ਸੀਬੀਆਈ ਉਦੋਂ ਚੰਗਾ ਕੰਮ ਕਿਉਂ ਕਰਦੀ ਹੈ ਜਦੋਂ ਮਾਮਲਾ ਸਿਆਸਤ ਨਾਲ ਨਹੀਂ ਜੁੜਦਾ - CJI : 5 ਅਹਿਮ ਖ਼ਬਰਾਂ
Wednesday, Aug 14, 2019 - 07:31 AM (IST)


ਚੀਫ਼ ਜਸਟਿਸ ਰੰਜਨ ਗੋਗੋਈ ਨੇ ਸਿਆਸੀ ਮਸ਼ੀਨਰੀ ਵੱਲੋਂ ਸੀਬੀਆਈ ਦੀ ਵਰਤੋਂ ਕਰਨ ਦੀ ਗੱਲ ਕਰਦਿਆਂ ਕਿਹਾ, "ਅਜਿਹਾ ਕਿਉਂ ਹੁੰਦਾ ਹੈ ਜਦੋਂ ਵੀ ਕਿਸੇ ਕੇਸ ਵਿਚ ਕੋਈ ਸਿਆਸੀ ਪ੍ਰਭਾਵ ਨਹੀਂ ਹੁੰਦਾ, ਏਜੰਸੀ ਇੱਕ ਚੰਗਾ ਕੰਮ ਕਰਦੀ ਹੈ।"
ਖ਼ਬਰ ਏਜੰਸੀ ਪੀਟੀਆਈ ਮੁਤਾਬਕ 18ਵੇਂ ਸਲਾਨਾ ਡੀਪੀ ਕੋਹਲੀ ਮੈਮੋਰੀਅਲ ਲੈਕਚਰ ਦੌਰਾਨ ਸੰਬੋਧਨ ਕਰਦੇ ਹੋਏ ਰੰਜਨ ਗੋਗੋਈ ਨੇ ਕਿਹਾ ਕਿ ਸਰਕਾਰ ਦੇ ਸਮੁੱਚੇ ਪ੍ਰਸ਼ਾਸਕੀ ਨਿਯੰਤਰਣ ਤੋਂ ਸੀਬੀਆਈ ਦੇ ‘ਅਹਿਮ ਹਿੱਸਿਆਂ’ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਉਨ੍ਹਾਂ ਅੱਗੇ ਕਿਹਾ, "ਸੀਬੀਆਈ ਨੂੰ ਕਾਨੂੰਨੀ ਦਰਜਾ ਦਿੱਤਾ ਜਾਣਾ ਚਾਹੀਦਾ ਹੈ ਜੋ ਕੈਗ ਨੂੰ ਦਿੱਤੇ ਗਏ ਦਰਜੇ ਬਰਾਬਰ ਹੋਣਾ ਚਾਹੀਦਾ ਹੈ।"
ਇਮਰਾਨ ਖ਼ਾਨ ਦੇ ਮੰਤਰੀ ਨੂੰ ਕੈਪਟਨ ਦਾ ਜਵਾਬ
ਪਾਕਿਸਤਾਨ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਭਾਰਤੀ ਫੌਜ ਵਿੱਚ ਤਾਇਨਾਤ ਪੰਜਾਬੀ ਜਵਾਨਾਂ ਨੂੰ ਭੜਕਾਉਣ ਵਾਲਾ ਟਵੀਟ ਕੀਤਾ। ਇਹ ਟਵੀਟ ਭਾਰਤ ਸ਼ਾਸ਼ਿਤ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੇ ਸਬੰਧ ਵਿੱਚ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
- ਭਾਰਤ ਵਿੱਚ ਨੌਕਰੀਆਂ ''ਚ ਕਟੌਤੀ ਦੇ ਕੀ ਕਾਰਨ ਹਨ
- ਕਸ਼ਮੀਰ ਮਸਲੇ ''ਤੇ ਪਾਕਿਸਤਾਨ ਦੇ ਹੱਥ ਅਸਲ ''ਚ ਕੀ ਹੈ
- ਰਿਲਾਇੰਸ ਦਾ ਜੀਓ ਗੀਗਾ ਫਾਈਬਰ ਇੰਟਰਨੈਟ ਪਲਾਨ ਕੀ ਹੈ
ਚੌਧਰੀ ਫਵਾਦ ਹੁਸੈਨ ਨੇ ਟਵਿੱਟਰ ਤੇ ਲਿਖਿਆ, ''''ਮੈਂ ਇੰਡੀਅਨ ਆਰਮੀ ''ਚ ਸਾਰੇ ਪੰਜਾਬੀ ਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਇੰਡੀਅਨ ਸਰਕਾਰ ਵੱਲੋਂ ਮਜ਼ਲੂਮ ਕਸ਼ਮੀਰੀਆਂ ''ਤੇ ਹੋ ਰਹੇ ਜ਼ੁਲਮ ਦੇ ਖ਼ਿਲਾਫ਼ ਆਪਣੀ ਆਰਮੀ ਡਿਊਟੀ ਤੋਂ ਇਨਕਾਰ ਕਰ ਦਿਓ!''''
ਚੌਧਰੀ ਫਵਾਦ ਨੂੰ ਭਾਰਤੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਟਵਿੱਟਰ ''ਤੇ ਲਿਖਿਆ, ''''ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਨਾ ਦਿਓ। ਮੈਂ ਤੁਹਾਨੂੰ ਦੱਸ ਦੇਵਾਂ ਕਿ ਭਾਰਤੀ ਫੌਜ ਜ਼ਿਆਦਾ ਅਨੁਸ਼ਾਸਨ ਵਾਲੀ ਅਤੇ ਰਾਸ਼ਟਰਵਾਦੀ ਹੈ। ਭਾਰਤੀ ਫੌਜ ਤੁਹਾਡੀ ਫੌਜ ਵਰਗੀ ਨਹੀਂ ਹੈ।''''
https://twitter.com/capt_amarinder/status/1161265776134725634
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਸ਼੍ਰੀਨਗਰ ਦੇ ਸੌਰਾ ''ਚ ਹੋਈ ਸੀ ਪੱਥਰਬਾਜ਼ੀ: ਗ੍ਰਹਿ ਮੰਤਰਾਲਾ
ਭਾਰਤ ਸਰਕਾਰ ਨੇ ਮੰਨਿਆ ਹੈ ਕਿ ਸ੍ਰੀਨਗਰ ਦੇ ਸੌਰਾ ਇਲਾਕੇ ਵਿੱਚ ਪਿਛਲੇ ਸ਼ੁੱਕਰਵਾਰ ਨੂੰ ਨਮਾਜ਼ ਤੋਂ ਬਾਅਦ ਪੱਥਰਬਾਜ਼ੀ ਦੀ ਘਟਨਾ ਵਾਪਰੀ ਸੀ।
ਗ੍ਰਹਿ ਮੰਤਰਾਲੇ ਦੇ ਬੁਲਾਰੇ ਵੱਲੋਂ ਕੀਤੇ ਗਏ ਟਵੀਟ ਵਿੱਚ ਕਿਹਾ ਗਿਆ ਹੈ, ''''ਮੀਡੀਆ ਵਿੱਚ ਸ਼੍ਰੀਨਗਰ ਦੇ ਸੌਰਾ ਇਲਾਕੇ ਵਿੱਚ ਘਟਨਾ ਦੀਆਂ ਖ਼ਬਰਾਂ ਆਈਆਂ ਹਨ। 9 ਅਗਸਤ ਨੂੰ ਕੁਝ ਸਥਾਨਕ ਲੋਕ ਨਮਾਜ਼ ਤੋਂ ਬਾਅਦ ਪਰਤ ਰਹੇ ਸਨ। ਉਨ੍ਹਾਂ ਦੇ ਨਾਲ ਕੁਝ ਸ਼ਰਾਰਤੀ ਅਨਸਰ ਸ਼ਾਮਲ ਸਨ।''''

''''ਅਸ਼ਾਂਤੀ ਫੈਲਾਉਣ ਲਈ ਇਨ੍ਹਾਂ ਲੋਕਾਂ ਨੇ ਸੁਰੱਖਿਆ ਕਰਮੀਆਂ ''ਤੇ ਪੱਥਰਬਾਜ਼ੀ ਕੀਤੀ ਸੀ। ਪਰ ਸੁਰੱਖਿਆ ਕਰਮੀਆਂ ਨੇ ਕਾਨੂੰਨ-ਵਿਵਸਥਾ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ। ਅਸੀਂ ਇਹ ਮੁੜ ਦੁਹਰਾ ਰਹੇ ਹਾਂ ਕਿ ਧਾਰਾ 370 ਨੂੰ ਖ਼ਤਮ ਕਰਨ ਤੋਂ ਬਾਅਦ ਹਾਲੇ ਤੱਕ ਜੰਮੂ-ਕਸ਼ਮੀਰ ਵਿੱਚ ਇੱਕ ਵੀ ਗੋਲੀ ਨਹੀਂ ਚੱਲੀ ਹੈ।''''
https://twitter.com/PIBHomeAffairs/status/1161224075680931841
https://twitter.com/PIBHomeAffairs/status/1161224285240922112
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਗੁਰੂ ਰਵਿਦਾਸ ਮੰਦਿਰ ਤੋੜੇ ਜਾਣ ਦੇ ਵਿਰੋਧ ''ਚ ਪੰਜਾਬ ਬੰਦ ਰਿਹਾ
ਦਿੱਲੀ ਵਿੱਚ ਗੁਰੂ ਰਵਿਦਾਸ ਮੰਦਿਰ ਤੋੜੇ ਜਾਣ ਦੀ ਖ਼ਬਰ ਤੋਂ ਬਾਅਦ ਪੰਜਾਬ ਵਿੱਚ ਰਵੀਦਾਸੀਆ ਭਾਈਚਾਰੇ ਵਲੋਂ ਮੰਗਲਵਾਰ ਨੂੰ ਪੰਜਾਬ ਦਾ ਸੱਦਾ ਦਿਤਾ ਗਿਆ ਸੀ।

ਬੰਦ ਦਾ ਅਸਰ ਕਈ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲਿਆ। ਕਈ ਜ਼ਿਲ੍ਹਿਆਂ ਵਿੱਚ ਸਕੂਲ ਅਤੇ ਕਾਲਜ ਵੀ ਬੰਦ ਹਨ। ਕਈ ਥਾਵਾਂ ''ਤੇ ਮੁੱਖ ਬਾਜ਼ਾਰ ਵੀ ਬੰਦ ਰਹੇ, ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਰੋਸ-ਪ੍ਰਦਰਸ਼ਨ ਹੋਏ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਹਾਰਡ ਕੌਰ ਦੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਚੁਣੌਤੀ
ਰੈਪਰ ਅਤੇ ਅਦਾਕਾਰਾ ਹਾਰਡ ਕੌਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚੁਣੌਤੀ ਦਿੰਦਿਆਂ ਇੱਕ ਵੀਡੀਓ ਸ਼ੇਅਰ ਕੀਤਾ ਹੈ।

ਇਸ ਵੀਡਿਓ ਵਿੱਚ ਹਾਰਡ ਕੌਰ ਸਿਖਸ ਫਾਰ ਜਸਟਿਸ ਦੇ ਸਮਰਥਕਾਂ ਨਾਲ ਨਜ਼ਰ ਆ ਰਹੀ ਹੈ ਜਿਸ ਵਿੱਚ ਉਸ ਨੇ ਦੋਹਾਂ ਆਗੂਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ, "ਅਮਿਤ ਸ਼ਾਹ ਤੇ ਨਰਿੰਦਰ ਮੋਦੀ, ਮੈਨੂੰ ਧਮਕੀ ਨਾ ਦਿਓ। ਆਓ ਅਤੇ ਮੇਰੇ ਨਾਲ ਲੜੋ। ਮੈਂ ਕੁੜੀ ਹੋ ਕੇ ਤੁਹਾਨੂੰ ਚੁਣੌਤੀ ਦਿੰਦੀ ਹਾਂ।"
ਇਸ ਤੋਂ ਪਹਿਲਾਂ ਵੀ ਹਾਰਡ ਕੌਰ ਦੇ ਖਿਲਾਫ਼ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਯਾਨਾਥ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ ਵਿਰੁੱਧ ਕਥਿਤ ਤੌਰ ''ਤੇ ਇਤਰਾਜ਼ਯੋਗ ਟਿੱਪਣੀ ਕਰਨ ''ਤੇ ਮਾਮਲਾ ਦਰਜ ਕੀਤਾ ਗਿਆ ਸੀ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=0NSH3585-Go
https://www.youtube.com/watch?v=UGCzxatRt4M
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)