ਇਮਰਾਨ ਖ਼ਾਨ - ''''ਜੋ ਮੁਸਲਮਾਨਾਂ ਨਾਲ ਹੋ ਰਿਹੈ, ਉਹ ਸਿੱਖਾਂ ਤੇ ਦਲਿਤਾਂ ਨਾਲ ਵੀ ਹੋ ਸਕਦਾ ਹੈ'''' -5 ਅਹਿਮ ਖ਼ਬਰਾਂ
Tuesday, Sep 03, 2019 - 07:31 AM (IST)


ਲਾਹੌਰ ''ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇੰਟਰਨੈਸ਼ਨਲ ਸਿੱਖ ਕਨਵੈਨਸ਼ਨ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਇੱਕ ਵਾਰ ਇੱਕ ਫਿਰ ਕਸ਼ਮੀਰ ਦੇ ਮੁੱਦੇ ਨੂੰ ਚੁੱਕਿਆ।
ਇਮਰਾਨ ਖ਼ਾਨ ਕਿਹਾ ਕਿ ਦੋਵੇਂ ਹੀ ਪਰਮਾਣੂ ਮੁਲਕ ਹਾਂ ਜੇਕਰ ਤਣਾਅ ਅੱਗੇ ਵਧਦਾ ਹੈ ਤਾਂ ਦੁਨੀਆਂ ਨੂੰ ਖ਼ਤਰਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ, "ਜੋ ਹਿੰਦੁਸਤਾਨ ''ਚ ਹੋ ਰਿਹਾ ਹੈ, ਮੈਨੂੰ ਉਸ ਤੋਂ ਡਰ ਹੈ। ਜਿਸ ਪਾਸੇ ਆਰਐਸਐਸ ਹਿੰਦੁਸਤਾਨ ਨੂੰ ਲੈ ਕੇ ਜਾ ਰਹੀ ਹੈ, ਉੱਥੇ ਕਿਸੇ ਲਈ ਥਾਂ ਨਹੀਂ ਹੈ।"
"ਜੋ ਰਿਪੋਰਟਾਂ ਆ ਰਹੀਆਂ ਹਨ... ਅੱਜ ਮੁਸਲਮਾਨਾਂ ਨਾਲ ਹੋ ਰਿਹਾ। ਹਿੰਦੁਸਤਾਨ ''ਚ ਉਹ ਡਰ ਰਹੇ ਹਨ, ਕਸ਼ਮੀਰੀਆਂ ''ਤੇ ਤਸ਼ਦੱਦ ਹੋ ਰਿਹਾ। ਇਹੀ ਆਰਐਸਐਸ ਦੀ ਵਿਚਾਰਧਾਰਾ ਹੈ, ਇਹ ਇੱਥੇ ਰੁਕਣ ਵਾਲਾ ਨਹੀਂ ਹੈ। ਜੇ ਇਸ ਨੂੰ ਰੋਕਿਆ ਨਾ ਗਿਆ ਤਾਂ ਇਹ ਦਲਿਤ ਨੂੰ ਵੀ ਤੰਗ ਕਰੇਗੀ, ਸਿੱਖਾਂ ਨੂੰ ਵੀ ਤੰਗ ਕਰੇਗੀ ਕਿਉਂਕਿ ਇਹ ''ਟੋਟਾਲੇਟੇਰੀਅਨ'' ਵਿਚਾਰਧਾਰਾ ਹੈ ਯਾਨਿ ਕਿ ਇਨ੍ਹਾਂ ਦੇ ਬਿਨਾਂ ਕੋਈ ਹੋਰ ਨਹੀਂ ਹੈ। ਇਹ ਰੇਸਿਸਟ ਵਿਚਾਰਧਾਰਾ ਹੈ।"
ਪੂਰਾ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ:
- ਕਸ਼ਮੀਰ ''ਤੇ ਇਮਰਾਨ ਖ਼ਾਨ ਨੇ ਗ਼ਲਤੀਆਂ ਕੀਤੀਆਂ: ਆਸਿਫ਼ਾ ਭੁੱਟੋ
- ''ਭਾਰਤੀ ਅਰਥਵਿਵਸਥਾ ਪੰਜ ਨਹੀਂ, ਜ਼ੀਰੋ ਦੀ ਦਰ ਨਾਲ ਵਧ ਰਹੀ''
- ''ਮਜ਼ਦੂਰ ਨੌਕਰੀ ਲੱਭ ਲੈਣਗੇ, ਮੈਂ ਮਾਲਕ ਹੋ ਕੇ ਕਿੱਥੇ ਜਾਵਾਂ''
https://www.youtube.com/watch?v=KtQ9U15iZRo
ਸਿੱਖ ਕੁੜੀ ਦੇ ਪਰਿਵਾਰ ਨੂੰ ਕੈਪਟਨ ਅਮਰਿੰਦਰ ਨੇ ਦਿੱਤਾ ਪੰਜਾਬ ਵਸਣ ਦਾ ਸੱਦਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਜਗਜੀਤ ਕੌਰ ਦੀ ਮਦਦ ਕਰਨ ਵਿੱਚ ਅਸਫ਼ਲ ਰਹੇ ਹਨ।
ਪਾਕਿਸਤਾਨ ਵਿੱਚ ਰਹਿਣ ਵਾਲੀ ਸਿੱਖ ਕੁੜੀ ਜਗਜੀਤ ਕੌਰ ਦਾ ਕਥਿਤ ਤੌਰ ''ਤੇ ਉਸ ਦੀ ਮਰਜ਼ੀ ਦੇ ਖਿਲਾਫ਼ ਧਰਮ ਬਦਲ ਕੇ ਮੁਸਲਮਾਨ ਮੁੰਡੇ ਨਾਲ ਵਿਆਹ ਕਰਵਾਇਆ ਗਿਆ।
ਕੈਪਟਨ ਅਮਰਿੰਦਰ ਨੇ ਅੱਗੇ ਕਿਹਾ ਕਿ ਉਹ ਉਸ ਕੁੜੀ ਨੂੰ ਪੂਰਾ ਸਮਰਥਨ ਦੇਣਗੇ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੋਵੇਗੀ ਜੇ ਉਹ ਕੁੜੀ ਅਤੇ ਉਸ ਦਾ ਪਰਿਵਾਰ ਪੰਜਾਬ ਵਿੱਚ ਵਸਣ ਦਾ ਫੈਸਲਾ ਕਰਨ। ਉਹ ਉਨ੍ਹਾਂ ਦੀ ਪੂਰੀ ਮਦਦ ਕਰਨਗੇ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
https://twitter.com/capt_amarinder/status/1168564297007546368
''ਕੁਲਭੂਸ਼ਨ ਜਾਧਵ ਤਣਾਅ ਵਿੱਚ''
ਭਾਰਤ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਨ ਜਾਧਵ ਇਸ ਵੇਲੇ ਕਾਫ਼ੀ ਤਣਾਅ ਵਿੱਚ ਹਨ।
ਕੁਲਭੂਸ਼ਨ ਜਾਧਵ ਨੂੰ ਕੌਂਸਲਰ ਐਕਸੈਸ ਮਿਲਣ ਤੋਂ ਬਾਅਦ ਸੋਮਵਾਰ ਇਸਲਾਮਾਬਾਦ ਵਿੱਚ ਭਾਰਤੀ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ।

ਇਸ ਮੁਲਾਕਾਤ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ, "ਇਹ ਸਪਸ਼ਟ ਲੱਗ ਰਿਹਾ ਸੀ ਕਿ ਸ਼੍ਰੀ ਜਾਧਵ ਉਨ੍ਹਾਂ ਬਾਰੇ ਕੀਤੇ ਗਏ ਝੂਠੇ ਦਾਅਵਿਆਂ ਕਾਰਨ ਬੇਹੱਦ ਤਣਾਅ ਵਿੱਚ ਹਨ। ਅੱਜ ਜੋ ਮੁਲਾਕਾਤ ਹੋਈ. ਉਹ ਪਾਕਿਸਤਾਨ ਲਈ ਜ਼ਰੂਰੀ ਸੀ।"
ਸਕੂਲ ਵਿੱਚ ਲੂਣ-ਰੋਟੀ ਦੀ ਖ਼ਬਰ ਦੇਣ ਵਾਲੇ ਪੱਤਰਕਾਰ ਖ਼ਿਲਾਫ਼ ਕੇਸ ਦਰਜ
ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿੱਚ ਪੁਲਿਸ ਨੇ ਮਿਡ ਡੇ ਮੀਲ ਵਿੱਚ ਬੱਚਿਆਂ ਨੂੰ ਲੂਣ ਨਾਲ ਰੋਟੀ ਖਵਾਏ ਜਾਣ ਦੀ ਖ਼ਬਰ ਦੇਣ ਵਾਲੇ ਸਥਾਨਕ ਪੱਤਰਕਾਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪ੍ਰਸ਼ਾਸਨ ਦਾ ਇਲਜ਼ਾਮ ਹੈ ਕਿ ਪੱਤਰਕਾਰ ਪਵਨ ਜਾਇਸਵਾਲ ਨੇ ਸਾਜ਼ਿਸ਼ ਦੇ ਤਹਿਤ ਉੱਤਰ ਪ੍ਰਦੇਸ਼ ਪ੍ਰਸ਼ਾਸਨ ਨੂੰ ਬਦਨਾਮ ਕੀਤਾ ਹੈ।
ਮਿਰਜ਼ਾਪੁਰ ਦੇ ਐਸਐਸਪੀ ਅਵਧੇਸ਼ ਕੁਮਾਰ ਪਾਂਡੇ ਨੇ ਕਿਹਾ, "ਜ਼ਿਲ੍ਹਾ ਅਧਿਕਾਰੀ ਵੱਲੋਂ ਜਾਂਚ ਕਰਵਾਏ ਜਾਣ ਤੋਂ ਬਾਅਦ ਪੱਤਰਕਾਰ ਪਵਨ ਜਾਇਸਵਾਲ ਸਣੇ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।"
ਉਨ੍ਹਾਂ ਨੇ ਕਿਹਾ, "ਪੁਲਿਸ ਅੱਗੇ ਜਾਂਚ ਕਰ ਰਹੀ ਹੈ। ਇਸ ਸਬੰਧ ਵਿੱਚ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।"
ਇੱਕ ਸਥਾਨਕ ਹਿੰਦੀ ਅਖ਼ਬਾਰ ਲਈ ਕੰਮ ਕਰਨ ਵਾਲੇ ਪੱਤਰਕਾਰ ਪਵਨ ਜਾਇਸਵਾਲ ਨੇ ਬੀਬੀਸੀ ਨੂੰ ਦੱਸਿਆ, "ਮੈਨੂੰ ਮੇਰਾ ਕੰਮ ਕਰਨ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਐਫਆਈਆਰ ਦਰਜ ਹੋਣ ਤੋਂ ਬਾਅਦ ਡਰ ਲਗ ਰਿਹਾ ਹੈ।"
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਮੁਹੰਮਦ ਸ਼ਮੀ ਖਿਲਾਫ਼ ਵਾਰੰਟ ਜਾਰੀ
ਕ੍ਰਿਕਟ ਖਿਡਾਰੀ ਮੁਹੰਮਦ ਸ਼ਮੀ ਖਿਲਾਫ਼ ਘਰੇਲੂ ਹਿੰਸਾ ਦੇ ਮਾਮਲੇ ਵਿੱਚ ਗਿਰਫ਼ਤਾਰੀ ਵਾਰੰਟ ਜਾਰੀ ਹੋ ਗਏ ਹਨ। ਦਰਅਸਲ ਉਨ੍ਹਾਂ ਦੀ ਪਤਨੀ ਹਸੀਨ ਜਹਾਂ ਨੇ ਸ਼ਮੀ ਅਤੇ ਉਨ੍ਹਾਂ ਦੇ ਭਰਾ ''ਤੇ ਘਰੇਲੂ ਹਿੰਸਾ ਤੇ ਕੁੱਟਮਾਰ ਦੀ ਸ਼ਿਕਾਇਤ ਦਰਜ ਕਰਵਾਈ ਸੀ।
ਕੋਲਕਾਤਾ ਦੀ ਅਲੀਪੁਰ ਅਦਾਲਤ ਨੇ ਸ਼ਮੀ ਅਤੇ ਉਨ੍ਹਾਂ ਦੇ ਭਰਾ ਖਿਲਾਫ਼ਾ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਹੈ। ਦਰਅਸਲ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤੀ ਨਿਰਦੇਸ਼ ਦੇ ਬਾਵਜੂਦ ਸ਼ਮੀ ਹਾਜਿਰ ਨਹੀਂ ਹੋ ਸਕੇ।
ਇਸ ਕਾਰਨ ਉਨ੍ਹਾਂ ਖਿਲਾਫ਼ ਵਾਰੰਟ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਸ਼ਮੀ ਦੇ ਭਾਰਤੀ ਟੀਮ ਦੇ ਨਾਲ ਵੈਸਟਇੰਡੀਜ਼ ਦੌਰੇ ਤੇ ਹੋਣ ਕਾਰਨ ਅਦਾਲਤ ਨੇ ਉਨ੍ਹਾਂ ਨੂੰ ਸਰੰਡਰ ਕਰਨ ਅਤੇ ਜ਼ਮਾਨਤ ਲਈ ਅਰਜ਼ੀ ਦੇਣ ਲਈ 15 ਦਿਨਾਂ ਦਾ ਸਮਾਂ ਦਿੱਤਾ ਹੈ।
ਇਹ ਵੀਡੀਓ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=XoTvseI8GIk
https://www.youtube.com/watch?v=xoZTm8EQ_y0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)