ਕੇ ਸਿਵਨ: 104 ਉਪਗ੍ਰਹਿ ਪੀਐੱਸਐਲਵੀ ਰਾਹੀਂ ਪੁਲਾੜ ’ਚ ਭੇਜਣ ਵਾਲੇ ਕਿਸਾਨ ਦੇ ਬੇਟੇ ਦੀ ਕਹਾਣੀ
Sunday, Sep 08, 2019 - 03:46 PM (IST)

7 ਸਤੰਬਰ ਦੀ ਸਵੇਰ ਜਦੋਂ ਬੰਗਲੁਰੂ ਦੇ ਇਸਰੋ ਸਪੇਸ ਰਿਸਰਚ ਸੈਂਟਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਪਸ ਆਉਣ ਲੱਗੇ ਤਾਂ ਇਸਰੋ ਮੁਖੀ ਕੇ ਸਿਵਨ ਭਾਵੁਕ ਹੋ ਗਏ।
ਮਹਿਜ਼ ਕੁਝ ਹੀ ਘੰਟੇ ਪਹਿਲਾ ਇਸਰੋ ਚੰਦਰਯਾਨ-2 ਤੋਂ ਸਿਗਨਲ ਮਿਲਣਾ ਬੰਦ ਹੋਇਆ ਸੀ ਅਤੇ ਵਿਕਰਮ ਲੈਂਡਰ ਚੰਦਰਮਾ ''ਤੇ ਉਤਰਿਆ ਜਾਂ ਨਹੀਂ ਜਾਂ ਉਸ ਦਾ ਕੀ ਹੋਇਆ ਇਸ ਨੂੰ ਲੈ ਕੇ ਸਵਾਲਾਂ ਦੇ ਜਵਾਬ ਅਧੂਰੇ ਰਹਿ ਗਏ ਸਨ।
https://www.youtube.com/watch?v=9GbTPgw9wLU
ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਭਾਵੁਕ ਹੋਏ ਸਿਵਨ ਦੀਆਂ ਤਸਵੀਰਾਂ ਅਤੇ ਵੀਡੀਓ ਟੀਵੀ, ਆਨਲਾਈਨ ਅਤੇ ਸੋਸ਼ਲ ਮੀਡੀਆ ''ਤੇ ਛੇਤੀ ਹੀ ਚਰਚਾ ਦਾ ਵਿਸ਼ਾ ਬਣ ਗਈਆਂ।
ਸਿਵਨ ਬੇਸ਼ੱਕ ਹੀ ਚੰਦਰਯਾਨ-2 ਦੀ ਯਾਤਰਾ ਪੂਰੀ ਹੋ ਨਾ ਸਕਣ ਨੂੰ ਲੈ ਕੇ ਭਾਵੁਕ ਹੋਏ ਹੋਣ ਪਰ ਉਹ ਮਾਨਸਿਕ ਤੌਰ ''ਤੇ ਬੇਹੱਦ ਮਜ਼ਬੂਤ ਹਨ।
ਇਹ ਉਨ੍ਹਾਂ ਦੇ ਯਤਨਾਂ ਦੀ ਬਦੌਲਤ ਹੋਇਆ ਹੈ ਕਿ ਘੱਟ ਕੀਮਤਾਂ ''ਚ ਉਪਗ੍ਰਹਿ ਪੁਲਾੜ ''ਚ ਭੇਜਣ ਦੇ ਮਾਮਲੇ ਵਿੱਚ ਅੱਜ ਭਾਰਤ ਇੱਕ ਵੱਡਾ ਪਲੇਟਫਾਰਮ ਬਣ ਗਿਆ ਹੈ।
ਮੰਗਲ ਮਿਸ਼ਨ ਲਈ ਪੀਐੱਸਐੱਲਵੀ ਦੀ ਵਰਤੋਂ ਨਾਲ ਘੱਟ ਲਾਗਤ ਵਾਲੀ ਅਸਰਦਾਰ ਰਣਨੀਤੀ ਵਿਕਸਿਤ ਕਰਨ ਵਿੱਚ ਵੀ ਉਨ੍ਹਾਂ ਨੇ ਵੱਡੀ ਭੂਮਿਕਾ ਨਿਭਾਈ ਸੀ।
15 ਫਰਵਰੀ 2017 ਨੂੰ ਪੀਐੱਸਐੱਲਵੀ ਰਾਹੀਂ ਹੀ ਇੱਕੋ ਵਾਰ 104 ਉਪਗ੍ਰਹਿ (ਬੇਬੀ) ਨੂੰ ਸਫ਼ਲ ਤਰੀਕੇ ਨਾਲ ਪੁਲਾੜ ''ਚ ਭੇਜਣ ਦੇ ਪਿੱਛੇ ਵੀ ਸਿਵਨ ਹੀ ਮੁੱਖ ਆਰਕੀਟੈਕਟ ਸਨ।
ਇਹ ਵੀ ਪੜ੍ਹੋ
- ਚੰਦਰਯਾਨ-2 ਨਾਲ ਸੰਪਰਕ ਟੁੱਟਣ ’ਤੇ ਪਾਕਿਸਤਾਨ ਨੇ ਕੀ ਕਿਹਾ
- ਮਸ਼ਹੂਰ ਚਿਹਰਿਆਂ ਬਿਨਾ ਆਮ ਆਦਮੀ ਪਾਰਟੀ ਕਿੰਨਾ ਕਮਾਲ ਕਰ ਸਕੇਗੀ
- ''ਰਾਮ ਸੀਆ ਕੇ ਲਵ-ਕੁਸ਼'' ਸੀਰੀਅਲ ਪੰਜਾਬ ''ਚ ਬੈਨ
ਇੱਕ ਟੀਵੀ ਇੰਟਰਵਿਊ ''ਚ ਸਿਵਨ ਨੇ ਬੇਬੀ ਉਪਗ੍ਰਹਿ ਬਾਰੇ ਦੱਸਿਆ ਸੀ ਕਿ ਇਹ ਇਸਰੋ ਦੀ ਬਹੁਤ ਵੱਡੀ ਸਫ਼ਲਤਾ ਹੈ ਅਤੇ ਇੱਕੋ ਵੇਲੇ 100 ਤੋਂ ਵੱਧ ਉਪਗ੍ਰਹਿ ਭੇਜਣ ਵਾਲਾ ਭਾਰਤ ਪਹਿਲਾ ਦੇਸ ਬਣ ਗਿਆ।
ਆਮ ਲੋਕਾਂ ਦੀ ਜ਼ਿੰਦਗੀ ''ਚ ਪੁਲਾੜ
ਉਨ੍ਹਾਂ ਦੀ ਅਗਵਾਈ ਵਿੱਚ ਲਿਥੀਅਮ ਬੈਟਰੀ ਵੀ ਬਣਾਈ ਗਈ, ਜਿਸ ਨੂੰ ਇਲੈਕਟ੍ਰਾਨਿਕ ਗੱਡੀਆਂ ''ਚ ਵਰਤਿਆ ਜਾਂਦਾ ਹੈ।
ਖ਼ੁਦ ਸਿਵਨ ਕਹਿੰਦੇ ਹਨ ਕਿ ਇਸਰੋ ਦਾ ਮੁੱਖ ਉਦੇਸ਼ ''ਆਮ ਜ਼ਿੰਦਗੀ ਵਿੱਚ ਪੁਲਾੜ ਵਿਗਿਆਨ ਦਾ ਇਸਤੇਮਾਲ'' ਹੈ।
ਉਹ ਦੱਸਦੇ ਹਨ ਕਿ ਇਸਰੋ ਰਾਕਟ ਨੂੰ ਪੁਲਾੜ ਵਿੱਚ ਭੇਜਣ ਵਾਲੀ ਤਕਨੀਕ ਨੂੰ ਉਦਯੋਗ ਨਾਲ ਜੋੜ ਦੀ ਦਿਸ਼ਾ ''ਚ ਵੀ ਕੰਮ ਰਹੇ ਹਾਂ।
ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਇਸਰੋ ਨੇ 300 ਤੋਂ 400 ਤਕਨੀਕ ਇੰਡਸਟਰੀ ਨੂੰ ਟਰਾਂਸਪਰ ਕੀਤਾ ਹੈ।
ਮੈਡੀਕਲ ਉਪਕਰਨਾਂ ਦੇ ਵਿਕਾਸ ਖੇਤਰ ਵਿੱਚ ਵੀ ਉਨ੍ਹਾਂ ਨੇ ਕਈ ਕੰਮ ਕੀਤੇ ਹਨ। ਬਿਹਤਰ ਮਾਈਕ੍ਰੋਪ੍ਰੋਸੈਸਰ ਕੰਟ੍ਰੋਲ ਨਕਲੀ ਅੰਗ ਅਤੇ ਨਕਲੀ ਦਿਲ ਦਾ ਪੰਪ ਜਿਸ ਨੂੰ ਵਾਮ ਵੈਂਟ੍ਰੀਕਲ ਅਸਿਸਟ ਡਿਵਾਇਸ ਕਿਹਾ ਜਾਂਦਾ ਹੈ, ਉਸ ਨੂੰ ਫੀਲਡ ਟ੍ਰਾਇਲ ਲਈ ਤਿਆਰ ਕੀਤਾ ਗਿਆ ਹੈ।
ਸਿਵਨ ਉਸ ਟੀਮ ਦੇ ਮੁਖੀ ਰਹੇ ਹਨ, ਜਿਸ ਨੇ ਸਿਕਸ ਡੀ ਸਿਮਿਊਲੇਸ਼ ਸਾਫਟਵੇਅਰ ''ਸਿਤਾਰਾ'' ਬਣਾਈ ਹੈ ਜੋ ਇਸਰੋ ਦਾ ਸਾਰੇ ਲਾਂਚ ਵਿੱਚ ਅਹਿਮ ਕਿਰਦਾਰ ਨਿਭਾਉਂਦਾ ਹੈ।
ਉਨ੍ਹਾਂ ਨੇ ਇੱਕ ਅਜਿਹੀ ਰਣਨੀਤੀ ਦਾ ਵਿਕਾਸ ਕੀਤਾ ਹੈ, ਜਿਸ ਨੇ ਮੌਸਮ ਦਾ ਪਹਿਲਾਂ ਤੋਂ ਅੰਦਾਜ਼ਾ ਅਤੇ ਹਵਾ ਦੀ ਗਤੀ ਦੀ ਸਥਿਤੀ ਨੂੰ ਦੇਖਦਿਆਂ ਹੋਇਆ ਕਿਸੇ ਵੀ ਮੌਸਮ ''ਚ ਅਤੇ ਸਾਲ ਦੇ ਕਿਸੇ ਵੀ ਦਿਨ ਰਾਕਟ ਨੂੰ ਲਾਂਚ ਕਰਨਾ ਸੰਭਵ ਕੀਤਾ ਹੈ।
ਪੀਐੱਸਐੱਲਵੀ ਨੂੰ ਤਾਕਤਵਰ ਬਣਾਉਣ ''ਚ ਯੋਗਦਾਨ
ਜਦੋਂ ਸਿਵਨ 1982 ''ਚ ਇਸਰੋ ਆਏ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਪੀਐੱਸਐੱਲਵੀ ਯੋਜਨਾ ''ਤੇ ਕੰਮ ਕੀਤਾ।
ਉਨ੍ਹਾਂ ਐਂਡ ਟੂ ਐਂਡ ਮਿਸ਼ਨ, ਮਿਸ਼ਨ ਡਿਜ਼ਾਇਨ, ਮਿਸ਼ਨ ਇੰਟੀਗ੍ਰੇਸ਼ਨ ਐਂਡ ਐਨਾਲੀਸਿਸ ''ਚ ਕਾਫੀ ਯੋਗਦਾਨ ਪਾਇਆ ਹੈ।
ਉਨ੍ਹਾਂ ਦੀਆਂ ਰਣਨੀਤੀਆਂ ਦਾ ਇੱਕ ਵੱਡਾ ਯੋਗਦਾਨ ਪੀਐੱਸਐੱਲਵੀ ਨੂੰ ਤਾਕਤਵਰ ਬਣਾਉਣ ਵਿੱਚ ਰਿਹਾ ਹੈ। ਇਸ ਨੇ ਉਸਰੋ ਦੇ ਹੋਰ ਲਾਂਚ ਵ੍ਹੀਕਲਾਂ, ਆਰਐੱਲਵੀ-ਟੀਡੀ ਸਣੇ ਜੀਐੱਸਐੱਲਵੀ ਐੱਮਕੇ II, ਐੱਮਕੇ III ਨੂੰ ਇੱਕ ਆਧਾਰ ਦਿੱਤਾ ਹੈ।
ਬਚਪਨ ਤੰਗੀ ''ਚ ਬੀਤਿਆ
ਪਰਿਵਾਰ ਦੇ ਪਹਿਲੇ ਗ੍ਰੈਜੂਏਟ ਅਤੇ ਪਹਿਲੇ ਇੰਜੀਨੀਅਰ ਤੋਂ ਹੁੰਦਿਆ ਹੋਇਆ ਇਸਰੋ ਮੁਖੀ ਬਣਨ ਵਾਲੇ ਕੇ ਸਿਵਨ ਦਾ ਜਨਮ 14 ਅਪ੍ਰੈਲ 1957 ਨੂੰ ਤਮਿਲਨਾਡੂ ਦੇ ਕੰਨਿਆਕੁਮਾਰੀ ਜ਼ਿਲ੍ਹੇ ਵਿੱਚ ਇੱਕ ਕਿਸਾਨ ਪਰਿਵਾਰ ''ਚ ਹੋਇਆ ਸੀ।
ਅੰਗਰੇਜ਼ੀ ਅਖ਼ਬਾਰ ਟਾਈਮਜ਼ ਆਫ ਇੰਡੀਆ ਦੇ ਇੱਕ ਇੰਟਰਵਿਊ ਮੁਤਾਬਕ ਪੈਸਿਆਂ ਦੀ ਤੰਗੀ ਕਾਰਨ ਸਿਵਨ ਦੇ ਛੋਟਾ ਭੈਣ-ਭਰਾ ਉੱਚ ਸਿੱਖਿਆ ਹਾਸਿਲ ਨਹੀਂ ਕਰ ਸਕੇ।
ਅੱਜ ਸਿਵਨ ਨੂੰ ਏਅਰੋਸਪੇਸ ਇੰਜੀਨੀਅਰਿੰਗ, ਸਪੇਸ ਟਰਾਂਸਪੋਰਟੇਸ਼ਨ ਸਿਸਟਮ ਇੰਜੀਨੀਅਰਿੰਗ, ਲਾਂਚ ਵ੍ਹੀਕਲ ਅਤੇ ਮਿਸ਼ਨ ਡਿਜ਼ਾਇਨ, ਕੰਟਰੋਲ ਅਤੇ ਗਾਈਡੈਂਸ ਡਿਜ਼ਇਨ, ਮਿਸ਼ ਦੇ ਸਾਫਟਵੇਅਰ ਡਿਜ਼ਾਇਨ, ਮਿਸ਼ ਦੇ ਵੱਖ-ਵੱਖ ਪਰੀਖਣਾਂ ਦੇ ਨਤੀਜਿਆਂ ਦੇ ਸੁਮੇਲ, ਏਅਰੋਸਪੇਸ ਨਾਲ ਜੁੜੇ ਕਿਸੇ ਪ੍ਰਯੋਗ ਦੀ ਸਾਰੀ ਪ੍ਰਕਿਰਿਆ ਤਿਆਰ ਕਰਨ, ਇਸ ਦੇ ਵਿਸ਼ਲੇਸ਼ਣ ਅਤੇ ਉਡਾਣ ਪ੍ਰਣਾਲੀਆਂ ਦੇ ਪੁਸ਼ਟੀਕਰਨ ਵਿੱਚ ਮਾਹਿਰਤਾ ਹਾਸਿਲ ਹੈ।
ਪੱਤਰਕਾਰ ਪੱਲਵ ਬਾਗਲਾ ਦੇ ਨਾਲ ਇੱਕ ਇੰਟਰਵਿਊ ਵਿੱਚ ਸਿਵਨ ਨੇ ਦੱਸਿਆ ਕਿ ਉਨ੍ਹਾਂ ਦੀ ਸ਼ੁਰੂਆਤੀ ਸਿੱਖਿਆ ਮੇਲਾ ਸਰਾਕਲਾਵਿੱਲਾਈ ਪਿੰਡ ਦੇ ਸਰਕਾਰੀ ਸਕੂਲ ਵਿੱਚ ਤਮਿਲ ਮਾਧਿਅਮ ਨਾਲ ਹੋਈ।
ਉਨ੍ਹਾਂ ਨੇ ਹਾਈ ਸਕੂਲ ਦੀ ਪੜ੍ਹਾਈ ਵੀ ਤਮਿਲ ਮਾਧਿਅਮ ਨਾਲ ਹੀ ਕੀਤੀ ਸੀ। ਸਕੂਲੀ ਸਿੱਖਿਆ ਦੌਰਾਨ ਉਹ ਖੇਤੀ ਵਿੱਚ ਆਪਣੇ ਪਿਤਾ ਦੀ ਮਦਦ ਕਰਦੇ ਸਨ।
ਇਹ ਵੀ ਪੜ੍ਹੋ-
- ਚੰਦਰਯਾਨ-2 ਮਿਸ਼ਨ ਦੀ ਕਮਾਨ ਸੰਭਾਲਣ ਵਾਲੀਆਂ ਔਰਤਾਂ ਨੂੰ ਮਿਲੋ
- ਬੈਲਗੱਡੀ ''ਤੇ ਸੈਟੇਲਾਈਟ, ਕੀ ਗਾਂਧੀ ਪਰਿਵਾਰ ਦਾ ਦੋਸ਼
- ਚੰਦਰਯਾਨ-2: ਸੰਪਰਕ ਟੁੱਟਣ ਦੇ ਇਹ ਸੰਭਾਵੀ ਕਾਰਨ ਹੋ ਸਕਦੇ ਹਨ
ਬਾਅਦ ਵਿੱਚ ਉਨ੍ਹਾਂ ਨੇ 1977 ਵਿੱਚ ਗਣਿਤ ''ਚ ਮਦੁਰੈ ਯੂਨੀਵਰਿਸਟੀ ''ਤੋਂ ਬੀਏ ਕੀਤੀ। ਇਸ ਦੇ ਨਾਲ ਹੀ ਉਹ ਆਪਣੇ ਪਰਿਵਾਰ ਦੇ ਪਹਿਲੇ ਗ੍ਰੈਜੂਏਟ ਬਣੇ।
ਇਸੇ ਪ੍ਰੀਖਿਆ ਵਿੱਚ ਜਦੋਂ ਉਨ੍ਹਾਂ ਨੇ 100 ਫੀਸਦ ਨੰਬਰ ਲਏ ਤਾਂ ਜਾ ਕੇ ਸਿਵਨ ਦੇ ਪਿਤਾ ਨੇ ਉਨ੍ਹਾਂ ਨੂੰ ਉੱਚ ਸਿੱਖਿਆ ਦੀ ਇਜਾਜ਼ਤ ਦਿੱਤੀ ਸੀ।
ਵਿਗਿਆਨੀ ਬਣਨ ਦਾ ਸਫ਼ਰ
ਇਸ ਤੋਂ ਬਾਅਦ ਸਿਵਨ ਨੇ 1980 ਵਿੱਚ ਮਦਰਾਸ ਇੰਸਚੀਟਿਊਟ ਆਫ ਟੈਕਨਾਲਾਜੀ ਤੋਂ ਏਅਰੋਨਾਟਿਕਸ ''ਚ ਇੰਜੀਨੀਅਰਿੰਗ ਕੀਤੀ।
ਇਸ ਦੇ ਦੋ ਸਾਲ ਬਾਅਦ ਬੰਗਲੁਰੂ ਦੇ ਭਾਰਤੀ ਵਿਗਿਆਨ ਸੰਸਥਾਨ (ਆਈਆਈਐੱਸਸੀ) ਨਾਲ ਉਨ੍ਹਾਂ ਨੇ ਏਅਰੋਸਪੇਸ ਵਿੱਚ ਬੀਏ ਕੀਤੀ ਅਤੇ ਇਸੇ ਸਾਲ ਇਸਰੋ ਨਾਲ ਵੀ ਜੁੜ ਗਏ।
ਫਿਰ 2007 ਵਿੱਚ ਏਅਰੋਸਪੇਸ ਇੰਜੀਨੀਅਰਿੰਗ ਵਿੱਚ ਆਈਆਈਟੀ ਬੰਬੇ ਤੋਂ ਆਪਣੀ ਪੀਐੱਚਡੀ ਪੂਰੀ ਕੀਤੀ।
ਭਾਰਤੀ ਸਪੇਸ ਰਿਸਰਚ ਸੈਂਟਰ (ਇਸਰੋ) ਵਿੱਚ ਵੀਐੱਸਐੱਲਵੀ, ਐਲਪੀਐੱਸਸੀ ਦੇ ਨਿਰਦੇਸ਼ਕ, ਜੀਐੱਸਐੱਲਵੀ ਦੇ ਪ੍ਰੋਜੈਕਟ ਡਾਇਰੈਕਟਰ, ਸਪੇਸ਼ ਕਮਿਸ਼ਨ ਦੇ ਮੈਂਬਰ ਅਤੇ ਇਸਰੋ ਪਰਿਸ਼ਦ ਦੇ ਉੱਪ ਪ੍ਰਧਾਨ ਵਰਗੇ ਮਹੱਤਵਪੂਰਨ ਅਹੁਦਿਆਂ ਤੋਂ ਨਿਕਲਦੇ ਹੋਏ ਸਿਵਨ 2018 ਵਿੱਚ ਇਸਰੋ ਮੁਖੀ ਬਣੇ।
https://twitter.com/ANI/status/1164488927174189056
ਡਾਕਟਰ ਕਲਾਮ ਸਣੇ ਕਈ ਪੁਰਸਕਾਰ
ਡਾਕਟਰ ਸਿਵਨ ਨੂੰ 2007 ਵਿੱਚ ਇਸਰੋ ਮੈਰਿਚ ਐਵਾਰਡ, 2011 ਵਿੱਚ ਡਾ ਬਿਰੇਨ ਰਾਇ ਸਪੇਸ ਸਾਇਸ ਐਂਡ ਡਿਜ਼ਾਇਨ ਐਵਾਰਡ, 2016 ਵਿੱਚ ਇਸਰੋ ਐਵਾਰਡ ਫਾਰ ਆਊਂਟਸਟੈਂਡਿੰਗ ਅਚੀਵਮੈਂਟ ਸਣੇ ਕਈ ਪੁਰਸਕਾਰਾਂ ਅਤੇ ਕਈ ਯੂਨੀਵਰਸਿਟੀਆਂ ਤੋਂ ਡਾਕਟਰ ਆਫ ਸਾਇਸ ਨਾਲ ਵੀ ਨਿਵਾਜ਼ਿਆ ਗਿਆ ਹੈ।
ਕਈ ਪ੍ਰਸਿੱਧ ਜਰਨਲਾਂ ਵਿੱਚ ਸਾਇੰਸ ''ਤੇ ਉਨ੍ਹਾਂ ਦੇ ਕਈ ਪੇਪਰ ਛਪੇ ਹਨ।
ਪੁਲਾੜ ਆਵਾਜਾਈ ਪ੍ਰਣਾਲੀ ਡਿਜ਼ਾਇਨ ਅਤੇ ਨਿਰਮਾਣ ਦੇ ਸਾਰੇ ਖੇਤਰਾਂ ''ਚ ਆਪਣੇ ਤਜੁਰਬਿਆਂ ਦੇ ਆਧਾਰ ''ਤੇ 2015 ਵਿੱਚ ''ਇੰਟੀਗ੍ਰੇਟੇਡ ਡਿਜ਼ਾਇਨ ਫਾਰ ਸਪੇਸ ਟਰਾਂਸਪੋਰਟੇਸ਼ਨ ਸਿਸਟਮ'' ਨਾਮ ਦੀ ਉਨ੍ਹਾਂ ਦੀ ਕਿਤਾਬ ਵੀ ਪ੍ਰਕਾਸ਼ਿਤ ਹੋਈ ਹੈ।
ਵਿਗਿਆਨ ਅਤੇ ਤਕਨੀਕ ਦੇ ਖੇਤਰ ਵਿੱਚ ਡਾਕਟਰ ਕੇ ਸਿਵਨ ਦੇ ਯੋਗਦਾਨ ਲਈ ਬੀਤੇ ਮਹੀਨੇ ਤਮਿਲਨਾਡੂ ਸਰਕਾਰ ਨੇ ਉਨ੍ਹਾਂ ਨੂੰ ਡਾ. ਕਲਾਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ।
ਇਹ ਪੁਰਸਕਾਰ ਵਿਗਿਆਨਕ ਵਿਕਾਸ, ਮਨੁੱਖਤਾ ਅਤੇ ਵਿਦਿਆਰਥੀ ਭਲਾਈ ਨੂੰ ਵਧਾਵਾ ਦੇਣ ਲਈ ਦਿੱਤਾ ਜਾਂਦਾ ਹੈ।
15 ਜੁਲਾਈ ਨੂੰ ਜਦੋਂ ਚੰਦਰਯਾਨ-2 ਦੇ ਲਾਂਚ ਤੋਂ ਪਹਿਲਾ ਜੀਐੱਸਐੱਲਵੀ ਐਮਕੇ- III ਵਿੱਚ ਕੁਝ ਸਮੱਸਿਆ ਆਈ ਤਾਂ ਸਿਵਨ ਨੇ ਵਿਗਿਆਨੀਆਂ ਦੀ ਟੀਮ ਦੇ ਨਾਲ ਇਸ ਨੂੰ ਮਹਿਜ 24 ਘੰਟਿਆਂ ਵਿੱਚ ਦਰੁੱਸਤ ਕਰ ਦਿੱਤਾ।
ਇਸ ਕਾਰਨ ਚੰਦਰਯਾਨ-2 ਨੂੰ ਤੈਅ ਸਮੇਂ ''ਤੇ ਮਿਸ਼ਨ ''ਤੇ ਭੇਜਿਆ ਜਾ ਸਕਿਆ।
ਇਹ ਵੀ ਪੜ੍ਹੋ-
- ਚੰਦਰਯਾਨ-2 ਨਾਲ ਸੰਪਰਕ ਟੁੱਟਣ ’ਤੇ ਪਾਕਿਸਤਾਨ ਨੇ ਕੀ ਕਿਹਾ
- ਇਸਰੋ ਕਿਵੇਂ ਕਰ ਰਿਹਾ ਹੈ ਚੰਨ ’ਤੇ ਮਨੁੱਖੀ ਵਸੇਬੇ ਦੀ ਤਿਆਰੀ
- ਚੰਦਰਯਾਨ-2 ‘ਚ ਆਮ ਆਦਮੀ ਨੂੰ ਕਿਉਂ ਹੋਣੀ ਚਾਹੀਦੀ ਹੈ ਦਿਲਚਸਪੀ
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=pgjmWpvATXM
https://www.youtube.com/watch?v=kHWrsPE6t0A
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)