ਕਸ਼ਮੀਰ ''''ਚ ਲੋਕਾਂ ਦੀ ਮਾਨਸਿਕ ਸਿਹਤ ਲਈ ਕੀ ਹਨ ਖ਼ਤਰੇ

09/03/2019 10:16:31 AM

ਕਸ਼ਮੀਰ
Getty Images

ਨਿੱਕੇ ਬੱਚਿਆਂ ਨੂੰ ਅਸੀਂ ਘਰਾਂ ਵਿੱਚ ਇਸ ਕਰਕੇ ਬੰਦ ਰੱਖਿਆ ਹੋਇਆ ਹੈ ਕਿ ਕਿਤੇ ਉਹ ਬਾਹਰ ਜਾਣ ਤਾਂ ਉਹ ਪੈਲੇਟ ਗਨ ਜਾਂ ਕਿਸੇ ਹੋਰ ਕਾਰਨ ਜ਼ਖਮੀ ਨਾ ਹੋ ਜਾਣ- ਹਸਨ ਵਾਸੀ, ਭਾਰਤ ਸ਼ਾਸਿਤ ਕਸ਼ਮੀਰ

ਗੋਲੀਬਾਰੀ ਦੀ ਆਵਾਜ਼ ਨਾਲ ਮੇਰਾ ਤਿੰਨ ਸਾਲ ਦਾ ਬੱਚਾ ਬੇਹੋਸ਼ ਹੋ ਗਿਆ, ਸਾਨੂੰ ਜੋ ਮਰਜ਼ੀ ਹੋ ਜਾਵੇ ਬੱਚਿਆਂ ''ਤੇ ਕੋਈ ਮੁਸੀਬਤ ਨਾ ਆਵੇ- ਨਾਜ਼ਿਸ਼ ਬੀਬੀ (ਬਦਲਿਆ ਨਾਂ), ਵਾਸੀ LoC

ਜਦੋਂ ਮੇਰੇ ਪੁੱਤਰ ਨੂੰ ਲੈ ਗਏ ਤਾਂ ਬੂਟ ਅਤੇ ਕਮੀਜ਼ ਪਹਿਨਣ ਦਾ ਸਮਾਂ ਨਹੀਂ ਦਿੱਤਾ ਜਿਵੇਂ ਉਹ ਕੋਈ ਅੱਤਵਾਦੀ ਹੋਵੇ ਮੇਰਾ ਪੁੱਤਰ ਲਾਚਾਰ ਸੀ, ਹਾਲੇ ਤੱਕ ਮੈਂ ਆਪਣੇ ਪੁੱਤਰ ਨੂੰ ਦੇਖ ਨਹੀਂ ਸਕੀ- ਪਰਵੀਨ, ਵਾਸੀ, ਭਾਰਤ ਸ਼ਾਸਿਤ ਕਸ਼ਮੀਰ

ਇਹ ਮਾਨਸਿਕ ਹਾਲਤ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚ 5 ਅਗਸਤ 2019 ਨੂੰ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਫੈਸਲੇ ਤੋਂ ਬਾਅਦ ਬਹੁਤ ਕੁਝ ਬਦਲ ਗਿਆ।

https://www.youtube.com/watch?v=4D6XzlB8QtY

ਇੱਕ ਮਹੀਨਾ ਹੋਣ ਵਾਲਾ ਹੈ ਭਾਰਤ ਸ਼ਾਸ਼ਿਤ ਜੰਮੂ ਕਸ਼ਮੀਰ ਵਿੱਚ ਧਾਰਾ 370 ਹਟਾਇਆਂ, ਸਖਤ ਸੁਰੱਖਿਆ ਪ੍ਰਬੰਧ ਹਨ,ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਬੰਦ ਹੋ ਕੇ ਰਹਿ ਗਏ ਹਨ।

ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਇੰਨੇ ਲੰਬੇ ਵਕਤ ਤੱਕ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਆਪੋ ਆਪਣੇ ਘਰਾਂ ਵਿੱਚ ''ਕੈਦ'' ਹੋ ਕੇ ਰਹਿ ਜਾਣ ਤਾਂ ਉਨ੍ਹਾਂ ਦੀ ਮਾਨਸਿਕ ਹਾਲਤ ਕਿਹੋ ਜਿਹੀ ਹੋਵੇਗੀ।

ਇਨ੍ਹਾਂ ਲੋਕਾਂ ਦੀ ਮਾਨਸਿਕ ਸਥਿਤੀ ਉਸ ਵੇਲੇ ਚਰਚਾ ਵਿੱਚ ਆਈ ਜਦੋਂ ਮਸ਼ਹੂਰ ਰਸਾਲੇ ਲੈਂਸੇਟ ਨੇ ਕਸ਼ਮੀਰ ਦੇ ਲੋਕਾਂ ਦੀ ਮਾਨਸਿਕ ਸਥਿਤੀ ਬਾਰੇ ਲਿਖਿਆ।

ਇਸ ਤੋਂ ਇਲਾਵਾ ਬੀਬੀਸੀ ਪੰਜਾਬੀ ਨੇ ਲੁਧਿਆਣਾ ਸਥਿਤ ਮਨੋਵਿਗਿਆਨੀ ਡਾ. ਅਨੀਰੁੱਧ ਕਾਲਾ ਨਾਲ ਵੀ ਅਹਿਜੇ ਹਾਲਾਤਾਂ ਨਾਲ ਦੋ ਚਾਰ ਹੋ ਰਹੇ ਲੋਕਾਂ ਦੀ ਮਾਨਸਿਕ ਹਾਲਤ ਬਾਰੇ ਗੱਲਬਾਤ ਕੀਤੀ ਹੈ।

ਇਹ ਵੀ ਪੜ੍ਹੋ

https://www.youtube.com/watch?v=4vt9c2aM-9o

ਲੈਂਸੇਟ ਨੇ ਕੀ ਲਿਖਿਆ?

187 ਸਾਲ ਪੁਰਾਣੇ ਰਸਾਲੇ ਲੈਂਸੇਟ ਨੇ ਕੁਝ ਦਿਨ ਪਹਿਲਾਂ ਕਸ਼ਮੀਰ ਦੇ ਲੋਕਾਂ ਦੀ ਮਾਨਸਿਕ ਸਥਿਤੀ ਬਾਰੇ ਲਿਖਿਆ ਕਿ ਲੰਮੀ ਹਿੰਸਾ ਇੱਕ ਵੱਡੇ ਮਾਨਸਿਕ ਸਿਹਤ ਦੀ ਸਮੱਸਿਆ ਦਾ ਕਾਰਨ ਬਣੀ ਹੈ।

ਇੱਕ ਅਧਿਐਨ ਦਾ ਜ਼ਿਕਰ ਕਰਦਿਆਂ ਲੈਂਸੇਟ ''ਚ ਲਿਖਿਆ ਹੈ, "ਵਿਵਾਦ ਤੋਂ ਪ੍ਰਭਾਵਿਤ ਦੋ ਦਿਹਾਤੀ ਜ਼ਿਲ੍ਹਿਆਂ ਵਿੱਚ ਸ਼ਾਇਦ ਕੁਝ ਹੀ ਕਸ਼ਮੀਰੀ ਸੁਰੱਖਿਅਤ ਮਹਿਸੂਸ ਕਰਦੇ ਹੋਣ। ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਮੈਂਬਰ ਹਿੰਸਾ ਕਰਕੇ ਗੁਆਏ ਹੋਣ, ਉਨ੍ਹਾਂ ''ਚੋਂ ਪੰਜ ਵਿੱਚੋਂ ਇੱਕ ਨੇ ਉਹ ਮੈਂਬਰ ਆਪ ਮਰਦੇ ਵੇਖਿਆ ਹੁੰਦਾ ਹੈ।"

"ਇਸ ਲਈ, ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਇਸ ਖੇਤਰ ਦੇ ਲੋਕਾਂ ਦੀ ਚਿੰਤਾ, ਉਦਾਸੀ ਅਤੇ ਸਦਮੇ ਤੋਂ ਬਾਅਦ ਦੇ ਤਣਾਅ ਵਿੱਚ ਵਾਧਾ ਹੋਇਆ ਹੋਵੇ।"

ਲੈਂਸੇਟ ਅੱਗੇ ਲਿਖਦਾ ਹੈ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਤਾਬਕ ਖੁਦਮੁਖਤਿਆਰੀ ਰੱਦ ਕਰਨ ਦੇ ਫ਼ੈਸਲੇ ਨਾਲ ਕਸ਼ਮੀਰ ਵਿੱਚ ਖੁਸ਼ਹਾਲੀ ਆਵੇਗੀ। ਪਰ ਸਭ ਤੋਂ ਪਹਿਲਾਂ ਕਸ਼ਮੀਰ ਦੇ ਲੋਕਾਂ ਨੂੰ ਇਸ ਦਹਾਕਿਆਂ ਤੋਂ ਚੱਲ ਰਹੇ ਸੰਘਰਸ਼ ਦੇ ਡੂੰਘੇ ਜ਼ਖ਼ਮਾਂ ਨੂੰ ਠੀਕ ਕਰਨ ਦੀ ਜ਼ਰੂਰਤ ਹੈ, ਨਾ ਕਿ ਹਿੰਸਾ ਨੂੰ ਦਬਾਉਣ ਲਈ।"

ਇਹ ਵੀ ਪੜ੍ਹੋ

https://www.youtube.com/watch?v=AKdQRvpdz4U

''ਇਹ ਸਾਡਾ ਅੰਦਰੂਨੀ ਮਸਲਾ ਹੈ''

ਦੁਨੀਆਂ ਭਰ ''ਚ ਘਰੇਲੂ ਜੰਗੀ ਹਾਲਾਤਾਂ ਉੱਤੇ ਲੋਕਾਂ ਦੀ ਮਾਨਸਿਕਤਾ ਤੇ ਸਹਿਤ ਬਾਰੇ ਲਿਖਣ ਵਾਲੇ ਰਸਾਲੇ ਲੈਂਸੇਟ ਦਾ ਵਿਰੋਧ ਕਰਦਿਆਂ ਇੰਡੀਅਨ ਮੈਡਿਕਲ ਐਸੋਸੀਏਸ਼ਨ ਨੇ ਰਸਾਲੇ ਦੇ ਸੰਪਾਦਕ ਨੂੰ ਇੱਕ ਚਿੱਠੀ ਰਾਹੀਂ ਲਿਖਿਆ ਹੈ ਕਿ ਲੈਂਸੇਟ ਦਾ ਕਸ਼ਮੀਰ ਦੇ ਮੁੱਦੇ ਉੱਤੇ ਬੋਲਣ ਦਾ ਕੋਈ ਹੱਕ ਨਹੀਂ।

ਪੱਤਰ ਵਿੱਚ ਲਿਖਿਆ ਗਿਆ ਸੀ, "ਇਹ ਯੂਨੀਅਨ ਆਫ ਇੰਡੀਆ ਦੇ ਅੰਦਰੂਨੀ ਮਾਮਲੇ ਵਿਚ ਦਖਲਅੰਦਾਜ਼ੀ ਹੈ। ਲੈਂਸੈਟ ਨੇ ਕਸ਼ਮੀਰੀਆਂ ਦੀ ਸਿਹਤ ਪ੍ਰਤੀ ਚਿੰਤਾ ਦੀ ਆੜ ਹੇਠ ਭਾਰਤ ਸਰਕਾਰ ਦੇ ਅੰਦਰੂਨੀ ਪ੍ਰਬੰਧਕੀ ਫੈਸਲੇ ''ਤੇ ਪ੍ਰਤੀਕ੍ਰਿਆ ਦਿੱਤੀ ਹੈ।"

https://www.youtube.com/watch?v=xoZTm8EQ_y0

ਕਸ਼ਮੀਰੀਆਂ ਦੀ ਮਾਨਸਿਕ ਹਾਲਤ ਲਈ ਖ਼ਤਰੇ ਕੀ ਹਨ

ਡਾ. ਅਨੀਰੁੱਧ ਕਾਲਾ ਕਹਿੰਦੇ ਹਨ ਕਿ ਮੌਜੂਦਾ ਹਾਲਾਤ ਤਾਂ ਇਹ ਹਨ ਕਿ ਕਸ਼ਮੀਰ ਵਿੱਚ ਮੈਡੀਕਲ ਕਰਾਈਸਿਸ ਪੈਦਾ ਹੋ ਗਿਆ ਹੈ।

ਉਹ ਕਹਿੰਦੇ ਹਨ, "ਡਾਇਲਸਿਸ ਤੋਂ ਲੈ ਕੇ ਕੀਮੋ ਥੈਰਪੀ ਸਭ ਕੁਝ ਬੰਦ ਹੋ ਗਿਆ ਹੈ। ਜੇਕਰ ਡਾਕਟਰ ਦਵਾਈ ਲਿਖ ਵੀ ਦੇਵੇ ਤਾਂ ਤੁਹਾਨੂੰ ਦਵਾਈਂ ਮਿਲਣੀਆਂ ਨਹੀਂ। ਉੱਥੇ ਦਵਾਈਆਂ ਦਾ ਸਟਾਕ ਨਹੀਂ ਜਾ ਰਿਹਾ।"

ਡਾ. ਕਾਲਾ ਅੱਗੇ ਕਹਿੰਦੇ ਹਨ, "ਜੇਕਰ ਕਸ਼ਮੀਰ ਨੂੰ ਛੱਡ ਵੀ ਦੇਈਏ ਤਾਂ ਕਿਸੇ ਹੋਰ ਵੀ ਥਾਂ 4 ਤੋਂ 5 ਫੀਸਦ ਲੋਕ ਕਰੋਨੀਕ ਮੈਂਟਲ ਇਲਨੈਸ, ਡਿਪਰੈਸ਼ਨ ਤੇ ਬਾਈਪੋਲਰ ਡਿਸਆਰਡਰ ਤੋਂ ਪੀੜਤ ਹਨ ਅਤ ਉਨ੍ਹਾਂ ਨੂੰ ਲਗਾਤਾਰ ਦਵਾਈ ਲੈਣੀ ਪੈਂਦੀ ਹੈ।"

"ਜਦੋਂ ਤੁਸੀਂ ਆਪਣੀ ਦਵਾਈ ਦੁਬਾਰਾ ਲੈ ਕੇ ਆਉਣ ਲਈ ਡਾਕਟਰ ਕੋਲ ਜਾ ਨਹੀਂ ਸਕਦੇ ਤਾਂ ਇਲਾਜ਼ ਵਿੱਚ ਰੁਕਾਵਟ ਪੈ ਜਾਂਦੀ ਹੈ। ਘਰ ਵਿੱਚ ਇੱਕ ਵੀ ਮੈਂਬਰ ਮਾਨਸਿਕ ਤੌਰ ''ਤੇ ਪਰੇਸ਼ਾਨ ਹੋਵੇ ਤਾਂ ਸਾਰਾ ਪਰਿਵਾਰ ਇਸ ਦਾ ਸ਼ਿਕਾਰ ਹੋ ਜਾਂਦਾ ਹੈ।"

ਇਹ ਵੀ ਪੜ੍ਹੋ

https://www.youtube.com/watch?v=IJwCjX1nDBg

ਪੋਸਟ ਟਰੌਮੈਟਿਕ ਸਟ੍ਰੈਸ ਡਿਸਆਰਡਰ (PTSD) ਬਾਰੇ ਗੱਲ ਕਰਦਿਆਂ ਡਾ. ਕਾਲਾ ਦਾ ਕਹਿਣਾ ਹੈ ਕਿ ਜਿੱਥੇ ਵੀ ਸਰਕਾਰ ਤੇ ਆਮ ਲੋਕਾਂ ਵਿੱਚ ਝਗੜਾ ਹੁੰਦਾ ਹੈ ਉੱਥੇ ਪੋਸਟ ਟਰੌਮੈਟਿਕ ਸਟ੍ਰੈਸ ਡਿਸਆਰਡਰ (PTSD) ਹੋਣਾ ਆਮ ਹੋ ਜਾਂਦਾ ਹੈ।

"5 ਅਗਸਤ ਤੋਂ ਪਹਿਲਾਂ ਵੀ ਕਸ਼ਮੀਰ ਵਿੱਚ ਰਿਸਰਚ ਮੁਤਾਬਕ, ਲੋਕਾਂ ਨੂੰ PTSD ਸੀ। ਘਰ ਵਿੱਚ ਤੁਹਾਨੂੰ ਬੰਦ ਕਰ ਦਿੱਤਾ ਜਾਵੇ ਤਾਂ ਮਾਨਸਿਕ ਸਥਿਤੀ ਖ਼ਰਾਬ ਹੋਣ ਦਾ ਜਿਆਦਾ ਖ਼ਦਸ਼ਾ ਰਹਿੰਦਾ ਹੈ।"

ਪੋਸਟ ਟਰੌਮੈਟਿਕ ਸਟ੍ਰੈਸ ਡਿਸਆਰਡਰ (PTSD) ਇੱਕ ਮਾਨਸਿਕ ਹਾਲਤ ਹੈ ਜੋ ਕੋਈ ਭਿਆਨਕ ਹਾਦਸਾ ਦੇਖ ਕੇ ਜਾਂ ਉਸਦੇ ਤਜਰਬੇ ਨਾਲ ਹੁੰਦਾ ਹੈ।

ਕਸ਼ਮੀਰ
Getty Images

ਕੀ ਪੰਜਾਬ ਦੇ 1980ਵਿਆਂ ਦੇ ਦੌਰ ਤੇ ਮੌਜੂਦਾ ਕਸ਼ਮੀਰ ਦੇ ਦੌਰ ਦੀ ਤੁਲਾਨ ਹੋ ਸਕਦੀ ਹੈ?

ਇਸ ਸਵਾਲ ਦੇ ਜਵਾਬ ਵਿੱਚ ਡਾ. ਕਾਲਾ ਕਹਿੰਦੇ ਹਨ ਕਿ ਦੋਹਾਂ ਥਾਂਵਾਂ ਦੇ ਹਾਲਾਤਾਂ ਦੀ ਤੁਲਨਾ ਬਿਲਕੁਲ ਕੀਤੀ ਜਾ ਸਕਦੀ ਹੈ।

ਉਹ ਕਹਿੰਦੇ ਹਨ, ''''ਜਦੋਂ ਤੱਕ ਪੰਜਾਬ ਵਿੱਚ ਹਾਲਾਤ ਮਾੜੇ ਸਨ ਉਸ ਵੇਲੇ ਵੀ ਪੰਜਾਬ ਦੇ ਲੋਕ ਘਰੋਂ ਬਾਹਰ ਨਹੀਂ ਜਾ ਸਕਦੇ ਸਨ, ਇੱਕ ਪਾਸੇ ਪੁਲਿਸ ਸੀ ਦੂਜੇ ਪਾਸੇ ਅੱਤਵਾਦੀ ਸਨ। ਇੱਕ ਦਮ ਬੰਦ ਦਾ ਐਲਾਨ ਹੋ ਜਾਂਦਾ ਸੀ। ਸਾਡੇ ਕੋਲ ਮਰੀਜ਼ ਨਹੀਂ ਪਹੁੰਚ ਪਾਉਂਦੇ ਸਨ, ਦਵਾਈਆਂ ਬੰਦ ਹੋ ਜਾਂਦੀਆਂ ਸਨ ਅਤੇ ਮਰੀਜ਼ ਹਿੰਸਕ ਹੋ ਜਾਂਦੇ ਸਨ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਸ਼ਮੀਰ ਵਿੱਚ ਵੀ ਅਜਿਹਾ ਹੀ ਹੁੰਦਾ ਹੋ ਸਕਦਾ ਹੈ।''''

ਕਸ਼ਮੀਰ ਉੱਤੇ ਲੈਂਸੇਟ ਦੀ ਸੰਪਾਦਕੀ ਬਾਰੇ ਡਾ. ਕਾਲਾ ਕਹਿੰਦੇ ਹਨ, " ਲੈਂਸੇਟ ਇੱਕ ਮੰਨਿਆ ਹੋਇਆ ਰਸਾਲਾ ਹੈ। ਉਨ੍ਹਾਂ ਨੇ ਪਹਿਲਾਂ ਵੀ ਕਸ਼ਮੀਰ ਬਾਰੇ ਲਿਖਿਆ ਹੈ। ਇਹ ਰਸਾਲਾ ਸੀਰੀਆ, ਬੋਸਨੀਆ ਅਤੇ ਫਲਸਤੀਨ ਵਰਗੇ ਮੁਲਕਾਂ ਵਿੱਚ ਘੇਰਲੂ ਖਾਨਾਜੰਗੀ ਦਾ ਲੋਕਾਂ ਦੀ ਸਿਹਤ ਖਾਸਕਰ ਮਾਨਸਿਕ ਸਿਹਤ ਉੱਤੇ ਪੈਂਦੇ ਅਸਰ ਬਾਰੇ ਲਿਖਿਆ ਹੈ। ਪਰ ਇਸ ਵਾਰ ਮਾਹੌਲ ਗਰਮ ਹੋਣ ਕਰਕੇ ਇਸ ਨੂੰ ਗ਼ਲਤ ਤਰੀਕੇ ਨਾਲ ਲਿਆ ਜਾ ਰਿਹਾ ਹੈ।"

ਕਸ਼ਮੀਰ
Getty Images
ਸੰਕੇਤਕ ਤਸਵੀਰ

ਕਸ਼ਮੀਰ ਦੇ ਮੌਜੂਦਾ ਹਾਲਾਤਾਂ ਦਾ ਲੋਕਾਂ ਦੀ ਮਾਨਸਿਕ ਸਿਹਤ ''ਤੇ ਅੱਗੇ ਕੀ ਅਸਰ ਹੋਵੇਗਾ

ਡਾ. ਕਾਲਾ ਕਹਿੰਦੇ ਹਨ, ''''ਜੇਕਰ ਸਾਨੂੰ ਕੋਈ ਕਈ ਦਿਨ ਘਰ ਅੰਦਰ ਬੰਦ ਕਰ ਦੇਵੇ ਫਿਰ? ਆਦਮੀ ਵਿੱਚ ਇੱਕ ਸੁਰੱਖਿਆ ਦਾ ਭਾਵ ਹੁੰਦਾ ਹੈ ਕਿ ਮੇਰੇ ਘਰ ਅੰਦਰ ਮੈਨੂੰ ਕੋਈ ਤਕਲੀਫ ਨਹੀਂ ਹੋਵੇਗੀ, ਪਰ ਇੱਥੇ ਉਹ ਸੁਰੱਖਿਆ ਵੀ ਖੋਹ ਲਈ ਗਈ ਹੈ। ਇਸਦਾ ਅਸਰ ਕਈ ਗੁਣਾ ਵੱਧ ਹੋਵੇਗਾ।''''

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=Xd0yU_5duJs

https://www.youtube.com/watch?v=bsLerQFvlCs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News