ਦਿੱਲੀ ''''ਚ ''''ਮੌਬ ਲਿੰਚਿੰਗ'''' ਦੇ ਵਾਇਰਲ ਵੀਡੀਓ ਦੀ ਸੱਚਾਈ: ਫੈਕਟ ਚੈੱਕ

Friday, Aug 30, 2019 - 07:16 AM (IST)

ਦਿੱਲੀ ''''ਚ ''''ਮੌਬ ਲਿੰਚਿੰਗ'''' ਦੇ ਵਾਇਰਲ ਵੀਡੀਓ ਦੀ ਸੱਚਾਈ: ਫੈਕਟ ਚੈੱਕ

ਇਸ ਮੁੰਡੇ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ''ਤੇ ''ਦਿੱਲੀ ਵਿੱਚ ਧਰਮ ਦੇ ਆਧਾਰ ‘ਤੇ ਗੁੱਸੇ ਵਿੱਚ ਆਈ ਭੀੜ ਵੱਲੋਂ ਕੀਤੀ ਗਈ ਮੌਬ ਲਿੰਚਿੰਗ'' ਦਾ ਦੱਸ ਕੇ ਸ਼ੇਅਰ ਕੀਤਾ ਜਾ ਰਿਹਾ ਹੈ।

ਇਸ ਵੀਡੀਓ ਵਿੱਚ ਦਿਖਾਈ ਦਿੰਦਾ ਹੈ ਕਿ ਦਾੜੀ ਵਾਲੇ ਇੱਕ ਨੌਜਵਾਨ ਨੂੰ ਭੀੜ ਨੇ ਘੇਰਿਆ ਹੋਇਆ ਹੈ ਅਤੇ ਕੁਝ ਲੋਕਾਂ ਉਸ ਨੂੰ ਲੱਤਾਂ ਮਾਰ ਰਹੇ ਹਨ। ਜਿਸ ਮੁੰਡੇ ਨੂੰ ਕੁੱਟਿਆ ਜਾ ਰਿਹਾ ਹੈ, ਉਸ ਨੇ ਪਿੱਠ ''ਤੇ ਬੈਗ ਲਟਕਾਇਆ ਹੋਇਆ ਹੈ ਅਤੇ ਭੂਰੇ ਰੰਗ ਦਾ ਕੁੜਤਾ ਪਹਿਨਿਆ ਹੋਇਆ ਹੈ।

ਫੇਸਬੁੱਕ ਦੇ ਕਈ ਵੱਡੇ ਗਰੁੱਪਾਂ ਵਿੱਚ ਇਸ ਵੀਡੀਓ ਨੂੰ ਪੋਸਟ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਲਿਖਿਆ ਹੈ, "ਦਿੱਲੀ ਵਿੱਚ ਪੁਲਿਸ ਦੀ ਨੱਕ ਹੇਠਾਂ ਇਸ ਮੁਸਲਮਾਨ ਮੁੰਡੇ ਦਾ ਕਤਲ ਕਰ ਦਿੱਤਾ ਗਿਆ। ਕੁਝ ਲੋਕਾਂ ਨੇ ਇੱਕ ਧਰਮ ਵਿਸ਼ੇਸ਼ ਦੇ ਨਾਲ ਆਪਣੀ ਨਫ਼ਰਤ ਜ਼ਾਹਰ ਕਰਦੇ ਹੋਏ ਕਾਰੀ ਮੁਹੰਮਦ ਓਵੈਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।''''

ਇਹ ਵੀ ਪੜ੍ਹੋ:

ਬੀਬੀਸੀ ਦੇ 1500 ਤੋਂ ਵੱਧ ਪਾਠਕਾਂ ਨੇ ਵੱਟਸਐਪ ਜ਼ਰੀਏ ਇਹ ਵੀਡੀਓ ਸਾਨੂੰ ਭੇਜਿਆ ਅਤੇ ਇਸ ਦਾਅਵੇ ਦੀ ਸੱਚਾਈ ਜਾਣਨੀ ਚਾਹੀ।

ਬੀਬੀਸੀ ਨੇ ਇਸ ਵਾਇਰਲ ਵੀਡੀਓ ਦੀ ਪੜਤਾਲ ਕੀਤੀ ਅਤੇ ਦੇਖਿਆ ਕਿ ਇਹ ਵੀਡੀਓ ਦਿੱਲੀ ਦਾ ਨਹੀਂ ਹੈ ਅਤੇ ਨਾ ਹੀ ਵੀਡੀਓ ਵਿੱਚ ਦਿਖਣ ਵਾਲੇ ਨੌਜਵਾਨ ਦੀ ਮੌਤ ਹੋਈ ਹੈ।

ਵੀਡੀਓ ਦੀ ਹਕੀਕਤ

ਰਿਵਰਸ ਇਮੇਜ ਸਰਚ ਤੋਂ ਪਤਾ ਲਗਦਾ ਹੈ ਕਿ ਕੁੱਟਮਾਰ ਦੀ ਇਹ ਘਟਨਾ ਉੱਤਰ ਪ੍ਰਦੇਸ਼ ਦੇ ਮੇਰਠ ਸ਼ਹਿਰ ਵਿੱਚ ਹੋਈ ਸੀ।

ਨਿਊਜ਼ ਏਜੰਸੀ ਏਐਨਆਈ ਨੇ 26 ਅਗਸਤ 2019 ਨੂੰ ਇੱਕ ਰਿਪੋਰਟ ਕੀਤੀ ਸੀ ਜਿਸ ਦੇ ਮੁਤਾਬਕ ਮੇਰਠ ਵਿੱਚ ਚੱਲਦੀ ਬੱਸ ਦੇ ਅੰਦਰ ਕੁੜੀ ਦੇ ਨਾਲ ਕਥਿਤ ਤੌਰ ''ਤੇ ਛੇੜਛਾੜ ਨੂੰ ਲੈ ਕੇ ਲੋਕਾਂ ਨੇ ਇਸ ਨੌਜਵਾਨ ਨੂੰ ਕੁੱਟਿਆ ਸੀ।

ਏਜੰਸੀ ਦੀ ਇਸ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਭੀੜ ਵਿੱਚ ਛੇੜਛਾੜ ਦੀ ਸ਼ਿਕਾਇਤ ਕਰਨ ਵਾਲੀ ਕੁੜੀ ਦੇ ਰਿਸ਼ਤੇਦਾਰ ਵੀ ਸ਼ਾਮਲ ਸਨ ਅਤੇ ਬਾਅਦ ਵਿੱਚ ਇਸ ਮੁੰਡੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਮੇਰਠ ਪੁਲਿਸ ਨੇ ਬੀਬੀਸੀ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਸੀ।

ਮੇਰਠ ਦੇ ਐੱਸਐੱਸਪੀ ਅਜੇ ਕੁਮਾਰ ਸਾਹਨੀ ਨੇ ਦੱਸਿਆ, "ਵੀਡੀਓ ਵਿੱਚ ਨਜ਼ਰ ਆ ਰਹੇ ਨੌਜਵਾਨ ਦਾ ਨਾਮ ਉਮਰ ਹੈ ਜਿਹੜਾ ਦਿੱਲੀ ਦੇ ਨਵਾਦਾ ਦਾ ਰਹਿਣ ਵਾਲਾ ਹੈ।

ਇਹ ਘਟਨਾ 26 ਅਗਸਤ 2019 ਦੁਪਹਿਰ ਦੀ ਹੈ ਅਤੇ ਮੇਰਠ ਦੇ ਬ੍ਰਹਮਪੁਰੀ ਪੁਲਿਸ ਸਟੇਸ਼ਨ ਵਿੱਚ ਇਸ ਮਾਮਲੇ ਨੂੰ ਰਜਿਸਟਰ ਕੀਤਾ ਗਿਆ ਹੈ। ਉਮਰ ਫਿਲਹਾਲ ਸਾਡੀ ਹਿਰਾਸਤ ਵਿੱਚ ਹੈ।"

ਯੂਪੀ ਪੁਲਿਸ ਮੁਤਾਬਕ ਮੇਰਠ ਦੀ ਇਸ ਘਟਨਾ ਪਿੱਛੇ ਕੋਈ ਧਾਰਮਿਕ ਐਂਗਲ ਨਹੀਂ ਸੀ। ਇਹ ਤਸ਼ਦੱਦ ਦਾ ਇੱਕ ਮਾਮਲਾ ਹੈ ਜਿਸ ਨੂੰ ਲੈ ਕੇ ਕੁੱਟਮਾਰ ਹੋਈ ਸੀ।

ਪੁਲਿਸ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਵਿੱਚ ਕੁੱਟਮਾਰ ਕਰਨ ਵਾਲੇ ਲੋਕਾਂ ਖ਼ਿਲਾਫ਼ ਵੀ ਪੁਲਿਸ ਨੇ ਇੱਕ ਐਫਆਈਆਰ ਦਰਜ ਕੀਤੀ ਹੈ ਅਤੇ ਉਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:

ਕਾਰੀ ਮੁਹੰਮਦ ਓਵੈਸ
Delhi Police
ਕਾਰੀ ਮੁਹੰਮਦ ਓਵੈਸ

…ਤਾਂ ਕਾਰੀ ਮੁਹੰਮਦ ਓਵੈਸ ਦਾ ਜ਼ਿਕਰ ਕਿਵੇਂ ਆਇਆ?

''ਕਾਰੀ ਮੁਹੰਮਦ ਓਵੈਸ'' ਲਿਖ ਕੇ ਜਦੋਂ ਅਸੀਂ ਇੰਟਰਨੈੱਟ ''ਤੇ ਸਰਚ ਕੀਤਾ ਤਾਂ ਅੰਗਰੇਜ਼ੀ ਅਤੇ ਹਿੰਦੀ ਦੀ ਵੈੱਬਸਾਈਟ ''ਤੇ 28 ਅਗਸਤ 2019 ਨੂੰ ਛਪੀਆਂ ਕਈ ਖ਼ਬਰਾਂ ਸਾਹਮਣੇ ਆਈਆਂ।

ਇਨ੍ਹਾਂ ਖ਼ਬਰਾਂ ਮੁਤਾਬਕ ਉੱਤਰ ਪ੍ਰਦੇਸ਼ ਦੇ ਸ਼ਾਮਲੀ ਵਿੱਚ ਰਹਿਣ ਵਾਲੇ 27 ਸਾਲਾ ਕਾਰੀ ਮੁਹੰਮਦ ਓਵੈਸ ਦੇ ਨਾਲ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਬਾਹਰ ਕੁੱਟਮਾਰ ਹੋਈ ਜਿਸ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।

ਇਨ੍ਹਾਂ ਮੀਡੀਆ ਰਿਪੋਰਟਾਂ ਵਿੱਚ ਲਿਖਿਆ ਗਿਆ ਹੈ ਕਿ ਮੋਬਾਈਲ ਦੇ ਈਅਰਫ਼ੋਨ ਦੀ ਕੀਮਤ ਨੂੰ ਲੈ ਕੇ ਓਵੈਸ ਅਤੇ ਸਥਾਨਕ ਦੁਕਾਨਦਾਰਾਂ ਵਿਚਾਲੇ ਬਹਿਸ ਹੋਈ ਤਾਂ ਕਈ ਦੁਕਾਨਦਾਰਾਂ ਨੇ ਮਿਲ ਕੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ ਜਿਸ ਨਾਲ ਓਵੈਸ ਦੀ ਮੌਤ ਹੋ ਗਈ।

ਓਵੈਸ ਦੇ ਰਿਸ਼ਤੇਦਾਰਾਂ ਨੇ ਆਪਣੇ ਮੁੰਡੇ ਦੇ ਕਤਲ ਦਾ ਇਲਜ਼ਾਮ ਲਗਾਇਆ ਹੈ, ਜਦਕਿ ਕੁਝ ਲੋਕ ਇਸ ਮਾਮਲੇ ਨੂੰ ''ਮੌਬ ਲਿੰਚਿੰਗ'' ਦੀ ਘਟਨਾ ਕਹਿ ਰਹੇ ਹਨ।

ਇਸ ਘਟਨਾ ਬਾਰੇ ਜਦੋਂ ਬੀਬੀਸੀ ਨੇ ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਆਪਣੀ ਜਾਂਚ ਦੇ ਆਧਾਰ ''ਤੇ ''ਮੌਬ ਲਿੰਚਿੰਗ'' ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਇਹ ਵੀ ਪੜ੍ਹੋ:

ਦਿੱਲੀ ਪੁਲਿਸ ਦੇ ਐਡੀਸ਼ਨਲ ਡੀਸੀਪੀ (ਨਾਰਥ) ਹਰਿੰਦਰ ਸਿੰਘ ਨੇ ਬੀਬੀਸੀ ਨੂੰ ਕਿਹਾ, "ਕੁੱਟਮਾਰ ਦੀ ਇਹ ਘਟਨਾ 26 ਅਗਸਤ 2019 ਦੀ ਰਾਤ ਦੀ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਸਟੇਸ਼ਨ ਦੇ ਬਾਹਰ ਕੁਝ ਲੋਕਾਂ ਨੇ ਇੱਕ ਨੌਜਵਾਨ ਨੂੰ ਕੁੱਟਿਆ ਹੈ।"

"ਪੁਲਿਸ ਨੇ ਜਾਂਚ ਵਿੱਚ ਦੇਖਿਆ ਹੈ ਕਿ ਝਗੜਾ ਕਿਸੇ ਇਲੈਕਟ੍ਰੋਨਿਕ ਆਈਟਮ ਦੀ ਖਰੀਦ ਨੂੰ ਲੈ ਕੇ ਹੋਇਆ ਸੀ। ਪਰ ਕੀਮਤ ਨੂੰ ਲੈ ਕੇ ਕਾਰੀ ਓਵੈਸ ਅਤੇ ਸਥਾਨਕ ਦੁਕਾਨਦਾਰਾਂ ਵਿੱਚ ਕਹਾਸੁਣੀ ਹੋਈ ਅਤੇ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ। ਇਸ ਤੋਂ ਬਾਅਦ ਪੁਲਿਸ ਕਾਰੀ ਓਵੈਸ ਨੂੰ ਨੇੜੇ ਦੇ ਇੱਕ ਹਸਪਤਾਲ ਲੈ ਗਈ ਸੀ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।"

"ਕਾਰੀ ਓਵੈਸ ਨੂੰ ਕੁੱਟਣ ਵਾਲੇ ਦੋ ਮੁੱਖ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਵੇਂ ਮੁਲਜ਼ਮ ਜੇਲ੍ਹ ਵਿੱਚ ਹਨ। ਇਨ੍ਹਾਂ ਵਿੱਚੋਂ ਇੱਕ ਦਾ ਨਾਮ ਲੱਲਨ ਹੈ ਤਾਂ ਦੂਜੇ ਦਾ ਨਾਮ ਸਰਫ਼ਰਾਜ਼ ਹੈ।''''

ਹਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਧਾਰਾ-304 (ਗ਼ੈਰ-ਇਰਾਦਤਨ ਕਤਲ) ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=bsLerQFvlCs

https://www.youtube.com/watch?v=XPqx-Dj1a4k

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News