ਹਾਂਗਕਾਂਗ ਅੰਦੋਲਨ: ਮੈਸੇਜਿੰਗ ਐਪ ਨਾਲ ਕਿਵੇਂ ਬਣਾਈ ਗਈ ਵੱਡੇ ਮੁਜ਼ਾਹਰੇ ਦੀ ਯੋਜਨਾ
Wednesday, Sep 04, 2019 - 01:01 PM (IST)


ਹਾਂਗ ਕਾਂਗ ਵਿੱਚ ਗਰਮੀਆਂ ਦੌਰਾਨ ਇੱਕ ਸਿਆਸੀ ਸੰਕਟ ਫੈਲਿਆ ਹੋਇਆ ਹੈ। ਵਿਰੋਧ ਪ੍ਰਦਰਸ਼ਨ ਖ਼ੇਤਰ ਦੇ ਲਗਭਗ ਹਰ ਕੋਨੇ ਤੱਕ ਫੈਲ ਗਿਆ ਹੈ। ਛੋਟੇ ਸ਼ਹਿਰਾਂ ਤੋਂ ਲੈ ਕੇ ਨਿਓਨ ਸ਼ਾਪਿੰਗ ਜ਼ਿਲ੍ਹਿਆਂ ਤੱਕ। ਇਸ ਕਾਰਨ ਹਿੰਸਕ ਝੜਪਾਂ ਵੀ ਹੋਈਆਂ ਹਨ।
ਐਤਵਾਰ 25 ਅਗਸਤ ਨੂੰ ਕੰਮਕਾਜ ਵਾਲੇ ਜ਼ਿਲ੍ਹੇ ਸੂਐਨ ਵੈਨ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਹੋਇਆ, ਹਾਲਾਂਕਿ ਜੂਨ ਤੋਂ ਕੋਈ ਘਟਨਾ ਨਹੀਂ ਹੋਈ। ਕਈਆਂ ਨੇ ਉਮੀਦ ਜਤਾਈ ਸੀ ਕਿ ਹਿੰਸਕ ਮੁਜ਼ਾਹਰੇ ਖ਼ਤਮ ਹੋ ਗਏ ਹਨ।
ਇਹ ਪ੍ਰਦਰਸ਼ਨ ਭੜਕਿਆ ਪਰ ਤੀਬਰਤਾ ਦੇ ਇੱਕ ਨਵੇਂ ਪੱਧਰ ਦੇ ਨਾਲ। ਇੱਕ ਪੁਲਿਸ ਅਧਿਕਾਰੀ ਨੇ ਚਿਤਾਵਨੀ ਦਿੰਦਿਆਂ ਗੋਲੀਬਾਰੀ ਕੀਤੀ ਗਈ। ਜੂਨ ਵਿੱਚ ਪ੍ਰਦਰਸ਼ਨਾਂ ਦੇ ਸ਼ੁਰੂ ਹੋਣ ਤੋਂ ਬਾਅਦ ਪਹਿਲੀ ਵਾਰ ਇਹ ਗੋਲੀਬਾਰੀ ਕੀਤੀ ਗਈ।
ਪਹਿਲੀ ਵਾਰ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ। ਦਰਜਨਾਂ ਗ੍ਰਿਫ਼ਤਾਰ ਕੀਤੇ ਗਏ, ਜਿਨ੍ਹਾਂ ਵਿੱਚੋਂ ਇੱਕ 12 ਸਾਲਾ ਬੱਚਾ ਵੀ ਸ਼ਾਮਲ ਹੈ ਜੋ ਕਿ ਹੁਣ ਤੱਕ ਦਾ ਸਭ ਤੋਂ ਛੋਟੀ ਉਮਰ ਦਾ ਹਿਰਾਸਤ ਵਿੱਚ ਹੈ। ਇਸ ਸਭ ਨੇ ਭਵਿੱਖ ਵਿੱਚ ਹੋਣ ਵਾਲੇ ਖ਼ਤਰੇ ਦੇ ਸੰਕੇਤ ਦਿੱਤੇ ਹਨ।
ਇਹ ਵੀ ਪੜ੍ਹੋ:
- ਪੰਜਾਬੀ ਮੁੰਡਿਆਂ ਨੂੰ ਇਰਾਕ ਕਿਵੇਂ ਪਹੁੰਚਾ ਦਿੰਦੇ ਨੇ ਠੱਗ ਟਰੈਵਲ ਏਜੰਟ
- ਕਸ਼ਮੀਰੀ ਮੁਜ਼ਾਹਰਾਕਾਰੀਆਂ ਨੇ ਲੰਡਨ ਭਾਰਤੀ ਹਾਈ ਕਮਿਸ਼ਨ ਉੱਤੇ ਸੱਟੇ ਪੱਥਰ
- ਇਸ ਦੇਸ ਵਿੱਚ ਔਰਤਾਂ ਨੇ ਬ੍ਰਾਅ ਨਾ ਪਹਿਨਣ ਲਈ ਮੁਹਿੰਮ ਚਲਾਈ
ਹਾਂਗਕਾਂਗ ਵਿੱਚ ਇੱਕ ਸ਼ਾਮ
ਇਹ ਹਾਂਗ ਕਾਂਗ ਦੀ ਇੱਕ ਸ਼ਾਮ ਦੀ ਗੱਲ ਹੈ। ਸੁਐਨ ਵੈਨ ਵਿੱਚ ਵਿਰੋਧ ਕਿਸੇ ਹੋਰ ਰੋਸ ਮੁਜ਼ਾਹਰੇ ਵਾਂਗ ਹੀ ਸ਼ੁਰੂ ਹੋਇਆ। ਲੋਕਾਂ ਦੇ ਇੱਕ ਸਮੂਹ ਨਾਲ ਇਹ ਪ੍ਰਦਰਸ਼ਨ ਸ਼ੁਰੂ ਹੋਇਆ ਜੋ ਕਿ ਸ਼ਹਿਰ ਭਰ ਦੇ ਰੌਲੇ ਦੀ ਗੂੰਜ ਆਪਣੇ ਗੁਆਂਢ ਵਿੱਚ ਚਾਹੁੰਦੇ ਸੀ।

ਅਜਿਹਾ ਕਰਨ ਦਾ ਇੱਕੋ ਇੱਕ ਹੀ ਤਰੀਕਾ ਹੈ - ਐਨਕ੍ਰਿਪਟਡ ਮੈਸੇਜਿੰਗ ਐਪ ਟੈਲੀਗ੍ਰਾਮ ਦੁਆਰਾ। ਇਸ ਉੱਤੇ ਦਰਜਨਾਂ ਗਰੁੱਪ ਹਨ ਜੋ ਕਿ ਪ੍ਰਦਰਸ਼ਨ ਸਬੰਧੀ ਅੰਦੋਲਨਾਂ ਨੂੰ ਜ਼ਿੰਦਾ ਰੱਖਣ, ਸੁਚੱਜੀ ਰਣਨੀਤੀ ਬਣਾਉਣ ਅਤੇ ਉਸ ਨੂੰ ਫੈਲਾਉਣ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਹਨ।
ਕੁਝ ਗਰੁੱਪ ਜਿਨ੍ਹਾਂ ਦੇ ਹਜ਼ਾਰਾਂ ਮੈਂਬਰ ਹਨ ਉਹ-ਰਣਨੀਤੀ ਬਾਰੇ ਵਿਚਾਰ ਵਟਾਂਦਰੇ ਕਰਦੇ ਹਨ। ਛੋਟੇ ਚੈਨਲ ਵਿਰੋਧ ਪ੍ਰਦਰਸ਼ਨਾਂ ਦਾ ਪ੍ਰਬੰਧ ਕਰਦੇ ਹਨ ਅਤੇ ਮਾਰਚਾਂ ਬਾਰੇ ਲਾਈਵ ਅਪਡੇਟ ਦਿੰਦੇ ਹਨ, ਜਦੋਂ ਕਿ ਵਿਅਕਤੀਗਤ ਸਪਲਾਈ, ਫਰਸਟ ਏਡ ਅਤੇ ਪੋਸਟਰ ਬਣਾਉਣ ਦੀ ਪੇਸ਼ਕਸ਼ ਵੀ ਕਰਦੇ ਹਨ।
ਇਹ ਟੈਲੀਗ੍ਰਾਮ ''ਤੇ ਸੀ ਹੋਇਆ ਸੀ ਜਿੱਥੇ ਕਵਾਈ ਚੁੰਗ ਅਤੇ ਸੁਐਨ ਵੈਨ ਤੋਂ ਤਕਰੀਬਨ ਇੱਕ ਦਰਜਨ ਜਾਂ ਇਸ ਤੋਂ ਵੱਧ ਅਜਨਬੀ ਲੋਕ 25 ਜੂਨ ਦੇ ਵਿਰੋਧ ਪ੍ਰਦਰਸ਼ਨ ਲਈ ਇੱਕਜੁੱਟ ਹੋਏ। ਉਨ੍ਹਾਂ ਵਿਚੋਂ ਇਕ 26-ਸਾਲਾ ਪੋਟਰ ਸੀ।
ਪੋਟਰ ਦਾ ਕਹਿਣਾ ਹੈ, "ਅਸੀਂ ਕਦੇ ਵੀ ਨਹੀਂ ਸੋਚਿਆ ਸੀ ਕਿ ਅਸੀਂ ਅਜਿਹਾ ਕਰਾਂਗੇ।" ਉਸ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਪਹਿਲਾਂ ਅਜਿਹਾ ਨਹੀਂ ਕੀਤਾ।

ਕੁਝ ਹੀ ਦਿਨਾਂ ਵਿੱਚ ਚੰਗੀ ਤਰ੍ਹਾਂ ਸਥਾਪਤ ਮੈਡੀਕਲ ਵੁਲੰਟੀਅਰ, ਪਰੋਮਸ਼ਨ, ਸਪਲਾਈ-ਖਰੀਦ ਲਈ ਬਣੇ ਟੈਲੀਗਰਾਮ ਦੇ ਗਰੁੱਪ ਸੁਐਨ ਵਿੱਚ ਕਾਰਵਾਈ ਲਈ ਤਿਆਰ ਹੋ ਗਏ।
ਇੱਥੋਂ ਤੱਕ ਕਿ ਅਜਿਹੇ ਸੁਝਾਅ ਵੀ ਸਨ ਕਿ ਮਾਰਚ ਦੀ ਇਜਾਜ਼ਤ ਲਈ ਪੁਲਿਸ ਨਾਲ ਕਿਵੇਂ ਗੱਲਬਾਤ ਕਰਨੀ ਹੈ।
ਐਤਵਾਰ 25 ਅਗਸਤ- ਮਾਰਚ ਦੀ ਤਿਆਰੀ
ਸਪਲਾਈ ਟੀਮ ਨੇ 10 ਵੱਡੇ ਬੈਗ ਪਾਣੀ, ਬੈਂਡੇਜ ਅਤੇ ਹੋਰ ਲੋੜ ਦਾ ਸਮਾਨ ਇਕੱਠਾ ਕੀਤਾ ਜੋ ਕਿ ਜ਼ਿਆਦਾਤਰ ਉਤਸ਼ਾਹਿਤ ਸਥਾਨਕ ਲੋਕਾਂ ਨੇ ਹੀ ਦਿੱਤਾ ਸੀ।
ਵੀਟਾ ਨਾਮ ਦੀ ਇੱਕ ਵਲੰਟੀਅਰ ਮੁਤਾਬਕ, "ਮਾਰਚ ਤੋਂ ਪਹਿਲਾਂ ਅਸੀਂ ਕੁਝ ਸੰਭਾਵੀ ਥਾਵਾਂ ਲੱਭੀਆਂ ਤੇ ਆਪਣਾ ਕੁਝ ਸਮਾਨ ਤੇ ਸੁਰੱਖਿਆ ਦਾ ਸਾਜ਼ੋ-ਸਮਾਨ ਉੱਥੇ ਰੱਖਿਆ।"

ਪੋਟਰ ਦਾ ਕਹਿਣਾ ਹੈ, "ਕੋਈ ਵੀ ਮੁਹਿੰਮ ਉਦੋਂ ਵੱਡੀ ਹੋ ਸਕਦੀ ਹੈ ਜੇ ਹਰ ਕੋਈ ਆਪਣੇ ਹਿਸਾਬ ਨਾਲ ਉਸ ਵਿੱਚ ਸ਼ਮੂਲੀਅਤ ਕਰੇ।"
ਇਸ ਤੋਂ ਪਹਿਲਾਂ ਅਧਿਆਤਮਿਕ ਅੰਦੋਲਨ ਹੋਇਆ ਸੀ ਸਾਲ 2014 ਵਿੱਚ ਜਿਸ ਨੂੰ ਅੰਬਰੇਲਾ ਮੂਵਮੈਂਟ ਦਾ ਨਾਮ ਦਿੱਤਾ ਗਿਆ ਸੀ। ਇਸ ਦੌਰਾਨ ਸਾਰੇ ਬਾਲਗਾਂ ਦੇ ਵੋਟਿੰਗ ਦੀ ਮੰਗ ਕੀਤੀ ਗਈ ਸੀ। ਕੇਂਦਰੀ ਹਾਂਗ ਕਾਂਗ ''ਤੇ ਕਬਜ਼ਾ ਕਰਨ ਦੇ 79 ਦਿਨਾਂ ਦੇ ਬਾਅਦ ਵੀ ਸਰਕਾਰ ਤੋਂ ਕੋਈ ਰਿਆਇਤ ਨਹੀਂ ਮਿਲੀ ਅਤੇ ਅੰਦੋਲਨ ਦੇ ਆਗੂਆਂ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ।
ਉਦੋਂ ਅੰਦੋਲਨ ਦੀ ਦਿਸ਼ਾ ਦੀ ਯੋਜਨਾ ਲਈ ਮਸ਼ਹੂਰ ਮੈਸੇਜਿੰਗ ਫੋਰਮ ਐਲਆਈਐਚਕੇਜੀ ਦੀ ਵਰਤੋਂ ਕੀਤੀ ਗਈ।
ਅੰਦੋਲਨ ਦੀ ਯੋਜਨਾ ਸਬੰਧੀ ਵੋਟਿੰਗ ਹੁੰਦੀ ਹੈ ਅਤੇ ਜਿਸ ਯੋਜਨਾ ਨੂੰ ਜ਼ਿਆਦਾ ਵੋਟਾਂ ਪੈਂਦੀਆਂ ਹਨ ਉਹ ਅਮਲ ਵਿੱਚ ਲਿਆਂਦੀ ਜਾਂਦੀ ਹੈ।
ਹਾਲਾਂਕਿ ਪੋਟਰ ਸ਼ਾਂਤੀਪੂਰਨ ਮਾਰਚ ਦਾ ਪ੍ਰਬੰਧ ਕਰਨ ਵਿੱਚ ਮਦਦ ਕਰ ਰਹੇ ਹਨ ਪਰ ਜ਼ਿਆਦਾਤਰ ਪ੍ਰਦਰਸ਼ਨਕਾਰੀਆਂ ਨੂੰ ਪਤਾ ਹੈ ਕਿ ਪਹਿਲਾਂ ਦੀਆਂ ਰੈਲੀਆਂ ਵਾਂਗ ਇਹ ਬਾਅਦ ਵਿੱਚ ਹਿੰਸਕ ਹੋ ਜਾਵੇਗਾ।
ਮੋਹਰੀ ਕਤਾਰ ਦੀਆਂ ਕੱਟੜਪੰਥੀ ਜਥੇਬੰਦੀਆਂ ਜੋ ਕਿ ਅਥਰੂ ਗੈਸ ਦਾ ਸ਼ਿਕਾਰ ਹੋਈਆਂ ਹਨ, ਉਨ੍ਹਾਂ ਦੀ ਗਿਣਤੀ ਘੱਟ ਹੀ ਹੈ। ਟੈਲੀਗਰਾਮ ਦੀਆਂ ਚੈਟਜ਼ ਨਿੱਜੀ ਹਨ।
ਇੱਕ ਕੱਟੜਪੰਥੀ ਪ੍ਰਦਰਸ਼ਨਕਾਰੀ ਜਿਸ ਦਾ ਨਾਮ ਸਕੋਰਚਡ ਅਰਥ ਹੈ ਨੇ ਕਿਹਾ ਕਿ ਇਹ ਗਰੁੱਪ ਜ਼ਿਆਦਾ ਪਹਿਲਾਂ ਯੋਜਨਾ ਨਹੀਂ ਬਣਾਉਂਦਾ।
ਉਨ੍ਹਾਂ ਕਿਹਾ, "ਜਦੋਂ ਵੀ ਮੁਜ਼ਾਹਰੇ ਤੋਂ ਬਾਅਦ ਝੜਪਾਂ ਹੋਣਗੀਆਂ ਅਸੀਂ ਲੜਾਂਗੇ। ਇਹ ਸੱਤਾ ਕਾਨੂੰਨ ਬਹਾਲੀ ਲਈ ਪੁਲਿਸ ਉੱਤੇ ਨਿਰਭਰ ਹੈ। ਜੇ ਅਸੀਂ ਪੁਲਿਸ ਨੂੰ ਹਰਾ ਦੇਈਏ, ਉਹ ਸਾਡੇ ਨਾਲ ਗੱਲਬਾਤ ਕਰਨ ਤੋਂ ਇਨਕਾਰ ਨਹੀਂ ਕਰਨਗੇ।"
15:00 - ਪ੍ਰਦਰਸ਼ਨ ਸ਼ੁਰੂ ਹੁੰਦਾ ਹੈ
ਹਜ਼ਾਰਾਂ ਲੋਕਾਂ ਨੇ ਸੂਜ਼ਨ ਵੈਨ ਵਿੱਚ 2.5 ਕਿਲੋਮੀਟਰ ਤੱਕ ਤੈਅ ਕੀਤੇ ਰਾਹ ਉੱਤੇ ਮੀਂਹ ਵਿੱਚ ਹੀ ਅੱਗੇ ਵਧਣਾ ਸ਼ੁਰੂ ਕੀਤਾ।
ਉਨ੍ਹਾਂ ਨੇ "ਹੇਂਗ ਗੋਂਗ ਯਾਹਨ ਗਾ ਯੌ" ਵਰਗੇ ਨਾਅਰੇ ਲਗਾਏ, ਜਿਸ ਦਾ ਮਤਲਬ ਹੈ "ਹਾਂਗ ਕਾਂਗ ਦੇ ਲੋਕ ਤੇਲ ਪਾਓ" - ਪਰ ਇਹ ਉਤਸ਼ਾਹ ਜਾਰੀ ਰੱਖਣ ਲਈ ਵਰਤਿਆ ਗਿਆ। ਇਹ ਅੰਦੋਲਨ ਦੇ ਮੁੱਖ ਨਾਅਰਿਆਂ ਵਿਚੋਂ ਇੱਕ ਬਣ ਗਿਆ ਹੈ।
ਛੋਟੇ ਬੱਚਿਆਂ ਦੇ ਨਾਲ ਪਰਿਵਾਰ, ਬਜ਼ੁਰਗ ਅਤੇ ਨੌਜਵਾਨ ਸਭ ਇਕੱਠੇ ਹੋਏ ਪਰ ਮੌਕੇ ''ਤੇ ਪੁਲਿਸ ਨਹੀਂ ਸੀ। ਸ਼ਾਇਦ ਉਨ੍ਹਾਂ ਨੂੰ ਲੱਗਦਾ ਹੋਵੇਗਾ ਕਿ ਇਸ ਥਾਂ ਤੇ ਮੁਜ਼ਾਹਰਾ ਨਹੀਂ ਹੋਵੇਗਾ।

ਕੁਝ ਨੌਜਵਾਨ ਸੜਕ ਤੇ ਰਾਹ ਰੋਕਣ ਲਈ ਬੈਰੀਕੇਡ ਲਾਉਂਦੇ ਹਨ। ਇਹ ਮਜ਼ੇਦਾਰ ਅਤੇ ਮਜ਼ਾਕੀਆ ਸੀ ਤੇ ਇਨ੍ਹਾਂ ਵਿੱਚੋਂ ਇੱਕ ਮੁੰਡਾ ਤਾਂ 15 ਸਾਲਾਂ ਦਾ ਸੀ।
ਉਹ ਆਪਣੇ ਚਿਹਰੇ ਲੁਕਾਉਣ ਦੇ ਲਈ ਕਾਫ਼ੀ ਮਿਹਨਤ ਕੀਤੀ। ਇਸ ਪ੍ਰਦਰਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਆਪਣੀ ਪਛਾਣ ਲੁਕੋ ਕੇ ਰੱਖੀ।
ਏਨਕ੍ਰਿਪਟਡ ਮੈਸੇਜਿੰਗ ਐਪਸ ਦੀ ਵਰਤੋਂ ਦੇ ਨਾਲ, ਉਹਨਾਂ ਨੇ ਪੱਤਰਕਾਰਾਂ ਨੂੰ ਬਹੁਤ ਜ਼ਿਆਦਾ ਨਿੱਜੀ ਵੇਰਵੇ ਨਹੀਂ ਦਿੱਤੇ ਅਤੇ ਆਵਾਜਾਈ ਲਈ ਉਨ੍ਹਾਂ ਨੇ ਨਿੱਜੀ ਰੇਲਵੇ ਪਾਸ ਦੀ ਵਰਤੋਂ ਕਰਨ ਤੋਂ ਪਰਹੇਜ਼ ਕੀਤਾ। ਤਾਂ ਕਿ ਕਿ ਕਿਸੇ ਅਧਿਕਾਰੀ ਵਲੋਂ ਟਰੈਕ ਨਾ ਕੀਤੇ ਜਾ ਸਕਣ।
ਰਾਹ ਵਿੱਚ ਤਿੰਨ ਅਤੇ ਛੇ ਸਾਲ ਦੇ ਦੋ ਮੁੰਡਿਆਂ ਸਣੇ ਇੱਕ ਪਰਿਵਾਰ ਨੇ ਘਰ ਵਿੱਚ ਬਣੇ ਚੌਲਾਂ ਦੀਆਂ ਗੇਂਦਾਂ ਸੌਂਪੀਆਂ।
ਜਦੋਂ ਉਹ ਲੋਕ ਸੁਐਨ ਵੈਨ ਪਾਰਕ ਵਿਖੇ ਪਹੁੰਚੇ ਜਿੱਥੇ ਇਹ ਮਾਰਚ ਖ਼ਤਮ ਹੋਣਾ ਸੀ ਤਾਂ ਇਹ ਭਾਵਨਾ ਸੀ ਕਿ ਇਹ ਮਾਰਚ ਖ਼ਤਮ ਨਹੀਂ ਹੋਇਆ। ਪਰ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਅੱਗੇ ਕੀ ਹੋ ਸਕਦਾ ਹੈ।
ਇੱਕ ਕੁੜੀ ਜਿਸ ਨੇ ਕਾਲੇ ਰੰਗ ਦੇ ਕੱਪੜੇ ਪਾਏ ਸਨ ਉਸ ਨੇ ਟੈਲੀਗਰਾਮ ਚੈਟ ਦੀ ਲਾਈਵ ਅਪਡੇਟ ਦੇਖਦਿਆਂ ਕਿਹਾ, "ਹਾਂਗਕਾਂਗ ਇਸ ਵੇਲੇ ਕਾਫ਼ੀ ਬੁਰੀ ਹਾਲਤ ਵਿੱਚ ਹੈ।"
ਜੇ ਕਿਤੇ ਅੰਦੋਲਨ ਹਿੰਸਕ ਹੋ ਜਾਂਦਾ ਹੈ ਤਾਂ, ਮੈਡੀਕਲ ਵਲੰਟੀਅਰ ਆਪਣੀ ਤਿਆਰੀ ਕਰ ਰਹੇ ਸਨ।
ਮੈਡੀਕਲ ਦੇ ਵਿਦਿਆਰਥੀ ਜੋਨਾਥਨ ਨੇ ਕਿਹਾ, "ਅਸੀਂ ਐਮਰਜੈਂਸੀ ਦੀ ਹਾਲਤ ਵਿੱਚ ਪੈਟਰੋਲਿੰਗ ਟੀਮਾਂ ਦੀ ਪੋਜ਼ੀਸ਼ਨ ਬਾਰੇ ਸੋਚ ਰਹੇ ਹਨ।
ਜੋਨਾਥਨ ਸਣੇ 80 ਵਲੰਟੀਅਰ ਸਨ ਜੋ ਫਰਸਟ ਏਡ ਲਈ ਤਿਆਰ ਸਨ।
ਇਸ ਦੌਰਾਨ ਕੁਝ ਸੌ ਮੀਟਰ ਦੀ ਦੂਰੀ ''ਤੇ, ਯੇਂਗ ਯੂਕੇ ਰੋਡ ''ਤੇ - ਉਦਯੋਗਿਕ ਖ਼ੇਤਰ ਵਿਚ ਇੱਕ ਵੱਡੇ ਮੁੱਖ ਮਾਰਗ - ਵਿੱਚ ਬੈਰੀਕੇਡ ਸਥਾਪਤ ਕੀਤੇ ਜਾ ਰਹੇ ਸਨ। ਸੈਂਕੜੇ ਕੱਟੜਪੰਥੀ ਪ੍ਰਦਰਸ਼ਨਕਾਰੀ ਇਕੱਠੇ ਹੋ ਰਹੇ ਸਨ, ਪੀਲੀਆਂ ਟੋਪੀਆਂ ਪਾ ਰਹੇ ਸਨ ਅਤੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਸਨ। ਉਨ੍ਹਾਂ ਵਿਚੋਂ ਕੁਝ ਨੇ ਸ਼ਾਂਤਮਈ ਮਾਰਚ ਤੋਂ ਆਪਣਾ ਰਸਤਾ ਮੋੜ ਲਿਆ ਸੀ।ਕੱਟੜਪੰਥੀਆਂ ਨੂੰ ਲਗਦਾ ਹੈ ਕਿ ਸਰਕਾਰ ਕੋਈ ਕਾਰਵਾਈ ਕਰੇ ਇਸ ਦਾ ਇੱਕੋ ਇੱਕ ਰਾਹ ਹੈ ਪੁਲਿਸ ਨੂੰ ਵਧਾਉਣਾ ਅਤੇ ਪੁਲਿਸ ਨੂੰ ਭੜਕਾਉਣਾ।
ਉਹ ਅੱਥਰੂ ਗੈਸ ਅਤੇ ਰਬੜ ਦੀਆਂ ਗੋਲੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਕੇ ਆਏ ਸਨ।
ਉਨ੍ਹਾਂ ਦਾ ਇਰਾਦਾ ਉਦੋਂ ਪੱਕਾ ਹੋਇਆ ਜਦੋਂ ਉਨ੍ਹਾਂ ਨੇ ਪੁਲਿਸ ''ਤੇ ਸੁੱਟਣ ਲਈ ਫੁੱਟਪਾਥਾਂ ਤੋਂ ਇੱਟਾਂ ਪੁੱਟੀਆਂ ਅਤੇ ਬੈਰੀਕੇਡਾਂ ਨੂੰ ਪਾਰ ਕਰਨ ਲਈ ਧਾਤੂ ਦੇ ਫਾਟਕ ਅਤੇ ਬਾਂਸ ਦੇ ਖੰਭੇ ਇਕੱਠੇ ਕੀਤੇ।
ਹਾਲਾਂਕਿ ਇਹ ਦ੍ਰਿਸ਼ ਹੁਣ ਹਾਂਗ ਕਾਂਗ ਵਿਚ ਆਮ ਹਨ, ਪਰ ਇਹ ਕੱਟੜਪੰਥੀ ਸਮੂਹ ਅੱਤਵਾਦੀ ਬਣ ਗਿਆ ਹੈ।
ਇਸ ਵਾਰ ਉਹ ਪੈਟਰੋਲ ਬੰਬ ਲੈ ਕੇ ਆਏ ਸਨ।
16:50 - ਰਾਇਟ ਪਲਿਸ ਦਾ ਪਹੁੰਚਣਾ
ਕਿਆਸਰਾਈ ਭੀੜ ਵਿਚ ਫੈਲ ਗਈ ਜਦੋਂ ਟੈਲੀਗਰਾਮ ਤੇ ਸਾਰਿਆਂ ਨੂੰ ਅਗਲਾ ਅਪਡੇਟ ਮਿਲਿਆ।
ਮੈਸੇਜ ਸੀ "1650 ਦੰਗਾ (ਰਾਇਟ) ਪੁਲਿਸ ਅੱਗੇ ਵੱਧ ਰਹੀ ਹੈ।"
ਇਸ ਤੋਂ ਬਾਅਦ ਯੇਂਗ ਯੂਕੇ ਰੋਡ ਵੱਲ ਭੀੜ ਚਲੀ ਗਈ। ਉਨ੍ਹਾਂ ਦੇਖਿਆ ਸਿੱਧੀਆਂ ਲਾਈਨਾਂ ਵਿਚ ਸੜਕ ਦੇ ਪਾਰ ਦੰਗਾ ਪੁਲਿਸ ਖੜ੍ਹੀ ਸੀ। ਉਨ੍ਹਾਂ ਸਾਹਮਣੇ ਇੱਕ ਬੁਲੇਟ-ਪਰੂਫ਼ ਕੰਧ ਬਣਾ ਲਈ।
ਮੋਹਰੀ ਕਤਾਰ ਵਿੱਚ ਖੜ੍ਹੇ ਲੋਕਾਂ ਸਣੇ ਫੁੱਟਬ੍ਰਿਜਾਂ ''ਤੇ ਖੜ੍ਹੀ ਪੂਰੀ ਭੀੜ ਭੜਕ ਉੱਠੀ।

ਜਿਵੇਂ ਹੀ ਕੁਝ ਪ੍ਰਦਰਸ਼ਨਕਾਰੀਆਂ ਨੇ ਪੁਲਿਸ ''ਤੇ ਚਮਕਦਾਰ ਲੇਜ਼ਰ ਲਾਈਟ ਮਾਰੀ ਉਨ੍ਹਾਂ ਦੀ ਬੇਇਜ਼ਤੀ ਕੀਤੀ ਗਈ ਅਤੇ ਭੀੜ ਦੇ ਸਿਰਾਂ ''ਤੇ ਨੀਓਨ ਲਾਈਟਾਂ ਮਾਰੀਆਂ ਗਈਆਂ। ਇਹ ਇੱਕ ਹੋਰ ਚਾਲ ਸੀ ਜਿਸ ਨਾਲ ਅਫਸਰਾਂ ਨੂੰ ਭੜਕਾਇਆ ਜਾਂਦਾ ਸੀ
ਕਿਸੇ ਨੇ ਚਿੱਲਾ ਕੇ ਕਿਹਾ, "ਹਾਂਗਕਾਂਗ ਪੁਲਿਸ ਜਾਣਦੇ ਹੋਏ ਵੀ ਕਾਨੂੰਨ ਤੋੜਦੀ ਹੈ।"
''ਤੇਲ ਪਾਓ'' ਦੇ ਨਾਅਰੇ ਗੂੰਜ ਉੱਠੇ ਅਤੇ ਲੋਕਾਂ ਨੇ ਆਪਣੀਆਂ ਛਤਰੀਆਂ ਨੂੰ ਕਿਸੇ ਵੀ ਸਖ਼ਤ ਚੀਜ਼ ''ਤੇ ਮਾਰ ਕੇ ਡਰੱਮ ਵਜਾਉਣਾ ਸ਼ੁਰੂ ਕਰ ਦਿੱਤਾ।
ਅਚਾਨਕ ਹੀ ਕੱਟੜਪੰਥੀ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੇ ਬੈਰੀਕੇਡਾਂ ਨੂੰ ਪੁਲਿਸ ਦੇ 50 ਮੀਟਰ ਦੇ ਅੰਦਰ ਧੱਕ ਦਿੱਤਾ। ਛੱਤਰੀਆਂ ਬਾਹਰ ਸੁੱਟ ਦਿੱਤੀਆਂ ਅਤੇ ਉਹ ਇੱਟਾਂ ਅਤੇ ਧਾਤੂ ਦੇ ਖੰਭਿਆਂ ਨਾਲ ਲੈਸ ਪਾਣੀ ਨਾਲ ਭਰੇ ਪਲਾਸਟਿਕ ਦੇ ਬੈਰੀਕੇਡਾਂ ਦੇ ਪਿੱਛੇ ਚਲੇ ਗਏ।
ਕੁਝ ਲੋਕਾਂ ਨੇ ਪੁਲਿਸ ਨੂੰ ਅੱਗੇ ਵਧਣ ਤੋਂ ਰੋਕਣ ਲਈ ਅੰਡੇ ਸੁੱਟੇ, ਕਈਆਂ ਨੇ ਜ਼ਮੀਨ ਤੇ ਸਾਬਣ ਅਤੇ ਬੈਟਰੀਆਂ ਸੁੱਟ ਦਿੱਤੀਆਂ।
ਮੂੰਹ ਢਕੇ ਹੋਏ ਇੱਕ ਮੁਜ਼ਾਹਰਾਕਾਰੀ ਨੇ ਕਿਹਾ, "ਅਸੀਂ ਸਿਰਫ਼ ਆਪਣੀਆਂ ਭਾਵਨਾਵਾਂ ਜ਼ਾਹਿਰ ਕਰ ਰਹੇ ਹਾਂ। ਸਾਨੂੰ ਲੱਗਦਾ ਹੈ ਕਿ ਪੁਲਿਸ ਸਿਰਫ਼ ਆਪਣੀ ਤਾਕਤ ਦੀ ਵਰਤੋਂ ਪ੍ਰਦਰਸ਼ਨਕਾਰੀਆਂ ਤੇ ਪੱਤਰਕਾਰਾਂ ਖਿਲਾਫ਼ ਕਰ ਰਹੀ ਹੈ। ਸਾਨੂੰ ਲੱਗਦਾ ਹੈ ਕਿ ਸਾਨੂੰ ਇਸ ਪਾਗਲਪਣ ਖਿਲਾਫ਼ ਬੋਲਣਾ ਤੇ ਇਸ ਨੂੰ ਰੋਕਣਾ ਚਾਹੀਦਾ ਹੈ।"
ਪੁਲਿਸ ਨੇ ਚੇਤਾਵਨੀ ਵਾਲਾ ਲਾਲ ਝੰਡਾ ਫਹਿਰਾਇਆ। ਕਿਸੇ ਵੀ ਭੀੜ ਨੂੰ ਹਟਾਉਣ ਦੇ ਲਈ ਇਹ ਵਰਤਿਆ ਜਾਂਦਾ ਹੈ। ਕੁਝ ਹੀ ਮਿੰਟਾਂ ਬਾਅਦ ਕਾਲਾ ਝੰਡਾ ਫਹਿਰਾਇਆ ਜਿਸ ਜਾ ਮਤਲਬ ਸੀ ਅਥਰੂ ਗੈਸ ਦੇ ਗੋਲੇ ਛੱਡੇ ਗਏ।
17:15 - ਝੜਪ ਸ਼ੁਰੂ ਹੁੰਦੀ ਹੈ
ਪੁਲਿਸ ਨੇ ਗੈਸ ਮਾਸਕ ਪਾਏ, ਆਪਣੇ ਸੁਰੱਖਿਆ ਕਵਚ ਪਾਏ ਤੇ ਹਮਲੇ ਦੀ ਤਿਆਰੀਕਰ ਲਈ।
ਪੁਲਿਸ ਦੇ ਨਿਯਮਾਂ ਮੁਤਾਬਕ ਚੇਤਾਵਨੀ ਅਤੇ ਅਥਰੂ ਗੈਸ ਦੇ ਗੋਲੇ ਛੱਡਣ ਵਿਚਾਲੇ ਥੋੜ੍ਹਾ ਸਮਾਂ ਹੋਣਾ ਜ਼ਰੂਰੀ ਹੈ। ਪਰ ਮੁਜ਼ਾਹਰਾਕਾਰੀ ਪੱਕੇ ਇਰਾਦੇ ਵਾਲੇ ਸਨ। ਅਥਰੂ ਗੈਸ ਦੀ ਵਰਤੋਂ ਹੁਣ ਆਮ ਸੀ ਤੇ ਉਨ੍ਹਾਂ ਨੇ ਆਪਣੇ ਮਾਸਕ ਵੀ ਪਾ ਲਏ।

ਨਾਅਰੇਬਾਜ਼ੀ, ਛਤਰੀਆਂ ਨਾਲ ਆਵਾਜ਼ਾਂ ਕੱਢੀਆਂ ਗਈਆਂ ਅਤੇ ਪੁਲਿਸ ''ਤੇ ਤਾਅਨੇ ਮਾਰੇ। ਇਸ ਤਰ੍ਹਾਂ ਮੁਸ਼ਕਿਲ ਭਰੇ 20 ਮਿੰਟ ਲੰਘੇ।
ਪੀਲੇ ਰੰਗ ਦਾ ਹੈਲਮੈਟ ਤੇ ਗੈਸ ਮਾਸਕ ਪਾਏ ਹੋਏ ਇੱਕ ਮੁਜ਼ਾਹਰਾਕਾਰੀ ਨੇ ਕਿਹਾ,"ਹੁਣ ਬਹੁਤ ਸਾਰੀ ਪੁਲਿਸ ਹੈ।"
"ਅਸੀਂ ਥੋੜੇ ਜਿਹੇ ਡਰੇ ਹੋਏ ਹਾਂ ਅਤੇ ਇਹ ਤੈਅ ਕਰਨਾ ਚਾਹੁੰਦੇ ਹਾਂ ਕਿ ਗੇਅਰ ਤੋਂ ਬਿਨਾਂ ਵਾਲੇ ਲੋਕ ਸੁਰੱਖਿਅਤ ਨਿਕਲ ਜਾਣ।"
ਜਦੋਂ ਪ੍ਰਦਰਸ਼ਨਕਾਰੀ ''ਤੇ ਪੁਲਿਸ ਨੇ ਪਹਿਲੇ ਗੇੜ ਵਿੱਚ ਅੱਥਰੂ ਗੈਸ ਦੇ ਗੋਲੇ ਛੱਡੇ ਤਾਂ ਪ੍ਰਦਰਸ਼ਨਕਾਰੀ ਨੇ ਆਪਣੇ ਹਥਿਆਰ ਮੋਲੋਟੋਵ ਕਾਕਟੇਲ ਨਾਲ ਤਿਆਰ ਸਨ।
ਜਿਵੇਂ ਹੀ ਭੀੜ ਵਿੱਚ ਧੂੰਆ ਹੋ ਗਿਆ, ਦੋਹਾਂ ਪਾਸਿਆਂ ਤੋਂ ਪੈਟਰੋਲ ਬੰਬ ਸੁੱਟੇ ਗਏ।
ਵਾਟਰ ਗੰਨਜ਼ ਨਾਲ ਲੈਸ ਕੁਝ ਪ੍ਰਦਰਸ਼ਨਕਾਰੀ ਸੜਕ ''ਤੇ ਨਿਕਲਦਿਆਂ ਹੀ ਅੱਥਰੂ ਗੈਸ ਦੇ ਡੱਬੇ ਬਾਹਰ ਕੱਢਣ ਲਈ ਭੱਜੇ। ਨੀਲੇ ਰੰਗ ਦਾ ਟੈਨਿਸ ਰੈਕੇਟ ਵਾਲਾ ਇੱਕ ਵਿਅਕਤੀ, ਸੁਰੱਖਿਆ ਲਈ ਬਾਹਾਂ ਭਾਰ ਚੱਲਦਾ ਹੈ ਤੇ ਕੁਝ ਕੈਨ ਪੁਲਿਸ ਵੱਲ ਸੁਟਣੇ ਸ਼ੁਰੂ ਕਰ ਦਿੱਤੇ।
ਕੁਝ ਲੋਕਾਂ ਨੇ ਇੱਟਾਂ ਤੇ ਰਾਕੇਟ ਛੱਡਣੇ ਸ਼ੁਰੂ ਕਰ ਦਿੱਤੇ। ਪੁਲਿਸ ਵੱਲ ਧਾਤੂ ਦੇ ਬੈਰੀਕੇਡ, ਸਾਈਟ ਬੋਰਡ ਸੁੱਟਣੇ ਸ਼ੁਰੂ ਕਰ ਦਿੱਤਾ।
ਕੁਝ ਲੋਕਾਂ ਨੇ ਛਤਰੀਆਂ ਰਾਹੀਂ ਅਥਰੂ ਗੈਸ ਦੇ ਕੈਨ ਫੜ੍ਹਣੇ ਸ਼ੁਰੂ ਕੀਤੇ ਤੇ ਅਫ਼ਸਰਾਂ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਸਾਹ ਲੈਣ ਵਿੱਚ ਮੁਸ਼ਕਿਲ ਹੋਣ ਕਾਰਨ ਲੰਬੇ ਵਾਲਾਂ ਵਾਲਾ ਇੱਕ ਵਿਅਕਤੀ ਗੋਡਿਆਂ ਭਾਰ ਡਿੱਗ ਗਿਆ। ਕਿਸੇ ਨੇ ਉਸ ਵੱਲ ਪਾਣੀ ਦੀ ਬੋਤਲ ਸੁੱਟੀ।
ਇੱਕ 20 ਸਾਲਾ ਵਿਦਿਆਰਥਣ ਜੋ ਪਹਿਲਾਂ ਸ਼ਾਂਤੀਪੂਰਨ ਮੁਜ਼ਾਹਰੇ ਵਿੱਚ ਹਿੱਸਾ ਲੈ ਚੁੱਕੀ ਸੀ ਨੇ ਕਿਹਾ, "ਮੈਂ ਇਸ ਤੋਂ ਨਹੀਂ ਡਰਦੀ। ਮੈਂ ਇਸ ਲਈ ਮਾਨਸਿਕ ਤੌਰ ''ਤੇ ਤਿਆਰ ਹਾਂ"
ਨੇੜੇ ਹੀ ਸ਼ੋਪਿੰਗ ਸੈਂਟਰ ਤੇ ਮੈਡੀਕਲ ਵਲੰਟੀਅਰ ਮੁਜ਼ਾਹਰਾਕਾਰੀਆਂ ਦੀਆਂ ਅੱਖਾਂ ਧੋ ਰਹੇ ਸਨ।
18:00
ਟੈਲੀਗ੍ਰਾਮ ''ਤੇ ਇੱਕ ਨਵੀਂ ਚਿਤਾਵਨੀ ਆਈ ਜਿਸ ਵਿੱਚ ਕਿਹਾ ਗਿਆ ਸੀ ਕਿ ਖ਼ੇਤਰ ਵਿਚ ਪਾਣੀ ਦੀਆਂ ਬੁਛਾੜਾਂ ਦੇ ਟਰੱਕ ਵੇਖੇ ਗਏ ਹਨ।
ਇਹ ਪਹਿਲਾ ਮੌਕਾ ਸੀ ਜਦੋਂ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿਚ ਪਾਣੀ ਦੀਆਂ ਬੁਛਾੜਾਂ ਵਰਤੀਆਂ ਗਈਆਂ ਸਨ।

18:30
ਜ਼ਿਆਦਾਤਰ ਪ੍ਰਦਰਸ਼ਨਕਾਰੀ ਡਟੇ ਰਹੇ। ਬਹੁਤ ਸਾਰੇ ਹੇਠਾਂ ਲੰਮੇਂ ਪੈ ਗਏ, ਖੰਭਿਆਂ ਜਾਂ ਬਾਂਸ ਦੀਆਂ ਲਾਠੀਆਂ ਦਾ ਸਾਹਮਣਾ ਕਰਦੇ ਰਹੇ।
ਕੁਝ ਪ੍ਰਦਰਸ਼ਕਾਰੀ ਓਵਰਹੈੱਡ ਫੁੱਟਬ੍ਰਿਜ ਉੱਤੇ ਚੜ੍ਹ ਗਏ ਸਨ ਅਤੇ ਉੱਪਰੋਂ ਫਾਇਰ ਬੰਬ ਤੇ ਇੱਟਾਂ ਸੁੱਟ ਰਹੇ ਸਨ। ਦਰਜਨਾਂ ਪੁਲਿਸ ਉਨ੍ਹਾਂ ਨੂੰ ਰੋਕਣ ਲਈ ਪੌੜੀਆਂ ''ਤੇ ਚੜ੍ਹ ਗਈ।
18:53
ਮੁੱਖ ਲੜਾਈ ਸਿਰਫ਼ ਉਦੋਂ ਖ਼ਤਮ ਹੋਈ ਜਦੋਂ ਪਾਣੀ ਦੀਆਂ ਬੁਛਾੜਾਂ ਵਾਲੇ ਦੋ ਟਰੱਕ ਮੁੱਖ ਸੜਕ ਉੱਤੇ ਉਤਰ ਆਏ ਅਤੇ ਉਸ ਪਿੱਛੇ ਪੁਲਿਸ ਅਧਿਕਾਰੀਆਂ ਦੀ ਇੱਕ ਲਾਈਨ ਲੱਗ ਗਈ।
ਵਿਰੋਧੀਆਂ ਦੇ ਪਿੱਛੇ ਹਟਾਉਣ ਦੇ ਲਈ ਮਲਬੇ - ਇੱਟਾਂ ਅਤੇ ਖੰਭਿਆਂ ਉੱਤੇ ਜ਼ੋਰਦਾਰ ਪਾਣੀ ਦੇ ਜੈੱਟ ਛਿੜ ਗਏ।
ਪਾਣੀ ਦੀਆਂ ਬੁਛਾੜਾਂ ਨੇੜੇ ਸਨ
ਯੇਂਗ ਯੂਕੇ ਰੋਡ ''ਤੇ 25 ਅਗਸਤ ਨੂੰ ਹੋਏ ਟਕਰਾਅ ਤੋਂ ਬਾਅਦ ਇਹ ਦ੍ਰਿਸ਼ ਹਾਂਗ ਕਾਂਗ ਲਈ ਹੈਰਾਨ ਕਰਨ ਵਾਲੇ ਨਹੀਂ ਸਨ।
ਜਿਸ ਚੀਜ਼ ਨੇ ਸਭ ਨੂੰ ਹੈਰਾਨ ਕੀਤਾ, ਉਹ ਸੀ ਅਗਲਾ ਕਦਮ।
ਗੈਰ-ਕਾਨੂੰਨ ਇਕੱਠ, ਹਥਿਆਰ ਰੱਖਣ ਤੇ ਪੁਲਿਸ ਤੇ ਹਮਲਾ ਕਰਨ ਲਈ ਐਤਵਾਰ ਨੂੰ 54 ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਨ੍ਹਾਂ ਵਿੱਚ 12 ਸਾਲਾ ਮੁੰਡਾ ਵੀ ਸੀ ਜੋ ਕਿ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਮੁੰਡਾ ਹੈ ਜਿਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਉਸ ਨੂੰ ਹਿਰਾਸਤ ਵਿੱਚ ਲੈਣ ਦੀ ਖ਼ਬਰ ਆਨਲਾਈਨ ਫੈਲ ਗਈ।
ਜਦੋਂ ਉਸ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਸੀ ਤਾਂ ਉਸ ਨੇ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਨਾਮ ''ਤੇ ਫੋਨ ਨੰਬਰ ਬੋਲਿਆ। ਬਾਅਦ ਵਿੱਚ ਪਤਾ ਚੱਲਿਆ ਕਿ ਇੱਕ ਸਮਾਜਿਕ ਕਾਰਕੁਨ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਉਸ ਨੂੰ ਜ਼ਮਾਨਤ ਤੇ ਰਿਹਾਅ ਕੀਤਾ ਗਿਆ ਹੈ।
ਯੇਂਗ ਯੂਕੇ ਰੋਡ ''ਤੇ ਖੜ੍ਹੇ ਹੋਣ ਤੋਂ ਕੁਝ ਘੰਟਿਆਂ ਬਾਅਦ ਅਸਥਾਈ ਹਥਿਆਰਾਂ ਨਾਲ ਲੈਸ ਨੌਜਵਾਨਾਂ ਦੇ ਛੋਟੇ ਸਮੂਹ ਸੁਐਨ ਵੈਨ ਦੀਆਂ ਤੰਗ ਗਲੀਆਂ ਵਿੱਚ ਘੁੰਮੇ। ਇਹ ਪਾਣੀ ਦੀਆਂ ਬੁਛਾੜਾਂ ਵਾਲੇ ਟਰੱਕਾਂ ਲਈ ਬੇਹੱਦ ਤੰਗ ਗਲੀਆਂ ਸਨ।
19:30 - ਹਵਾਈ ਫਾਇਰ
ਸ਼ਾਮ ਨੂੰ ਤਕਰੀਬਨ 7:30 ਵਜੇ, ਪੁਲਿਸ ਅਫ਼ਸਰਾਂ ਦੇ ਇੱਕ ਦਲ ਨੇ ਪ੍ਰਦਰਸ਼ਨਕਾਰੀਆਂ ਦਾ ਇੱਕ ਗਰੁੱਪ ਦੇਖਿਆ।
ਸ਼ੀਲਡ ਫੜ੍ਹ ਕੇ ਇੱਕ ਅਫ਼ਸਰ ਨੇ ਅਸਮਾਨ ਵਿੱਚ ਲਾਈਵ ਫਾਇਰ ਕੀਤਾ। 12 ਹਫ਼ਤਿਆਂ ਵਿੱਚ ਇਹ ਪਹਿਲੀ ਵਾਰੀ ਸੀ ਜਦੋਂ ਲਾਈਵ ਅਸਲੇ ਦੀ ਵਰਤੋਂ ਕੀਤੀ ਗਈ ਹੋਵੇ।
ਇੱਕ ਮੌਕੇ ਤੇ ਪੰਜ ਪੁਲਿਸ ਅਫਡਸਰਾਂ ਨੇ ਆਪਣੀਆਂ ਬੰਦੂਕਾਂ ਕੱਢੀਆਂ ਤੇ ਮੁਜ਼ਾਹਰਾਕਾਰੀਆਂ ਵੱਲ ਵਧੇ।
ਪੁਲਿਸ ਅੱਗੇ ਵਧੀ। ਇੱਕ ਅਧੇੜ ਉਮਰ ਦਾ ਵਿਅਕਤੀ ਜਿਸ ਨੇ ਸਿਰਫ਼ ਬਨਿਆਨ ਤੇ ਸ਼ੋਰਟਸ ਪਾਈ ਸੀ ਤੇ ਹੱਥ ਵਿੱਚ ਛਤਰੀ ਫੜ੍ਹੀ ਸੀ, ਉਸ ਨੂੰ ਪੁਲਿਸ ਦੇ ਇੱਕ ਅਧਿਕਾਰੀ ਨੇ ਧੱਕਾ ਮਾਰਿਆ। ਉਹ ਵਿਅਕਤੀ ਗੋਲੀ ਨਾ ਮਾਰਨ ਦੀ ਅਪੀਲ ਕਰ ਰਿਹਾ ਸੀ।
ਵਿਅਕਤੀ ਹੱਥ ਉੱਤੇ ਕਰਕੇ ਖੜ੍ਹਾ ਸੀ ਤੇ ਪੁਲਿਸ ਨੇ ਉਸ ਵੱਲ ਬੰਦੂਕ ਕੀਤੀ ਹੋਈ ਸੀ।
ਕੁਝ ਹੀ ਮਿੰਟਾਂ ਵਿੱਚ ਇਹ ਤਸਵੀਰ ਆਨਲਾਈਨ ਸ਼ੇਅਰ ਕੀਤੀ ਗਈ ਤੇ ਪੁਲਿਸ ਤਸ਼ਦਦ ਦੀ ਉਦਾਹਰਨ ਵਜੋਂ ਪੇਸ਼ ਕੀਤੀ ਗਈ।
ਪੂਰੇ ਹਾਦਸੇ ਦੀ ਫੁਟੇਜ ਦੇਖਣ ਤੋਂ ਪਤਾ ਲਗਦੀ ਹੈ ਕਿ 25 ਅਗਸਤ ਦੀ ਕਹਾਣੀ ਹੋਰ ਗੁੰਝਲਦਾਰ ਸੀ।

ਬਾਅਦ ਵਿੱਚ ਇੱਕ ਬਿਆਨ ਵਿੱਚ ਪੁਲਿਸ ਨੇ ਕਿਹਾ ਕਿ ਅਫ਼ਸਰਾਂ ਕੋਲ ਹੋਰ ਕੋਈ ਰਾਹ ਨਹੀਂ ਸੀ।
ਇਸ ਦੇ ਬਾਵਜੂਦ ਕਈ ਪ੍ਰਦਰਸ਼ਨਕਾਰੀ ਨੇ ਜ਼ਿਲ੍ਹੇ ਦੇ ਬਾਹਰ ਵਧੇ - ਉਹ ਸ਼ਾਮ ਸ਼ੂਈ ਪੋ, ਸਿਮ ਸ਼ ਸੁਸੂਈ ਅਤੇ ਕਰਾਸ-ਹਾਰਬਰ ਟਨਲ ਵਿਚ ਦਿਖਾਈ ਦਿੱਤੇ।
ਇਸ ਦੌਰਾਨ ਉਹ ''ਬੀ ਵਾਟਰ'' ਵਿਚਾਰਝਧਾਰਾ ਮੁਜ਼ਾਹਰਾਕਾਰੀਆਂ ਦਾ ਮੰਤਰ ਬਣ ਗਈ।
ਮਸ਼ਹੂਰ ਮਾਰਸ਼ਲ ਆਰਟਜ਼ ਲੈਜੰਡ ਬਰੂਸ ਲੀ ਦਾ ਮਸ਼ਹੂਰ ਕਥਨ ਹੈ ਜੋ ਕਿ ਪਾਣੀ ਵਾਂਗ ਬਣਨ ਤੇ ਵੱਖੋ-ਵੱਖਰੇ ਹਾਲਾਤਾਂ ਨੂੰ ਅਪਣਾਉਣ ਦਾ ਸੁਨੇਹਾ ਦਿੰਦੇ ਹਨ।
ਹਾਂਗ ਕਾਂਗ ਵਿੱਚ ਇਹ ਮੁਜ਼ਾਹਰਾਕਾਰੀਆਂ ਦੀ ਰੈਲੀ ਦਾ ਹਿੱਸਾ ਬਣ ਗਿਆ ਹੈ।
ਇਸ ਲਈ ਪੁਲਿਸ ਨੂੰ ਚਕਮਾ ਦੇਣ ਲਈ ਮੁਜ਼ਾਹਰਾਕਾਰੀ ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿੱਚ ਪਹੁੰਚ ਰਹੇ ਹਨ।
ਜਿਉਂ ਹੀ ਸੁਐਨ ਵੈਨ ਵਿਚ ਹਿੰਸਾ ਖ਼ਤਮ ਹੋਈ, ਉੱਥੇ ਰਹਿ ਰਹੇ ਕਾਫ਼ੀ ਲੋਕ ਸੜਕਾਂ ''ਤੇ ਉਤਰ ਆਏ ਤੇ ਪ੍ਰਦਰਸ਼ਨਕਾਰੀਆਂ ''ਤੇ ਭੜਾਸ ਕੱਢੀ ਅਤੇ ਉਨ੍ਹਾਂ ਦਾ ਸਮਰਥਨ ਮੰਗਿਆ।
ਪ੍ਰਦਰਸ਼ਨਕਾਰੀਆਂ ਦੇ ਇੱਕ ਸਮੂਹ ਨੇ ਸਥਾਨਕ ਦੁਕਾਨਾਂ ਦੀ ਭੰਨਤੋੜ ਕੀਤੀ ਜੋ ਕਿ ਲਗਦਾ ਹੈ ਬੀਜਿੰਗ ਪੱਖੀ ਹੈ। ਇਹ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਖੇਤਰ ਵਿੱਚ ਜਾਣੇ ਜਾਂਦੇ ਟ੍ਰੀਅਡ ਗਿਰੋਹ ਦਾ ਕੰਮ ਹੋ ਸਕਦਾ ਹੈ।
ਜੁਲਾਈ ਦੇ ਅਖੀਰ ਵਿੱਚ ਚਿੱਟੇ ਰੰਗ ਦੀਆਂ ਕਮੀਜ਼ਾਂ ਵਾਲੇ ਗੈਂਗ ਨੇ ਕਾਲੀਆਂ ਕਮੀਜ਼ਾਂ ਵਾਲੇ ਮੁਜ਼ਾਹਰਾਕਾਰੀਆਂ ਉਤੇ ਹਮਲਾ ਕੀਤਾ ਸੀ।
ਹਾਂਗ ਕਾਂਗ ਵਿੱਚ ਇਸ ਮੁਹਿੰਮ ਦੇ ਸਮਰਥਨ ਵਿੱਚ ਹਾਲੇ ਵੀ ਕਈ ਲੋਕ ਹਨ। ਵਧੇਰੇ ਸ਼ਾਂਤਮਈ ਪ੍ਰਦਰਸ਼ਕਾਰੀ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਬਾਹਰ ਆਉਣਾ ਚਾਹੀਦਾ ਹੈ ਕਿਉਂਕਿ ਜਿਹੜੇ ਵਧੇਰੇ ਤਿੱਖੇ ਹਨ ਉਹ ਬਹੁਤ ਜ਼ਿਆਦਾ ਖ਼ਤਰੇ ਵਿਚ ਪਾ ਰਹੇ ਹਨ।
Additional reporting: Danny Vincent, Fan Wang
ਇਹ ਵੀਡੀਓ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=XoTvseI8GIk
https://www.youtube.com/watch?v=xoZTm8EQ_y0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)