਧ ਚੱਲੇਗੀ।

ਐਪਲ ਨੇ ਸਮਾਰਟ ਵਾਚ ਦਾ ਵੀ ਨਵਾਂ ਮਾਡਲ ਲਾਂਚ ਕੀਤਾ ਹੈ ਜਿਸ ਵਿੱਚ ''ਆਲਵੇਜ਼ ਆਨ'' ਦੀ ਖਾਸੀਅਤ ਹੈ।

https://twitter.com/geoffblaber/status/1171479926412734464

ਇਹ ਵੀ ਪੜ੍ਹੋ:

ਕੈਮਰੇ ਵਿੱਚ ਕੀ ਖਾਸੀਅਤ

  • ਆਈਫੋਨ 11 ਪਰੋ ਵਿੱਚ ਤਿੰਨ ਕੈਮਰੇ ਹਨ। ਇਸ ਵਿੱਚ 12 ਮੈਗਾ ਪਿਕਸਲ ਦਾ ਚੌੜਾ ਕੈਮਰਾ ਹੈ। ਇਸ ਦੀ ਸਟੇਨਲੈਸ ਸਟੀਲ ਦੀ ਬਾਡੀ ਹੈ।
  • ਨਵੇਂ ਆਈਫੋਨ ਵਿੱਚ ''ਅਲਟਰਾਵਾਈਡ'' ਪਿੱਛੇ ਵਾਲਾ ਕੈਮਰਾ ਹੈ ਜਿਸ ਵਿੱਚ 2x ਆਪਟੀਕਲ ਜ਼ੂਮ-ਆਊਟ ਦਾ ਫੀਚਰ ਹੈ।
  • ਆਈਫੋਨ ਦੇ ਪ੍ਰੋ ਮਾਡਲਾਂ ਵਿੱਚ ਟੈਲੀਫੋਟੋ ਅਤੇ ਨਾਰਮਲ ਲੈਂਸ ਫੀਚਰ ਹੈ ਜੋ ਕਿ ''ਐਕਸਐਸ'' ਤੇ ''ਐਕਸਐਸ ਮੈਕਸ'' ਸੀਰੀਜ਼ ਵਿੱਚ ਵੀ ਸੀ।
  • ਜਦਕਿ ਬੇਸਿਕ ਆਈਫੋਨ 11 ਵਿੱਚ ''ਅਲਟਰਾਵਾਈਡ'' ਤੇ ''ਸਟੈਂਡਰਡ ਲੈਂਸ'' ਹਨ। ਟੈਲੀਫੋਟੋ ਫੀਚਰ ਰਾਹੀਂ ਛੋਟੀ ਤੇ ਅਲਟਰਾਵਾਈਡ ਫੀਚਰ ਰਾਹੀਂ ਵੱਡੀ ਤਸਵੀਰ ਦੇਖ ਸਕਦੇ ਹੋ।
  • ਐਪਲ ਵਿੱਚ ਨਵਾਂ ਨਾਈਟ ਮੋਡ ਹੈ ਜੋ ਕਿ ਲੋੜ ਪੈਣ ''ਤੇ ਖੁਦ ਹੀ ਤਸਵੀਰ ਨੂੰ ਚਮਕਾ ਦੇਵੇਗਾ ਅਤੇ ਅਜਿਹਾ ਕਰਦੇ ਹੋਏ ਡਿਜੀਟਲ ਆਵਾਜ਼ ਘੱਟ ਕੀਤੀ ਹੋਵੇਗੀ।
  • ਹਾਲਾਂਕਿ ਗੂਗਲ, ਸੈਮਸੰਗ ਤੇ ਹੁਆਵੇਅ ਵਿੱਚ ਪਹਿਲਾਂ ਹੀ ਇਹ ਫੀਚਰ ਹੈ।
  • ਆਈਫੋਨ ਵਿੱਚ ''ਡੀਪ ਫਿਊਜ਼'' ਨਾਮ ਦਾ ਫੀਚਰ ਦਿੱਤਾ ਗਿਆ ਹੈ। ਇੱਕ ਵਾਰੀ ਵਿੱਚ ਇਹ 9 ਤਸਵੀਰਾਂ ਖਿੱਚਦਾ ਹੈ ਤੇ ਫਿਰ ਉਨ੍ਹਾਂ ਨੂੰ ਜੋੜ ਕੇ ਇੱਕ ਸਭ ਤੋਂ ਵਧੀਆ ਤਸਵੀਰ ਬਣਾਉਂਦਾ ਹੈ।
  • ਹਾਲਾਂਕਿ ਲਾਂਚ ਵੇਲੇ ਇਹ ਫੀਚਰ ਨਹੀਂ ਹੋਵੇਗਾ, ਇਸ ਨੂੰ ਇੱਕ ਸਾਫ਼ਟਵੇਅਰ ਰਾਹੀਂ ਇਸ ਸਾਲ ਦੇ ਅਖੀਰ ਤੋਂ ਪਹਿਲਾਂ ਅਪਡੇਟ ਕੀਤਾ ਜਾਵੇਗਾ।
  • ਇਸ ਤੋਂ ਇਲਾਵਾ ਅੱਗੇ ਵਾਲੇ ਕੈਮਰੇ ਤੋਂ ਵੀ ਸਲੋ-ਮੋਸ਼ਨ ਵੀਡੀਓ ਬਣਾਏ ਜਾ ਸਕਦੇ ਹਨ।
  • ਏ13 ਬਾਇਓਨਿਕ ਪ੍ਰੋਸੋਸਰ ਅਪਡੇਟ ਹੋ ਗਿਆ ਹੈ।
  • ਐਪਲ ਦਾ ਦਾਅਵਾ ਹੈ ਕਿ ਇਸ ਦੇ ਸੀਪੀਯੂ (ਸੈਂਟਰ ਪ੍ਰੋਸੈਸਿੰਗ ਯੂਨਿਟ) ਤੇ ਜੀਪੀਯੂ (ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ) ਐਂਡਰਾਇਡ ਫੋਨ ਨਾਲੋਂ ਵਧੇਰੇ ਚੰਗੇ ਹਨ।
  • ਇਸ ਤੋਂ ਇਲਾਵਾ ਇੱਕ ਨਿਊਰਲ ਇੰਜਨ ਹੈ ਜੋ ਕਿ ਹਿਸਾਬ-ਕਿਤਾਬ ਕਰਨ ਵਿੱਚ ਓ12 ਨਾਲੋਂ 20 ਫੀਸਦ ਬਿਹਤਰ ਹੈ।
  • ਆਈਫੋਨ 11 ਐਕਸਆਰ ਨਾਲੋਂ ਯੂਕੇ ਵਿੱਚ ਸਸਤਾ ਹੈ ਜੋ ਕਿ 729 ਯੂਰੋ - 879 ਯੂਰੋ ਹੈ।
  • ਪਰ ਆਈਫੋਨ ਦੇ ਪਰੋ ਮਾਡਲ ਐਕਸਐਸ ਨਾਲੋਂ ਮਹਿੰਗੇ ਹਨ ਜਿਸ ਦੀ ਕੀਮਤ 1049 ਯੂਰੋ ਤੋਂ 1499 ਯੂਰੋ ਵਿਚਾਲੇ ਹੈ।
  • ਹਾਲਾਂਕਿ ਇਹ ਨਵੇਂ ਮਾਡਲ ਐਪਲ ਦੇ ਪੈਨਸਿਲ ਸਟਾਇਲਸ ਨਾਲ ਅਨੁਕੂਲ ਨਹੀਂ ਹਨ।

ਇਹ ਵੀਡੀਓ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=JUfBYEm6z_Y

https://www.youtube.com/watch?v=9IzRgMaZf8Q

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News