ਨਿਰਮਲਾ ਸੀਤਾਰਮਨ : ਭਾਰਤ ਦੀ ਆਰਥਿਕਤਾ ''''ਤੇ ਅਮਰੀਕਾ -ਚੀਨ ਵਪਾਰਕ ਜੰਗ ਦਾ ਅਸਰ - LIVE

Friday, Aug 23, 2019 - 05:46 PM (IST)

ਨਿਰਮਲਾ ਸੀਤਾਰਮਨ : ਭਾਰਤ ਦੀ ਆਰਥਿਕਤਾ ''''ਤੇ ਅਮਰੀਕਾ -ਚੀਨ ਵਪਾਰਕ ਜੰਗ ਦਾ ਅਸਰ - LIVE

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਿੱਲੀ ਵਿਚ ਪ੍ਰੈਸ ਕਾਨਫਰੰਸ ਕਰਕੇ ਭਾਰਤੀ ਆਰਥਿਕਤਾ ਦਾ ਵਿਕਾਸ ਹੌਲੀ ਹੋਣ ''ਤੇ ਸਫ਼ਾਈ ਦੇ ਰਹੀ ਹੈ।

ਨਿਰਮਲਾ ਸੀਤਾਰਮਨ ਨੇ ਕਿਹਾ, ''ਭਾਰਤ ਦਾ ਅਰਥਚਾਰਾ ਬਿਹਤਰ ਹਾਲ ''ਚ ਹੈ ਅਤੇ ਦੂਜੇ ਦੇਸਾਂ ਦੇ ਮੁਕਾਬਲੇ ਵਧੀਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਕਿਹਾ ਕਿ ਚੀਨ ਅਤੇ ਅਮਰੀਕਾ ਦੇ ਵਪਾਰਕ ਦਾ ਜੰਗ ਦਾ ਅਸਰ ਪਿਆ ਹੈ।''

ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅਰਥਚਾਰੇ ਦੇ ਸੁਧਾਰ ''ਤੇ ਲਗਾਤਾਰ ਕੰਮ ਹੋ ਰਿਹਾ ਹੈ ਅਤੇ ਹਰੇਕ ਵਿਭਾਗ ਕੰਮ ਕਰ ਰਿਹਾ ਹੈ। ਆਰਥਿਕ ਸੁਧਾਰ ਸਰਕਾਰ ਦੇ ਮੁੱਖ ਏਡੰਜਾ ਹੈ ਅਤੇ ਜੀਐਸਟੀ ਨੂੰ ਹੋਰ ਸੁਖਾਲਾ ਕੀਤਾ ਜਾਵੇਗਾ, ਫਾਰਮਾਂ ਦੀ ਗਿਣਤੀ ਘਟਾਈ ਜਾਵੇਗੀ।

  • ਜੀਐਸਟੀ ਰਿਫੰਡ ਨੂੰ ਸੌਖਾ ਕੀਤਾ ਜਾਵੇਗਾ।
  • ਦੁਨੀਆਂ ਦੇ ਕਈ ਦੇਸ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ।
  • ਦੁਸਹਿਰੇ ਤੋਂ ਟੈਕਸ ਵਿਵਾਦ ਆਸਾਨੀ ਨਾਲ ਦੂਰ ਹੋਵੇਗਾ। ਟੈਕਸ ਅਤੇ ਲਬਰ ਕਾਨੂੰਨ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ।
  • ਭਾਰਤ ਵਿੱਚ ਕਾਰੋਬਾਰ ਕਰਨਾ ਸੌਖਾ ਹੋਇਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News