ਬ੍ਰਿਟਿਸ਼ ਏਅਰਵੇਜ਼ ਦੇ ਪਾਇਲਟਾਂ ਦੀ ਤਨਖਾਹ ਨੂੰ ਲੈ ਕੇ ਹੜਤਾਲ

Monday, Sep 09, 2019 - 02:16 PM (IST)

ਬ੍ਰਿਟਿਸ਼ ਏਅਰਵੇਜ਼ ਦੇ ਪਾਇਲਟਾਂ ਦੀ ਤਨਖਾਹ ਨੂੰ ਲੈ ਕੇ ਹੜਤਾਲ
ਬ੍ਰਿਟਿਸ਼ ਏਅਰਵੇਜ਼
PA Media

ਬ੍ਰਿਟਿਸ਼ ਏਅਰਵੇਜ਼ ਦੇ ਪਾਇਲਟਾਂ ਨੇ ਤਨਖ਼ਾਹ ਅਤੇ ਸ਼ਰਤਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਕਾਰਨ ਦੋ ਦਿਨਾਂ ਦੀ ਹੜਤਾਲ ਕਰ ਦਿੱਤੀ ਹੈ।

ਇਸ ਕਾਰਨ ਕਰੀਬ 1700 ਫਲਾਇਟਾਂ ਰੱਦ ਹੋਈਆਂ ਹਨ ਅਤੇ ਅਜਿਹੇ ਵਿੱਚ ਹਜ਼ਾਰਾਂ ਯਾਤਰੀਆਂ ਨੂੰ ਏਅਰਪੋਰਟ ਨਾ ਜਾਣ ਲਈ ਕਿਹਾ ਗਿਆ ਹੈ।

ਪਾਇਲਟ ਯੂਨੀਅਨ ਬਲਪਾ ਨੇ ਕਿਹਾ ਹੈ ਕਿ ਬ੍ਰਿਟਿਸ਼ ਏਅਰਵੇਜ਼ ਪ੍ਰਬੰਧਨ ਦੀ ਲਾਗਤ ਵਿੱਚ ਕਟੌਤੀ ਅਤੇ ਬਰਾਂਡ ਦੇ "ਡੰਪਿੰਗ ਡਾਊਨ" ਨੇ ਏਅਰਲਾਈਨ ''ਤੇ ਭਰੋਸਾ ਖ਼ਤਮ ਕਰ ਦਿੱਤਾ ਹੈ।

ਤਕਰੀਬਨ 4000 ਪਾਇਲਟ ਹੜਤਾਲ ''ਤੇ ਹਨ। ਬ੍ਰਿਟਿਸ਼ ਏਅਰਵੇਜ਼ ਮੁਖੀ ਐਲੇਕਸ ਕਰੂਜ਼ ਨੇ ਕਿਹਾ ਹੈ ਕਿ ਏਅਰਲਾਈਨ ਵਿੱਚ ਨਿਵੇਸ਼ ਇੰਨਾ ਵੱਡਾ ਕਦੇ ਨਹੀਂ ਸੀ।

ਇਹ ਵੀ ਪੜ੍ਹੋ-

ਹਾਲਾਂਕਿ ਦੋਵੇ ਪੱਖ ਗੱਲਬਾਤ ਕਰਨ ਲਈ ਰਾਜ਼ੀ ਹਨ ਪਰ ਅਜੇ ਤੱਕ ਕੋਈ ਤਰੀਕ ਨਹੀਂ ਮਿਥੀ ਗਈ।

ਫਿਲਹਾਲ ਪਾਇਲਟਾਂ ਨੇ ਅਗਲੀ ਹੜਤਾਲ ਲਈ 20 ਸਤੰਬਰ ਤਰੀਕ ਮਿਥੀ ਹੈ।

ਬਲਪਾ ਦੇ ਜਨਰਲ ਸਕੱਤਰ ਬਰਾਇਨ ਸਟਰੂਟਨ ਨੇ ਕਿਹਾ, "ਵੇਲਾ ਹੈ ਮੁੜ ਗੱਲਬਾਤ ਕਰਨ ਦਾ ਅਤੇ ਕਿਸੇ ਗੰਭੀਰ ਪੇਸ਼ਕਸ਼ ਦਾ ਤਾਂ ਜੋ ਮੁੱਦਾ ਖ਼ਤਮ ਹੋ ਸਕੇ।"

ਬ੍ਰਿਟਿਸ਼ ਏਅਰਵੇਜ਼
BBC

ਪਰ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਜਿੱਥੇ ਬ੍ਰਿਟਿਸ਼ ਏਅਰਵੇਜ਼ ਜਨਤਕ ਤੌਰ ''ਤੇ ਗੱਲਬਾਤ ਕਰਨ ਦੀ ਹਾਮੀ ਭਰ ਰਹੀ ਹੈ ਉਥੇ ਹੀ, "ਨਿੱਜੀ ਤੌਰ ''ਤੇ ਉਹ ਕਹਿੰਦੇ ਹਨ ਕਿ ਕਿਸੇ ਤਰ੍ਹਾਂ ਦਾ ਜੋੜ-ਤੋੜ ਨਹੀਂ ਕਰਾਂਗੇ।"

ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਮੁਢਲਾ ਵਿਵਾਦ ਤਨਖ਼ਾਹ ਨੂੰ ਲੈ ਕੇ ਹੈ।

ਉਹ ਕਹਿੰਦੇ ਹਨ, "ਕਟੌਤੀਆਂ ਕਰਕੇ ਅਤੇ ਡੰਪਿੰਗ ਡਾਊਨ ਕਰਕੇ ਬ੍ਰਿਟਿਸ਼ ਏਅਰਵੇਜ਼ ਨੇ ਪਾਇਲਟਾਂ ਦਾ ਭਰੋਸਾ ਤੇ ਆਤਮਵਿਸ਼ਵਾਸ਼ ਗੁਆ ਲਿਆ ਹੈ, ਪ੍ਰਬੰਧਨ ਗਾਹਕਾਂ ਅਤੇ ਸਟਾਫ ਦੇ ਆਖ਼ਰੀ ਪੈਸੇ ਨੂੰ ਵੀ ਨਿਚੋੜ ਲੈਣਾ ਚਾਹੁੰਦਾ ਹੈ।"

ਕਰੂਜ਼ ਏਅਰਲਾਈਨ ਦੇ ਹੱਕ ਵਿੱਚ ਬੋਲਦੇ ਕਹਿੰਦੇ ਹਨ ਕਿ ਇਸ ਨੇ ਆਪਣੇ ਇਤਿਹਾਸ ਵਿੱਚ ਕਦੇ ਵੀ ਸੇਵਾਵਾਂ ਅਤੇ ਸਿਖਲਾਈ ਵਿੱਚ ਇੰਨੇ ਵੱਡੇ ਨਿਵੇਸ਼ ਪ੍ਰੋਗਰਾਮ ਦੀ ਸ਼ੁਰੂਆਤ ਨਹੀਂ ਕੀਤੀ।

ਉਨ੍ਹਾਂ ਨੇ ਕਿਹਾ ਕਿ ਏਅਰਲਾਈਨ ਬਲਪਾ ਨਾਲ ਗੱਲਬਾਤ ਕਰਨ ਲਈ ਤਿਆਰ ਹੈ।

ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਬ੍ਰਿਟਿਸ਼ ਏਅਰਲਾਈਨ ਦੇ ਪਾਇਲਟਾਂ ਨੇ ਹੜਤਾਲ ਕੀਤੀ ਹੈ ਅਤੇ ਇਸ ਨਾਲ ਏਅਰਲਾਈਨ ਨੂੰ ਰੋਜ਼ਾਨਾ ਕਰੀਬ 40 ਮਿਲੀਅਨ ਪਾਊਂਡ ਦਾ ਘਾਟਾ ਹੋ ਸਕਦਾ ਹੈ।

ਪਾਈਲਟ ਜੁਲਾਈ ਮਹੀਨੇ ਵਿੱਚ ਤਨਖਾਹਾਂ ਵਿੱਚ 11.5% ਦੇ ਵਾਧੇ ਨੂੰ ਇਨਕਾਰ ਕਰ ਚੁੱਕੇ ਹਨ। ਬਲਪਾ ਮੁਤਾਬਕ ਜਦੋਂ ਏਅਰਲਾਈਨ ਦਾ ਔਖਾ ਸਮਾਂ ਸੀ ਉਸ ਵੇਲੇ ਘੱਟ ਤਨਖਾਹਾਂ ''ਤੇ ਵੀ ਚਲ ਜਾਂਦਾ ਸੀ ਪਰ ਬ੍ਰਿਟਿਸ਼ ਏਅਰਵੇਜ਼ ਦੀ ਮਾਲੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੋਈ ਹੈ।

ਦੂਜੇ ਪਾਸੇ ਬ੍ਰਿਟਿਸ਼ ਏਅਰਵੇਜ਼ ਦਾ ਕਹਿਣਾ ਹੈ ਕਿ ਸਾਡੇ ਪਾਈਲਟ ''''ਵਰਲਡ ਕਲਾਸ'''' ਤਨਖਾਹਾਂ ਲੈ ਰਹੇ ਹਨ।

ਬ੍ਰਿਟਿਸ਼ ਏਅਰਵੇਜ਼
Getty Images

ਜੇਕਰ ਯਾਤਰੀਆਂ ਦੀ ਫਲਾਇਟ ''ਤੇ ਅਸਰ ਹੁੰਦਾ ਹੈ ਤਾਂ ਉਨ੍ਹਾਂ ਦੇ ਕੀ ਹੱਕ ਹਨ

  • ਬ੍ਰਿਟਿਸ਼ ਏਅਰਵੇਜ਼ ਦੀ ਸਲਾਹ ਮੁਤਾਬਕ ਇਸ ਲਈ ਪੂਰੇ ਟਿਕਟ ਦੇ ਪੈਸੇ ਮੰਗੇ ਜਾ ਸਕਦੇ ਹਨ।
  • ਅਗਲੇ 355 ਦਿਨਾਂ ਵਿਚਾਲੇ ਕਿਸੇ ਹੋਰ ਸਮੇਂ ਲਈ ਆਪਣੀ ਫਲਾਇਟ ਬੁੱਕ ਕੀਤੀ ਜਾ ਸਕਦੀ ਹੈ।
  • ਇੰਨੇ ਹੀ ਪੈਸਿਆਂ ਵਿੱਚ ਕਿਸੇ ਹੋਰ ਥਾਂ ਲਈ ਕਿਰਾਇਆ ਭਰਿਆ ਜਾ ਸਕਦਾ ਹੈ।
  • ਜੇਕਰ ਹੜਤਾਲ ਕਰਕੇ ਤੁਹਾਡੀ ਫਲਾਇਟ ਰੱਦ ਹੋ ਜਾਂਦੀ ਹੈ ਤਾਂ ਸਿਵਿਲ ਏਵੀਏਸ਼ਨ ਅਥਾਰਿਟੀ ਮੁਤਾਬਕ ਯਾਤਰੀਆਂ ਨੂੰ ਬ੍ਰਿਟਿਸ਼ ਏਅਰਵੇਜ਼ ਦੇ ਖਰਚੇ ''ਤੇ ਆਪਣੀ ਮੰਜ਼ਿਲ ''ਤੇ ਪਹੁੰਚਣ ਦਾ ਕਾਨੂੰਨੀ ਅਧਿਕਾਰ ਹੈ, ਬੇਸ਼ੱਕ ਇਸ ਦੇ ਤਹਿਤ ਕਿਸੇ ਹੋਰ ਏਅਰਲਾਈਨ ਰਾਹੀਂ ਹੀ ਕਿਉਂ ਨਾ ਜਾਣਾ ਹੋਵੇ।

ਪ੍ਰਭਾਵਿਤ ਯਾਤਰੀ ਪਹਿਲਾਂ ਹੀ ਬ੍ਰਿਟਿਸ਼ ਏਅਰਵੇਜ਼ ਦੇ ਸੰਪਰਕ ਵਿੱਚ ਹੋਣਗੇ ਪਰ ਉਨ੍ਹਾਂ ਹਵਾਈ ਅੱਡੇ ''ਤੇ ਪਾਰਕਿੰਗ ਦੀਆੰ ਵਧੇਰੇ ਲਾਗਤਾਂ ''ਤੇ ਵਿਚਾਰ ਨਹੀਂ ਕੀਤਾ ਹੋਣਾ।

ਬ੍ਰਿਟਿਸ਼ ਏਅਰਵੇਜ਼ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਰਸੀਦਾਂ ਰੱਖਣ ਦੀ ਸਲਾਹ ਦਿੱਤੀ ਗਈ ਅਤੇ ਇਸ ਨੂੰ ਮਾਮਲੇ ਦੇ ਆਧਾਰ ਦੇ ਦੇਖਿਆ ਜਾਵੇਗਾ।

ਇਹ ਵੀ ਪੜ੍ਹੋ-

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=pgjmWpvATXM

https://www.youtube.com/watch?v=kHWrsPE6t0A

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News