ਚੰਦਰਯਾਨ-2: ਨਾਸਾ ਨੇ ਇਸਰੋ ਨੂੰ ਕਿਹਾ, ''''ਤੁਹਾਡੀ ਯਾਤਰਾ ਨੇ ਸਾਨੂੰ ਪ੍ਰੇਰਿਤ ਕੀਤਾ ਹੈ''''
Sunday, Sep 08, 2019 - 06:46 PM (IST)

ਬੰਗਲੁਰੂ ਦੇ ਇਸਰੋ ਸਪੇਸ ਰਿਸਰਚ ਸੈਂਟਰ ਵੱਲੋਂ ਚੰਦਰਯਾਨ-2 ਨੂੰ ਚੰਨ ''ਤੇ ਭੇਜਣ ਅਤੇ ਫਿਰ ਸਿਗਨਲ ਮਿਲਣਾ ਬੰਦ ਹੋਣ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਇਸ ਦੀ ਚਰਚਾ ਹੈ।
ਵਿਕਰਮ ਲੈਂਡਰ ਚੰਨ ''ਤੇ ਉਤਰਨ ਤੋਂ ਮਹਿਜ਼ 2.1 ਕਿਲੋਮੀਟਰ ਪਹਿਲਾਂ ਹੀ ਆਪਣਾ ਸੰਪਰਕ ਖੋਹ ਬੈਠਾ।
ਲੈਂਡਰ ਨਾਲ ਰਾਬਤਾ ਟੁੱਟਣ ਤੋਂ ਬਾਅਦ ਇਸਰੋ ਨੇ ਆਪਣੇ ਟਵਿੱਟਰ ਹੈਂਡਲ ''ਤੇ ਇਸ ਬਾਰੇ ਇੱਕ ਟਵੀਟ ਕੀਤਾ।
ਇਹ ਵੀ ਪੜ੍ਹੋ:
- Chandrayaan-2: ਵਿਕਰਮ ਲੈਂਡਰ ਦਾ ਸੰਪਰਕ ਟੁੱਟਣ ਮਗਰੋਂ ਪੀਐੱਮ ਮੋਦੀ ਦਾ ਸੰਬੋਧਨ ਤੇ ''ਜਾਦੂ ਦੀ ਜੱਫੀ''
- ਚੰਦਰਯਾਨ-2 ਨਾਲ ਸੰਪਰਕ ਟੁੱਟਣ ’ਤੇ ਪਾਕਿਸਤਾਨ ਨੇ ਕੀ ਕਿਹਾ
- 104 ਉਪਗ੍ਰਹਿ ਪੀਐੱਸਐਲਵੀ ਰਾਹੀਂ ਪੁਲਾੜ ’ਚ ਭੇਜਣ ਵਾਲੇ ਕਿਸਾਨ ਦੇ ਬੇਟੇ ਦੀ ਕਹਾਣੀ
ਇਸ ''ਚ ਲਿਖਿਆ, ''''ਚੰਦਯਾਨ-2 ਬੇਹੱਦ ਗੁੰਝਲਦਾਰ ਮਿਸ਼ਨ ਸੀ, ਜਿਸ ਨੇ ਚੰਨ ''ਤੇ ਅਣਪਛਾਤੇ ਦੱਖਣੀ ਧਰੁਵ ਦਾ ਪਤਾ ਲਗਾਉਣ ਲਈ ਇਸਰੋ ਦੇ ਪਹਿਲੇ ਮਿਸ਼ਨਾਂ ਦੀ ਤੁਲਨਾ ''ਚ ਇੱਕ ਮਹੱਤਵਪੁਰਣ ਤਕਨੀਕੀ ਛਾਲ ਦੀ ਪ੍ਰਤੀਨਿਧਤਾ ਕੀਤੀ।''''
ਇਧਰ ਇਸਰੋ ਨੇ ਟਵੀਟ ਕੀਤਾ ਤਾਂ ਉਧਰ ਨਾਸਾ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਸ ਸਬੰਧੀ ਪ੍ਰੇਰਣਾ ਮਿਲਣ ਦੀ ਗੱਲ ਲਿਖੀ।
ਨਾਸਾ ਨੇ ਭਾਰਤ ਦੇ ਚੰਦਰਯਾਨ-2 ਮਿਸ਼ਨ ਦੀ ਸ਼ਲਾਘਾ ਕਰਦਿਆਂ ਲਿਖਿਆ ਕਿ ਚੰਨ ਦੇ ਦੱਖਣੀ ਧਰੁਵ ''ਤੇ ਲੈਂਡਰ ਵਿਕਰਮ ਦੀ ਸਾਫ਼ਟ ਲੈਂਡਿੰਗ ਕਰਵਾਉਣ ਦੀ ਇਸਰੋ ਦੀ ਕੋਸ਼ਿਸ਼ ਨੇ ਉਸ ਨੂੰ ਪ੍ਰੇਰਿਤ ਕੀਤਾ ਹੈ।
ਨਾਸਾ ਨੇ ਆਪਣੇ ਟਵੀਟ ''ਚ ਲਿਖਿਆ, ''''ਪੁਲਾੜ ਮੁਸ਼ਕਿਲ ਹੈ। ਅਸੀਂ ਚੰਦਰਯਾਨ-2 ਮਿਸ਼ਨ ਤਹਿਤ ਚੰਨ ਦੇ ਦੱਖਣੀ ਧਰੁਵ ''ਤੇ ਉੱਤਰਨ ਦੀ ਇਸਰੋ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹਾਂ। ਤੁਸੀਂ ਸਾਨੂੰ ਆਪਣੀ ਯਾਤਰਾ ਨਾਲ ਪ੍ਰੇਰਿਤ ਕੀਤਾ ਹੈ ਅਤੇ ਅਸੀਂ ਸਾਡੀ ਸੋਲਰ ਪ੍ਰਣਾਲੀ ''ਤੇ ਮਿਲ ਕੇ ਖੋਜ ਕਰਨ ਦੇ ਭਵਿੱਖ ਦੇ ਮੌਕਿਆਂ ਨੂੰ ਲੈ ਕੇ ਉਤਸਾਹਿਤ ਹਾਂ।''''
https://twitter.com/NASA/status/1170385925077131264

ਟਵਿੱਟਰ ਯੂਜ਼ਰਜ਼ ਨੇ ਕੀ ਲਿਖਿਆ?
ਦੇਵਿਕਾ ਨਾਂ ਦੀ ਟਵਿੱਟਰ ਯੂਜ਼ਰ ਨੇ ਲਿਖਿਆ, ''''ਮੈਂ ਪੜ੍ਹਿਆ ਹੈ ਕਿ ਨਾਸਾ ਪੁਲਾੜ ਯਾਤਰੀ ਨੂੰ 2024 ਤੱਕ ਚੰਨ ''ਤੇ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਆਲ ਦੀ ਬੈਸਟ!''''
https://twitter.com/Dayweekaa/status/1170392174178881536
ਤੁਬਾ ਅੱਬਾਸ ਲਿਖਦੇ ਹਨ, ''''ਮੈਂ ਪਾਕਿਸਤਾਨ ਤੋਂ ਹਾਂ ਅਤੇ ਇਸਰੋ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੀ ਹਾਂ। ਘੱਟੋ-ਘੱਟ ਤੁਸੀਂ ਕੋਸ਼ਿਸ਼ ਤਾਂ ਕੀਤੀ।''''
https://twitter.com/Tubayysays/status/1170405454645727234
ਉਮਾ ਸ਼ੰਕਰ ਲਿਖਦੇ ਹਨ, ''''ਬੁਹਤ ਸ਼ੁਕਰੀਆ ਹੌਂਸਲੇ ਭਰੇ ਸ਼ਬਦਾਂ ਅਤੇ ਸਮਰਥਨ ਲਈ।''''
https://twitter.com/88umashankar/status/1170530886141407234
ਵਰਿੰਦਰ ਕੌਰ ਨੇ ਲਿਖਿਆ, ''''ਧੰਨਵਾਦ ਨਾਸਾ! ਇਸਰੋ ਸਾਨੂੰ ਤੁਹਾਡੇ ''ਤੇ ਮਾਣ ਹੈ।''''
https://twitter.com/varinder11/status/1170660473945100288
ਦੱਸ ਦਈਏ ਕਿ ਚੰਦਰਯਾਨ-2 ਦੇ ਵਿਕਰਮ ਲੈਂਡਰ ਦਾ ਸੰਪਰਕ ਚੰਨ ਦੀ ਸਤਹਿ ''ਤੇ ਉਤਰਨ ਤੋਂ ਥੋੜ੍ਹੀ ਦੇਰ ਪਹਿਲਾਂ ਟੁੱਟ ਗਿਆ ਸੀ।
ਇੰਡੀਅਨ ਸਪੇਸ ਰਿਸਰਚ ਆਰਗਨਾਈਜ਼ੇਸ਼ਨ (ISRO) ਦੇ ਮੁਖੀ ਕੇ ਸਿਵਨ ਨੇ ਮਿਸ਼ਨ ਤੋਂ ਬਾਅਦ ਕਿਹਾ, "ਵਿਕਰਮ ਲੈਂਡਰ ਯੋਜਨਾ ਦੇ ਮੁਤਾਬਕ ਉਤਰ ਰਿਹਾ ਸੀ ਅਤੇ ਸਤਹਿ ਤੋਂ 2.1 ਕਿਲੋਮੀਟਰ ਦੂਰ ਤੱਕ ਸਾਰਾ ਕੁਝ ਠੀਕ ਸੀ। ਪਰ ਇਸ ਤੋਂ ਬਾਅਦ ਉਸ ਨਾਲ ਸੰਪਰਕ ਟੁੱਟ ਗਿਆ। ਡਾਟਾ ਦੀ ਸਮੀਖਿਆ ਕੀਤੀ ਜਾ ਰਹੀ ਹੈ।"
ਇਹ ਵੀਡੀਓਜ਼ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=9GbTPgw9wLU
https://www.youtube.com/watch?v=woBB6ocJE-U
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)