ਪੀ. ਚਿਦੰਬਰਮ ਦੇ ਘਰ ਸੀਬੀਆਈ ਦਾ ਛਾਪਾ, ਹਾਈ ਕੋਰਟ ''''ਚ ਜ਼ਮਾਨਤ ਦੀ ਅਰਜ਼ੀ ਰੱਦ ਤੋਂ ਬਾਅਦ ਕਾਰਵਾਈ
Tuesday, Aug 20, 2019 - 08:01 PM (IST)

ਦਿੱਲੀ ਹਾਈ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਸੀਬੀਆਈ ਦੀ ਟੀਮ ਨੇ ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪੀ ਚਿੰਦਬਰਮ ਦੇ ਘਰ ਘਰ ਛਾਪਾ ਮਾਰਿਆ।
ਖ਼ਬਰ ਏਜੰਸੀ ਏਐੱਨਆਈ ਮੁਤਾਬਕ ਪੀ ਚਿੰਦਬਰਮ ਦੇ ਘਰ ਸੀਬੀਆਈ ਨੇ ਛਾਪਾ ਮਾਰਿਆ ਪਰ ਉਹ ਘਰ ਨਹੀਂ ਮਿਲੇ। ਐੱਨਆਈਐਕਸ ਮੀਡੀਆ ਮਾਮਲੇ ਵਿੱਚ ਚਿੰਦਬਰਮ ਖ਼ਿਲਾਫ਼ ਸੀਬੀਆਈ ਜਾਂਚ ਚੱਲ ਰਹੀ ਹੈ।
ਖ਼ਬਰ ਏਜੰਸੀ ਏਐਨਆਈ ਦੀ ਵੀਡੀਓ ਵਿਚ ਸੀਬੀਆਈ ਦੀ ਟੀਮ ਚਿਦੰਬਰਮ ਦੇ ਦਿੱਲੀ ਵਿਚਲੇ ਘਰ ਸ਼ਾਮੀ ਕਰੀਬ 7 ਪਹੁੰਚੀ ਸੀ।
ਚਿੰਦਬਰਮ ਦੇ ਵਕੀਲ ਕਪਿਲ ਸਿੱਬਲ ਨੇ ਦੱਸਿਆ ਕਿ ਉਨ੍ਹਾਂ ਨੂੰ ਰਜਿਸਟਰਾਰ (ਜੁਡੀਸ਼ੀਅਲ) ਨੇ ਦੱਸਿਆ ਹੈ ਕਿ ਸੁਪਰੀਮ ਕੋਰਟ ਇਸ ਮਾਮਲੇ ਉੱਤੇ ਬੁੱਧਵਾਰ ਨੂੰ ਵਿਚਾਰ ਕਰੇਗੀ।
ਇਹ ਵੀ ਪੜ੍ਹੋ:
- ਹੁੱਡਾ ਦੀ ''ਪਰਿਵਰਤਨ ਮਹਾਂਰੈਲੀ'' ਦੇ ਕੀ ਅਰਥ ਹਨ
- ਕਸ਼ਮੀਰ ’ਤੇ ਨਹਿਰੂ ਨੂੰ ''ਵਿਲੇਨ'' ਬਣਾਉਣਾ ਕਿੰਨਾ ਕੁ ਸਹੀ
- ਪੰਜਾਬ ''ਚ ਹੜ੍ਹ ਦੇ ਹਾਲਾਤ: ਗੁਰੂ ਗ੍ਰੰਥ ਸਾਹਿਬ ਨੂੰ ਫੌਜ ਦੁਆਰਾ ਹੜ੍ਹ ''ਚੋਂ ਕੱਢਿਆ ਗਿਆ
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਹਾਈਕੋਰਟ ਨੇ ਕਾਂਗਰਸੀ ਆਗੂ ਦੀ ਕਰੀਬ ਤਿੰਨ ਵਜੇ ਜਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ। ਜਿਸ ਤੋਂ ਬਾਅਦ ਉਹ ਸੁਪਰੀਮ ਕੋਰਟ ਗਏ ਪਰ ਚੀਫ਼ ਜਸਟਿਸ ਰੰਜਨ ਗੋਗੋਈ ਉਦੋਂ ਤੱਕ ਉੱਠ ਗਏ ਸਨ।
ਸਿੱਬਲ ਨੇ ਦੱਸਿਆ ਕਿ ਇਸ ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਸਵੇਰੇ 10.30 ਵਜੇ ਹੋਵੇਗੀ। ਇਸ ਸਮੇਂ ਕਿਉਂ ਕਿ ਅਯੁੱਧਿਆ ਮਾਮਲੇ ਉੱਤੇ ਚੀਫ਼ ਜਸਟਿਸ ਰੰਜਨ ਗੋਗੋਈ ਸੰਵਿਧਾਨਕ ਬੈਂਚ ਵਿਚ ਬੈਠੇ ਹੋਣਗੇ, ਇਸ ਲਈ ਇਹ ਮਾਮਲਾ ਕਿਸੇ ਹੋਰ ਬੈਂਚ ਅੱਗੇ ਵਿਚਾਰਨ ਲਈ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ:
- ਲਾੜੇ ਦੀ ਹੱਡਬੀਤੀ ਜਿਸਦੇ ਵਿਆਹ ''ਚ 63 ਲੋਕਾਂ ਨੂੰ ਮਾਰ ਦਿੱਤਾ ਗਿਆ
- ਕੈਪਟਨ ਅਮਰਿੰਦਰ ਨੇ ਅਫਸਰਾਂ ਨੂੰ ਹੜ੍ਹ ਦੇ ਹਾਲਾਤ ਲਈ ਤਿਆਰ ਰਹਿਣ ਨੂੰ ਕਿਹਾ
- ਪੰਜਾਬ ਵਿੱਚ ਹੜ੍ਹ ਦੇ ਹਾਲਾਤ: ਕਿਤੇ ਡੁੱਬੇ ਘਰ ਕਿਤੇ ਲੋਕ ਰਾਹਤ ਕੈਂਪਾਂ ''ਚ
ਸਿੱਬਲ ਨੇ ਕਿਹਾ ਕਿ ਆਸ ਹੈ ਕਿ ਇਹ ਕੇਸ ਸੁਪਰੀਮ ਕੋਰਟ ਦੇ ਤਿੰਨ ਸੀਨੀਅਰ ਮੋਸਟ ਜੱਜਾਂ ਵਿਚੋਂ ਇੱਕ ਅੱਗੇ ਇਹ ਮਾਮਲੇ ਪੇਸ਼ ਹੋਵੇਗਾ।
ਕੀ ਹੈ ਮਾਮਲਾ
2007 ਵਿਚ ਸੀਬੀਆਈ ਨੇ ਵਿਦੇਸ਼ੀ ਨਿਵੇਸ਼ ਪ੍ਰੋਤਸ਼ਾਹਨ ਬੋਰਡ ਵਲੋਂ ਆਈਐਨਐਕਸ ਮੀਡੀਆ ਨੂੰ 305 ਕਰੋੜ ਰੁਪਏ ਦੇਣ ਦੀ ਕਲੀਰਐਂਸ ਦੇਣ ਵਿਚ ਗੜਬੜ ਹੋਣ ਦੀ ਐੱਫਆਈਆਰ ਦਰਜ ਕੀਤੀ। ਪੀ ਚਿੰਦਰਬਮ ਉਦੋਂ ਕੇਂਦਰੀ ਵਿੱਤ ਮੰਤਰੀ ਸਨ।
ਇਸੇ ਐੱਫਆਈਆਰ ਦੇ ਅਧਾਰ ਉੱਤੇ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਡਰਿੰਗ ਐਕਟ ਤਹਿਤ ਚਿੰਦਬਰਮ ਖ਼ਿਲਾਫ਼ ਕੇਸ ਦਰਜ ਕੀਤਾ।
ਚਿੰਦਬਰਮ ਦੇ ਪੁੱਤਰ ਕੀਰਤੀ ਖ਼ਿਲਾਫ਼ ਵੀ ਦੋ ਕੇਸ ਦਰਜ ਕੀਤੇ ਗਏ ਹਨ। ਉਸ ਨੂੰ ਸੀਬੀਆਈ ਨੇ 28 ਫਰਬਰੀ 2018 ਵਿਚ ਗ੍ਰਿਫ਼ਤਾਰ ਕੀਤਾ ਸੀ ਪਰ ਬਾਅਦ ਵਿਚ ਉਹ ਜਮਾਨਤ ਉੱਤੇ ਰਿਹਾਅ ਹੋ ਗਏ। ਉਸ ਦੀ ਜਾਇਦਾਦ ਨੂੰ ਈਡੀ ਨੇ ਕੇਸ ਨਾਲ ਅਟੈਚ ਕੀਤੀ ਹੋਇਆ ਹੈ।

ਜਿਸ ਆਈਐੱਨਐਕਸ ਮੀਡੀਆ ਹਾਊਸ ਨੂੰ ਲਾਭ ਪਹੁੰਚਾਉ ਦੇ ਚਿੰਦਬਰਮ ਖਿਲਾਫ਼ ਦੋਸ਼ ਹਨ , ਉਸ ਦੀ ਮੁਖੀ ਇੰਦਰਾਣੀ ਮੁਖਰਜੀ ਸੀਬੀਆਈ ਦੀ ਵਾਅਦਾ ਖ਼ਿਲਾਫ਼ ਗਵਾਹ ਬਣ ਗਈ।
ਬੀਤੇ 4 ਜਲਾਈ ਨੂੰ ਦਿੱਲੀ ਹਾਈ ਕੋਰਟ ਨੇ ਅਰਜੀ ਦਾਇਰ ਕਰਕੇ ਇੰਦਰਾਣੀ ਮੁਖਰਜੀ ਦੀ ਗਵਾਹੀ ਕਰਵਾਈ।
ਸੀਬੀਆਈ ਨੇ ਅਦਾਲਤ ਵਿਚ ਦਾਅਵਾ ਕੀਤਾ ਕਿ ਉਸ ਹੱਥ ਅਜਿਹੇ ਸਬੂਤ ਲੱਗੇ ਹਨ, ਜਿੰਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਸਾਬਕਾ ਵਿੱਤ ਮੰਤਰੀ ਹੁੰਦੇ ਹੋਏ ਚਿੰਦਬਰਮ ਨੇ ਕਿਵੇਂ ਗੜਬੜ ਕੀਤੀ।
ਇੰਦਰਾਣੀ ਮੁਖਰਜੀ ਦੀ ਗਵਾਹੀ ਹੋਣ ਤੋਂ ਬਾਅਦ ਹੀ ਪੀ ਚਿੰਦਬਰਮ ਦੀ ਜਮਾਨਤ ਦੀ ਅਰਜੀ ਰੱਦ ਹੋਈ ਸੀ।
ਇਹ ਵੀਡੀਓਜ਼ ਵੀ ਵੇਖੋ
https://www.youtube.com/watch?v=xWw19z7Edrs&t=1s
https://www.youtube.com/watch?v=uR0AEOhIi20
https://www.youtube.com/watch?v=4mnebvKW-X0
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)