ਪਾਕ-ਸ਼ਾਸਿਤ ਕਸ਼ਮੀਰ ਦੇ ਪ੍ਰਦਰਸ਼ਨਕਾਰੀ - ਅਸੀਂ ਨਾ ਭਾਰਤ ਨਾਲ ਹਾਂ ਨਾ ਪਾਕ ਨਾਲ, ਸਾਨੂੰ ਆਜ਼ਾਦ ਜੰਮੂ-ਕਸ਼ਮੀਰ ਚਾਹੀਦਾ

Wednesday, Sep 11, 2019 - 08:16 AM (IST)

ਪਾਕ-ਸ਼ਾਸਿਤ ਕਸ਼ਮੀਰ ਦੇ ਪ੍ਰਦਰਸ਼ਨਕਾਰੀ - ਅਸੀਂ ਨਾ ਭਾਰਤ ਨਾਲ ਹਾਂ ਨਾ ਪਾਕ ਨਾਲ, ਸਾਨੂੰ ਆਜ਼ਾਦ ਜੰਮੂ-ਕਸ਼ਮੀਰ ਚਾਹੀਦਾ
ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਪ੍ਰਦਰਸ਼ਨ
BBC

ਪਾਕਿਸਤਾਨ-ਸ਼ਾਸਿਤ ਕਸ਼ਮੀਰ ਵਿੱਚ ਆਜ਼ਾਦ ਕਸ਼ਮੀਰ ਦੇ ਸਮਰਥਕਾਂ ਦੇ ਇੱਕ ਗੁੱਟ ਵੱਲੋਂ ਤਿਤਰੀ ਨੋਟ ਦੇ ਕੋਲ ਪ੍ਰਦਰਸ਼ਨ ਜਾਰੀ ਹੈ। ਤਿਤਰੀ ਨੋਟ ਲਾਈਨ ਆਫ ਕੰਟਰੋਲ ਦੇ ਨੇੜੇ ਸਥਿਤ ਹੈ।

ਇਸ ਧਰਨੇ ਤੋਂ ਪਹਿਲਾਂ ਸ਼ਨੀਵਾਰ ਨੂੰ ਪਾਕਿਸਤਾਨ-ਸ਼ਾਸਿਤ ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ ਵਿੱਚ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐਲਐਫ) ਦੇ ਮੈਂਬਰਾਂ ਨੇ ਆਜ਼ਾਦੀ ਮਾਰਚ ਦੀ ਸ਼ੁਰੂਆਤ ਕੀਤੀ ਸੀ।

ਚਸ਼ਮਦੀਦਾਂ ਮੁਤਾਬਕ, ਮੁਜ਼ਾਹਰਾਕਾਰੀ ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਬੰਦ ਅਤੇ ਲਾਈਨ ਆਫ ਕੰਟਰੋਲ ’ਤੇ ਗੋਲੀਬਾਰੀ ਖਿਲਾਫ਼ ਮੁਜ਼ਾਹਰਾ ਕਰ ਰਹੇ ਸੀ।

ਬੀਬੀਸੀ ਪੱਤਰਕਾਰ ਐਮ ਏ ਜ਼ੇਬ ਮੁਤਾਬਕ, ਇਸ ਆਜ਼ਾਦੀ ਮਾਰਚ ਦੇ ਪ੍ਰਦਰਸ਼ਨਕਾਰੀ ਕੋਟਲੀ, ਸਿੱਧਨੌਤੀ, ਭੰਬਰ, ਮੀਰਪੁਰ, ਰਾਵਲਕੋਟ ਅਤੇ ਬਾਗ ਤੋਂ ਤਿਤਰੀ ਨੋਟ ਜਾ ਰਹੇ ਜਲੂਸ ਵਿੱਚ ਸ਼ਾਮਿਲ ਹੋਣ ਆਏ ਸਨ। ਪਰ ਮੁਜ਼ਾਹਰਾਕਾਰੀਆਂ ਮੁਤਾਬਕ ਪੁਲਿਸ ਨੇ ਉਨ੍ਹਾਂ ਨੂੰ ਸਰਸਾਵਾ, ਕੋਟਲੀ, ਦਾਬਰਆਂਡੀ, ਹਜੀਰਾ ਨਾਂ ਦੀਆਂ ਥਾਵਾਂ ''ਤੇ ਰੋਕ ਲਿਆ।

ਇਹ ਵੀ ਪੜ੍ਹੋ:

ਇੱਥੇ ਪੁਲਿਸ ਅਤੇ ਮੁਜ਼ਾਹਰਾਕਾਰੀਆਂ ਵਿਚਕਾਰ ਝੜਪ ਵਿੱਚ 20 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਪ੍ਰਸ਼ਾਸਨ ਦੇ ਮੁਤਾਬਕ, ਚਾਰ ਐਂਬੂਲੈਂਸਾਂ ਨੂੰ ਵੀ ਨੁਕਸਾਨ ਪਹੁੰਚਿਆ ਗਿਆ ਹੈ।

ਪ੍ਰਸ਼ਾਸਨ ਨੇ ਬੀਬੀਸੀ ਨੂੰ ਦੱਸਿਆ ਕਿ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਮੁਜ਼ਾਹਰਾਕਾਰੀਆਂ ਨੂੰ ਲਾਈਨ ਆਫ ਕੰਟਰੋਲ ''ਤੇ ਅੱਗੇ ਵਧਣ ਤੋਂ ਰੋਕਿਆ ਗਿਆ।

ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ
BBC

ਹਜੀਰਾ ਥਾਣੇ ਦੇ ਇੱਕ ਪੁਲਿਸ ਅਧਿਕਾਰੀ ਮੁਤਾਬਕ, ਜੇਕੇਐਲਐਫ ਦੇ 38 ਸਮਰਥਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਉੱਥੇ ਹੀ, ਖੋਈਰਤਾ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਰੋਜ਼ਾਨਾ ਭਾਰਤੀ ਫੌਜ ਵੱਲੋਂ ਗੋਲੀਬਾਰੀ ਕੀਤੀ ਜਾਂਦੀ ਹੈ।

ਜੇਕੇਐਲਐਫ ਦੇ ਆਗੂਆਂ ਨੇ ਇਲਜ਼ਾਮ ਲਗਾਇਆ ਕਿ ਮੁਜ਼ਾਹਰਾਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ ਗਏ ਜਿਸ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ:

ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ
BBC

ਪ੍ਰਦਰਸ਼ਨ ਦਾ ਇੰਤਜ਼ਾਮ ਕਰਨ ਵਾਲੇ ਇੱਕ ਨੇਤਾ ਸਰਦਾਰ ਸਗੀਰ ਨੇ ਆਪਣੇ ਇੱਕ ਵੀਡੀਓ ਮੈਸੇਜ ਵਿੱਚ ਕਿਹਾ ਕਿ ਇਸ ਮੁਜ਼ਾਹਰੇ ਨੂੰ ਰਾਇਸ਼ੁਮਾਰੀ ਵੱਜੋਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਉਹ ਨਾ ਤਾਂ ਭਾਰਤ ਅਤੇ ਨਾ ਪਾਕਿਸਤਾਨ ਦੇ ਨਾਲ ਹਨ, ਬਲਕਿ ਇੱਕ ਆਜ਼ਾਦ ਜੰਮੂ-ਕਸ਼ਮੀਰ ਚਾਹੁੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਇਹ ਮੁਜ਼ਾਹਰਾ ਇਸ ਪ੍ਰੋਗਰਾਮ ਦਾ ਪਹਿਲਾ ਹਿੱਸਾ ਸੀ। ਇਸ ਦੇ ਅਗਲੇ ਹਿੱਸੇ ਵਿੱਚ ਉਹ ਲਾਈਨ ਆਫ ਕੰਟਰੋਲ ਦੇ ਦੋਵੇਂ ਪਾਸੇ ਰਹਿ ਰਹੇ ਲੋਕਾਂ ਨਾਲ ਗੱਲਬਾਤ ਕਰ ਕੇ ਏਕਤਾ ਦਾ ਸੰਦੇਸ ਭੇਜਣਗੇ। ਰਾਵਲਾਕੋਟ ਤੋਂ ਡੇਢ ਘੰਟੇ ਦੇ ਸਫਰ ਦੀ ਦੂਰੀ ਦੇ ਤੇਤਰੀ ਨੋਟ ਭਾਰਤ-ਸ਼ਾਸਿਤ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦਾ ਹਿੱਸਾ ਹੈ।

ਪਾਕਿਸਤਾਨ ਅਤੇ ਭਾਰਤ ਦੇ ਵਿੱਚ ਸਮਝੌਤੇ ਤੋਂ ਬਾਅਦ 2005 ਵਿੱਚ ਇੱਥੋ ਦੋਵੇਂ ਪਾਸੇ ਤੋਂ ਆਵਾਜਾਈ ਸ਼ੁਰੂ ਹੋਈ ਸੀ। 2008 ਵਿੱਚ ਇਸ ਰਸਤੇ ਨੂੰ ਵਪਾਰ ਦੇ ਲਈ ਵੀ ਖੋਲ ਦਿੱਤਾ ਗਿਆ ਸੀ।

ਇਹ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=KfvrMNEdw-A

https://www.youtube.com/watch?v=5bkF2kHXBbM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News