ਨਵੇ ਜੰਮੇ ਬੱਚਿਆਂ ਲਈ ਕਿੰਨਾਂ ਖ਼ਤਰਨਾਕ ਹੈ ਗਰਭ ਅਵਸਥਾ ਦੌਰਾਨ ਤਣਾਅ

9/8/2019 9:16:29 PM

ਗਰਭਪਤੀ ਔਰਤ
Getty Images

ਇੱਕ ਅਧਿਐਨ ਮੁਤਾਬਕ ਉਹ ਬੱਚੇ ਜਿੰਨ੍ਹਾਂ ਦੀਆਂ ਮਾਵਾਂ ਨੇ ਪ੍ਰੈਗਨੈਂਸੀ ਦੌਰਾਨ ਗੰਭੀਰ ਤਣਾਅ ਮਹਿਸੂਸ ਕੀਤਾ ਹੋਵੇ ਉਨ੍ਹਾਂ ਨੂੰ 3 ਸਾਲ ਦੀ ਉਮਰ ਤੱਕ ਆਉਂਦੇ-ਆਉਂਦੇ ਪਰਸਨੈਲਿਟੀ ਡਿਸਆਰਡਰ ਹੋਣ ਦਾ ਖ਼ਦਸ਼ਾ ਲਗਭਗ 10 ਗੁਣਾ ਤੱਕ ਵੱਧ ਜਾਂਦਾ ਹੈ।

ਲੰਬੇ ਸਮੇਂ ਤੱਕ ਹਲਕੇ ਤਣਾਅ ਦਾ ਹੋਣਾ ਵੀ ਬੱਚੇ ਦੇ ਵਿਕਾਸ ''ਤੇ ਅਸਰ ਪਾਉਂਦਾ ਹੈ। ਜਨਮ ਤੋਂ ਬਾਅਦ ਵੀ ਇਹ ਅਸਰ ਵੱਧਦਾ ਰਹਿੰਦਾ ਹੈ।

ਫਿਨਲੈਂਡ ''ਚ 3600 ਔਰਤਾਂ ਤੋਂ ਉਨ੍ਹਾਂ ਦੇ ਤਣਾਅ ਦੇ ਪੱਧਰ ਅਤੇ ਬੱਚਿਆਂ ਦੇ ਵਿਕਾਸ ਬਾਰੇ ਪੁੱਛਿਆ ਗਿਆ।

ਮਨੋਵਗਿਆਨੀਆਂ ਦਾ ਕਹਿਣਾ ਹੈ ਕਿ ਗਰਭਵਤੀ ਔਰਤਾਂ ਨੂੰ ਮਾਨਸਿਕ ਸਿਹਤ ਸਹੁਲਤਾਂ ਮਿਲਣੀਆਂ ਜ਼ਰੂਰੀ ਹਨ।

ਇਸ ਤੋਂ ਇਲਾਵਾ ਹੋਰ ਵੀ ਅਜਿਹੇ ਕਈ ਤੱਥ ਹਨ ਜੋ ਪਰਸਨੈਲਿਟੀ ਡਿਸਆਰਡਰ ਦਾ ਕਾਰਨ ਬਣਦੇ ਹਨ ਜਿਵੇਂ ਕਿ ਪਾਲਣ-ਪੋਸ਼ਣ, ਪਰਿਵਾਰ ਦੀ ਆਰਥਿਕ ਹਾਲਤ ਜਾਂ ਬਚਪਨ ਦੌਰਾਨ ਹੋਇਆ ਕੋਈ ਹਾਦਸਾ।

ਇਹ ਵੀ ਪੜ੍ਹੋ:

ਕੀ ਹੁੰਦੀ ਹੈ ਪਰਸਨੈਲਿਟੀ ਡਿਸਆਰਡਰ?

ਸੌਖੇ ਸ਼ਬਦਾਂ ''ਚ ਦੱਸੀਏ ਤਾਂ ਜਦੋਂ ਕਿਸੇ ਦੇ ਸ਼ਖ਼ਸੀਅਤ ਜਾਂ ਪਰਸਨੈਲਿਟੀ ਦੇ ਕੁਝ ਪਹਿਲੂ ਉਨ੍ਹਾਂ ਦੇ ਅਤੇ ਹੋਰ ਲੋਕਾਂ ਦੇ ਲਈ ਜ਼ਿੰਦਗੀ ਨੂੰ ਔਖਾ ਬਣਾ ਦਿੰਦੇ ਹਨ ਤਾਂ ਉਸ ਨੂੰ ਪਰਸਨੈਲਿਟੀ ਡਿਸਆਰਡਰ ਕਿਹਾ ਜਾਂਦਾ ਹੈ।

ਗਰਭਪਤੀ ਔਰਤ
Getty Images

ਅਜਿਹੇ ਲੋਕ ਲੋੜ ਤੋਂ ਵੱਧ ਚਿੰਤਤ, ਭਾਵਨਾਤਮਕ ਰੂਪ ਤੋਂ ਅਸਥਿਰ, ਵਿਰੋਧਾਭਾਸੀ ਅਤੇ ਅਸਮਾਜਿਕ ਹੋ ਸਕਦੇ ਹਨ। ਇਸ ਤੋਂ ਇਲਾਵਾ ਵੀ ਅਜਿਹੇ ਲੋਕਾਂ ਦੀਆਂ ਕਈ ਹੋਰ ਕਿਸਮਾਂ ਹੋ ਸਕਦੀਆਂ ਹਨ।

ਮੰਨਿਆਂ ਜਾਂਦਾ ਹੈ ਕਿ 20 ਵਿੱਚੋਂ 1 ਵਿਅਕਤੀ ਪਰਸਨੈਲਿਟੀ ਆਰਡਰ ਤੋਂ ਪ੍ਰਭਾਵਿਤ ਹੁੰਦਾ ਹੈ।

ਅਜਿਹੇ ਲੋਕਾਂ ਨੂੰ ਹੋਰ ਮਾਨਸਿਕ ਸਿਹਤ ਸਮੱਸਿਆਵਾਂ ਜਿਵੇਂ ਡਿਪਰੈਸ਼ਨ ਹੋਣ ਦੇ ਖ਼ਦਸ਼ੇ ਵੱਧ ਹੁੰਦੇ ਹਨ। ਇਸ ਦੇ ਨਾਲ ਹੀ ਅਜਿਹੇ ਲੋਕ ਡਰੱਗਸ ਲੈਣਾ ਜਾਂ ਸ਼ਰਾਬ ਪੀਣਾ ਸ਼ੁਰੂ ਕਰ ਸਕਦੇ ਹਨ।

ਹੋਰ ਮਾਨਸਿਕ ਡਿਸਆਰਡਰ ਵਾਂਗ ਪਾਲਣ-ਪੋਸ਼ਣ, ਦਿਮਾਗੀ ਸਮੱਸਿਆਵਾਂ ਅਤੇ ਜੀਨਸ ਇਨ੍ਹਾਂ ''ਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਅਧਿਐਨ ''ਚ ਕੀ ਸਾਹਮਣੇ ਆਇਆ?

ਬ੍ਰਿਟਿਸ਼ ਜਨਰਲ ਆਫ਼ ਸਾਇਕਾਇਟ੍ਰੀ ''ਚ ਛਪੇ ਅਧਿਐਨ ''ਚ ਪ੍ਰੈਗਨੈਂਸੀ ਦੌਰਾਨ ਹਰ ਮਹੀਨੇ ਔਰਤਾਂ ''ਚ ਤਣਾਅ ਦਾ ਪੱਧਰ ਸਮਝਣ ਦੀ ਕੋਸ਼ਿਸ਼ ਕੀਤੀ ਗਈ।

ਹਰ ਮਹੀਨੇ ਔਰਤਾਂ ਇਹ ਦੱਸਦੀਆਂ ਸਨ ਕਿ ਉਨ੍ਹਾਂ ਦੇ ਤਣਾਅ ਦਾ ਪੱਧਰ ਬਹੁਤ ਜ਼ਿਆਦਾ, ਆਮ ਜਾਂ ਤਣਾਅ ਰਹਿਤ ਵਿੱਚੋਂ ਕਿਸ ਪੱਧਰ ''ਤੇ ਰਿਹਾ।

ਗਰਭਪਤੀ ਔਰਤ
Getty Images

ਫਿਨਲੈਂਡ ਦੀ ਰਹਿਣ ਵਾਲੀ ਇੱਕ ਔਰਤ ਨੇ 1975 ਅਤੇ 1976 ਦਰਮਿਆਨ ਆਪਣੇ ਬੱਚਿਆਂ ਨੂੰ ਜਨਮ ਦਿੱਤਾ।

ਜਦੋਂ ਉਨ੍ਹਾਂ ਦੇ ਬੱਚੇ 30 ਦੀ ਉਮਰ ਤੱਕ ਪਹੁੰਚੇ ਉਦੋਂ ਤੱਕ ਇਨ੍ਹਾਂ ''ਚ ਕਿਸੇ ਨਾ ਕਿਸੇ ਤਰ੍ਹਾਂ ਦਾ ਪਰਸਨੈਲਿਟੀ ਡਿਸਆਰਡਰ ਦੇਖਿਆ ਗਿਆ। ਇਨ੍ਹਾਂ ਵਿੱਚੋਂ 40 ਨੌਜਵਾਨ ਅਜਿਹੇ ਸਨ ਜਿੰਨ੍ਹਾਂ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਨ੍ਹਾਂ ਨੂੰ ਹਸਪਤਾਲ ''ਚ ਭਰਤੀ ਤੱਕ ਹੋਣਾ ਪਿਆ।

ਅਧਿਐਨ ''ਚ ਤਣਾਅ ਬਾਰੇ ਕੀ ਮਿਲਿਆ?

ਅਧਿਐਨ ਦੱਸਦਾ ਹੈ ਕਿ ਗਰਭ ਅਵਸਥਾ ਦੌਰਾਨ ਭਾਰੀ ਤਣਾਅ ਬੱਚਿਆਂ ਨੂੰ ਲੰਬੇ ਸਮੇਂ ਤੱਕ ਪ੍ਰਭਾਵਿਤ ਕਰ ਸਕਦਾ ਹੈ।

ਜਿਹੜੇ ਬੱਚਿਆ ਦੀਆਂ ਮਾਵਾਂ ਨੇ ਪ੍ਰੈਗਨੈਂਸੀ ਦੌਰਾਨ ਕੋਈ ਤਣਾਅ ਮਹਿਸੂਸ ਨਹੀਂ ਕੀਤਾ, ਉਨ੍ਹਾਂ ਦੇ ਮੁਕਾਬਲੇ ਤਣਾਅ ਲੈਣ ਵਾਲੀਆਂ ਔਰਤਾਂ ਦੇ ਬੱਚਿਆਂ ਨੂੰ ਪਰਸਨੈਲਿਟੀ ਡਿਸਆਰਡਰ ਹੋਣ ਦਾ ਖ਼ਦਸ਼ਾ ਲਗਭਗ 10 ਗੁਣਾ ਵੱਧ ਹੁੰਦਾ ਹੈ।

ਮੀਡੀਅਮ ਪੱਧਰ ਤੱਕ ਤਣਾਅ ਮਹਿਸੂਸ ਕਰਨ ਵਾਲੀਆਂ ਔਰਤਾਂ ਦੇ ਬੱਚਿਆਂ ਨੂੰ ਇਹ ਖਦਸ਼ਾ 4 ਗੁਣਾ ਵੱਧ ਹੁੰਦਾ ਹੈ।

ਇਹ ਤਣਾਅ ਰਿਸ਼ਤਿਆਂ ਦੀਆਂ ਸਮੱਸਿਆਵਾਂ, ਸਮਾਜਿਕ ਤੱਤਾਂ ਅਤੇ ਮਾਨਸਿਕ ਸਮੱਸਿਆਵਾਂ ਨਾਲ ਜੁੜਿਆ ਹੋ ਸਕਦਾ ਹੈ।

ਨੁਕਸਾਨ ਕਿਉਂ ਪਹੁੰਚਾ ਰਿਹਾ ਹੈ ਤਣਾਅ?

ਅਜੇ ਇਹ ਪਤਾ ਨਹੀਂ ਚੱਲਿਆ ਕਿ ਗਰਭਵਤੀ ਔਰਤਾਂ ''ਚ ਤਣਾਅ ਕਿਸ ਤਰ੍ਹਾਂ ਪਰਸਨੈਲਿਟੀ ਡਿਸਆਰਡਰ ਦੇ ਜੋਖ਼ਿਮ ਨੂੰ ਵਧਾਉਂਦਾ ਹੈ।

ਇਹ ਹੋਰ ਕਾਰਨਾਂ ਕਰਕੇ ਵੀ ਹੋ ਸਕਦਾ ਹੈ ਜਿਵੇਂ, ਦਿਮਾਗ ''ਚ ਹੋਣ ਵਾਲੇ ਬਦਲਾਅ, ਪਰਿਵਾਰ ਤੋਂ ਮਿਲੇ ਜੀਨਸ ਜਾਂ ਫਿਰ ਪਾਲਣ-ਪੋਸ਼ਣ।

ਤਣਾਅ
Getty Images

ਅਧਿਐਨ ਕਰਨ ਵਾਲਿਆਂ ਨੇ ਔਰਤਾਂ ਦੇ ਤਣਾਅ ਨੂੰ ਕਾਬੂ ਕਰਕੇ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ।

ਇਸ ''ਚ ਗਰਭਵਤੀ ਔਰਤਾਂ ਦੀ ਮੈਡਿਕਲ ਹਿਸਟਰੀ ਦੇ ਹੋਰ ਪਹਿਲੂਆਂ ਜਿਵੇਂ ਗਰਭ ਅਵਸਥਾ ਦੌਰਾਨ ਸਿਗਰਟਨੋਸ਼ੀ ਅਤੇ ਡਿਪਰੈਸ਼ਨ ਸ਼ਾਮਿਲ ਸਨ।

ਕੀ ਕੀਤਾ ਜਾ ਸਕਦਾ ਹੈ?

ਰਾਇਲ ਕਾਲਜ ਆਫ਼ ਸਾਇਕੈਟਰਿਕਸ ''ਚ ਔਰਤਾਂ ਦੀ ਮਾਹਿਰ ਡਾਕਟਰ ਤਰੂਦੀ ਸਿਨੇਵਿਤ੍ਰਨੇ ਕਹਿੰਦੇ ਹਨ ਕਿ ਗਰਭ ਅਸਵਥਾ ਤਣਾਅ ਨਾਲ ਭਰਿਆ ਸਮਾਂ ਹੁੰਦਾ ਹੈ ਅਤੇ ਗਰਭਵਤੀ ਔਰਤਾ ਨੂੰ ਮਦਦ ਦੀ ਲੋੜ ਹੁੰਦੀ ਹੈ।

''''ਜੇ ਤਣਾਅ ਨੂੰ ਦੂਰ ਨਾ ਕੀਤਾ ਗਿਆ ਤਾਂ ਇਸ ਗੱਲ ਦਾ ਵੱਡਾ ਖਦਸ਼ਾ ਹੈ ਕਿ ਇਹ ਡਿਲੀਵਰੀ ਤੋਂ ਬਾਅਦ ਵੀ ਬਣਿਆ ਰਹੇ।''''

''''ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ। ਅਸੀਂ ਨਹੀਂ ਜਾਣਦੇ ਕਿ ਬੱਚੇ ਦੇ ਮਾਂ-ਬਾਪ ਇਹ ਸੋਚਣ ਕਿ ਉਹ ਬੱਚੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਪਰ ਜ਼ਿਆਦਾ ਤਣਾਅ ਦਾ ਹੋਣਾ ਸਾਨੂੰ ਪ੍ਰਭਾਵਿਤ ਕਰਦਾ ਹੈ।''''

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ ਕਿ ਹਾਲ ਹੀ ''ਚ ਬ੍ਰਿਟੇਨ ਦੀ ਸਰਕਾਰੀ ਸਿਹਤ ਸੇਵਾ ਐੱਨਐੱਚਐੱਸ ਨੇ ਡਿਲੀਵਰੀ ਸਮੇਂ ਦਿੱਤੀਆਂ ਜਾਣ ਵਾਲੀਆਂ ਆਪਣੀਆਂ ਮਾਨਸਿਕ ਸਿਹਤ ਸੇਵਾਵਾਂ ਵਿੱਚ ਵਾਧਾ ਕੀਤਾ ਹੈ।

ਗਰਭ ਅਵਸਥਾ ਦੌਰਾਨ ਤਣਾਅ ਘੱਟ ਕਿਵੇਂ ਹੋਵੇ?

''''ਗਰਭ ਅਵਸਥਾ ਦੌਰਾਨ ਔਰਤਾਂ ਨੂੰ ਘਰ ਅਤੇ ਦਫ਼ਤਰ ਤੋਂ ਮਦਦ ਮਿਲਣੀ ਚਾਹੀਦੀ ਹੈ। ਇਸ ਦੇ ਲਈ ਜਦੋਂ ਉਹ ਤਣਾਅ ਮਹਿਸੂਸ ਕਰਨ ਤਾਂ ਉਨ੍ਹਾਂ ਨੂੰ ਤਣਾਅ ਤੋਂ ਨਜਿੱਠਣ ਦੇ ਤਰੀਕੇ ਦੱਸੇ ਜਾਣ।''''

ਉਨ੍ਹਾਂ ਨੂੰ ਲੋੜ ਹੈ ਕਿ ਆਰਾਮ ਕਰਨਾ ਸਿੱਖਣ ਅਤੇ ਲੋੜ ਪੈਣ ''ਤੇ ਲੋਕਾਂ ਤੋਂ ਮਦਦ ਮੰਗਣ ਅਤੇ ਉਹ ਕਿਸੇ ਨਾਲ ਗੱਲ ਕਰਨ ਕਿ ਉਹ ਕਿਵੇਂ ਦਾ ਮਹਿਸੂਸ ਕਰ ਰਹੇ ਹਨ।

ਚੰਗੀ ਡਾਈਟ ਲਓ, ਸਿਗਰਟਨੋਸ਼ੀ ਨਾ ਕਰੋ ਅਤੇ ਭਰਪੂਰ ਨੀਂਦ ਲਓ।

ਜਨਮ ਤੋਂ ਬਾਅਦ?

ਆਇਰਲੈਂਡ ਦੇ ਰਾਇਲ ਕਾਲਜ ਆਫ਼ ਸਰਜਨ ਦੇ ਅਧਿਐਨ ਦੇ ਮੁੱਖ ਲੇਖਕ ਰੌਸ ਬ੍ਰਾਨਿੱਗਨ ਕਹਿੰਦੇ ਹਨ, "ਇਹ ਅਧਿਐਨ ਮਾਨਸਿਤ ਸਿਹਤ ਅਤੇ ਡਿਲੀਵਰੀ ਦੌਰਾਨ ਗਰਭਵਤੀ ਔਰਤਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੀ ਤਣਾਅ ''ਚ ਮਦਦ ਦਿੱਤੇ ਜਾਣ ਦੇ ਮਹਤਵ ਨੂੰ ਉਜਾਗਰ ਕਰਦਾ ਹੈ।"

ਬੱਚਿਆਂ ਦੇ ਜਨਮ ਤੋਂ ਬਾਅਦ ਔਰਤਾਂ ਦੀ ਦਾਈ ਜਾਂ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣ ਵਾਲੇ ਵਿਅਕਤੀ ਨੂੰ ਰੈਗੂਲਰ ਤੌਰ ''ਤੇ ਉਨ੍ਹਾਂ ਦੀ ਸਿਹਤ ਅਤੇ ਚਿੰਤਾਵਾਂ ਬਾਰੇ ਪੁੱਛਦੇ ਰਹਿਣਾ ਚਾਹੀਦਾ ਹੈ।

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=qXzkzmLXWas

https://www.youtube.com/watch?v=y7BmHED6GLM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ