ਪੰਜਾਬ ਬਟਾਲਾ ਦੀ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਮਗਰੋਂ ਉੱਠੇ 5 ਸਵਾਲ, ਜਵਾਬ ਕੌਣ ਦੇਵੇਗਾ?

Thursday, Sep 05, 2019 - 06:46 AM (IST)

ਪੰਜਾਬ ਬਟਾਲਾ ਦੀ ਪਟਾਕਾ ਫੈਕਟਰੀ ਵਿੱਚ ਹੋਏ ਧਮਾਕੇ ਮਗਰੋਂ ਉੱਠੇ 5 ਸਵਾਲ, ਜਵਾਬ ਕੌਣ ਦੇਵੇਗਾ?

ਬੁੱਧਵਾਰ ਨੂੰ ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ ਰਿਹਾਇਸ਼ੀ ਇਲਾਕੇ ''ਚ ਚੱਲ ਰਹੀ ਪਟਾਕਾ ਫੈਕਟਰੀ ਵਿੱਚ ਹੋਏ ਜ਼ਬਰਦਸਤ ਧਮਾਕੇ ਕਾਰਨ ਘੱਟੋ-ਘੱਟ 23 ਲੋਕਾਂ ਦੀ ਜਾਨ ਚਲੀ ਗਈ ਅਤੇ ਕਈ ਲੋਕ ਜ਼ਖਮੀ ਹਨ।

ਕੁਝ ਗੰਭੀਰ ਜ਼ਖਮੀਆਂ ਨੂੰ ਇਲਾਜ਼ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ।ਘਟਨਾ ਵਾਲੀ ਥਾਂ ''ਤੇ NDRF ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਬਚਾਏ ਕਾਰਜ ਲਈ ਮੌਜੂਦ ਹਨ।

ਧਮਾਕਾ ਇਨ੍ਹਾਂ ਤੇਜ਼ ਸੀ ਕਿ ਆਲੇ-ਦੁਆਲੇ ਦੇ ਘਰਾਂ ਅਤੇ ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਦੀ ਮਾਲੀ ਮਦਦ ਦੇਣ ਦਾ ਐਲਾਨ ਕਰ ਦਿੱਤਾ ਹੈ।

ਇਸ ਸਾਰੀ ਘਟਨਾ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਗਏ ਹਨ।

ਇਹ ਵੀ ਪੜ੍ਹੋ- ''ਧਮਾਕੇ ਦਾ ਪਤਾ ਲੱਗਿਆ ਤਾਂ ਘਰ ਆਇਆ, ਦੇਖਿਆ ਮਾਤਾ ਦੀ ਮੌਤ ਹੋ ਗਈ ਸੀ''

https://www.youtube.com/watch?v=anX-167IWDE

5 ਸਵਾਲਾਂ ਦੇ ਜਵਾਬ ਕੌਣ ਦੇਵੇਗਾ?

  • ਪਟਾਕਾ ਫੈਕਟਰੀ ਰਿਹਾਇਸ਼ੀ ਇਲਾਕੇ ਵਿੱਚ ਕਿਉਂ ਅਤੇ ਕਿਸਦੇ ਹੁਕਮ ਨਾਲ ਚੱਲ ਰਹੀ ਸੀ?
  • ਧਮਾਕੇ ਵਾਲੀ ਥਾਂ ਤੋਂ ਕੁਝ ਹੀ ਦੂਰੀ ਤੇ ਇੱਕ ਸਕੂਲ ਹੈ। ਸਕੂਲ ਦੇ ਨੇੜੇ ਅਜਿਹੀ ਫੈਕਟਰੀ ਕਿਉਂ ਚੱਲ ਰਹੀ ਸੀ?
  • ਸਥਾਨਕ ਲੋਕਾਂ ਮੁਤਾਬਕ ਇਸ ਫੈਕਟਰੀ ਦੇ ਖ਼ਤਰਿਆਂ ਬਾਰੇ ਕਈ ਵਾਰ ਸ਼ਿਕਾਇਤ ਕੀਤੀ ਗਈ ਸੀ ਬਾਵਜੂਦ ਇਸਦੇ ਕੋਈ ਕਾਰਵਾਈ ਕਿਉਂ ਨਹੀਂ ਹੋਈ?
  • ਕਿਸੇ ਵੀ ਵੇਲੇ ਜਾਨਲੇਵਾ ਸਾਬਿਤ ਹੋਣ ਵਾਲੀ ਅਜਿਹੀ ਫੈਕਟਰੀ ਨੂੰ ਲਾਈਸੰਸ ਦਿੱਤਾ ਗਿਆ ਸੀ? ਜੇਕਰ ਹਾਂ ਤਾਂ ਕਿਹੜੇ ਨਿਯਮਾਂ ਤਹਿਤ ਇਹ ਆਗਿਆ ਮਿਲੀ ਸੀ?
  • ਇਲਾਕੇ ਸੰਸਦ ਮੈਂਬਰ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਹਨ। ਉਨ੍ਹਾਂ ਘਟਨਾ ਤੋਂ ਬਾਅਦ ਇੱਕ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੀ ਇਸ ਘਟਨਾ ਮਗਰੋਂ ਉਨ੍ਹਾਂ ਨੂੰ ਸ਼ਹਿਰ ਵਿੱਚ ਨਹੀਂ ਪਹੁੰਚਣਾ ਚਾਹੀਦਾ ਸੀ?

ਅੰਮ੍ਰਿਤਸਰ ਤੋ ਬੀਬੀਸੀ ਪੰਜਾਬੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੇ ਦੱਸਿਆ ਕਿ 7 ਜ਼ਖ਼ਮੀ ਗੁਰੂ ਨਾਨਕ ਦੇਵ ਹਸਪਤਾਲ ਲਿਆਂਦੇ ਗਏ।

ਹਸਪਤਾਲ ਦੇ ਸਰਜਰੀ ਯੂਨਿਟ ਦੇ ਇੰਚਾਰਜ ਡਾ ਰਾਕੇਸ਼ ਸ਼ਰਮਾ ਮੁਤਾਬਕ ਉਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਸੀ।

ਉਨ੍ਹਾਂ ਨੇ ਕਿਹਾ ਕਿ ਦੋ ਲੋਕ ਗੰਭੀਰ ਤਰ੍ਹਾਂ ਨਾਲ ਜ਼ਖ਼ਮੀ ਹਨ, ਜਿੰਨਾਂ ''ਚੋਂ ਇੱਕ 70 ਫੀਸਦ ਸੜ ਚੁੱਕਿਆ ਹੈ।

''ਧਮਾਕੇ ਕਾਰਨ ਮੇਰੀ ਮਾਤਾ ਦੀ ਮੌਤ ਹੋ ਗਈ''

ਫੈਕਟਰੀ ਦੇ ਨੇੜੇ ਰਹਿਣ ਵਾਲੇ ਰਮਨ ਨੇ ਦੱਸਿਆ ਕਿ ਜਦੋਂ ਧਮਾਕਾ ਹੋਇਆ ਉਹ ਆਪਣੀ ਦੁਕਾਨ ''ਤੇ ਸਨ। ਘਰ ਆ ਕੇ ਦੇਖਿਆ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ।

ਉਨ੍ਹਾਂ ਨੇ ਦੱਸਿਆ, "ਜਦੋਂ ਮੈਂ ਘਰ ਆ ਕੇ ਦੇਖਿਆ ਤਾਂ ਮੇਰੀ ਮਾਤਾ ਦੀ ਮੌਤ ਹੋਈ ਸੀ। ਫੈਕਟਰੀ ਵਿਚ ਇਸ ਤੋਂ ਪਹਿਲਾਂ ਵੀ ਅਜਿਹਾ ਹਾਦਸਾ ਹੋਇਆ ਸੀ ਤਾਂ ਇਨ੍ਹਾਂ ਖ਼ਿਲਾਫ਼ ਕਾਰਵਾਈ ਹੋਈ ਸੀ। ਫੈਕਟਰੀ ਬਾਰੇ ਪਹਿਲਾਂ ਵੀ ਸ਼ਿਕਾਇਤ ਕੀਤੀ ਗਈ ਹੈ।"

ਅਮਨ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਧਮਾਕੇ ਦੌਰਾਨ ਉਨ੍ਹਾਂ ਦੇ ਘਰ ਦਾ ਲੈਂਟਰ ਡਿੱਗ ਗਿਆ ਤੇ ਉਸ ਦੌਰਾਨ ਹੀ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ।

https://www.youtube.com/watch?v=Dnk4jmWql2U

ਚਸ਼ਮਦੀਦ ਮਲਕੀਤ ਕੌਰ ਦਾ ਕਹਿਣਾ ਹੈ ਕਿ ਜਦੋਂ ਇਹ ਹਾਦਸਾ ਹੋਇਆ ਉਹ ਉਸ ਵੇਲੇ ਗੁਰਦਆਰੇ ''ਚ ਸਨ।

ਉਨ੍ਹਾਂ ਨੇ ਦੱਸਿਆ, "ਜਦੋਂ ਅਸੀਂ ਬਾਹਰ ਆਏ ਤਾਂ ਸਾਨੂੰ ਬੜੇ ਜ਼ੋਰ ਦੀ ਇੱਕ ਧਮਾਕਾ ਸੁਣਿਆ, ਦੇਖਦਿਆਂ ਹੀ ਦੇਖਿਆਂ ਛੱਤ ਟੁੱਟ-ਟੁੱਟ ਕੇ ਡਿੱਗਣੀ ਸ਼ੁਰੂ ਹੋ ਗਈ।"

ਬਾਂਹ ''ਤੇ ਲੱਗੀ ਸੱਟ ਦਿਖਾਉਂਦਿਆਂ ਉਨ੍ਹਾਂ ਨੇ ਦੱਸਿਆਂ ਇੱਟ ਦਾ ਇੱਕ ਟੁੱਕੜਾ ਉਨ੍ਹਾਂ ਦੀ ਬਾਂਹ ''ਤੇ ਆ ਵੱਜਾ ਸੀ।

ਸਰਕਾਰ ਨੇ ਦਿੱਤੇ ਜਾਂਚ ਦੇ ਆਦੇਸ਼

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਟਾਲਾ ਧਮਾਕੇ ਵਿੱਚ ਮੈਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਏਡੀਸੀ ਬਟਾਲਾ ਨੂੰ ਇਸ ਬਾਰੇ ਜਾਂਚ ਕਰਨ ਲਈ ਕਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ ਦੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ।

ਇਸ ਦੇ ਤਹਿਤ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 2 ਲੱਖ, ਗੰਭੀਰ ਤੌਰ ''ਤੇ ਜਖ਼ਮੀਆਂ ਨੂੰ 50 ਹਜ਼ਾਰ ਤੇ ਮਾਮੂਲੀ ਤੌਰ ''ਤੇ ਜਖ਼ਮੀ ਹੋਣ ਵਾਲਿਆਂ ਨੂੰ 25 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ ਹੈ।

ਕਿਸ ਨੇ ਕੀ ਕਿਹਾ?

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਚਾਅ ਕਾਰਜ ਚੱਲ ਰਿਹਾ ਹੈ।

https://twitter.com/capt_amarinder/status/1169216035406274562

ਗੁਰਦਾਸਪੁਰ ਤੋਂ ਲੋਕ ਸਭਾ ਸਾਂਸਦ ਸੰਨੀ ਦਿਓਲ ਨੇ ਟਵੀਟ ਕਰਕੇ ਹਾਦਸੇ ''ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

https://twitter.com/iamsunnydeol/status/1169233083943407616

ਪੰਜਾਬ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ।

"ਜਿਹੜੀਆਂ ਗੈਰ-ਕਾਨੂੰਨੀ ਫੈਕਟਰੀਆਂ ਚੱਲ ਰਹੀਆਂ ਹਨ, ਉਨ੍ਹਾਂ ਖਿਲਾਫ਼ ਕਦਮ ਚੁੱਕੇ ਜਾਣਗੇ।"

ਰਾਸ਼ਟਰਪਤੀ ਕੋਵਿੰਦ ਨਾਥ ਨੇ ਹਾਦਸੇ ਬਾਰੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਲਿਖਿਆ, "ਪੰਜਾਬ ਦੇ ਬਟਾਲਾ ਵਿੱਚ ਇੱਕ ਪਟਾਕਾ ਫੈਕਟਰੀ ''ਚ ਹੋਏ ਧਮਾਕੇ ਕਾਰਨ ਜਾਨ-ਮਾਲ ਦੇ ਹੋਏ ਨੁਕਸਾਨ ਕਾਰਨ ਕਾਫੀ ਦੁੱਖ ਪਹੁੰਚਿਆ ਹੈ। ਪੀੜਤ ਪਰਿਵਾਰਾਂ ਨਾਲ ਹਮਦਰਦੀ ਅਤੇ ਜ਼ਖਮੀ ਲੋਕਾਂ ਦੀ ਜਲਦ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।"

https://twitter.com/rashtrapatibhvn/status/1169247750229090305

ਇਹ ਵੀ ਦੇਖੋ

https://www.youtube.com/watch?v=uUQ01ExpTAs

https://www.youtube.com/watch?v=7DMKQI1OgP8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News