ਰਵਿਦਾਸੀਆ ਭਾਈਚਾਰੇ ਵਾਲੇ ਕੌਣ ਹਨ?
Thursday, Aug 15, 2019 - 08:01 AM (IST)


ਦਿੱਲੀ ਦੇ ਤੁਗਲਕਾਬਾਦ ਵਿੱਚ ਸ਼ਨੀਵਾਰ ਸਵੇਰੇ ਦਿੱਲੀ ਵਿਕਾਸ ਅਥਾਰਿਟੀ (ਡੀਡੀਏ) ਨੇ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਗੁਰੂ ਰਵਿਦਾਸ ਦੇ ਮੰਦਿਰ ਨੂੰ ਢਾਹ ਦਿੱਤਾ ਸੀ।
ਮੰਦਿਰ ਤੋੜੇ ਜਾਣ ਦੀ ਖ਼ਬਰ ਤੋਂ ਬਾਅਦ ਪੰਜਾਬ ਵਿੱਚ ਰਵੀਦਾਸੀਆ ਭਾਈਚਾਰੇ ਵਲੋਂ ਬੁੱਧਵਾਰ 14 ਅਗਸਤ ਨੂੰ ਪੰਜਾਬ ਦਾ ਸੱਦਾ ਦਿਤਾ ਗਿਆ ਸੀ।
ਪ੍ਰਤੱਖਦਰਸ਼ੀ 40 ਸਾਲਾ ਰਾਣੀ ਚੋਪੜਾ ਨੇ ਬੀਬੀਸੀ ਨੂੰ ਦੱਸਿਆ, "ਪੁਲਿਸ ਨੇ 10 ਅਗਸਤ ਦੀ ਸਵੇਰ 6 ਵਜੇ ਮੰਦਿਰ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਸੀ ਅਤੇ 8 ਵਜੇ ਤੱਕ ਪੂਰੇ ਢਾਂਚੇ ਨੂੰ ਡਿਗਾ ਦਿੱਤਾ। ਅਸੀਂ ਉਨ੍ਹਾਂ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਜਿਸ ਕਮਰੇ ਵਿੱਚ ਸਾਡੇ ਗ੍ਰੰਥ ਰੱਖੇ ਗਏ ਹਨ, ਬਸ ਉਸ ਇੱਕ ਕਮਰੇ ਨੂੰ ਛੱਡ ਦਿੱਤਾ ਜਾਵੇ, ਪਰ ਉਨ੍ਹਾਂ ਨੇ ਸੁਣੀ ਨਹੀਂ।''''
ਇਹ ਵੀ ਪੜ੍ਹੋ:
- ਇਮਰਾਨ ਖ਼ਾਨ: ''ਜੇਕਰ ਜੰਗ ਹੋਈ ਤਾਂ ਉਸਦੀ ਜ਼ਿੰਮੇਵਾਰ ਦੁਨੀਆਂ ਹੋਵੇਗੀ''
- ''ਕਰਤਾਪੁਰ ’ਚ ਮਿਲਾਂਗੇ, ਕਠਪੁਤਲੀ ਨਾ ਬਣੋ'' – ਇਮਰਾਨ ਦੇ ਮੰਤਰੀ ਦਾ ਹਰਸਿਮਰਤ ਨੂੰ ਜਵਾਬ
- ਰਿਲਾਇੰਸ ਦਾ ਜੀਓ ਗੀਗਾ ਫਾਈਬਰ ਇੰਟਰਨੈਟ ਪਲਾਨ ਕੀ ਹੈ
ਭਗਤ ਰਵਿਦਾਸ ਅਤੇ ਰਵਿਦਾਸੀਆ ਭਾਈਚਾਰੇ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਪ੍ਰੋ਼ਫ਼ੈਸਰ ਰੌਣਕੀ ਰਾਮ ਨਾਲ ਗੱਲਬਾਤ ਕੀਤੀ। ਪੇਸ਼ ਹਨ ਉਸ ਗੱਲਬਾਤ ਦੇ ਖ਼ਾਸ ਅੰਸ਼:
https://www.youtube.com/watch?v=VRGGsYZMOPc
ਰਵਿਦਾਸੀਆ ਭਾਈਚਾਰੇ ਵਾਲੇ ਕੌਣ ਹਨ?
ਰਵਿਦਾਸੀਆ ਭਾਈਚਾਰੇ ਵਾਲੇ ਉਹ ਹਨ ਲੋਕ ਜੋ ਗੁਰੂ ਰਵਿਦਾਸ ਜੀ ਦੀ ਬਾਣੀ ਵਿੱਚ ਆਸਥਾ ਰੱਖਦੇ ਹਨ। ਗੁਰੂ ਰਵਿਦਾਸ ਜੀ ਨੂੰ ਆਪਣਾ ਗੁਰੂ ਮੰਨਦੇ ਹਨ।
ਗੁਰੂ ਰਵਿਦਾਸ ਕੌਣ ਸਨ?
ਗੁਰੂ ਰਵਿਦਾਸ ਮੋਚੀ ਦਾ ਕੰਮ ਕਰਦੇ ਸਨ। ਉਨ੍ਹਾਂ ਨੇ ਰੱਬ ਤੇ ਮਨੁੱਖ ਵਿਚਕਾਰ ਵਿਚੋਲੀਏ ਦਾ ਵਿਰੋਧ ਕੀਤਾ। ਜਿਸ ਸਮੇਂ ਭਾਰਤ ਵਿੱਚ ਭਗਤੀ ਲਈ ਤੁਹਾਡਾ ਉੱਚੀ ਜਾਤ ਨਾਲ ਸੰਬਧਿਤ ਹੋਣਾ ਜ਼ਰੂਰੀ ਸੀ ਇਨ੍ਹਾਂ ਨੇ ਕਿਹਾ, ਰੱਬ ਦਾ ਨਾਮ ਲੈਣ ਵਾਸਤੇ ਉੱਚੀ ਜਾਤ ਦਾ ਹੋਣਾ ਜ਼ਰੂਰੀ ਨਹੀਂ ਸਗੋਂ ਇੱਕ ਇਨਸਾਨੀ ਜਾਮਾ ਹੋਣਾ ਜ਼ਰੂਰੀ ਹੈ।
ਜੋ ਮੰਦਿਰ ਢਾਹਿਆ ਗਿਆ ਹੈ ਉਹ ਦਿੱਲੀ ਦੇ ਤੁਗਲਕਾਬਾਦ ਇਲਾਕੇ ਦੇ ਰਵਿਦਾਸ ਨਗਰ ਵਿੱਚ ਸਥਿਤ ਸੀ। ਮੰਨਿਆ ਜਾਂਦਾ ਹੈ ਕਿ ਸਿਕੰਦਰ ਲੋਧੀ ਦੇ ਸਮੇਂ ਗੁਰੂ ਰਵਿਦਾਸ ਉੱਥੇ ਗਏ ਸਨ ਅਤੇ ਉਨ੍ਹਾਂ ਦੀ ਯਾਦ ਵਿੱਚ ਉੱਥੇ ਇਹ ਮੰਦਿਰ ਬਣਿਆ ਹੋਇਆ ਸੀ।

ਦਲਿਤ, ਰਵਿਦਾਸੀਆ ਤੇ ਵਾਲਮੀਕੀ ਇਨ੍ਹਾਂ ਵਿੱਚ ਕੀ ਫ਼ਰਕ ਹੈ?
ਇਹ ਸਾਰੇ ਇੱਕ ਵੱਡੇ ਵਰਗ ਦਲਿਤ ਵਿੱਚ ਆਉਂਦੇ ਹਨ ਪਰ ਜਿਸ ਤਰ੍ਹਾਂ ਸਮਾਜ ਵਿੱਚ ਉੱਚ ਜਾਤੀ ਦੇ ਲੋਕ ਹਨ, ਉਨ੍ਹਾਂ ਦੀਆਂ ਵੀ ਵੱਖ-ਵੱਖ ਜਾਤਾਂ ਹਨ। ਇਸੇ ਤਰ੍ਹਾਂ ਦਲਿਤ ਵਰਗ ਵਿੱਚ ਵੀ ਬਹੁਤ ਸਾਰੀਆਂ ਜਾਤਾਂ ਹਨ।
ਜਾਤ ਸਿਰਫ਼ ਸ਼ੂਦਰਾਂ,ਅਤੀ ਸ਼ੂਦਰਾਂ ਤੇ ਦਵਿਜਾਂ ਵਿੱਚ ਹੀ ਫਰਕ ਨਹੀਂ ਕਰਦੀ। ਸਗੋਂ ਉਨ੍ਹਾਂ ਜਾਤਾਂ ਵਿੱਚ ਅੱਗੋਂ ਵੀ ਵੰਡ ਕਰਦੀ ਹੈ।
ਇਹ ਵੀ ਪੜ੍ਹੋ:
- ਦਲਿਤਾਂ ਦਾ ਰਾਖਵਾਂਕਰਨ ਕਾਰਨ ਨਫਾ ਜਾਂ ਨੁਕਸਾਨ
- ਜਦੋਂ ਪੰਜਾਬ ਦੀਆਂ ਦਲਿਤ ਔਰਤਾਂ ਨੇ ਕਿਹਾ, ਸਾਡਾ ਹੱਕ ਇੱਥੇ ਰੱਖ
- ਕੀ ਹੈ ਓਨਾਓ ਰੇਪ ਪੀੜਤ ਕੁੜੀ ਦੀ ਕਹਾਣੀ
ਜਿਹੜੀਆਂ ਜਾਤਾਂ ਨੂੰ ਭਾਰਤੀ ਸੰਵਿਧਾਨ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਹੈ, ਉਨ੍ਹਾਂ ਦੀ ਇਸ ਗਿਣਤੀ ਇਸ ਵੇਲੇ 41 ਹੈ।
ਉਸ ਵਿੱਚ ਰਵਿਦਾਸੀਆ ਕੈਟੇਗਰੀ ਨੂੰ ਵੱਖਰੇ ਵਰਗ ਵਿੱਚ ਨਹੀਂ ਰੱਖਿਆ ਗਿਆ ਸਗੋਂ ਚਮਾਰ ਕੈਟੇਗਰੀ ਵਿੱਚ ਹੀ ਰੱਖਿਆ ਗਿਆ ਹੈ।
ਚਮਾਰ ਕੈਟਗਿਰੀ ਵਿੱਚ ਉਹ ਸਾਰੀਆਂ ਜਾਤਾਂ ਦੇ ਲੋਕ ਹਨ ਜੋ ਗੁਰੂ ਰਵਿਦਾਸ ਨੂੰ ਆਪਣਾ ਗੁਰੂ ਮੰਨਦੇ ਹਨ। ਉਨ੍ਹਾਂ ਦੀ ਸਿੱਖਿਆ ''ਤੇ ਚਲਦੇ ਹਨ।
https://www.youtube.com/watch?v=ZKuor_K3kus
ਪੰਜਾਬ ਵਿੱਚ ਹੋਏ ਰੋਸ ਪ੍ਰਦਰਸ਼ਨਾਂ ਦਾ ਕੋਈ ਖ਼ਾਸ ਮਹੱਤਵ ਦੇਖਦੇ ਹੋ?
ਪੰਜਾਬ ਵਿੱਚ ਪ੍ਰੋਟੈਸਟ ਹੋਣ ਦਾ ਕਾਰਣ ਇਹ ਹੈ ਕਿ ਇੱਥੋਂ ਦੀ ਰਵਿਦਾਸ ਨਾਮ ਲੇਵਾ ਸੰਗਤ ਹੈ, ਉਨ੍ਹਾਂ ਦੀ ਜਿਹੜੀ ਸਮਾਜਿਕ ਤੇ ਸਿਆਸੀ ਚੇਤਨਾ ਹੈ, ਉਹ ਕਾਫ਼ੀ ਸਮੇਂ ਤੋਂ ਇੱਕ ਵੱਖਰੀ ਪਛਾਣ ਹਾਸਲ ਕਰਨ ਲਈ ਸਰਗਰਮ ਰਹੀ ਹੈ।
ਭਾਵੇਂ ਉਹ ਅਦਿ-ਧਰਮ ਦਾ ਵੇਲਾ ਸੀ ਜਾਂ ਫਿਰ ਰਿਪਬਲੀਕਨ ਪਾਰਟੀ ਤੋਂ ਪਹਿਲਾਂ ਸ਼ਡਿਊਲ ਕਾਸਟ ਫੈਡਰੇਸ਼ਨ ਸੀ।
ਉਸ ਦੌਰਾਨ ਇਨ੍ਹਾਂ ਲੋਕਾਂ ਨੇ ਸਰਕਾਰ ਦੀ ਮਦਦ ਰਾਹੀਂ ਸਿੱਖਿਆ, ਨੌਕਰੀਆਂ ਤੇ ਵਿਧਾਨ ਪਾਲਿਕਾ ਦੇ ਖੇਤਰਾਂ ਵਿੱਚ ਰਾਖਵੇਂਕਰਣ ਹਾਸਲ ਕੀਤੇ।
ਇਸ ਦੇ ਜੋ ਇਨ੍ਹਾਂ ਨੂੰ ਲਾਭ ਹੋਏ ਹਨ ਉਸ ਦੇ ਨਾਲ ਨਾਲ ਇਨ੍ਹਾਂ ਵਿੱਚ ਉੱਦਮੀਪਣ ਵੀ ਹੋਇਆ ਹੈ। ਉਸ ਰਾਹੀਂ ਇਹ ਵਿਦੇਸ਼ਾਂ ਵਿੱਚ ਗਏ ਹਨ।
ਇਨ੍ਹਾਂ ਦਾ ਰੁਤਬਾ ਵਧਣ ਨਾਲ ਹੋਰ ਵਰਗ ਜਿਹੜੇ ਇਨ੍ਹਾਂ ਨੂੰ ਨਿੱਕੀ-ਮੋਟੀ ਜਾਤ ਕਹਿੰਦੇ ਸਨ ਤੇ ਇਨ੍ਹਾਂ ਤੋਂ ਦੁਆ-ਸਲਾਮ ਦੀ ਉਮੀਦ ਰੱਖਦੇ ਸਨ, ਉਨ੍ਹਾਂ ਨਾਲ ਇਨ੍ਹਾਂ ਦਾ ਤਣਾਅ ਹੋਰ ਵਧਿਆ ਹੈ।
ਇਹ ਵੀ ਪੜ੍ਹੋ:
- ''ਘੱਟ ਕਮਾ ਲਓ, ਘੱਟ ਖਾ ਲਓ ਪਰ ਵਿਦੇਸ਼ ਨਾ ਜਾਓ''
- ਜਦੋਂ ਜਿਨਾਹ ਨੇ ਪੁੱਛਿਆ ''ਪਹਿਲਾਂ ਭਾਰਤੀ ਹੋ ਜਾਂ ਮੁਸਲਮਾਨ''
- ਇਹ ਔਰਤਾਂ ਮਾਹਵਾਰੀ ਦੇ ਖੂਨ ਨਾਲ ਮੂੰਹ ਕਿਉਂ ਰੰਗ ਰਹੀਆਂ ਹਨ
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=GXaQddEQwQw
https://www.youtube.com/watch?v=oa8r3kxOu08
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)