ਬੈਂਸ ਖਿਲਾਫ਼ ਰੋਸ ਵਜੋਂ ਅੱਜ ਗੁਰਦਾਸਪੁਰ ਦੇ ਸਰਕਾਰੀ ਦਫ਼ਤਰ, ਸਕੂਲ-ਕਾਲਜ ਬੰਦ ਰਹਿਣਗੇ - 5 ਅਹਿਮ ਖ਼ਬਰਾਂ
Tuesday, Sep 10, 2019 - 07:31 AM (IST)


ਲੋਕ ਇਨਸਾਫ਼ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਵਿਰੁੱਧ ਰੋਸ ਜਤਾਉਣ ਲਈ ਅੱਜ ਗੁਰਦਾਸਪੁਰ ਵਿੱਚ ਸਾਰੇ ਸਰਕਾਰੀ ਦਫ਼ਤਰ, ਸਕੂਲ ਅਤੇ ਕਾਲਜ ਬੰਦ ਰਹਿਣਗੇ।
ਗੁਰਦਾਸਪੁਰ ਦੇ ਏਡੀਸੀ (ਜਨਰਲ) ਨੇ ਇਸ ਸਬੰਧੀ ਇੱਕ ਮਤਾ ਪਾਸ ਕੀਤਾ ਹੈ।
ਦਰਅਸਲ ਗੁਰਦਾਸਪੁਰ ਦੇ ਡਿਪਟੀ ਡੀਸੀ ਵਿਪੁਲ ਉੱਜਵਲ ਦੇ ਨਾਲ ''ਬਦਸਲੂਕੀ'' ਕਾਰਨ ਪੁਲਿਸ ਨੇ ਸਿਮਰਜੀਤ ਬੈਂਸ ਖਿਲਾਫ਼ ਮਾਮਲਾ ਦਰਜ ਕੀਤਾ ਹੈ।
ਦਿ ਟ੍ਰਿਬਿਊਨ ਮੁਤਾਬਕ ਬੈਂਸ ਨੇ ਸੋਮਵਾਰ ਨੂੰ ਜ਼ਮਾਨਤ ਲਈ ਗੁਰਦਾਸਪੁਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੱਗੇ ਅਪੀਲ ਕੀਤੀ। ਜੱਜ ਨੇ ਸੁਣਵਾਈ ਲਈ 12 ਸਤੰਬਰ ਦਾ ਦਿਨ ਤੈਅ ਕੀਤਾ ਹੈ।
ਇਹ ਵੀ ਪੜ੍ਹੋ:
- ਤਾਲਿਬਾਨ ਦੇ ਪੈਦਾ ਹੋਣ ਤੇ ਅਫ਼ਗਾਨਿਸਤਾਨ ''ਚ ਛਿੜੀ ਜੰਗ ਦੀ ਕਹਾਣੀ
- ''ਰਾਮ ਸੀਆ ਕੇ ਲਵ-ਕੁਸ਼'' ਸੀਰੀਅਲ ''ਤੇ ਪੰਜਾਬ ''ਚ ਬੈਨ ਜਾਰੀ ਰਹੇਗਾ
- ਕੀ ਰਵੀਸ਼ ਕੁਮਾਰ ਲਈ 2013 ਵਿੱਚ ਚੰਗੀ ਸੀ 5% ਜੀਡੀਪੀ
ਬਟਾਲਾ ਧਮਾਕੇ ਦੇ ਮਾਮਲੇ ''ਚ ਬਾਜਵਾ ਨੇ ਧਾਰਾ 302 ਤਹਿਤ ਮੁਕਦਮਾ ਦਰਜ ਕਰਨ ਦੀ ਮੰਗ ਕੀਤੀ
ਬਟਾਲਾ ਵਿੱਚ ਪਟਾਕਾ ਫੈਕਟਰੀ ''ਚ ਧਮਾਕਾ ਹੋਣ ਤੋਂ ਬਾਅਦ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਪੀੜਤਾਂ ਨੂੰ ਮਿਲਣ ਪਹੁੰਚੇ।
ਇਸ ਮੌਕੇ ਉਨ੍ਹਾਂ ਕਿਹਾ ਧਮਾਕੇ ਲਈ ਜ਼ਿੰਮੇਵਾਰ ਲੋਕਾਂ ''ਤੇ ਆਈਪੀਸੀ ਦੀ ਧਾਰਾ 302 (ਜਿਹੜੀ ਕਤਲ ਦੇ ਕੇਸ ਵਿੱਚ ਲਗਦੀ ਹੈ) ਉਹ ਲਗਾਈ ਜਾਵੇ।
ਉਨ੍ਹਾਂ ਕਿਹਾ, "ਮੈਂ ਇਸਦੇ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਲਿਖ ਰਿਹਾ ਹਾਂ, ਫਿਰ ਚੀਫ ਸਕੱਤਰ ਨੂੰ ਵੀ ਲਿਖਾਂਗਾ ਅਤੇ ਜਿੱਥੇ ਵੀ ਜਾਣ ਦੀ ਲੋੜ ਪਵੇਗੀ ਮੈਂ ਜਾਵਾਂਗਾ। ਮੈਨੂੰ ਪੂਰਾ ਯਕੀਨ ਹੈ ਸਾਡੀ ਸਰਕਾਰ ਮੇਰੀ ਗੱਲ ਨੂੰ ਨਹੀਂ ਟਾਲੇਗੀ।"
ਬਾਜਵਾ ਨੇ ਕਿਹਾ, "ਮੈਂ ਪੰਜਾਬ ਸਰਕਾਰ ਨੂੰ ਇਹ ਅਪੀਲ ਕਰਾਂਗਾ ਕਿ ਜਿੰਨੀ ਛੇਤੀ ਤੁਸੀਂ ਸਿਮਰਜੀਤ ਬੈਂਸ ''ਤੇ ਕਾਰਵਾਈ ਕੀਤੀ। ਓਨੀ ਛੇਤੀ 24 ਮੌਤਾਂ ਲਈ ਜ਼ਿੰਮੇਵਾਰ ਲੋਕਾਂ ''ਤੇ ਵੀ ਕੀਤੀ ਜਾਵੇ।"
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਵਕੀਲ ਨੂੰ ਹਥਕੜੀ ਲਗਾਉਣ ਵਾਲੀ ਕਾਂਸਟੇਬਲ ਨੇ ਦਿੱਤਾ ਅਸਤੀਫ਼ਾ
ਪਾਕਿਸਤਾਨ ਵਿੱਚ ਇੱਕ ਮਹਿਲਾ ਪੁਲਿਸ ਕਾਂਸਟੇਬਲ ਨੇ ਨਿਆਇਕ ਪ੍ਰਬੰਧ ਤੋਂ ਨਾਰਾਜ਼ ਹੋ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਪਾਕਿਸਤਾਨ ਦੇ ਪੰਜਾਬ ਸੂਬੇ ਦੇ ਫਿਰੋਜ਼ਵਾਲਾ ਇਲਾਕੇ ਵਿੱਚ ਤਾਇਨਾਤ ਫੈਜ਼ਾ ਨਵਾਜ਼ ਦਾ ਇੱਕ ਵੀਡੀਓ ਕੁਝ ਦਿਨ ਪਹਿਲਾਂ ਵਾਇਰਲ ਹੋਇਆ ਸੀ ਜਿਸ ''ਚ ਉਹ ਇੱਕ ਵਕੀਲ ਨੂੰ ਹਥਕੜੀਆਂ ਲਗਾ ਕੇ ਅਦਾਲਤ ਵੱਲ ਲੈ ਕੇ ਜਾਂਦੀ ਹੋਈ ਦਿਖਾਈ ਦੇ ਰਹੀ ਹੈ।
ਫੈਜ਼ਾ ਨਵਾਜ਼ ਨੇ ਆਪਣੇ ਅਸਤੀਫੇ ਦੇ ਨਾਲ ਇੱਕ ਵੀਡੀਓ ਵੀ ਬਣਾਇਆ ਹੈ ਜਿਸ ਵਿੱਚ ਉਸ ਨੇ ਅਸਤੀਫੇ ਦਾ ਕਾਰਨ ਅਤੇ ਨਿਆਇਕ ਪ੍ਰਕਿਰਿਆ ਵਿੱਚ ਆਉਣ ਵਾਲੀਆਂ ਦਿੱਕਤਾਂ ਦਾ ਜ਼ਿਕਰ ਕੀਤਾ ਹੈ।
ਵੀਡੀਓ ਵਿੱਚ ਫੈਜ਼ਾ ਕਹਿ ਕਹੀ ਹੈ, "ਮੈਂ ਬਹੁਤ ਅਫਸੋਸ ਦੇ ਨਾਲ ਬੋਲ ਰਹੀ ਹਾਂ ਕਿ ਮੈਨੂੰ ਇਨਸਾਫ਼ ਮਿਲਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਮੇਰੇ ਆਪਣੇ ਮਹਿਕਮੇ ਦੇ ਲੋਕਾਂ ਦੇ ਕਾਰਨ ਐਫਆਈਆਰ ਕਮਜ਼ੋਰ ਹੋਈ ਹੈ।"
ਪੂਰੀ ਖਬ਼ਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਹਰਸਿਮਰਤ ਕੌਰ ਬਾਦਲ ਨੇ ਅਕਾਲ ਤਖ਼ਤ ਨੂੰ ਕਮਜ਼ੋਰ ਕਰਨ ਦੇ ਇਲਜ਼ਾਮ ਲਾਏ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੂਰਬ ਸਬੰਧੀ ਕੈਪਟਨ ਅਮਰਿੰਦਰ ਸਿੰਘ ''ਤੇ SGPC ਨਾਲ ਨਾ ਮਿਲ ਕੇ ਮਨਾਉਣ ਦੇ ਇਲਜ਼ਾਮ ਲਾਏ ਹਨ।

ਉਨ੍ਹਾਂ ਕਿਹਾ ਸਾਰੇ ਧਾਰਮਿਕ ਪ੍ਰੋਗਰਾਮ ਐਸਜੀਪੀਸੀ ਦੇ ਅਧੀਨ ਹੀ ਮਨਾਏ ਜਾਂਦੇ ਹਨ ਪਰ ਕੈਪਟਨ ਸਰਕਾਰ ਅਕਾਲ ਤਖ਼ਤ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ। ਪੂਰਾ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਸ੍ਰੀਲੰਕਾ ਦੇ 10 ਕ੍ਰਿਕਟ ਖਿਡਾਰੀਆਂ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕੀਤਾ
ਸ੍ਰੀਲੰਕਾ ਦੀ ਕ੍ਰਿਕਟ ਟੀਮ ਦੇ 10 ਖਿਡਾਰੀਆਂ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਪਾਕਿਸਤਾਨ ਦੇ ਦੌਰੇ ''ਤੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ।
ਇਨ੍ਹਾਂ ਵਿੱਚੋਂ ਸ੍ਰੀਲੰਕਾ ਦੀ ਟੀ-20 ਟੀਮ ਦੇ ਕਪਤਾਨ ਲਸਿਥ ਮਲਿੰਗਾ ਅਤੇ ਵਨ-ਡੇ ਟੀਮ ਦੇ ਕਪਤਾਨ ਡਿਮੁਥ ਕਰੁਣਾਰਤਨੇ ਵੀ ਸ਼ਾਮਿਲ ਹਨ।

ਮਾਰਚ 2009 ਵਿੱਚ ਲਾਹੌਰ ਵਿੱਚ ਇੱਕ ਟੈਸਟ ਮੈਚ ਦੌਰਾਨ ਸ੍ਰੀਲੰਕਾ ਟੀਮ ਦੀ ਬੱਸ ''ਤੇ ਹੋਏ ਕੱਟੜਪੰਥੀ ਹਮਲੇ ਤੋਂ ਬਾਅਦ ਕਈ ਦੇਸਾਂ ਦੀਆਂ ਟੀਮਾਂ ਨੇ ਪਾਕਿਸਤਾਨ ਵਿੱਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ।
ਸ੍ਰੀਲੰਕਾ ਕ੍ਰਿਕਟ ਬੋਰਡ ਨੇ ਦੱਸਿਆ ਕਿ ਖਿਡਾਰੀਆਂ ਨੂੰ ਸੁਰੱਖਿਆ ਦੇ ਪ੍ਰਬੰਧਾਂ ਬਾਰੇ ਦੱਸਿਆ ਗਿਆ ਸੀ ਕਿ ਪਾਕਿਸਤਾਨ ਦੇ ਦੌਰੇ ਤੇ ਜਾਣ ਜਾਂ ਨਾ ਜਾਣ ਦਾ ਫ਼ੈਸਲਾ ਖਿਡਾਰੀਆਂ ਤੇ ਹੀ ਛੱਡ ਦਿੱਤਾ ਗਿਆ ਸੀ।
ਇਹ ਵੀਡੀਓ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=g42Rz8Q3VFQ
https://www.youtube.com/watch?v=GnxoOdGtwfQ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)