ਬਲਦੇਵ ਕੁਮਾਰ: ਇਮਰਾਨ ਖ਼ਾਨ ਦੀ ਪਾਰਟੀ ਦੇ ਸਾਬਕਾ ਵਿਧਾਇਕ ਕੌਣ ਹਨ ਜੋ ਭਾਰਤ ''''ਚ ਪਨਾਹ ਮੰਗ ਰਹੇ ਹਨ?

Tuesday, Sep 10, 2019 - 11:31 AM (IST)

ਬਲਦੇਵ ਕੁਮਾਰ: ਇਮਰਾਨ ਖ਼ਾਨ ਦੀ ਪਾਰਟੀ ਦੇ ਸਾਬਕਾ ਵਿਧਾਇਕ ਕੌਣ ਹਨ ਜੋ ਭਾਰਤ ''''ਚ ਪਨਾਹ ਮੰਗ ਰਹੇ ਹਨ?

"ਹਾਲਾਤ ਇਹੋ ਜਿਹੇ ਹਨ ਕਿ ਘੱਟ ਗਿਣਤੀ ਪਾਕਿਸਤਾਨ ਵਿੱਚ ਸੁਰੱਖਿਅਤ ਨਹੀਂ ਹੈ। ਇੱਥੋਂ ਤੱਕ ਕਿ ਮੁਸਲਮਾਨ ਪਾਕਿਸਤਾਨ ਵਿੱਚ ਸੁਰੱਖਿਅਤ ਨਹੀਂ ਹਨ।"

ਇਹ ਕਹਿਣਾ ਹੈ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦਾ ਜੋ ਕਿ ਭਾਰਤ ਵਿੱਚ ਸ਼ਰਨ ਮੰਗ ਰਹੇ ਹਨ। ਉਹ ਪਾਕਿਸਤਾਨ ਦੇ ਹਾਲਾਤ ਬਾਰੇ ਦਾਅਵੇ ਕਰ ਰਹੇ ਹਨ, ਜਿਨ੍ਹਾਂ ਦੀ ਤਸਦੀਕ ਬੀਬੀਸੀ ਨਹੀਂ ਕਰ ਸਕਦਾ।

ਹਾਲੇ ਤੱਕ ਪਾਕਿਸਤਾਨ ਸਰਕਾਰ ਜਾਂ ਪੀਟੀਆਈ ਵਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

ਖੈਬਰ ਪਖ਼ਤੂਨਖਵਾ ਦੀ ਬਾਰੀਕੋਟ ਰਾਖਵੀਂ ਸੀਟ ਤੋਂ ਵਿਧਾਇਕ ਰਹੇ ਬਲਦੇਵ ਕੁਮਾਰ ਇਸ ਵੇਲੇ ਭਾਰਤੀ ਪੰਜਾਬ ਦੇ ਖੰਨਾ ਵਿੱਚ ਆਪਣੇ ਸਹੁਰੇ ਘਰ ਵਿੱਚ ਪਹੁੰਚੇ ਹਨ।

https://www.youtube.com/watch?v=5bkF2kHXBbM

ਬਲਦੇਵ ਕੁਮਾਰ ਦਾ ਕਹਿਣਾ ਹੈ, "ਪਾਕਿਸਤਾਨ ਵਿੱਚ ਹਿੰਦੂ ਤੇ ਸਿੱਖ ਬਹੁਤ ਮੁਸ਼ਕਿਲ ਨਾਲ ਰਹਿ ਰਹੇ ਹਨ। ਵਿਧਾਇਕ ਹੋ ਕੇ ਮੇਰੇ ਨਾਲ ਤਸ਼ੱਦਦ ਹੋਇਆ, ਹੋਰਨਾਂ ਨਾਲ ਵੀ ਹੁੰਦਾ ਹੋਵੇਗਾ, ਜੋ ਦੱਸ ਨਹੀਂ ਸਕਦੇ। ਮੈਂ ਹਕੀਕਤ ਬੋਲਦਾ ਹਾਂ।"

ਇਹ ਵੀ ਪੜ੍ਹੋ:

ਭਾਰਤ ਵਿੱਚ ਸ਼ਰਨ ਦੀ ਮੰਗ ਕਰਦਿਆਂ ਕਿਹਾ, "ਭਾਰਤ ਸਰਕਾਰ ਕੋਈ ਅਜਿਹਾ ਐਲਾਨ ਕਰੇ ਕਿ ਉਹ ਪਾਕਿਸਤਾਨ ਤੋਂ ਆ ਕੇ ਇੱਥੇ ਵੱਸ ਜਾਣ। ਮੋਦੀ ਸਾਹਿਬ ਉਨ੍ਹਾਂ ਲਈ ਕੁਝ ਕਰਨ। ਮੈਂ ਸ਼ਰਨ ਦੀ ਮੰਗ ਕਰਦਾ ਹਾਂ। ਮੈਂ ਪਾਕਿਸਤਾਨ ਨਹੀਂ ਜਾਵਾਂਗਾ।"

ਇਸ ਦੇ ਨਾਲ ਹੀ ਉਨ੍ਹਾਂ ਨੇ ਕਸ਼ਮੀਰ ਦੇ ਮੁੱਦੇ ਬਾਰੇ ਕਿਹਾ, "ਇੱਥੇ ਕੁਝ ਵੀ ਨਹੀਂ ਹੈ। ਜੋ ਕਸ਼ਮੀਰ ਦਾ 370 ਦਾ ਮਾਮਲਾ ਚੁੱਕਿਆ ਹੈ ਉਹ ਤਾਂ ਕੁਝ ਵੀ ਨਹੀਂ ਹੈ। ਇੱਥੇ ਕੋਈ ਬੰਬਾਰੀ ਤਾਂ ਨਹੀਂ ਹੋਈ। ਖੈਬਰ ਪਖ਼ਤੂਨਖਵਾ ਵਿੱਚ ਜੋ ਤਾਲੀਬਾਨ ਨੇ ਕੀਤਾ, ਉਦੋਂ ਹਾਲਾਤ ਬਹੁਤ ਖ਼ਰਾਬ ਸੀ। ਉੱਥੇ ਧਮਾਕੇ ਹੁੰਦੇ ਰਹਿੰਦੇ ਹਨ। ਮੈਂ ਉੱਥੇ ਖੁਦ ਲਾਸ਼ਾਂ ਚੁੱਕੀਆਂ ਹਨ।"

ਕੌਣ ਹਨ ਬਲਦੇਵ

  • ਖੈ਼ਬਰ ਪਖ਼ਤੂਨਖਵਾ ਵਿੱਚ ਬੀਬੀਸੀ ਉਰਦੂ ਦੇ ਸਹਿਯੋਗੀ ਪੱਤਰਕਾਰ ਅਨਵਰ ਸ਼ਾਹ ਮੁਤਾਬਕ ਬਲਦੇਵ ਸਿੰਘ ਇੱਕ ਵਿਧਾਇਕ ਦੇ ਕਤਲ ਦੇ ਮਾਮਲੇ ਵਿੱਚ ਦੋ ਸਾਲ ਜੇਲ੍ਹ ਵਿੱਚ ਵੀ ਰਹਿ ਚੁੱਕੇ ਹਨ।
  • ਸਾਲ 2013 ਵਿੱਚ ਜਦੋਂ ਪੀਟੀਆਈ ਦੀ ਸਰਕਾਰ ਸੀ ਤਾਂ ਘੱਟ-ਗਿਣਤੀ ਸਿੱਖ ਭਾਈਚਾਰੇ ਵਲੋਂ ਸੂਰਨ ਸਿੰਘ ਜੋ ਕਿ ਜਿਲ੍ਹਾ ਬੁਨੇਰ ਦੇ ਰਹਿਣ ਵਾਲੇ ਸਨ, ਉਨ੍ਹਾਂ ਨੂੰ ਮੈਂਬਰ ਅਸੈਂਬਲੀ ਚੁਣਿਆ ਗਿਆ।
  • ਸਾਲ 2016 ਵਿੱਚ ਸੂਰਨ ਸਿੰਘ ਦਾ ਕਤਲ ਹੋਇਆ। ਉਸ ਵਿੱਚ ਚਾਰ ਮੁਲਜ਼ਮਾਂ ਵਿੱਚ ਬਲਦੇਵ ਕੁਮਾਰ ਵੀ ਸ਼ਾਮਿਲ ਸੀ। 2 ਸਾਲ ਤੱਕ ਉਹ ਜੇਲ੍ਹ ਵਿੱਚ ਰਹੇ। ਕੇਸ ਚੱਲਦਾ ਰਿਹਾ। ਪਰ ਸਬੂਤਾਂ ਦੀ ਘਾਟ ਹੋਣ ''ਤੇ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰਾਰ ਦਿੱਤਾ। ਹਾਲਾਂਕਿ ਇਹ ਕੇਸ ਹਾਲੇ ਵੀ ਅਦਾਲਤ ਵਿੱਚ ਚੱਲ ਰਿਹਾ ਹੈ।
  • ਮ੍ਰਿਤਕ ਸੂਰਨ ਸਿੰਘ ਦੇ ਬੇਟੇ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦੇ ਪਿਤਾ ਦਾ ਕਤਲ ਵਿਧਾਇਕ ਦੇ ਅਹੁਦੇ ਲਈ ਬਲਦੇਵ ਕੁਮਾਰ ਨੇ ਕੀਤਾ ਹੈ। ਬਲਦੇਵ ਕੁਮਾਰ ਚੋਣਾਂ ਵਿੱਚ ਦੂਜੇ ਨੰਬਰ ''ਤੇ ਆਏ ਸਨ ਇਸ ਲਈ ਸੂਰਨ ਸਿੰਘ ਦੇ ਕਤਲ ਮਗਰੋਂ ਉਨ੍ਹਾਂ ਨੂੰ ਅਸੈਂਬਲੀ ਦਾ ਮੈਂਬਰ 2018 ਵਿੱਚ ਬਣਾਇਆ ਗਿਆ।
  • 30 ਮਈ, 2018 ਜਦੋਂ ਪੀਟੀਆਈ ਦੀ ਹਕੂਮਤ ਖ਼ਤਮ ਹੋ ਰਹੀ ਸੀ ਤਾਂ ਉਸੇ ਦਿਨ ਬਲਦੇਵ ਕੁਮਾਰ ਨੇ ਸਹੁੰ ਚੁੱਕੀ, ਉਸੇ ਦਿਨ ਹੀ ਸਰਕਾਰ ਖ਼ਤਮ ਹੋ ਗਈ। ਯਾਨਿ ਕਿ ਸਿਰਫ਼ ਇੱਕ ਦਿਨ ਲਈ ਹੀ ਉਹ ਵਿਧਾਇਕ ਰਹੇ।
  • ਖੈਬਰ ਪਖਤੂਨਵਾ ਵਿੱਚ ਘੱਟ ਗਿਣਤੀ ਬਹੁਤ ਹਨ, ਜਿਸ ਵਿੱਚ ਕ੍ਰਿਸਚਨ ਤੇ ਸਿੱਖ ਵੀ ਹਨ।

ਇਹ ਵੀ ਵੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=g42Rz8Q3VFQ

https://www.youtube.com/watch?v=vmjONq2Mfhw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News