GDP: ਭਾਰਤ ਦੀ ਵਿਕਾਸ ਦਰ ਘਟ ਕੇ 5 ਫ਼ੀਸਦ ਹੋਈ, ਇਹ ਸਾਢੇ 6 ਸਾਲ ਸਭ ਤੋਂ ਨਿਘਾਰ ਵਾਲੀ ਹਾਲਤ ਹੈ

Friday, Aug 30, 2019 - 05:46 PM (IST)

GDP: ਭਾਰਤ ਦੀ ਵਿਕਾਸ ਦਰ ਘਟ ਕੇ 5 ਫ਼ੀਸਦ ਹੋਈ, ਇਹ ਸਾਢੇ 6 ਸਾਲ ਸਭ ਤੋਂ ਨਿਘਾਰ ਵਾਲੀ ਹਾਲਤ ਹੈ

ਭਾਰਤ ਦੀ ਵਿਕਾਸ ਦਰ 5.8 ਫ਼ੀਸਦ ਤੋਂ ਡਿੱਗ ਕਿ 5 ਫੀਸਦ ਉੱਤੇ ਪਹੁੰਚ ਗਈ ਹੈ। ਇਹ ਪਿਛਲੇ ਸਾਢੇ 6 ਸਾਲ ਵਿਚ ਸਭ ਤੋਂ ਨੀਵੇਂ ਪੱਧਰ ਦਾ ਅੰਕੜਾ ਹੈ।

ਪਿਛਲੇ ਸਾਲ ਇਸੇ ਤਿਮਾਹੀ ਵਿਚ ਇਹ ਅੰਕੜਾ 8.2 ਫੀਸਦ ਸੀ।

"ਵਿੱਤੀ ਵਿਕਾਸ ਘੱਟਦਾ ਜਾ ਰਿਹਾ ਹੈ।" ਇਹ ਕਹਿਣਾ ਹੈ ਅਰਥਸ਼ਾਸਤਰੀ ਸੁਨੀਲ ਸਿਨਹਾ ਦਾ ਜੋ ਕਿ ਇੰਡੀਆ ਰੇਟਿੰਗਜ਼ ਦੇ ਮੁੱਖ ਅਰਥਸ਼ਾਸਤਰੀ ਹਨ।

ਸੁਨੀਲ ਸਿਨਹਾ ਮੁਤਾਬਕ ਅਪ੍ਰੈਲ-ਜੂਨ, 2019 ਲਗਾਤਾਰ ਪੰਜਵੀਂ ਤਿਮਾਹੀ ਹੈ ਜਿੱਥੇ ਅਰਥਚਾਰੇ ਵਿੱਚ ਸੁਸਤੀ ਦੇਖੀ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਆਰਥਿਕ ਸੁਸਤੀ ਦਾ ਕਾਰਨ ਘਰੇਲੂ ਬਚਤ ਵਿੱਚ ਗਿਰਾਵਟ ਅਤੇ ਬੈਂਕਾਂ ਦੇ ਵਧੇ ਹੋਏ ਕਰਜ਼ੇ ਹਨ। ਇਹ ਸਭ ਤੋਂ ਪਸੰਦੀਦਾ ਨਿੱਜੀ ਨਿਵੇਸ਼ ਦਾ ਤਰੀਕਾ ਸੀ।

ਇਸ ਸੁਸਤ ਅਰਥਚਾਰੇ ਤੋਂ ਨਿਪਟਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨਿਵੇਸ਼ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕ ਰਹੀ ਹੈ।

ਅਰਥਚਾਰੇ ਨੂੰ ਲੀਹਾਂ ਤੇ ਲਿਆਉਣ ਲਈ ਸਰਕਾਰ ਕੀ ਕਰ ਰਹੀ ਹੈ

ਬੁੱਧਵਾਰ ਨੂੰ ਉਨ੍ਹਾਂ ਨੇ ਕੋਲੇ ਦੀ ਮਾਈਨਿੰਗ ਵਿੱਚ 100 ਫੀਸਦੀ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦੇ ਦਿੱਤੀ।

ਇਸਤੋਂ ਇਲਾਵਾ ਕਈ ਖੇਤਰਾਂ ਵਿੱਚ ਨਿਵੇਸ਼ ਦੇ ਨਿਯਮ ਸੌਖੇ ਕਰ ਦਿੱਤੇ ਹਨ ਜਿਸ ਵਿੱਚ ਠੇਕੇ ''ਤੇ ਨਿਰਮਾਣ ਅਤੇ ਸਿੰਗਲ ਬ੍ਰੈਂਡ ਰਿਟੇਲ ਵੀ ਸ਼ਾਮਿਲ ਹਨ।

ਇਹ ਵੀ ਪੜ੍ਹੋ:

ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਆਟੋ ਸੈਕਟਰ ਨੂੰ ਸਮਰਥਨ ਦੇਣ ਲਈ ਜਲਦੀ ਹੀ ਕੁਝ ਐਲਾਨ ਕਰ ਸਕਦੇ ਹਨ। ਆਟੋ ਸੈਕਟਰ ਵਿੱਚ ਜੁਲਾਈ ਵਿੱਚ ਵਿਕਰੀ ਵਿੱਚ 31 ਫੀਸਦ ਗਿਰਾਵਟ ਆਈ ਜੋ ਕਿ ਦੋ ਦਹਾਕਿਆਂ ਵਿੱਚ ਸਭ ਤੋਂ ਵੱਡਾ ਘਾਟਾ ਹੈ।

ਆਟੋ ਸਨਅਤ, ਅਰਥਚਾਰਾ, ਮੰਦੀ
Getty Images

ਸੈਂਟਰ ਫਾਰ ਮਾਨੀਟਿਅਰਿੰਗ ਇੰਡੀਅਨ ਇਕਾਨਮੀ (ਸੀਐਮਆਈਈ) ਮੁਤਾਬਕ ਬੇਰੁਜ਼ਗਾਰੀ ਦਰ ਇੱਕ ਸਾਲ ਵਿੱਚ 5.66 ਫੀਸਦ ਤੋਂ ਵੱਧ ਕੇ 7.51 ਫੀਸਦ ਹੋ ਗਿਆ।

ਕੰਟਰੋਲਰ ਜਨਰਲ ਆਫ਼ ਅਕਾਊਂਟਸ (ਸੀਜੀਏ) ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜੇ ਮੁਤਾਬਕ ਜੁਲਾਈ, 2019 ਦੇ ਅਖ਼ੀਰ ਵਿੱਚ ਖਰਚੇ ਅਤੇ ਮੁਨਾਫ਼ੇ ਵਿੱਚ ਫਰਕ ਜਾਂ ਘਾਟਾ 5.47 ਲੱਖ ਕਰੋੜ ਰੁਪਏ ਹੋ ਗਿਆ।

ਇੱਕ ਸਾਲ ਪਹਿਲਾਂ, 2018-19 ਦੇ ਬਜਟ ਅਨੁਮਾਨ ਦਾ 86.5 ਫ਼ੀਸਦੀ ਵਿੱਤੀ ਘਾਟਾ ਰਿਹਾ।

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=Lu63Z0G84wI

https://www.youtube.com/watch?v=5DaVHi0YUBg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News