ਚੰਦਰਯਾਨ-2 ਦਾ 47 ਦਿਨਾਂ ਦਾ ਸਫ਼ਰ ਆਖ਼ਿਰੀ ਪਲਾਂ ਵਿੱਚ ਕਿਉਂ ਅਧੂਰਾ ਰਹਿ ਗਿਆ

Saturday, Sep 07, 2019 - 05:46 PM (IST)

ਚੰਦਰਯਾਨ-2 ਦਾ 47 ਦਿਨਾਂ ਦਾ ਸਫ਼ਰ ਆਖ਼ਿਰੀ ਪਲਾਂ ਵਿੱਚ ਕਿਉਂ ਅਧੂਰਾ ਰਹਿ ਗਿਆ
ਚੰਦਰਯਾਨ-2, Chandrayaan 2
Getty Images

ਭਾਰਤ ਸ਼ੁੱਕਰਵਾਰ ਦੀ ਰਾਤ ਨੂੰ ਇਤਿਹਾਸ ਰਚਣ ਤੋਂ ਦੋ ਕਦਮ ਪਿੱਛੇ ਰਹਿ ਗਿਆ। ਜੇ ਸਭ ਕੁਝ ਠੀਕ ਹੁੰਦਾ ਤਾਂ ਭਾਰਤ ਪਹਿਲਾ ਦੇਸ ਬਣ ਜਾਂਦਾ ਜਿਸ ਦਾ ਪੁਲਾੜੀ ਵਾਹਨ ਚੰਦਰਮਾ ਦੀ ਜ਼ਮੀਨ ਦੇ ਦੱਖਣੀ ਧਰੁਵ ਦੇ ਨੇੜੇ ਪਹੁੰਚਿਆ ਹੁੰਦਾ।

ਇਸ ਤੋਂ ਪਹਿਲਾਂ ਅਮਰੀਕਾ, ਰੂਸ ਅਤੇ ਚੀਨ ਨੇ ਚੰਦਰਮਾ ਦੀ ਸਤਹਿ ''ਤੇ ਸਾਫ਼ਟ ਲੈਂਡਿੰਗ ਕੀਤੀ ਸੀ ਪਰ ਦੱਖਣੀ ਧਰੁਵ ''ਤੇ ਨਹੀਂ। ਇਹ ਕਿਹਾ ਜਾ ਰਿਹਾ ਹੈ ਕਿ ਦੱਖਣੀ ਧਰੁਵ ਵੱਲ ਜਾਣਾ ਬਹੁਤ ਗੁੰਝਲਦਾਰ ਸੀ, ਇਸ ਲਈ ਚੰਦਰਮਾ ਦੀ ਸਤਹਿ ਤੋਂ ਵੀ ਭਾਰਤ ਦਾ ਚੰਦਰਮਾ ਮਿਸ਼ਨ 2.1 ਕਿਲੋਮੀਟਰ ਦੂਰ ਰਹਿ ਗਿਆ।

ਸ਼ੁੱਕਰਵਾਰ ਦੀ ਰਾਤ ਚੰਦਰਯਾਨ-2 ਚੰਨ ਦੀ ਸਤਹਿ ''ਤੇ ਬਸ ਉਤਰਨ ਹੀ ਵਾਲਾ ਸੀ ਕਿ ਲੈਂਡਰ ਵਿਕਰਮ ਨਾਲ ਸੰਪਰਕ ਟੁੱਟ ਗਿਆ। ਸੰਪਰਕ ਟੁੱਟਣ ਤੋਂ ਪਹਿਲਾਂ ਚੰਨ ਦੀ ਸਤਹਿ ਤੋਂ ਦੂਰੀ ਸਿਰਫ਼ 2.1 ਕਿਲੋਮੀਟਰ ਬਚੀ ਸੀ।

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਮੋਦੀ ਵੀ ਇਸ ਇਤਿਹਾਸਕ ਪਲ ਦਾ ਗਵਾਹ ਬਣਨ ਲਈ ਇਸਰੋ ਦਫ਼ਤਰ ਬੈਂਗਲੁਰੂ ਪਹੁੰਚੇ ਸਨ ਪਰ ਆਖਿਰੀ ਪਲ ਵਿੱਚ ਚੰਦਰਯਾਨ-2 ਦਾ 47 ਦਿਨਾਂ ਦਾ ਸਫ਼ਰ ਅਧੂਰਾ ਰਹਿ ਗਿਆ।

https://twitter.com/isro/status/1170086810006900736

ਕੀ ਇਸਰੋ ਦੀ ਇਹ ਹਾਰ ਹੈ ਜਾਂ ਇਸ ਹਾਰ ਵਿੱਚ ਜਿਤ ਲੁਕੀ ਹੋਈ ਹੈ?

ਆਖਿਰ ਚੰਦਰਯਾਨ-2 ਦਾ 47 ਦਿਨਾਂ ਦਾ ਸਫ਼ਰ ਆਖ਼ਿਰੀ ਪਲਾਂ ਵਿੱਚ ਕਿਉਂ ਅਧੂਰਾ ਰਹਿ ਗਿਆ? ਕੀ ਕੋਈ ਤਕਨੀਕੀ ਖਾਮੀ ਸੀ?

ਇਨ੍ਹਾਂ ਸਾਰੇ ਸਵਾਲਾਂ ਨੂੰ ਬੀਬੀਸੀ ਪੱਤਰਕਾਰ ਰਜਨੀਸ਼ ਕੁਮਾਰ ਨੇ ਵਿਗਿਆਨ ਦੇ ਮਸ਼ਹੂਰ ਪੱਤਰਕਾਰ ਪੱਲਵ ਬਾਗਲਾ ਦੇ ਸਾਹਮਣੇ ਰੱਖਿਆ। ਪੱਲਵ ਬਾਗਲਾ ਦੇ ਹੀ ਸ਼ਬਦਾਂ ਵਿੱਚ ਪੜ੍ਹੋ ਸਾਰੇ ਜਵਾਬ।

https://www.youtube.com/watch?v=woBB6ocJE-U

ਆਖਰੀ ਪਲਾਂ ਵਿਚ ਵਿਕਰਮ ਲੈਂਡਰ ਦਾ ਗਰਾਉਂਡ ਸਟੇਸ਼ਨ ਨਾਲ ਸੰਪਰਕ ਟੁੱਟ ਗਿਆ। ਇਸਰੋ ਦੇ ਚੇਅਰਮੈਨ ਡਾ. ਕੇ ਸਿਵਾਨ ਨੇ ਕਿਹਾ ਕਿ ਜਦੋਂ ਇਸਰੋ ਦਾ ਵਿਕਰਮ ਲੈਂਡਰ ਚੰਦਰਮਾ ਦੀ ਸਤਹਿ ਤੋਂ 2.1 ਕਿਲੋਮੀਟਰ ਦੂਰ ਸੀ ਤਾਂ ਗਰਾਉਂਡ ਸਟੇਸ਼ਨ ਨਾਲ ਸੰਪਰਕ ਖ਼ਤਮ ਹੋ ਗਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੇ ਕੰਟਰੋਲ ਰੂਮ ਤੋਂ ਵਿਗਿਆਨੀਆਂ ਨਾਲ ਗੱਲਬਾਤ ਕੀਤੀ ਅਤੇ ਫ਼ਿਰ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਕਿਤੇ-ਨਾ-ਕਿਤੇ ਚੰਦਰਯਾਨ -2 ਦਾ ਵਿਕਰਮ ਲੈਂਡਰ ਚੰਦਰਮਾ ਦੀ ਸਤਹਿ ''ਤੇ ਉਤਰਨ ਲਈ ਕਾਹਲੀ ਕਰ ਰਿਹਾ ਸੀ। ਆਖ਼ਰੀ ਪਲਾਂ ਵਿੱਚ ਕਿਤੇ ਕੁਝ ਖ਼ਰਾਬੀ ਹੋ ਗਈ ਹੈ ਜੋ ਪੂਰੀ ਸਫ਼ਲਤਾ ਨਹੀਂ ਮਿਲ ਸਕੀ।

ਇਸਰੋ
Getty Images

ਵਿਕਰਮ ਲੈਂਡਰ ਤੋਂ ਭਲੇ ਹੀ ਨਿਰਾਸ਼ਾ ਮਿਲੀ ਹੈ ਪਰ ਇਹ ਮਿਸ਼ਨ ਨਾਕਾਮ ਨਹੀਂ ਰਿਹਾ ਹੈ ਕਿਉਂਕਿ ਚੰਦਰਯਾਨ-2 ਦਾ ਆਰਬਿਟਰ ਚੰਨ ਦੀ ਕਲਾਸ ਵਿੱਚ ਆਪਣਾ ਕੰਮ ਕਰ ਰਿਹਾ ਹੈ। ਇਸ ਆਰਬਿਟਰ ਵਿੱਚ ਕਈ ਵਿਗਿਆਨਕ ਉਪਕਰਨ ਹਨ ਅਤੇ ਚੰਗੇ ਤਰੀਕੇ ਨਾਲ ਕੰਮ ਕਰ ਰਹੇ ਹਨ। ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਦਾ ਪ੍ਰਯੋਗ ਸੀ ਅਤੇ ਇਸ ਵਿੱਚ ਜ਼ਰੂਰ ਝਟਕਾ ਲੱਗਿਆ ਹੈ।

ਇਸ ਹਾਰ ਵਿੱਚ ਜਿੱਤ ਵੀ ਹੈ। ਆਰਬਿਟਰ ਭਾਰਤ ਨੇ ਪਹਿਲਾਂ ਵੀ ਪਹੁੰਚਾਇਆ ਸੀ ਪਰ ਇਸ ਵਾਰੀ ਦਾ ਆਰਬਿਟਰ ਜ਼ਿਆਦਾ ਆਧੁਨਿਕ ਹੈ। ਚੰਦਰਯਾਨ-1 ਦੇ ਆਰਬਿਟਰ ਤੋਂ ਚੰਦਰਯਾਨ-2 ਦਾ ਆਰਬਿਟਰ ਵਧੇਰੇ ਸਾਈਂਟਿਫਿਕ ਤੇ ਉਪਕਰਨਾਂ ਨਾਲ ਲੈੱਸ ਹੈ।

ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਦਾ ਤਜਰਬਾ ਭਾਰਤ ਲਈ ਪਹਿਲੀ ਵਾਰ ਸੀ ਅਤੇ ਡਾ. ਸਿਵਾਨ ਨੇ ਕਿਹਾ ਵੀ ਸੀ ਕਿ ਇਸ ਦੇ ਆਖ਼ਰੀ 15 ਮਿੰਟ ਦਹਿਸ਼ਤ ਵਾਲੇ ਹੋਣਗੇ। ਇਹ ਇੱਕ ਪ੍ਰਯੋਗ ਸੀ ਅਤੇ ਇਸ ਵਿੱਚ ਝਟਕਾ ਲੱਗਿਆ ਹੈ। ਜ਼ਾਹਿਰ ਹੈ ਹਰ ਪ੍ਰਯੋਗ ਸਫ਼ਲ ਨਹੀਂ ਹੁੰਦਾ।

ਇਸਰੋ
Getty Images

ਜਿਵੇਂ ਕਿ ਮੇਰਾ ਅਨੁਮਾਨ ਹੈ, ਸ਼ੁੱਕਰਵਾਰ ਰਾਤ ਨੂੰ 1.40 ਵਜੇ, ਵਿਕਰਮ ਲੈਂਡਰ ਨੇ ਚੰਦਰਮਾ ਦੀ ਸਤਹਿ ''ਤੇ ਉਤਰਨਾ ਸ਼ੁਰੂ ਕੀਤਾ ਸੀ ਅਤੇ ਤਕਰੀਬਨ 2.51 ਦੇ ਨੇੜੇ-ਤੇੜੇ ਸੰਪਰਕ ਟੁੱਟ ਗਿਆ। ਇਹ ਸੱਚ ਹੈ ਕਿ ਕੋਈ ਵੀ ਰੋਬੋਟਿਕ ਲੈਂਡਰ ਚੰਦਰਮਾ ਦੀ ਸਤਹਿ ਦੇ ਦੱਖਣੀ ਧਰੁਵ ''ਤੇ ਨਹੀਂ ਉਤਰਿਆ ਹੈ।

ਪਰ ਇਸਰੋ ਦੇ ਚੇਅਰਮੈਨ ਡਾ. ਕੇ ਸਿਵਾਨ ਨੇ ਮੈਨੂੰ ਦੱਸਿਆ ਸੀ ਕਿ ਚਾਹੇ ਦੱਖਣੀ ਧਰੁਵ ''ਤੇ ਉਤਰਨਾ ਹੋਵੇ ਜਾਂ ਇਕਵੋਟੇਰਿਲ ਜਹਾਜ਼ ''ਤੇ ਜਾਂ ਨਾਰਦਰਨ ਵਿਚ ਉਤਰਨਾ ਹੋਵੇ ਸਭ ਵਿੱਚ ਇੱਕੋ ਹੀ ਮੁਸ਼ਕਿਲ ਹੈ। ਇਸਰੋ ਦੇ ਚੇਅਰਮੈਨ ਨੇ ਸਪੱਸ਼ਟ ਤੌਰ ''ਤੇ ਕਿਹਾ ਸੀ ਕਿ ਭਾਵੇਂ ਦੱਖਣੀ ਧਰੁਵ ਹੋਵੇ ਜਾਂ ਕੋਈ ਹੋਰ ਧਰੁਵ, ਸਾਰਿਆਂ ਵਿੱਚ ਓਨੀਆਂ ਹੀ ਚੁਣੌਤੀਆਂ ਸਨ।

ਇਹ ਬਿਲਕੁਲ ਸਹੀ ਗੱਲ ਹੈ ਕਿ ਚੰਦਰਯਾਨ-2 ਨੂੰ ਬਿਲਕੁਲ ਨਵੀਂ ਥਾਂ ''ਤੇ ਭੇਜਿਆ ਗਿਆ ਸੀ ਤਾਂ ਕਿ ਨਵੀਆਂ ਚੀਜ਼ਾਂ ਸਾਹਮਣੇ ਆਉਣ। ਪੁਰਾਣੀ ਥਾਂ ''ਤੇ ਜਾਣ ਦਾ ਕੋਈ ਫਾਇਦਾ ਨਹੀਂ ਸੀ ਇਸ ਲਈ ਨਵੀਂ ਥਾਂ ਚੁਣੀ ਗਈ ਸੀ।

ਆਰਬਿਟਰ ਤਾਂ ਕੰਮ ਕਰ ਰਿਹਾ ਹੈ। ਚੰਨ ''ਤੇ ਪਾਣੀ ਦੀ ਖੋਜ ਭਾਰਤ ਦਾ ਮੁੱਖ ਟੀਚਾ ਸੀ ਅਤੇ ਉਹ ਕੰਮ ਆਰਬਿਟਰ ਕਰ ਰਿਹਾ ਹੈ। ਭਵਿੱਖ ਵਿਚ ਇਸ ਦਾ ਡਾਟਾ ਜ਼ਰੂਰ ਆਏਗਾ।

ਲੈਂਡਰ ਵਿਕਰਮ ਮੁੱਖ ਰੂਪ ਤੋਂ ਚੰਨ ਦੀ ਸਤਹਿ ''ਤੇ ਜਾ ਕੇ ਉੱਥੋਂ ਦਾ ਵਿਸ਼ਲੇਸ਼ਨ ਕਰਨ ਵਾਲਾ ਸੀ।

ਉਹ ਹੁਣ ਨਹੀਂ ਹੋ ਸਕੇਗਾ। ਉੱਥੋਂ ਦੀ ਚੱਟਾਨ ਦਾ ਵਿਸ਼ਲੇਸ਼ਨ ਕਰਨਾ ਸੀ ਉਹ ਹੁਣ ਨਹੀਂ ਹੋ ਸਕੇਗਾ।

11 ਸਾਲ ਲੱਗੇ ਮਿਸ਼ਨ ਵਿੱਚ

ਵਿਕਰਮ ਅਤੇ ਪ੍ਰਗਿਆਨ ਤੋਂ ਚੰਨ ਦੀ ਸਤਹਿ ਦੀ ਸੈਲਫ਼ੀ ਆਉਂਦੀ ਅਤੇ ਦੁਨੀਆ ਦੇਖਦੀ, ਹੁਣ ਉਹ ਸੰਭਵ ਨਹੀਂ ਹੈ। ਵਿਕਰਮ ਅਤੇ ਪ੍ਰਗਿਆਨ ਇੱਕ-ਦੂਜੇ ਦੀ ਸੈਲਫ਼ੀ ਭੇਜਦੇ, ਹੁਣ ਉਹ ਨਹੀਂ ਹੋ ਸਕੇਗਾ।

ਇਸਰੋ
Getty Images

ਇਹ ਇੱਕ ਸਾਈਂਟਿਫਿਕ ਮਿਸ਼ਨ ਸੀ ਅਤੇ ਇਸ ਨੂੰ ਬਣਨ ਵਿੱਚ 11 ਸਾਲ ਲੱਗੇ ਸਨ। ਇਸ ਦਾ ਆਰਬਿਟਰ ਸਫ਼ਲ ਰਿਹਾ ਅਤੇ ਲੈਂਡਰ, ਰੋਵਰ ਅਸਫ਼ਲ ਰਹੇ। ਇਸ ਨਾਕਾਮਯਾਬੀ ਨਾਲ ਇਸਰੋ ਪਿੱਛੇ ਨਹੀਂ ਜਾਵੇਗਾ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਇਹੀ ਗੱਲ ਦੋਹਰਾਈ ਹੈ। ਇਸਰੋ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰੇਗਾ ਕਿ ਕੀ ਹੋਇਆ ਹੈ, ਉਸ ਤੋਂ ਬਾਅਦ ਅਗਲੇ ਕਦਮ ''ਤੇ ਫੈਸਲਾ ਕਰੇਗਾ।

ਅਮਰੀਕਾ, ਰੂਸ ਅਤੇ ਚੀਨ ਨੂੰ ਚੰਨ ਦੀ ਸਤਹਿ ''ਤੇ ਸਾਫ਼ਟ ਲੈਂਡਿੰਗ ਵਿੱਚ ਸਫ਼ਲਤਾ ਮਿਲੀ ਹੈ।

ਭਾਰਤ ਸ਼ੁੱਕਰਵਾਰ ਦੀ ਰਾਤ ਇਸ ਤੋਂ ਚੂਕ ਗਿਆ। ਸਾਫ਼ਟ ਲੈਂਡਿੰਗ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਕਿਸੇ ਵੀ ਸੈਟੇਲਾਈਟ ਨੂੰ ਕਿਸੇ ਲੈਂਡਰ ਤੋਂ ਸੁਰੱਖਿਅਤ ਉਤਾਰੋ ਅਤੇ ਉਹ ਆਪਣਾ ਕੰਮ ਸਹੀ ਢੰਗ ਨਾਲ ਕਰ ਸਕੇ।

ਇਹ ਵੀ ਪੜ੍ਹੋ:

ਚੰਦਰਯਾਨ-2 ਨੂੰ ਵੀ ਇਸੇ ਤਰ੍ਹਾਂ ਚੰਨ ਦੀ ਸਤਹਿ ਤੇ ਉਤਾਰਨਾ ਸੀ ਪਰ ਆਖਿਰੀ ਪਲਾਂ ਵਿੱਚ ਸੰਭਵ ਨਾ ਹੋ ਸਕਿਆ।

ਦੁਨੀਆਂ ਭਰ ਦੇ 50 ਫੀਸਦ ਤੋਂ ਵੀ ਘੱਟ ਮਿਸ਼ਨ ਹਨ ਜੋ ਸਾਫ਼ਟ ਲੈਂਡਿੰਗ ਵਿੱਚ ਕਾਮਯਾਬ ਰਹੇ ਹਨ। ਜੋ ਵੀ ਪੁਲਾੜ ਵਿਗਿਆਨ ਨੂੰ ਸਮਝਦਾ ਹਨ ਉਹ ਜ਼ਰੂਰ ਭਾਰਤ ਦੀ ਇਸ ਕੋਸ਼ਿਸ਼ ਨੂੰ ਉਤਸ਼ਾਹਿਤ ਕਰਨਗੇ। ਇਸਰੋ ਦਾ ਹੁਣ ਇੱਕ ਵੱਡਾ ਮਿਸ਼ਨ ਗਗਨਯਾਨ ਦਾ ਹੈ ਜਿਸ ਵਿੱਚ ਪੁਲਾੜ ਯਾਤਰੀ ਨੂੰ ਭੇਜਿਆ ਜਾਣਾ ਹੈ।

ਇਹ ਵੀਡੀਓ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=Ev8upsuOMDY

https://www.youtube.com/watch?v=OBXxQ71X7mc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News