ਇਮਰਾਨ ਦੀ ਪਾਕਿਸਾਤਨੀਆਂ ਨੂੰ ਅਪੀਲ - ਕਸ਼ਮੀਰੀਆਂ ਲਈ ਅੱਧੇ ਘੰਟੇ ਤੱਕ ਰੋਕੋ ਕੰਮ, ਸੜਕਾਂ ’ਤੇ ਆਓ

Friday, Aug 30, 2019 - 12:01 PM (IST)

ਇਮਰਾਨ ਦੀ ਪਾਕਿਸਾਤਨੀਆਂ ਨੂੰ ਅਪੀਲ - ਕਸ਼ਮੀਰੀਆਂ ਲਈ ਅੱਧੇ ਘੰਟੇ ਤੱਕ ਰੋਕੋ ਕੰਮ, ਸੜਕਾਂ ’ਤੇ ਆਓ
ਇਮਰਾਨ ਖਾਨ
Getty Images

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਆਪਣੇ ਦੇਸ ਦੀ ਆਵਾਮ ਨੂੰ ਅੱਜ 12 ਵਜੇ ਅੱਧੇ ਘੰਟੇ ਲਈ ਕਸ਼ਮੀਰੀਆਂ ਦੀ ਹਮਾਇਤ ਵਿੱਚ ਸੜਕਾਂ ’ਤੇ ਆਉਣ ਲਈ ਕਿਹਾ ਹੈ।

ਪਾਕਿਸਤਾਨ ਵੱਲੋਂ ਭਾਰਤ-ਸ਼ਾਸਿਤ ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਉਸੇ ਲੜੀ ਵਿੱਚ ਪਾਕਿਸਤਾਨ ਵੱਲੋਂ ਇਸ ਤਰੀਕੇ ਦੇ ਮੁਜ਼ਾਹਰੇ ਪ੍ਰਬੰਧਿਤ ਕਰਵਾਏ ਜਾ ਰਹੇ ਹਨ।

ਇਮਰਾਨ ਖ਼ਾਨ ਨੇ ਆਪਣੇ ਟਵੀਟ ਵਿੱਚ ਕਿਹਾ, ''''ਸਾਨੂੰ ਸਭ ਨੂੰ ਕਸ਼ਮੀਰੀਆਂ ਨੂੰ ਇੱਕ ਮਜ਼ਬੂਤ ਸੁਨੇਹਾ ਭੇਜਣਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ। ਸੋ ਮੈਂ ਸਭ ਪਾਕਿਸਤਾਨੀਆਂ ਨੂੰ ਕਹਿੰਦਾ ਹਾਂ ਕਿ ਅੱਧੇ ਘੰਟੇ ਲਈ ਉਹ ਆਪਣਾ ਕੰਮ ਬੰਦ ਰੱਖਣ ਅਤੇ ਸੜਕਾਂ ''ਤੇ ਆ ਕੇ ਕਸ਼ਮੀਰੀ ਲੋਕਾਂ ਪ੍ਰਤੀ ਆਪਣੀ ਹਿਮਾਇਤ ਜਤਾਉਣ''''

https://twitter.com/ImranKhanPTI/status/1167006864753733632

ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ਼ ਰਸ਼ੀਦ ਅਹਿਮਦ ਨੇ ਕਿਹਾ ਹੈ ਕਿ ਅੱਜ ਪਾਕਿਸਤਾਨ ਵਿੱਚ ਚੱਲਣ ਵਾਲੀਆਂ ਸਾਰੀਆਂ 138 ਰੇਲਗੱਡੀਆਂ ਨੂੰ ਰੋਕਣ ਦੀ ਗੱਲ ਕਹੀ ਹੈ।

ਸ਼ੇਖ ਰਸ਼ੀਦ ਨੇ ਬਕਾਇਦਾ ਇਸ ਬਾਬਤ ਆਪਣੇ ਟਵਿੱਟਰ ਹੈਂਡਲ ''ਤੇ ਇੱਕ ਵੀਡੀਓ ਵੀ ਸਾਂਝਾ ਕੀਤਾ —

ਉਨ੍ਹਾਂ ਇਸ ਵਿੱਚ ਕਿਹਾ, ''''ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਕਸ਼ਮੀਰ ਬਾਬਤ ਕਾਲ ''ਤੇ ਸਭ ਤੋਂ ਪਹਿਲਾਂ ਲਾਲ ਹਵੇਲੀ ''ਤੇ ਕੌਮੀ ਤਰਾਨਾ ਪੜ੍ਹਿਆ ਜਾਵੇਗਾ।

“ਕਸ਼ਮੀਰੀ ਜੱਦੋਜਹਿਦ ਲਈ ਸਮਰਥਨ ਵਜੋਂ ਦੁਪਹਿਰ 12 ਵਜੇ ਤੋਂ 12:30 ਵਜੇ ਤੱਕ ਸਾਰੀਆਂ 138 ਰੇਲਗੱਡੀਆਂ 1 ਮਿੰਟ ਲਈ ਰੁਕਣਗੀਆਂ ਅਤੇ ਜੇ ਇਹ ਰੇਲਗੱਡੀਆਂ ਸਟੇਸ਼ਨਾਂ ''ਤੇ ਰੁਕਣਗੀਆਂ ਤਾਂ ਪਾਕਿਸਤਾਨ ਦਾ ਕੌਮੀ ਤਰਾਨਾ ਪੜ੍ਹਿਆ ਜਾਵੇਗਾ।''''

''''ਤਮਾਮ ਵਰਕਸ਼ਾਪਾਂ ਵਿੱਚ 12 ਤੋਂ 12:30 ਵਜੇ ਦਰਮਿਆਨ ਮੁਕੰਮਲ ਕੰਮ ਬੰਦ ਰਹੇਗਾ।”

https://twitter.com/ShkhRasheed/status/1167057925610885120

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=bsLerQFvlCs

https://www.youtube.com/watch?v=U6PWBPcWZ-g

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News