ਬ੍ਰਿਟੇਨ: ਸੱਤਾਧਾਰੀ ਟੋਰੀ ਪਾਰਟੀ ''''ਚ ਬਗਾਵਤ, ਬੋਰਿਸ ਨੇ ਗੁਆਇਆ ਬਹੁਮਤ - 5 ਅਹਿਮ ਖ਼ਬਰਾਂ
Wednesday, Sep 04, 2019 - 07:31 AM (IST)


ਬਰਤਾਨੀਆ ਦੀ ਸੰਸਦ ਵਿੱਚ ਬੋਰਿਸ ਜੌਨਸਨ ਦੀ ਬ੍ਰੈਗਜ਼ਿਟ ਨੀਤੀ ਨੂੰ ਜ਼ਬਰਦਸਤ ਝਟਕਾ ਲੱਗਿਆ ਹੈ। ਹਾਕਮਧਿਰ ਕੰਜ਼ਰਵੇਟਿਵ ਪਾਰਟੀ ਦੇ ਬਾਗੀ ਸੰਸਦ ਮੈਂਬਰਾਂ ਨੇ ਵਿਰੋਧੀ ਸੰਸਦ ਮੈਂਬਰਾਂ ਦੇ ਨਾਲ ਮਿਲ ਕੇ ਸਰਕਾਰ ਨੂੰ ਸੰਸਦ ਵਿੱਚ ਹਰਾ ਦਿੱਤਾ ਹੈ।
ਜੁਲਾਈ ਵਿੱਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਬੋਰਿਸ ਜੌਨਸਨ ਦੀ ਸੰਸਦ ਵਿੱਚ ਇਹ ਪਹਿਲੀ ਪ੍ਰਖਿਆ ਸੀ। ਪਰ ਬ੍ਰੈਗਜ਼ਿਟ ਮੁੱਦੇ ''ਤੇ ਇੱਕ ਮਤੇ ''ਤੇ ਹੋਈ ਵੋਟਿੰਗ ਵਿੱਚ ਉਨ੍ਹਾਂ ਨੂੰ ਸਿਰਫ਼ 301 ਸੰਸਦ ਮੈਂਬਰਾਂ ਨੇ ਸਮਰਥਨ ਦਿੱਤਾ ਜਦੋਂਕਿ 328 ਸੰਸਦ ਮੈਂਬਰਾਂ ਨੇ ਵਿਰੋਧ ਕੀਤਾ।
ਕੰਜ਼ਰਵੇਟਿਵ ਪਾਰਟੀ ਦੇ 6 ਮੰਤਰੀਆਂ ਸਣੇ 21 ਸੰਸਦ ਮੈਂਬਰਾਂ ਨੇ ਵਿਰੋਧੀ ਧਿਰ ਦਾ ਸਾਥ ਦੇ ਕੇ ਸਰਕਾਰ ਦੇ ਮਤੇ ਨੂੰ ਸਦਨ ਵਿਚ ਡੇਗ ਦਿੱਤਾ।
ਵੋਟਿੰਗ ਤੋਂ ਬਾਅਦ ਡੌਨਿੰਗ ਸਟਰੀਟ ਨੇ ਕਿਹਾ ਕਿ ਜਿਹੜੀ ਟੋਰੀ ਸੰਸਦ ਮੈਂਬਰਾਂ ਨੇ ਪਾਰਟੀ ਵਿਪ ਦਾ ਉਲੰਘਣ ਕੀਤਾ ਹੈ, ਉਨ੍ਹਾਂ ਨੂੰ ਪਾਰਲੀਮੈਂਟਰੀ ਪਾਰਟੀ ਤੋਂ ਬਾਹਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੀ ਹਾਰ ਦਾ ਮਤਲਬ ਇਹ ਹੋਇਆ ਕਿ ਹੁਣ ਉੱਥੇ ਸੰਸਦ ਤੇ ਇਨ੍ਹਾਂ ਹੀ ਸੰਸਦ ਮੈਂਬਰਾਂ ਦਾ ਪ੍ਰਭਾਵ ਹੋ ਗਿਆ ਹੈ ਅਤੇ ਉਹ ਯੂਕੇ ਦੇ ਬਿਨਾਂ ਕੋਈ ਸਮਝੌਤੇ ਦੇ ਹੀ ਯੂਰਪੀ ਯੂਨੀਅਨ ਤੋਂ ਵੱਖ ਹੋ ਜਾਣਗੇ ਯਾਨਿ ਕਿ ਬਿਨਾਂ ਕਿਸੇ ਡੀਲ ਦੇ ਬ੍ਰੈਗਜ਼ਿਟ ਤੇ ਰੋਕ ਲਗਵਾ ਸਕਦੇ ਹਨ।
ਇਹ ਵੀ ਪੜ੍ਹੋ:
- ਕਿਰਨਜੀਤ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਨੂੰ ਉਮਰ ਕੈਦ
- ''ਮਜ਼ਦੂਰ ਨੌਕਰੀ ਲੱਭ ਲੈਣਗੇ, ਮੈਂ ਮਾਲਕ ਹੋ ਕੇ ਕਿੱਥੇ ਜਾਵਾਂ''
- ਸਮਾਜ ''ਚ ਬਰਾਬਰੀ ਲਈ ਦਲਿਤ ਅਚਾਨਕ ਚੁਣੌਤੀਆਂ ਕਿਉਂ ਦੇ ਰਹੇ ਹਨ
ਜਦੋਂਕਿ ਬੋਰਿਸ ਜੌਨਸਨ ਕਹਿ ਚੁੱਕੇ ਹਨ ਕਿ ਡੀਲ ਹੋਵੇ ਜਾਂ ਨਾ ਹੋਵੇ, 31 ਅਕਤੂਬਲ ਨੂੰ ਬਰਤਾਨੀਆ, ਯੂਰਪੀ ਯੂਨੀਅਨ ਤੋਂ ਵੱਖ ਹੋ ਜਾਵੇਗਾ।
ਹਾਰ ਤੋਂ ਬਾਅਦ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਉਹ ਸਮੇਂ ਤੋਂ ਪਹਿਲਾਂ ਆਮ ਚੋਣਾਂ ਕਰਵਾਉਣ ਦਾ ਮਤਾ ਸਦਨ ਵਿਚ ਲੈ ਕੇ ਆਉਣਗੇ।
ਕਿਰਨਜੀਤ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਦੀ ਸਜ਼ਾ ਬਰਕਰਾਰ ਰੱਖਣ ਦਾ ਵਿਰੋਧ
ਪੰਜਾਬ ਦੇ ਬਹੁਚਰਚਿਤ ਕਿਰਨਜੀਤ ਕੌਰ ਅਗਵਾ ਤੇ ਕਤਲ ਕਾਂਡ ਮਾਮਲੇ ਵਿੱਚ ਇਨਸਾਫ਼ ਦਿਵਾਉਣ ਦੀ ਮੁਹਿੰਮ ਨਾਲ ਜੁੜੇ ਰਹੇ, ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੇ ਜਾਣ ਦੇ ਵਿਰੋਧ ਵਿੱਚ ਪੰਜਾਬ ਵਿੱਚ ਕਈ ਥਾਂਵਾਂ ''ਤੇ ਪ੍ਰਦਰਸ਼ਨ ਹੋਏ ਹਨ।
ਸੁਪਰੀਮ ਕੋਰਟ ਨੇ ਇਸ ਸਜ਼ਾ ਨੂੰ ਬਰਕਰਾਰ ਰੱਖਿਆ ਹੈ।
ਮਨਜੀਤ ਸਿੰਘ ਧਨੇਰ ਕਿਰਨਜੀਤ ਕੌਰ ਅਗਵਾ ਤੇ ਕਤਲ ਕਾਂਡ ਵਿਰੋਧੀ ਬਣਾਈ ਐਕਸ਼ਨ ਕਮੇਟੀ ਦੇ ਆਗੂ ਰਹੇ ਹਨ।
ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਸੁਪਰੀਮ ਕੋਰਟ ਵੱਲੋਂ ਬਹਾਲ ਕੀਤੇ ਜਾਣ ਤੋਂ ਬਾਅਦ ਜਨਤਕ ਜਥੇਬੰਦੀਆਂ ਵੱਲੋਂ ਬਰਨਾਲਾ, ਮਹਿਲ ਕਲਾਂ, ਭਦੌੜ ਸਮੇਤ ਵੱਖ-ਵੱਖ ਥਾਵਾਂ ਉੱਤੇ ਰੋਸ ਪ੍ਰਦਰਸ਼ਨ ਕੀਤੇ ਗਏ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਪਾਕ ''ਚ ਸਿੱਖ ਕੁੜੀ ਦੇ ਧਰਮ ਪਰਿਵਰਤਨ ਮਾਮਲੇ ''ਚ ਗਵਰਨਰ ਨੇ ਕਰਵਾਇਆ ''ਰਾਜ਼ੀਨਾਮਾ''
ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਵਿੱਚ ਇੱਕ ਸਿੱਖ ਕੁੜੀ ਨੂੰ ਅਗਵਾ ਕਰਕੇ ਉਸ ਦਾ ਧਰਮ ਬਦਲਵਾਉਣ ਦੇ ਮਾਮਲੇ ਵਿੱਚ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਨੇ ਦੋਵੇਂ ਪਰਿਵਾਰਾਂ ਨੂੰ ਬੁਲਾ ਕੇ ਫੈਸਲਾ ਕਰਵਾ ਦਿੱਤਾ ਹੈ।

ਉਨ੍ਹਾਂ ਇੱਕ ਵੀਡੀਓ ਰਾਹੀਂ ਦੱਸਿਆ ਕਿ ਉਨ੍ਹਾਂ ਦੋਹਾਂ ਪਰਿਵਾਰਾਂ ਨੂੰ ਸੱਦਾ ਦਿੱਤਾ ਸੀ ਅਤੇ ਕੁੜੀ ਨੂੰ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ। ਹਾਲਾਂਕਿ ਕੁੜੀ ਤੇ ਮੁੰਡੇ ਦਾ ਪੱਖ ਅਜੇ ਨਹੀਂ ਮਿਲਿਆ ਹੈ। ਪੂਰਾ ਵੀਡੀਓ ਦੇਖਣ ਲਈ ਕਲਿੱਕ ਕਰੋ।
ਕਸ਼ਮੀਰ ਤਣਾਅ ''ਤੇ ਪਾਕਿਸਾਤਨ ਸਰਕਾਰ ਨੇ ਟਵੀਟ ਕੀਤੀ ਕਠੂਆ ਰੇਪ ਪੀੜਤਾ ਦੀ ਫੋਟੋ
ਪਾਕਿਸਤਾਨ ਸਰਕਾਰ ਨੇ ''ਕਠੂਆ ਗੈਂਗ ਰੇਪ ਅਤੇ ਮਰਡਰ ਕੇਸ'' ਦੀ ਪੀੜਤ ਬੱਚੀ ਦੀ ਤਸਵੀਰ ਦੀ ਵਰਤੋਂ ਕਰਕੇ ਅਪੀਲ ਕੀਤੀ ਹੈ ਕਿ ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਹੋ ਰਹੀ ਨਸਲਕੁਸ਼ੀ ਨੂੰ ਰੋਕਣ ਲਈ ਕੌਮਾਂਤਰੀ ਸੰਗਠਨ ਨੇ ਕੁਝ ਕਦਮ ਚੁੱਕੇ।
ਤਕਰੀਬਨ 19 ਮਹੀਨੇ ਪੁਰਾਣੀ ਇਸ ਫੋਟੋ ਨਾਲ ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਲਿਖਿਆ ਕਿ "ਕੌਮਾਂਤਰੀ ਭਾਈਚਾਰੇ ਨੂੰ ਭਾਰਤ-ਸ਼ਾਸਿਤ ਕਸ਼ਮੀਰ ਵਿੱਚ ਕਸ਼ਮੀਰੀਆਂ ਦੀ ਨਸਲਕੁਸ਼ੀ ਨੂੰ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਮਹਿਰੂਮ ਕਰ ਦਿੱਤਾ ਗਿਆ ਹੈ ਅਤੇ ਜੋ ਫਾਸੀਵਾਦੀ ਭਾਰਤ ਸਰਕਾਰ ਵੱਲੋਂ ਲਗਾਏ ਗਏ ਅਣਮਨੁੱਖੀ ਕਰਫਿਊ ਕਾਰਨ ਆਪਣੇ ਘਰਾਂ ਵਿੱਚ ਫਸ ਗਏ ਹਨ। #Kashmirhour "
ਹਾਲਾਂਕਿ ਰਿਵਰਸ ਇਮੇਜ ਸਰਚ ਤੋਂ ਪਤਾ ਚੱਲਦਾ ਹੈ ਕਿ ਕਠੂਆ ਸਮੂਹਿਕ ਬਲਾਤਕਾਰ ਪੀੜਤਾ ਦੀ ਇਹ ਫੋਟੋ ਫਰਵਰੀ ਤੋਂ ਅਪ੍ਰੈਲ 2018 ਵਿਚਾਲੇ ਕਈ ਵੈਬਸਾਈਟਾਂ ਦੁਆਰਾ ਵਰਤੀ ਗਈ ਸੀ।ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
''ਬੰਦਾ ਆਪਣੇ ਘਰ ''ਚ ਸੁਰੱਖਿਅਤ ਮਹਿਸੂਸ ਕਰਦਾ, ਪਰ ਇੱਥੇ ਉਹ ਵੀ ਖੋਹ ਲਈ''
ਇੱਕ ਮਹੀਨਾ ਹੋਣ ਵਾਲਾ ਹੈ ਭਾਰਤ ਸ਼ਾਸ਼ਿਤ ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਇਆਂ, ਸਖਤ ਸੁਰੱਖਿਆ ਪ੍ਰਬੰਧ ਹਨ, ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਬੰਦ ਹੋ ਕੇ ਰਹਿ ਗਏ ਹਨ।

ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਇੰਨੇ ਲੰਬੇ ਵਕਤ ਤੱਕ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਆਪੋ ਆਪਣੇ ਘਰਾਂ ਵਿੱਚ ''ਕੈਦ'' ਹੋ ਕੇ ਰਹਿ ਜਾਣ ਤਾਂ ਉਨ੍ਹਾਂ ਦੀ ਮਾਨਸਿਕ ਹਾਲਤ ਕਿਹੋ ਜਿਹੀ ਹੋਵੇਗੀ।
ਬੀਬੀਸੀ ਪੰਜਾਬੀ ਨੇ ਲੁਧਿਆਣਾ ਸਥਿਤ ਮਨੋਵਿਗਿਆਨੀ ਡਾ. ਅਨੀਰੁੱਧ ਕਾਲਾ ਨਾਲ ਵੀ ਅਹਿਜੇ ਹਾਲਾਤਾਂ ਨਾਲ ਦੋ ਚਾਰ ਹੋ ਰਹੇ ਲੋਕਾਂ ਦੀ ਮਾਨਸਿਕ ਹਾਲਤ ਬਾਰੇ ਗੱਲਬਾਤ ਕੀਤੀ ਹੈ।
ਇਹ ਵੀ ਪੜ੍ਹੋ:
- ''ਇੰਨੇ ਦਿਨ ਹੋਏ ਹਿੰਦੁਸਤਾਨੀ ਚੁੱਪ ਕਿਉਂ? ਕੀ ਉਨ੍ਹਾਂ ਨੂੰ ਫ਼ਰਕ ਨਹੀਂ ਪੈਂਦਾ''
- ਬੈਂਕਾਂ ਦੇ ਰਲੇਵੇਂ ਵਿੱਚ ਤੁਹਾਡਾ ਵੀ ਬੈਂਕ ਹੈ ਤਾਂ ਇਹ ਪੜ੍ਹੋ
ਡਾ. ਅਨੀਰੁੱਧ ਕਾਲਾ ਕਹਿੰਦੇ ਹਨ ਕਿ ਮੌਜੂਦਾ ਹਾਲਾਤ ਤਾਂ ਇਹ ਹਨ ਕਿ ਕਸ਼ਮੀਰ ਵਿੱਚ ਮੈਡੀਕਲ ਕਰਾਈਸਿਸ ਪੈਦਾ ਹੋ ਗਿਆ ਹੈ।
ਪੋਸਟ ਟਰੌਮੈਟਿਕ ਸਟ੍ਰੈਸ ਡਿਸਆਰਡਰ (PTSD) ਬਾਰੇ ਗੱਲ ਕਰਦਿਆਂ ਡਾ. ਕਾਲਾ ਨੇ ਕਿਹਾ ਕਿ ਜਿੱਥੇ ਵੀ ਸਰਕਾਰ ਤੇ ਆਮ ਲੋਕਾਂ ਵਿੱਚ ਝਗੜਾ ਹੁੰਦਾ ਹੈ ਉੱਥੇ ਪੋਸਟ ਟਰੌਮੈਟਿਕ ਸਟ੍ਰੈਸ ਡਿਸਆਰਡਰ (PTSD) ਹੋਣਾ ਆਮ ਹੋ ਜਾਂਦਾ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਇਹ ਵੀਡੀਓ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=IGakK7khC2c
https://www.youtube.com/watch?v=M95M1Lv0evw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)