ਮੇਧਾ ਪਾਟਕਰ: ਉਜਾੜੇ ਗਏ ਲੋਕਾਂ ਦੇ ਸਮਰਥਨ ''''ਚ ਸੰਘਰਸ਼ ਕਰ ਰਹੀ ਸਮਾਜਿਕ ਕਾਰਕੁਨ ਪਾਟਕਰ ਦੀ ਹਾਲਤ ਵਿਗੜੀ : ਪੰਜ ਅਹਿਮ ਖ਼ਬਰਾਂ

Monday, Sep 02, 2019 - 08:01 AM (IST)

ਮੇਧਾ ਪਾਟਕਰ: ਉਜਾੜੇ ਗਏ ਲੋਕਾਂ ਦੇ ਸਮਰਥਨ ''''ਚ ਸੰਘਰਸ਼ ਕਰ ਰਹੀ ਸਮਾਜਿਕ ਕਾਰਕੁਨ ਪਾਟਕਰ ਦੀ ਹਾਲਤ ਵਿਗੜੀ : ਪੰਜ ਅਹਿਮ ਖ਼ਬਰਾਂ

ਸਮਾਜਿਕ ਕਾਰਕੁਨ ਮੇਧਾ ਪਾਟਕਰ ਨਰਮਦਾ ਬੰਨ ਕਾਰਨ ਉਜਾੜੇ ਗਏ ਲੋਕਾਂ ਦੇ ਸਮਰਥਨ ਵਿੱਚ 25 ਅਗਸਤ ਤੋਂ ਅਣਮਿੱਥੀ ਭੁੱਖ ਹੜਤਾਲ ''ਤੇ ਹਨ।

ਸ਼ਨੀਵਾਰ ਨੂੰ ਉਨ੍ਹਾਂ ਦੀ ਹਾਲਤ ਵਿਗੜ ਗਈ ਤਾਂ ਉਨ੍ਹਾਂ ਨੂੰ ਪਾਣੀ ਦੇਣ ਦੀ ਕੋਸ਼ਿਸ਼ ਨਾਕਾਮ ਰਹੀ।

ਨਰਮਦਾ ਬਚਾਓ ਅੰਦੋਲਨ ਉਨ੍ਹਾਂ 32,000 ਲੋਕਾਂ ਨੂੰ ਆਵਾਜ਼ ਦੇਣ ਲਈ ਸ਼ੁਰੂ ਕੀਤਾ ਗਿਆ ਹੈ ਜੋ ਨਰਮਦਾ ਦੇ ਕੰਡੇ ਰਹਿ ਰਹੇ ਸਨ।

ਮੱਧ ਪ੍ਰਦੇਸ਼ ਦੇ ਬਡਵਾਨੀ ਜ਼ਿਲ੍ਹੇ ਦੇ ਛੋਟਾ ਬੱਡਾ ਪਿੰਡ ਵਿੱਚ ਮੇਧਾ ਪਾਟਕਰ ਅਤੇ ਉਨ੍ਹਾਂ ਦੇ ਸੈਂਕੜੇ ਸਹਿਯੋਗੀ ਹੜਤਾਲ ''ਤੇ ਹਨ।

ਇਹ ਵੀ ਪੜ੍ਹੋ:

ਮਾਲਦੀਵ ਦੀ ਰਾਜਧਾਨੀ ਮਾਲੇ ਵਿੱਚ ਹੋ ਰਹੇ ਚੌਥੇ ਸਾਊਥ ਏਸ਼ੀਅਨ ਸਪੀਕਰਸ ਸਮਿਟ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਨੁਮਾਇੰਦਿਆਂ ਵਿੱਚ ਤਿੱਖੀ ਬਹਿਸ ਹੋਈ।

ਭਾਰਤ ਵੱਲੋਂ ਰਾਜਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਨਾਰਾਇਣ ਸਿੰਘ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਪਾਕਿਸਤਾਨ ਵੱਲੋਂ ਸੀਨੇਟਰ ਕੁਰਤੂਲ-ਐਨ-ਮਰਰੀ ਅਤੇ ਪਾਕਿਸਤਾਨ ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੁਰੀ ਇਸ ਸਮਿਟ ਵਿੱਚ ਮੌਜੂਦ ਸਨ।

ਸਮਿਟ ਵਿੱਚ ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿੱਚ ਆਰਟੀਕਲ 370 ਨੂੰ ਖ਼ਤਮ ਕੀਤੇ ਜਾਣ ਦਾ ਮੁੱਦਾ ਚੁੱਕਣ ਦੀ ਕੋਸ਼ਿਸ਼ ਕੀਤੀ।

ਕਾਸਿਮ ਸੁਰੀ ਨੇ ਕਿਹਾ ਕਿ ''''ਕਸ਼ਮੀਰੀਆਂ ''ਤੇ ਹੋ ਰਹੇ ਜ਼ੁਲਮ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ।''''

ਇਸ ''ਤੇ ਤੁਰੰਤ ਇਤਰਾਜ਼ ਚੁੱਕਦੇ ਹੋਏ ਹਰੀਵੰਸ਼ ਸਿੰਘ ਨੇ ਕਿਹਾ, ''''ਅਸੀਂ ਇੱਥੇ ਭਾਰਤ ਦੇ ਅੰਦਰੂਨੀ ਮੁੱਦੇ ਨੂੰ ਚੁੱਕੇ ਜਾਣ ''ਤੇ ਸਖ਼ਤ ਇਤਰਾਜ਼ ਜਤਾਉਂਦੇ ਹਾਂ। ਅਸੀਂ ਇਸ ਮੰਚ ਦਾ ਸਿਆਸੀਕਰਣ ਕਰਨ ਦੀ ਕੋਸ਼ਿਸ਼ ਨੂੰ ਵੀ ਖਾਰਜ ਕਰਦੇ ਹਾਂ।''''

ਮਨਮੋਹਨ ਸਿੰਘ
Getty Images

''ਅਰਥਵਿਵਸਥਾ ਦੀ ਹਾਲਤ ਗੰਭੀਰ''

ਸਾਬਕਾ ਪ੍ਰਧਾਨ ਮੰਤਰੀ ਅਤੇ ਅਰਥਸ਼ਾਸਤਰੀ ਮਨਮੋਹਨ ਸਿੰਘ ਨੇ ਭਾਰਤ ਦੇ ਅਰਥਚਾਰੇ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ।

ਉਨ੍ਹਾਂ ਇੱਕ ਵੀਡੀਓ ਸੰਦੇਸ਼ ਰਾਹੀਂ ਭਾਰਤ ਦੇ ਅਰਥਚਾਰੇ ਬਾਰੇ ਆਪਣਾ ਬਿਆਨ ਦਿੱਤਾ।

ਉਨ੍ਹਾਂ ਕਿਹਾ ਪਿਛਲੀ ਤਿਮਾਹੀ ਵਿੱਚ ਜੀਡੀਪੀ ਦਾ 5 ਫੀਸਦ ''ਤੇ ਆਉਣਾ ਦਿਖਾਉਂਦਾ ਹੈ ਕਿ ਅਰਥਚਾਰਾ ਮੰਦੀ ਵੱਲ ਵਧ ਰਿਹਾ ਹੈ। ਇਹ ਪਰੇਸ਼ਾਨ ਕਰਨ ਵਾਲਾ ਹੈ ਕਿ ਮੈਨੂਫੈਕਚਰਿੰਗ ਸੈਕਟਰ ਵਿੱਚ ਵਿਕਾਸ ਦਰ 0.6 ਫੀਸਦ ਰਹੀ ਹੈ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਸਾਡਾ ਅਰਥਚਾਰਾ ਹਾਲੇ ਤੱਕ ਨੋਟਬੰਦੀ ਅਤੇ ਹੜਬੜੀ ਵਿੱਚ ਲਾਗੂ ਕੀਤੀ ਗਈ ਜੀਐਸਟੀ ਤੋਂ ਨਹੀਂ ਉਭਰ ਸਕਿਆ ਹੈ।

ਇਹ ਵੀ ਪੜ੍ਹੋ:

ਇਮਰਾਨ ਖ਼ਾਨ
Getty Images

NRC ''ਤੇ ਇਮਰਾਨ ਦਾ ਬਿਆਨ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਦੇ ਪੂਰਬੀ ਉੱਤਰ ਸੂਬੇ ਅਸਾਮ ਵਿੱਚ ਜਾਰੀ ਰਾਸ਼ਟਰੀ ਨਾਗਰਿਕਤਾ ਲਿਸਟ ਨੂੰ ਮੋਦੀ ਸਰਕਾਰ ਦੀ ਵੱਡੀ ਯੋਜਨਾ ਦਾ ਹਿੱਸਾ ਦੱਸਿਆ ਹੈ। ਉਨ੍ਹਾਂ ਨੂੰ ਇਸ ਨੂੰ ਨਸਲੀ ਸਫਾਇਆ ਕਿਹਾ ਹੈ।

ਇੱਕ ਟਵੀਟ ਵਿੱਚ ਇਮਰਾਨ ਖ਼ਾਨ ਨੇ ਕਿਹਾ, "ਭਾਰਤੀ ਅਤੇ ਕੌਮਾਂਤਰੀ ਮੀਡੀਆ ਵਿੱਚ ਆ ਰਹੀ ਮੋਦੀ ਸਰਕਾਰ ਦੀ ਮੁਸਲਮਾਨਾਂ ਦੇ ਨਸਲੀ ਸਫ਼ਾਏ ਦੀਆਂ ਰਿਪੋਰਟਾਂ ਨਾਲ ਦੁਨੀਆਂ ਭਰ ਵਿੱਚ ਚਿੰਤਾ ਪੈਦਾ ਹੋਣੀ ਚਾਹੀਦੀ ਹੈ ਕਿ ਕਸ਼ਮੀਰ ''ਤੇ ਗ਼ੈਰਕਾਨੂੰਨੀ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਦੀ ਵੱਡੀ ਨੀਤੀ ਦਾ ਹਿੱਸਾ ਹੈ।"

ਇਮਰਾਨ ਖ਼ਾਨ ਨੇ ਭਾਰਤੀ ਅਤੇ ਕੌਮਾਂਤਰੀ ਮੀਡੀਆ ਦੀ ਐੱਨਆਰਸੀ ਨਾਲ ਜੁੜੀਆਂ ਖ਼ਬਰਾਂ ਦੇ ਲਿੰਕ ਵੀ ਟਵੀਟ ਕੀਤੇ ਹਨ।

ਇਹ ਵੀ ਪੜ੍ਹੋ- NRC: ਕੀ ਹੈ ਉਹ ਲਿਸਟ ਜਿਸ ਕਰਕੇ ਆਸਾਮ ’ਚ ਲੱਖਾਂ ਲੋਕਾਂ ਦੀ ਨਾਗਰਿਕਤਾ ਖ਼ਤਰੇ ’ਚ?

ਤੂਫ਼ਾਨ
BBC

ਬਾਹਮਾਸ ਵਿੱਚ ਸਮੁੰਦਰੀ ਤੂਫ਼ਾਨ

ਉੱਤਰ-ਪੱਛਮੀ ਬਾਹਮਾਸ ਵਿੱਚ ਵੱਡੇ ਪੱਧਰ ''ਤੇ ਸਮੁੰਦਰੀ ਤੂਫਾਨ ਡੋਰੀਅਨ ਨੇ ਦਸਤਕ ਦਿੱਤੀ ਹੈ।

ਇਸਦੇ ਨਾਲ 180mph (285km/h) ਦੀਆਂ ਲਗਤਾਰ ਹਵਾਵਾਂ ਦੇ ਨਾਲ ਲੈਂਡਫਾਲ ਹੋਇਆ ਹੈ।

ਯੂਐੱਸ ਨੈਸ਼ਨਲ ਹਰੀਕੇਨ ਸੈਂਟਰ ਦਾ ਕਹਿਣਾ ਹੈ ਕਿ ਇਸ ਖੇਤਰ ਵਿੱਚ ''ਬੇਹੱਦ ਖ਼ਤਰਨਾਕ'' ਤੂਫ਼ਾਨ ਆਇਆ ਹੈ।

ਗ੍ਰੈਂਡ ਬਾਹਮਾ ਦੇ ਲੋਕ ਆਪਣੇ ਘਰ ਛੱਡ ਕੇ ਦੂਜੀਆਂ ਥਾਵਾਂ ''ਤੇ ਜਾ ਰਹੇ ਹਨ।

ਇਹ ਵੀਡੀਓ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=j6YAhpe9tGE

https://www.youtube.com/watch?v=sbpzXF3vcVY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News