ਧਾਰਾ 370 ''''ਤੇ ਪੱਤਰਕਾਰਾਂ ਨਾਲ ਖਹਿਬੜੇ ਇਮਰਾਨ ਖ਼ਾਨ? - ਫੈਕਟ ਚੈੱਕ

Tuesday, Aug 20, 2019 - 10:31 AM (IST)

ਧਾਰਾ 370 ''''ਤੇ ਪੱਤਰਕਾਰਾਂ ਨਾਲ ਖਹਿਬੜੇ ਇਮਰਾਨ ਖ਼ਾਨ? - ਫੈਕਟ ਚੈੱਕ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ
Getty Images

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ''ਤੇ ਸਾਂਝਾ ਕੀਤਾ ਜਾ ਰਿਹਾ ਹੈ।

ਵੀਡੀਓ ਨਾਲ ਵਾਅਦਾ ਕੀਤਾ ਜਾ ਰਿਹਾ ਹੈ, ''ਜੰਮੂ-ਕਸ਼ਮੀਰ ਦੇ ਮਸਲੇ ’ਤੇ ਕਿਸੇ ਵੀ ਦੇਸ਼ ਦੀ ਹਮਾਇਤ ਨਾ ਮਿਲਣ ਕਾਰਨ ਇਮਰਾਨ ਖ਼ਾਨ ਭੜਕੇ ਹੋਏ ਹਨ। ਇਸੇ ਕਾਰਨ ਉਨ੍ਹਾਂ ਨੇ ਮੀਡੀਆ ਦੇ ਨੁਮਾਇੰਦੇ ਨਾਲ ਬਦਸਲੂਕੀ ਕੀਤੀ''।

ਲਗਭਗ ਤਿੰਨ ਮਿੰਟ ਦੇ ਇਸ ਵੀਡੀਓ ਵਿੱਚ ਇਮਰਾਨ ਖ਼ਾਨ ਦੇ ਨਾਲ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਰੇਲ ਮੰਤਰੀ ਸ਼ੇਖ਼ ਰਸ਼ੀਦ ਅਹਿਮਦ ਵੀ ਦਿਖਾਈ ਦਿੰਦੇ ਹਨ।

ਸੋਸ਼ਲ ਮੀਡੀਆ ''ਤੇ ਪਿਛਲੇ ਦਿਨਾਂ ਵਿੱਚ 20 ਲੱਖ ਤੋਂ ਵਧੇਰੇ ਵਾਰ ਦੇਖੇ ਜਾ ਚੁੱਕੇ ਇਸ ਵਾਇਰਲ ਵੀਡੀਓ ਵਿੱਚ ਦਿਖਦਾ ਹੈ ਕਿ ਇਮਰਾਨ ਖ਼ਾਨ ਗੁੱਸੇ ਵਿੱਚ ਆ ਕੇ ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਸਾਰਿਆਂ ਜਣਿਆਂ ਨੂੰ ਚੁੱਪ ਹੋ ਜਾਣ ਲਈ ਕਹਿੰਦੇ ਹਨ।

ਇਹ ਵੀ ਪੜ੍ਹੋ:

ਅਸੀਂ ਦੇਖਿਆ ਕਿ ਇਸ ਵੀਡੀਓ ਨੂੰ 50 ਹਜ਼ਾਰ ਤੋਂ ਵਧੇਰੇ ਵਾਰ ਸਾਂਝਾ ਕੀਤਾ ਜਾ ਚੁੱਕਿਆ ਹੈ ਅਤੇ ਜਿਨ੍ਹਾਂ ਨੇ ਵੀ ਇਹ ਵੀਡੀਓ ਸਾਂਝਾ ਕੀਤਾ ਹੈ ਉਨ੍ਹਾਂ ਨੇ ਲਿਖਿਆ ਹੈ, "ਧਾਰਾ 370 ''ਤੇ ਕਿਸੇ ਵੀ ਦੇਸ਼ ਦਾ ਸਾਥ ਨਾ ਮਿਲਣ ''ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇਣ ਲੱਗੇ ਪੱਤਰਕਾਰਾਂ ਨੂੰ ਗਾਲਾਂ।"

ਭਾਰਤ-ਸ਼ਾਸਿਤ ਜੰਮੂ-ਕਸ਼ਮੀਰ ਵਿੱਚੋਂ ਧਾਰਾ-370 ਨਾਲ ਵਿਸ਼ੇਸ਼ ਦਰਜਾ ਹਟਾਉਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਸਰਕਾਰ ਦੇ ਫ਼ੈਸਲੇ ਦੀ ਖੁੱਲ੍ਹੀ ਆਲੋਚਨਾ ਕੀਤੀ ਹੈ।

ਚੀਨ ਨੇ ਇਸ ਹਮਲੇ ਵਿੱਚ ਪਾਕਿਸਤਾਨ ਦੇ ਪੱਖ ਵਿੱਚ ਬਿਆਨ ਦਿੱਤੇ ਹਨ। ਫਿਰ ਵੀ ਜ਼ਿਆਦਾਤਰ ਦੇਸ਼ਾਂ ਨੇ ਜੰਮੂ-ਕਸ਼ਮੀਰ ਨੂੰ ਭਾਰਤ-ਪਾਕਿਸਤਾਨ ਦਾ ਆਪਸੀ ਰਿਸ਼ਤਾ ਦੱਸਿਆ ਹੈ।

ਬੀਬੀਸੀ ਦੀ ਜਾਂਚ ਤੋਂ ਪਤਾ ਲੱਗਿਆ ਕਿ ਧਾਰਾ-370 ਦੇ ਮੁੱਦੇ ਨਾਲ ਜੋੜ ਕੇ ਸੋਸ਼ਲ ਮੀਡੀਆ ''ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਜਿਹੜਾ ਵੀਡੀਓ ਫੈਲਾਇਆ ਜਾ ਰਿਹਾ ਹੈ, ਉਹ ਬਹੁਤ ਪੁਰਾਣਾ ਹੈ ਅਤੇ ਜੰਮੂ-ਕਸ਼ਮੀਰ ਤੇ ਦੋਹਾਂ ਦੇਸ਼ਾਂ ਦੇ ਆਪਸੀ ਵਿਵਾਦ ਦਾ ਇਸ ਵੀਡੀਓ ਨਾਲ ਕੋਈ ਸੰਬੰਧ ਨਹੀਂ ਹੈ।

ਕਦੋਂ ਦਾ ਹੈ ਵੀਡੀਓ?

ਰਿਵਰਸ ਇਮੇਜ ਸਰਚ ਨਾਲ ਪਤਾ ਲੱਗਿਆ ਹੈ ਕਿ ਇਹ ਵੀਡੀਓ ਜੂਨ 2015 ਦਾ ਹੈ। ਉਸ ਸਮੇਂ ਇਮਰਾਨ ਖ਼ਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਹੀਂ ਸਨ।

ਸਾਲ 2015 ਵਿੱਚ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਦੀ ਪਾਰਟੀ ਦੀ ਸਰਕਾਰ ਸੀ ਅਤੇ ਨਵਾਜ਼ ਸ਼ਰੀਫ ਉੱਥੋਂ ਦੇ ਪ੍ਰਧਾਨ ਮੰਤਰੀ ਸਨ।

ਇੰਟਰਨੈਟ ''ਤੇ ਮੌਜੂਦ ਕੁਝ ਪੁਰਾਣੀਆਂ ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀਡੀਓ 8 ਜੂਨ 2015 ਦਾ ਹੈ।

ਪਾਕਿਸਤਾਨ ਦੇ ਸਮਾ ਟੀਵੀ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ ਸੀ,"ਰਾਵਲਪਿੰਡੀ ਸ਼ਹਿਰ ਦੇ ਇੱਕ ਜਲਸੇ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੇ ਹਮਾਇਤੀਆਂ ''ਤੇ ਭੜਕੇ ਪੀਟੀਆਈ ਚੀਫ਼ ਇਮਰਾਨ ਖ਼ਾਨ।"

ਜਦਕਿ ਹੁਣ ਇਸ ਵੀਡੀਓ ਨੂੰ ਐਡਿਟ ਕਰਕੇ ਇਸ ਦਾ ਸਿਰਫ਼ ਉਨਾਂ ਹੀ ਹਿੱਸਾ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਇਮਰਾਨ ਗੁੱਸੇ ਵਿੱਚ "ਖ਼ਾਮੋਸ਼ੀ-ਖ਼ਾਮੋਸ਼ੀ" ਚੀਖ਼ ਰਹੇ ਹਨ।

ਕੀ ਸੀ ਪੂਰਾ ਮਾਮਲਾ?

ਅਸਲ ਜਿਸ ਸਮੇਂ ਦਾ ਇਹ ਵੀਡੀਓ ਹੈ, ਉਸ ਸਮੇਂ ਇਮਰਾਨ ਖ਼ਾਨ ਨੇ ਆਪਣੇ ਹਮਾਇਤੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਸੀ ਅਤੇ ਪ੍ਰੈੱਸ ਨੂੰ ਕਿਹਾ ਸੀ ਕਿ ''ਪੰਜਾਬ ਪੁਲਿਸ ਦੀ ਭੂਮਿਕਾ ਠੀਕ ਨਹੀਂ ਹੈ''।

7 ਜੂਨ ਦੀ ਸ਼ਾਮ ਨੂੰ ਇਸ ਸੰਬੰਧ ਵਿੱਚ ਇਮਰਾਨ ਖ਼ਾਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਵੀ ਕੀਤਾ ਸੀ।

ਉਨ੍ਹਾਂ ਲਿਖਿਆ ਸੀ, "ਇਹ ਜਾਣ ਕੇ ਹੈਰਾਨੀ ਹੋਈ ਕਿ ਰਾਵਲਪਿੰਡੀ ਦੇ ਸਾਦਿਕਾਬਾਦ ਵਿੱਚ ਪੁਲਿਸ ਨੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਹੈ। ਨਵਾਜ਼ ਸ਼ਰੀਫ਼ ਨੇ ਪੰਜਾਬ ਪੁਲਿਸ ਨੂੰ ਕਾਤਲ ਬਣਾ ਦਿੱਤਾ ਹੈ।"


ਅਜਿਹੀਆਂ ਖ਼ਬਰਾਂ, ਵੀਡੀਓ, ਤਸਵੀਰਾਂ ਜਾਂ ਦਾਅਵੇ ਜਿੰਨ੍ਹਾਂ ਬਾਰੇ ਤੁਹਾਨੂੰ ਸ਼ੱਕ ਹੋਵੇ ਤੇ ਜਿੰਨ੍ਹਾਂ ਦੀ ਤੁਸੀਂ ਪ੍ਰਮਾਣਿਕਤਾ ਜਾਨਣੀ ਚਾਹੁੰਦੇ ਹੋ, ਉਨ੍ਹਾਂ ਬਾਰੇ ਸਾਨੂੰ ਵਟਸਐਪ ਕਰੋ: +91 9811520111

(ਤੁਸੀਂ ਇਸ ਲਿੰਕ ’ਤੇ ਕਲਿੱਕ ਕਰਕੇ ਵੀ ਸਾਡੇ ਨਾਲ ਜੁੜ ਸਕਦੇ ਹੋ)


ਇਹ ਵੀ ਪੜ੍ਹੋ:

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=4c_5eKlQFvI

https://www.youtube.com/channel/UCN5piaaZEZBfvFJLd_kBHnA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News