ਅਮਰੀਕਾ ਦਾ ਪਰਵਾਸੀਆਂ ਨੂੰ ਫਰਮਾਨ– ''''ਉਹੀ ਇੱਥੇ ਆਉਣ ਜੋ ਆਪਣੇ ਪੈਰਾਂ ''''ਤੇ ਖੜ੍ਹੇ ਹੋ ਸਕਣ''''
Wednesday, Aug 14, 2019 - 07:31 PM (IST)


ਅਮਰੀਕੀ ਇਮੀਗ੍ਰੇਸ਼ਨ ਦੇ ਇੱਕ ਉੱਚ ਅਧਿਕਾਰੀ ਨੇ ਸਟੈਚੂ ਆਫ਼ ਲਿਬਰਟੀ ''ਤੇ ਲਿਖੀ ਕਵਿਤਾ ਦੇ ਬੋਲਾਂ ਵਿੱਚ ਸੋਧ ਕਰ ਦਿੱਤੀ ਹੈ।
ਇਹ ਸੋਧ ਉਸ ਨਵੀਂ ਨੀਤੀ ਲਈ ਕੀਤੀ ਗਈ ਹੈ ਜਿਸ ਵਿੱਚ ਕਾਨੂੰਨੀ ਪਰਵਾਸੀਆਂ ਨੂੰ ਭੋਜਨ ਲਈ ਮਿਲਣ ਵਾਲੀ ਸਹੂਲਤ ਖ਼ਤਮ ਕਰਨ ਦੀ ਗੱਲ ਕੀਤੀ ਗਈ ਹੈ।
ਇਸ ''ਤੇ ਲਿਖਿਆ ਹੈ, "ਮੈਨੂੰ ਆਪਣੇ ਥੱਕੇ, ਆਪਣੇ ਗਰੀਬ ਤੇ ਪ੍ਰੇਸ਼ਾਨ ਲੋਕਾਂ ਦੀ ਭੀੜ ਨੂੰ ਮੇਰੇ ਕੋਲ ਆਜ਼ਾਦੀ ਨਾਲ ਸਾਹ ਲੈਣ ਲਈ ਭੇਜ ਦਿਓ।"

ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਦੇ ਮੁਖੀ ਨੇ ਇਸ ਵਿੱਚ ਹੋਰ ਲਾਈਨਾਂ ਜੋੜ ਦਿੱਤੀਆਂ ਹਨ, "ਜੋ ਖੁਦ ਆਪਣੇ ਪੈਰਾਂ ''ਤੇ ਖੜ੍ਹੇ ਹੋ ਸਕਣ ਤੇ ਜੋ ਜਨਤਾ ’ਤੇ ਭਾਰ ਨਹੀਂ ਬਣਨਗੇ।"
ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਦੇ ਮੁਖੀ ਕੈਨ ਕੂਚੀਨੈਲੀ ਨੇ ਸੋਮਵਾਰ ਨੂੰ ਇੱਕ ਨਵੇਂ ਨਿਯਮ ''ਪਬਲਿਕ ਚਾਰਜ'' ਦਾ ਐਲਾਨ ਕੀਤਾ।
ਇਹ ਵੀ ਪੜ੍ਹੋ:
- ਦਿੱਲੀ ''ਚ ਗੁਰੂ ਰਵਿਦਾਸ ਮੰਦਿਰ ਤੋੜੇ ਜਾਣ ਦੀ ਪੂਰੀ ਕਹਾਣੀ: ਗਰਾਊਂਡ ਰਿਪੋਰਟ
- ‘ਕਰਤਾਰਪੁਰ ਲਾਂਘੇ ’ਤੇ ਮਿਲਾਂਗੇ, ਮੋਦੀ ਸਰਕਾਰ ਦੀ ਕਠਪੁਤਲੀ ਨਾ ਬਣੋ’
- ‘ਸੀਬੀਆਈ ਉਦੋਂ ਚੰਗਾ ਕੰਮ ਕਿਉਂ ਕਰਦੀ ਹੈ ਜਦੋਂ ਮਾਮਲਾ ਸਿਆਸਤ ਨਾਲ ਨਹੀਂ ਜੁੜਦਾ’

ਇਸ ਦੇ ਤਹਿਤ ਆਮ ਨਾਗਰਿਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਕਾਨੂੰਨੀ ਪਰਵਾਸੀਆਂ ਲਈ ਸੀਮਿਤ ਕਰ ਦਿੱਤੀਆਂ ਗਈਆਂ ਹਨ ਜਿਵੇਂ ਕਿ ਪਬਲਿਕ ਹਾਊਸਿੰਗ ਤੇ ਭੋਜਨ ਦੀ ਮਦਦ।
ਇਹ ਨਵਾਂ ਨਿਯਮ ''ਪਬਲਿਕ ਚਾਰਜ ਰੂਲ'' ਸੋਮਵਾਰ ਨੂੰ ਫੈਡਰਲ ਰਜਿਸਟਰ ਵਿੱਚ ਛਾਪਿਆ ਗਿਆ ਜੋ ਕਿ 15 ਅਕਤੂਬਰ ਤੋਂ ਲਾਗੂ ਹੋਵੇਗਾ।
ਅਧਿਕਾਰੀਆਂ ਮੁਤਾਬਕ ਇਸ ਨਿਯਮ ਦਾ ਮਕਸਦ ਹੈ ''ਸਵੈ-ਨਿਰਭਰਤਾ ਦੇ ਆਦਰਸ਼'' ਉੱਤੇ ਜ਼ੋਰ ਦੇਣਾ।
ਆਲੋਚਕਾਂ ਦੀ ਦਲੀਲ ਹੈ ਕਿ ਇਸ ਕਾਰਨ ਘੱਟ ਆਮਦਨ ਵਾਲੇ ਅਮਰੀਕੀ ਵਸਨੀਕਾਂ ਨੂੰ ਮਦਦ ਨਹੀਂ ਮਿਲ ਸਕੇਗੀ।
https://www.youtube.com/watch?v=9Hp48DEIqZA
ਅਧਿਕਾਰੀਆਂ ਦਾ ਕੀ ਕਹਿਣਾ ਹੈ
ਮੰਗਲਵਾਰ ਨੂੰ ਐਨਪੀਆਰ ਵਲੋਂ ਰਸ਼ੈਲ ਮਾਰਟਿਨ ਨੇ ਕੂਚੀਨੈਲੀ ਨੂੰ ਪੁੱਛਿਆ ਕਿ ਸਟੈਚੂ ਆਫ਼ ਲਿਬਰਟੀ ’ਤੇ ਲਿਖੀ 1883 ਦੀ ਇਹ ਕਵਿਤਾ ਕੀ ਹਾਲੇ ਵੀ ਅਮਰੀਕੀ ਕਹਾਵਤਾਂ ਦਾ ਹਿੱਸਾ ਹੈ।
ਤਾਂ ਕੂਚੀਨੈਲੀ ਨੇ ਜਵਾਬ ਦਿੱਤਾ, "ਹਾਂ ਬਿਲਕੁਲ ਤੇ ਨਾਲ ਹੀ ਉਹ ਲੋਕ ਜੋ ਲੋਕ ਖੁਦ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਦੇ ਹਨ।"

ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ, "ਪਰਵਾਸੀਆਂ ਦਾ ਸਵਾਗਤ ਹੈ ਜੋ ਆਪਣੇ ਦੋ ਪੈਰਾਂ ''ਤੇ ਖੜੇ ਹੋ ਸਕਦੇ ਹਨ, ਸਵੈ-ਨਿਰਭਰ ਹੋ ਸਕਦੇ ਹਨ, ਖੁਦ ਨੂੰ ਅਮਰੀਕੀ ਪਰੰਪਰਾ ''ਚ ਢਾਲ ਸਕਦੇ ਹਨ।"
ਮੇਜ਼ਬਾਨ ਦੇ ਪੁੱਛਣ ਤੋਂ ਬਾਅਦ ਕਿ "ਕੀ ਨੀਤੀ ਅਮਰੀਕੀ ਸੁਪਨੇ ਦੀ ਪਰਿਭਾਸ਼ਾ ਨੂੰ ਬਦਲਦੀ ਪ੍ਰਤੀਤ ਹੁੰਦੀ ਹੈ,"
ਉਨ੍ਹਾਂ ਨੇ ਜਵਾਬ ਦਿੱਤਾ, "ਅਸੀਂ ਲੋਕਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਇੱਥੇ ਆਉਣ ਅਤੇ ਸਾਡੇ ਨਾਲ ਇਕ ਸਨਮਾਨ ਵਜੋਂ ਸ਼ਾਮਲ ਹੋਣ। ਪਰ ਕਿਸੇ ਨੂੰ ਵੀ ਅਮਰੀਕੀ ਬਣਨ ਦਾ ਅਧਿਕਾਰ ਨਹੀਂ ਹੈ ਜੋ ਇੱਥੇ ਇੱਕ ਅਮਰੀਕੀ ਵਜੋਂ ਪੈਦਾ ਹੀ ਨਹੀਂ ਹੋਇਆ।"
ਇਸ ਨਵੇਂ ਨਿਯਮ ਨਾਲ ਕੌਣ ਪ੍ਰਭਾਵਿਤ ਹੋਵੇਗਾ?
ਅਮਰੀਕਾ ਦੇ ਪਹਿਲਾਂ ਹੀ ਪੱਕੇ ਨਾਗਰਿਕ ਬਣ ਚੁੱਕੇ ਪਰਵਾਸੀ ਇਸ ਨਿਯਮ ਨਾਲ ਪ੍ਰਭਾਵਿਤ ਨਹੀਂ ਹੋਣਗੇ।
ਪਰ ਇਹ ਰਫਿਊਜੀਆਂ ਤੇ ਸ਼ਰਨਾਰਥੀਆਂ ''ਤੇ ਲਾਗੂ ਨਹੀਂ ਹੁੰਦਾ।
ਪਰ ਵੀਜ਼ਾ ਦੀ ਮਿਆਦ ਵਧਾਉਣ, ਗਰੀਨ ਕਾਰਡ ਜਾਂ ਅਮਰੀਕੀ ਨਾਗਰਿਕਤਾ ਦੇ ਨਿਯਮਾਂ ਵਿੱਚ ਬਦਲਾਅ ਹੋ ਸਕਦਾ ਹੈ।
ਜੋ ਕਿ ਆਮਦਨੀ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਜਾਂ ਜੋ ਮੈਡਿਕ-ਏਡ (ਸਰਕਾਰ ਵਲੋਂ ਚਲਾਏ ਜਾ ਰਹੀਆਂ ਸਿਹਤ ਸਕੀਮਾਂ) ਤੇ ਨਿਰਭਰ ਰਹਿੰਦੇ ਹਨ ਜਾਂ ਹਾਊਸਿੰਗ ਵਾਊਚਰ ਲੈਂਦੇ ਹਨ, ਉਨ੍ਹਾਂ ਨੂੰ ਦੇਸ ਵਿੱਚ ਦਾਖਿਲ ਹੋਣ ਤੋਂ ਰੋਕਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:
- ਅੰਕੜਿਆਂ ਦੀ ਜ਼ੁਬਾਨੀ, ਪਰਵਾਸ ਦੀ ਕਹਾਣੀ
- ਪਰਵਾਸ ਦੀ ਕੀਮਤ: ‘ਸੁਪਨੇ ਪੂਰੇ ਹੁੰਦੇ ਨਹੀਂ, ਬੱਚੇ ਮਾਪਿਆਂ ਤੋਂ ਵਾਂਝੇ ਰਹਿ ਜਾਂਦੇ ਨੇ’
- ''ਮੈਂ ਫਰਜ਼ੀ ਅਮਰੀਕੀ ਯੂਨੀਵਰਸਿਟੀ ਛੱਡ ਕੇ ਭੱਜ ਆਇਆ''
ਜੋ ਪਹਿਲਾਂ ਹੀ ਅਮਰੀਕਾ ਵਿੱਚ ਹਨ ਉਨ੍ਹਾਂ ਦੀਆਂ ਅਰਜ਼ੀਆਂ ਵੀ ਰੱਦ ਹੋ ਸਕਦੀਆਂ ਹਨ।
ਅਮਰੀਕਾ ਵਿੱਚ 2 ਕਰੋੜ 22 ਲੱਖ ਕਾਨੂੰਨੀ ਤੌਰ ''ਤੇ ਰਹਿਣ ਵਾਲੇ ਲੋਕ ਹਨ ਜਿਨ੍ਹਾਂ ਕੋਲ ਨਾਗਰਿਕਤਾ ਨਹੀਂ ਹੈ। ਇਨ੍ਹਾਂ ਵਿੱਚੋਂ ਕਾਫ਼ੀ ਲੋਕ ਪ੍ਰਭਾਵਿਤ ਹੋ ਸਕਦੇ ਹਨ।
ਰਾਸ਼ਟਰਪਤੀ ਟਰੰਪ ਨੇ ਪਰਵਾਸ ਨੂੰ ਕੇਂਦਰੀ ਮੁੱਦਾ ਬਣਾ ਲਿਆ ਹੈ ਅਤੇ ਇਹ ਕਦਮ ਵੀ ਕਾਨੂੰਨੀ ਪਰਵਾਸ ਨੂੰ ਰੋਕਣ ਲਈ ਹੈ।
ਇਹ ਵੀਡੀਓ ਵੀ ਦੇਖੋ
https://www.youtube.com/watch?v=R_1B1tPgoXU
https://www.youtube.com/watch?v=cyaOLy3s2gI
https://www.youtube.com/watch?v=xWw19z7Edrs&t=1s
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)