ਕਸ਼ਮੀਰੀ ਮੁਜ਼ਾਹਰਾਕਾਰੀਆਂ ਨੇ ਲੰਡਨ ਭਾਰਤੀ ਹਾਈਕਮਿਸ਼ਨ ਉੱਤੇ ਸੱਟੇ ਪੱਥਰ

Wednesday, Sep 04, 2019 - 11:46 AM (IST)

ਕਸ਼ਮੀਰੀ ਮੁਜ਼ਾਹਰਾਕਾਰੀਆਂ ਨੇ ਲੰਡਨ ਭਾਰਤੀ ਹਾਈਕਮਿਸ਼ਨ ਉੱਤੇ ਸੱਟੇ ਪੱਥਰ
''ਫਰੀਡਮ ਮਾਰਚ'' ਕਸ਼ਮੀਰ
gagan sabharwal/bbc
''ਫਰੀਡਮ ਮਾਰਚ'' ਦੇ ਨਾਂ ਹੇਠ ਕੀਤੇ ਗਏ ਇਸ ਐਕਸ਼ਨ ਦੌਰਾਨ ਪਹਿਲਾਂ ਤਾਂ ਲੋਕੀਂ ਸਾਂਤਮਈ ਰਹੇ ਪਰ ਭਾਰਤੀ ਹਾਈ ਕਮਿਸ਼ਨ ਅੱਗੇ ਆਉਂਦੇ ਹੀ ਉਹ ਭੜਕ ਗਏ।

ਇੰਗਲੈਂਡ ਵਿਚ ਰਹਿਣ ਵਾਲੇ ਕਸ਼ਮੀਰੀਆਂ ਨੇ ਭਾਰਤ ਸ਼ਾਸਿਤ ਕਸ਼ਮੀਰ ਵਿਚ ਜਾਰੀ ਪਾਬੰਦੀਆਂ ਖ਼ਿਲਾਫ਼ ਬੁੱਧਵਾਰ ਨੂੰ ਲੰਡਨ ਵਿਚ ਰੋਸ ਮੁਜ਼ਾਹਰਾ ਕੀਤਾ।

ਇਸ ਮੁਜ਼ਾਹਰੇ ਵਿਚ ਕੇਸਰੀ ਝੰਡੇ ਲਈ ਕਾਫ਼ੀ ਗਿਣਤੀ ਵਿਚ ਖ਼ਾਲਿਸਤਾਨ ਸਮਰਥਕ ਵੀ ਮੌਜੂਦ ਸਨ।

''ਫਰੀਡਮ ਮਾਰਚ'' ਦੇ ਨਾਂ ਹੇਠ ਕੀਤੇ ਗਏ ਇਸ ਐਕਸ਼ਨ ਦੌਰਾਨ ਪਹਿਲਾਂ ਤਾਂ ਲੋਕੀਂ ਸਾਂਤਮਈ ਰਹੇ ਪਰ ਭਾਰਤੀ ਹਾਈ ਕਮਿਸ਼ਨ ਅੱਗੇ ਆਉਂਦੇ ਹੀ ਉਹ ਭੜਕ ਗਏ।

ਮੌਕੇ ਉੱਤੇ ਮੌਜੂਦ ਬੀਬੀਸੀ ਪੱਤਰਕਾਰ ਗਗਨ ਸੱਭਲਵਾਲ ਨੇ ਦੱਸਿਆ ਕਿ ਮੁਜ਼ਾਹਰਾਕਾਰੀਆਂ ਨੇ ਹਾਈ ਕਮਿਸ਼ਨ ਦੀ ਇਮਾਰਤ ਉੱਤੇ ਪੱਥਰ, ਅੰਡੇ, ਟਮਾਟਰ ਅਤੇ ਜੁੱਤੀਆਂ-ਚੱਪਲਾਂ ਸੁੱਟੀਆ ਸੁੱਟੀਆਂ।

''ਅਸੀਂ ਕੀ ਚਾਹੁੰਦੇ ਹਾਂ..ਅਜ਼ਾਦੀ..ਅਜ਼ਾਦੀ'' ਵਰਗੇ ਕਸ਼ਮੀਰ ਪੱਖੀ ਅਤੇ ਭਾਰਤ ਵਿਰੋਧੀ ਨਾਅਰੇ ਲਾਉਣ ਵਾਲੇ ਇਨ੍ਹਾਂ ਲੋਕਾਂ ਨੇ ਨੀਲੇ, ਕੇਸਰੀ, ਹਰੇ ਝੰਡੇ ਫੜ੍ਹ ਹੋਏ ਹਨ।

''ਫਰੀਡਮ ਮਾਰਚ'' ਕਸ਼ਮੀਰ
gagan sabharwal/bbc
ਕਈ ਬੈਨਰਾਂ ਉੱਤੇ ਸੰਯੁਕਤ ਰਾਸਟਰਜ਼ ਪ੍ਰਸਤਾਵ ਨੂੰ ਲਾਗੂ ਕਰਨ ਦੀ ਮੰਗੀ ਕੀਤੀ ਗਈ ।

ਜਿਸ ਤੋਂ ਸਾਫ਼ ਸੀ ਕਿ ਇਹ ਲੋਕ ਕਸ਼ਮੀਰੀ ਮੂਲ ਤੋਂ ਇਲਾਵਾ ਖਾਲਿਸਤਾਨ ਅਤੇ ਪਾਕਿਸਤਾਨ ਸਮਰਥਕ ਵੀ ਸਨ।

ਬੀਬੀਸੀ ਪੱਤਰਕਾਰ ਵਲੋਂ ਭੇਜੀ ਵੀਡੀਓ ਫੁਟੇਜ਼ ਅਤੇ ਤਸਵੀਰਾਂ ਵਿਚ ਲੋਕ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਵੱਲ ਪੱਥਰ, ਟਮਾਟਰ, ਅੰਡੇ ਅਤੇ ਬੋਤਲਾਂ ਸੁੱਟਦੇ ਦਿਖ ਰਹੇ ਹਨ। ਇਸ ਦੌਰਾਨ ਭੀੜ ਵਿਚ ਕੁਝ ਲੋਕਾਂ ਵਲੋਂ ਸਮੋਕ ਬੰਬ ਵੀ ਸੁੱਟ ਗਏ।

ਕੁਝ ਪੱਥਰ ਹਾਈ ਕਮਿਸ਼ਨ ਦੀ ਇਮਾਰਤ ਉੱਤੇ ਵੱਜੇ ਜਿਸ ਨਾਲ ਕਈ ਬਾਰੀਆਂ ਦੇ ਸ਼ੀਸ਼ੇ ਵੀ ਟੁੱਟ ਗਏ।

ਭਾਰਤੀ ਹਾਈ ਕਮਿਸ਼ਨ ਨੇ ਟਵਿੱਟਰ ਉੱਤੇ ਇੱਕ ਤਸਵੀਰ ਪੋਸਟ ਕੀਤੀ ਹੈ , ਜਿਸ ਵਿਚ ਖਿੜਕੀ ਦਾ ਸ਼ੀਸ਼ਾ ਟੁੱਟਿਆ ਹੋਇਆ ਹੈ। ਖ਼ਬਰ ਏਜੰਸੀ ਪੀਏ ਮੁਤਾਬਰ ਇਸ ਮਾਮਲੇ ਵਿਚ ਦੋ ਜਣੇ ਗ੍ਰਿਫ਼ਤਾਰ ਕੀਤੇ ਗਏ ਹਨ।

https://twitter.com/HCI_London/status/1168921116762693635

ਫਰੀਡਮ ਮਾਰਚ ਦੀਆਂ ਤਸਵੀਰਾਂ

''ਫਰੀਡਮ ਮਾਰਚ'' ਕਸ਼ਮੀਰ
gagan sabharwal/bbc
ਇਸ ਮੁਜ਼ਾਹਰੇ ਵਿਚ ਸ਼ਾਮਲ ਹੋਏ ਲੋਕ ਹਿੰਦੋਸਤਾਨ ਅਤੇ ਪਾਕਿਸਤਾਨ ਮੂਲ ਦੇ ਸਨ ਅਤੇ ਕਈ ਖਾਲਿਸਤਾਨ ਦੇ ਸਮਰਥਕ ਵੀ ਸਨ
''ਫਰੀਡਮ ਮਾਰਚ'' ਕਸ਼ਮੀਰ
gagan sabharwal/bbc
ਫਰੀਡਮ ਮਾਰਚ ਪਾਰਲੀਮੈਂਟ ਸਕੂਏਅਰ ਤੋਂ ਸ਼ੁਰੂ ਹੋਇਆ ਅਤੇ ਹਾਈ ਕਮਿਸ਼ਨਰ ਵਿਖੇ ਖ਼ਤਮ ਹੋਇਆ।
''ਫਰੀਡਮ ਮਾਰਚ'' ਕਸ਼ਮੀਰ
gagan sabharwal/bbc
ਮੁਜ਼ਾਹਰਾਕਾਰੀ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਇਲਜ਼ਾਮ ਲਗਾ ਰਹੇ ਸਨ ਪਰ ਭਾਰਤ ਸਰਕਾਰ ਹਾਲਾਤ ਸਾਂਤ ਹੋਣ ਦਾ ਦਾਅਵਾ ਕਰ ਰਹੀ ਹੈ।
''ਫਰੀਡਮ ਮਾਰਚ'' ਕਸ਼ਮੀਰ
gagan sabharwal/bbc
ਲੰਡਨ ਵਿਚ 15 ਅਗਸਤ ਨੂੰ ਵੀ ਰੋਸ ਮੁਜ਼ਾਹਰਾ ਕੀਤਾ ਜਾ ਚੁੱਕਾ ਹੈ।
''ਫਰੀਡਮ ਮਾਰਚ'' ਕਸ਼ਮੀਰ
Gaggan sabarwal/bbc
ਮੁਜ਼ਾਹਰੇ ਦੌਰਾਨ ਕੁਝ ਲੋਕਾਂ ਨੇ ਹਾਈਕਮਿਸ਼ਨ ਵੱਲ ਪੱਥਰ ਸੁੱਟੇ , ਜਿਸ ਨਾਲ ਖਿੜਕੀਆਂ ਦੇ ਸ਼ੀਸੇ ਟੁੱਟ ਗਏ।

ਇਹ ਵੀਡੀਓਜ਼ ਤੁਸੀਂ ਵੇਖ ਸਕਦੇ ਹੋ:

https://www.youtube.com/watch?v=xWw19z7Edrs&t=1s

https://www.youtube.com/watch?v=qBHQm-5eYCE

https://www.youtube.com/watch?v=xhYBOuRb9Cg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News