ਮਨਮੋਹਨ ਸਿੰਘ ਦਾ ਮੋਦੀ ਸਰਕਾਰ ਦੀ ਆਰਥਿਕ ਨੀਤੀ ਤੇ ਤਿੱਖਾ ਹਮਲਾ: ''''ਕਿਸਾਨਾਂ, ਵਪਾਰੀਆਂ ਦੀ ਹਾਲਤ ਖ਼ਰਾਬ ਤੇ ਨੌਕਰੀਆਂ ''''ਤੇ ਸੰਕਟ, ਬਦਲਾਖੋਰੀ ਛੱਡੋ ਅਰਥਚਾਰਾ ਸੰਭਾਲੋ''''

Sunday, Sep 01, 2019 - 11:46 AM (IST)

ਮਨਮੋਹਨ ਸਿੰਘ ਦਾ ਮੋਦੀ ਸਰਕਾਰ ਦੀ ਆਰਥਿਕ ਨੀਤੀ ਤੇ ਤਿੱਖਾ ਹਮਲਾ: ''''ਕਿਸਾਨਾਂ, ਵਪਾਰੀਆਂ ਦੀ ਹਾਲਤ ਖ਼ਰਾਬ ਤੇ ਨੌਕਰੀਆਂ ''''ਤੇ ਸੰਕਟ, ਬਦਲਾਖੋਰੀ ਛੱਡੋ ਅਰਥਚਾਰਾ ਸੰਭਾਲੋ''''
ਮਨਮੋਹਨ ਸਿੰਘ
Getty Images

ਸਾਬਕਾ ਪ੍ਰਧਾਨ ਮੰਤਰੀ ਅਤੇ ਅਰਥਸ਼ਾਸਤਰੀ ਮਨਮੋਹਨ ਸਿੰਘ ਨੇ ਭਾਰਤ ਦੇ ਅਰਥਚਾਰੇ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਇੱਕ ਵੀਡੀਓ ਸੰਦੇਸ਼ ਰਾਹੀਂ ਭਾਰਤ ਦੇ ਅਰਥਚਾਰੇ ਬਾਰੇ ਆਪਣਾ ਬਿਆਨ ਦਿੱਤਾ।

ਇਹ ਵੀਡੀਓ ਕਾਂਗਰਸ ਦੇ ਟਵਿੱਟਰ ਹੈਂਡਲ ਉੱਤੇ ਅਪਲੋਡ ਕੀਤਾ ਗਿਆ ਹੈ।

https://twitter.com/INCIndia/status/1168018140971905024

ਇੱਕ ਨਜ਼ਰ ਮਨਮੋਹਨ ਸਿੰਘ ਦੇ ਬਿਆਨ ''ਤੇ

  • ਪਿਛਲੀ ਤਿਮਾਹੀ ਵਿੱਚ ਜੀਡੀਪੀ ਦਾ 5 ਫੀਸਦ ''ਤੇ ਆਉਣਾ ਦਿਖਾਉਂਦਾ ਹੈ ਕਿ ਅਰਥਚਾਰਾ ਮੰਦੀ ਵੱਲ ਵਧ ਰਿਹਾ ਹੈ। ਇਹ ਪਰੇਸ਼ਾਨ ਕਰਨ ਵਾਲਾ ਹੈ ਕਿ ਮੈਨੂਫੈਕਚਰਿੰਗ ਸੈਕਟਰ ਵਿੱਚ ਵਿਕਾਸ ਦਰ 0.6 ਫੀਸਦ ਰਹੀ ਹੈ। ਇਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਸਾਡਾ ਅਰਥਚਾਰਾ ਹਾਲੇ ਤੱਕ ਨੋਟਬੰਦੀ ਅਤੇ ਹੜਬੜੀ ਵਿੱਚ ਲਾਗੂ ਕੀਤੀ ਗਈ ਜੀਐਸਟੀ ਤੋਂ ਨਹੀਂ ਉਬਰ ਸਕਿਆ ਹੈ।
  • ਛੋਟੇ ਅਤੇ ਵੱਡੇ ਵਪਾਰੀ ਡਰੇ ਹੋਏ ਹਨ ਅਤੇ ਟੈਕਸ ਟੈਰੀਰਿਜ਼ਮ ਲਗਾਤਾਰ ਜਾਰੀ ਹੈ। ਨਿਵੇਸ਼ਕਾਂ ਦਾ ਵਿਸ਼ਵਾਸ਼ ਡਗਮਗਾਇਆ ਹੋਇਆ ਹੈ। ਇਹ ਹਾਲਾਤ ਮਾੜੀ ਆਰਥਿਕਤਾਂ ਤੋਂ ਉਬਰਨ ਵਾਲੇ ਨਹੀਂ ਹਨ।
  • ਮੋਦੀ ਸਰਕਾਰ ਵਿੱਚ ਵੱਡੇ ਪੱਧਰ ਤੇ ਬੇਰੁਜ਼ਗਾਰੀ ਵਧੀ ਹੈ। ਇਕੱਲੇ ਆਟੋਮੋਬਾਈਲ ਸੈਕਟਰ ਵਿੱਚ 3.5 ਲੱਖ ਤੋਂ ਵੱਧ ਨੌਕਰੀਆਂ ਗਈਆਂ ਹਨ।
  • ਪੇਂਡੂ ਭਾਰਤ ਦੀ ਹਾਲਤ ਬਹੁਤ ਖਸਤਾ ਹੈ। ਸਾਡੇ ਕਿਸਾਨਾਂ ਨੂੰ ਬਣਦੀਆਂ ਕੀਮਤਾਂ ਨਹੀਂ ਮਿਲ ਰਹੀਆਂ। ਮੋਦੀ ਸਰਕਾਰ ਜਿਹੜੀ ਘਟੀ ਹੋਈ ਮਹਿੰਗਾਈ ਦੀ ਗੱਲ ਕਰ ਰਹੀ ਹੈ ਉਹ ਸਾਡੇ ਕਿਸਾਨਾਂ ਅਤੇ ਉਨ੍ਹਾਂ ਦੀ ਆਮਦਨ ਦੀ ਕੀਮਤ ''ਤੇ ਹੈ।
  • ਸਾਡੀਆਂ ਸੰਸਥਾਂਵਾਂ ਸੁਰੱਖਿਅਤ ਨਹੀਂ ਹਨ ਅਤੇ ਉਨ੍ਹਾਂ ਦੀ ਖੁਦਮੁਖਤਿਆਰੀ ਖਤਮ ਕੀਤੀ ਜਾ ਰਹੀ ਹੈ। 1.76 ਲੱਖ ਕਰੋੜ ਰੁਪਏ ਆਰਬੀਆਈ ਵੱਲੋਂ ਸਰਕਾਰ ਨੂੰ ਦੇਣਾ ਮਗਰੋਂ ਸਰਕਾਰ ਕੋਲ ਕੋਈ ਪਲਾਨ ਨਹੀਂ ਹੈ ਇਸ ਰਕਮ ਦਾ ਕਰਨਾ ਕੀ ਹੈ।
  • ਇਸ ਸਰਕਾਰ ਵਿੱਚ ਭਾਰਤ ਦੇ ਡਾਟਾ ਦੀ ਵਿਸ਼ਵਾਸਯੋਗਤਾ ਉੱਤੇ ਪ੍ਰਸ਼ਨ ਚਿਨ੍ਹ ਖੜਾ ਹੋ ਗਿਆ ਹੈ। ਬਜਟ ਦੇ ਐਲਾਨਾਂ ਮਗਰੋਂ ਕੌਮਾਂਤਰੀ ਨਿਵੇਸ਼ਕਾਂ ਦਾ ਵਿਸ਼ਵਾਸ ਡਗਮਗਾ ਗਿਆ ਹੈ।
  • ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਸਿਆਸੀ ਬਦਲਾਖੋਰੀ ਦੇ ਏਜੰਡੇ ਨੂੰ ਪਾਸੇ ਕਰਕੇ ਸਰਕਾਰ ਸਮਝਦਾਰ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਅਰਥਚਾਰੇ ਨੂੰ ਨਵਾਂ ਰਾਹ ਦਿਖਾਏ ਜੋ ਮਨੁੱਖ ਵੱਲੋਂ ਪੈਦਾ ਕੀਤੇ ਸੰਕਟ ਦਾ ਸ਼ਿਕਾਰ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News