ਹਾਰਡ ਕੌਰ ਦੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਚੁਣੌਤੀ
Tuesday, Aug 13, 2019 - 03:16 PM (IST)


ਰੈਪਰ ਅਤੇ ਅਦਾਕਾਰਾ ਹਾਰਡ ਕੌਰ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚੁਣੌਤੀ ਦਿੰਦਿਆਂ ਇੱਕ ਵੀਡੀਓ ਸ਼ੇਅਰ ਕੀਤਾ ਹੈ।
ਇਸ ਵੀਡਿਓ ਵਿੱਚ ਹਾਰਡ ਕੌਰ ਸਿਖਸ ਫਾਰ ਜਸਟਿਸ ਦੇ ਸਮਰਥਕਾਂ ਨਾਲ ਨਜ਼ਰ ਆ ਰਹੀ ਹੈ ਜਿਸ ਵਿੱਚ ਉਸ ਨੇ ਦੋਹਾਂ ਆਗੂਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ, "ਅਮਿਤ ਸ਼ਾਹ ਤੇ ਨਰਿੰਦਰ ਮੋਦੀ, ਮੈਨੂੰ ਧਮਕੀ ਨਾ ਦਿਓ। ਆਓ ਅਤੇ ਮੇਰੇ ਨਾਲ ਲੜੋ। ਮੈਂ ਕੁੜੀ ਹੋ ਕੇ ਤੁਹਾਨੂੰ ਚੁਣੌਤੀ ਦਿੰਦੀ ਹਾਂ।"
ਇਸ ਤੋਂ ਪਹਿਲਾਂ ਵੀ ਹਾਰਡ ਕੌਰ ਦੇ ਖਿਲਾਫ਼ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਯਾਨਾਥ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ ਵਿਰੁੱਧ ਕਥਿਤ ਤੌਰ ''ਤੇ ਇਤਰਾਜ਼ਯੋਗ ਟਿੱਪਣੀ ਕਰਨ ''ਤੇ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਵੀ ਪੜ੍ਹੋ:
- 5 ਸੰਕੇਤ ਜੋ ਦੱਸ ਰਹੇ ਹਨ ਭਾਰਤ ਦੇ ਅਰਥਚਾਰੇ ਦਾ ਹਾਲ
- ਅਮਰੀਕਾ ਦਾ ਗ੍ਰੀਨ ਕਾਰਡ ਮਿਲਣਾ ਹੋਵੇਗਾ ਮੁਸ਼ਕਿਲ
- ਕੀ ਹੈ ਓਨਾਓ ਰੇਪ ਪੀੜਤ ਕੁੜੀ ਦੀ ਕਹਾਣੀ
ਇਸ ਤੋਂ ਬਾਅਦ ਕਈ ਵੱਖ-ਵੱਖ ਟਵਿੱਟਰ ਹੈਂਡਲਜ਼ ਤੋਂ ਇਹ ਵੀਡੀਓ ਸ਼ੇਅਰ ਕੀਤਾ ਗਿਆ ਹੈ।
ਆਦਿਤਿਯਾ ਸਿੰਘ ਨਾਮ ਦੇ ਟਵਿੱਟਰ ਅਕਾਊਂਟ ਤੋਂ ਲਿਖਿਆ ਗਿਆ ਹੈ, "ਹਾਰਡ ਕੌਰ ਮੌਕਾਪ੍ਰਸਤ ਹੈ...ਅਸਲੀ ਸਿੱਖ ਭਾਰਤ ਵਿੱਚ ਹਨ।"
https://twitter.com/aditya_836/status/1161122606478548992
ਅੰਮ੍ਰਿਤਾ ਭਿੰਦਰ ਨੇ ਲਿਖਿਆ, "ਇਹ ਲੋਕ ਸਿੱਖਾਂ ਨੂੰ ਬਦਨਾਮ ਕਰ ਰਹੇ ਹਨ। ਉਮੀਦ ਕਰਦੇ ਹਾਂ ਕਿ ਇੰਨ੍ਹਾਂ ਦੀ ਸੱਚਾਈ ਜੱਗ-ਜਾਹਿਰ ਹੋਵੇ।"
https://twitter.com/amritabhinder/status/1160965450512998403
ਮਯੰਕ ਪਟੇਲ ਦਾ ਕਹਿਣਾ ਹੈ, "ਇਸ ਐਂਟੀ-ਨੈਸ਼ਨਲ ਹਾਰਡ ਕੌਰ ਨੂੰ ਭਾਰਤ ਤੋਂ ਮਿਲੀ ਕੋਈ ਵੀ ਚੀਜ਼ ਮਨਾਉਣ ਲਈ ਪਾਬੰਦੀ ਹੋਣੀ ਚਾਹੀਦੀ ਹੈ। ਉਸ ਨੂੰ ਭਾਰਤੀ ਵਿਸ਼ਾ ਵੀ ਨਹੀਂ ਦਿੱਤਾ ਜਾਣਾ ਚਾਹੀਦਾ।"
https://twitter.com/Mayankujjaini/status/1161000122387333120
ਨੀਰਜ ਜੱਗਾ ਨੇ ਟਵੀਟ ਕੀਤਾ, " ਹਾਰਡ ਕੌਰ ਦੇ ਫੇਸਬੂਕ ਅਕਾਊਂਟ ''ਤੇ ਜਾ ਕੇ ਉਸਦੀ ਹੇਟ ਸਪੀਚ ਫੈਲਾਉਣ ਲਈ ਸ਼ਿਕਾਇਤ ਕਰਨੀ ਚਾਹੀਦੀ ਹੈ।"
https://twitter.com/JaggaNeeraj/status/1160982743276126208
ਉਮੇਰ ਬਲੋਚ ਲਿਖਦੇ ਹਨ, "ਇਹ ਦੁਖਦਈ ਤੇ ਮਜ਼ਾਕੀਆ ਦੋਵੇਂ ਹਨ। ਅਮਿਤ ਸ਼ਾਹ ਨੂੰ ਪਤਾ ਵੀ ਨਹੀਂ ਹੋਵੇਗਾ ਕਿ ਤੁਸੀਂ ਕੌਣ ਹੋ। ਇਹ ਇਸ ਔਰਤ ਦਾ ਮਜ਼ਾਕ ਹੈ।"
https://twitter.com/tysaa13/status/1160984438412472320
ਇਸ ਤੋਂ ਪਹਿਲਾਂ ਜਦੋਂ ਹਾਰਡ ਕੌਰ ਦੇ ਵਿਰੁੱਧ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਯਾਨਾਥ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ ''ਤੇ ਟਿੱਪਣੀ ਕਾਰਨ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਕਈ ਲੋਕ ਗਾਇਕਾ ਦੇ ਹੱਕ ਵਿੱਚ ਸਨ।
ਇਹ ਵੀ ਪੜ੍ਹੋ:
- ‘ਜੇਕਰ ਮੰਨ ਲਈਏ ਕਿ ਇਹ ਲੋਕਤੰਤਰ ਹੈ ਤਾਂ ਅਸੀਂ ਮੂਰਖ ਹੋਵਾਂਗੇ’
- ਚੱਲੋ ਕਸ਼ਮੀਰ...ਜ਼ਮੀਨ ਖਰੀਦਾਂਗੇ, ਕੁੜੀਆਂ ਨਾਲ ਵਿਆਹ ਕਰਾਵਾਂਗੇ... ਅੱਗੇ? -ਬਲਾਗ
- ਕਸ਼ਮੀਰ ਮਸਲੇ ''ਤੇ ਪਾਕਿਸਤਾਨ ਦੇ ਹੱਥ ਅਸਲ ''ਚ ਕੀ ਹੈ
- ''ਈਦ ਮੁਬਾਰਕ ਹੀ ਨਹੀਂ ਕਹਿ ਸਕਦੇ ਤਾਂ ਕਾਹਦੀ ਈਦ?''
ਗੁਰਪ੍ਰੀਤ ਸਿੰਘ ਨੇ ਲਿਖਿਆ ਸੀ, "ਜੇ ਹਾਰਡ ਕੌਰ ਨੇ ਯੋਗੀ ਤੇ ਆਰਐਸਐਸ ਦੇ ਚੀਫ਼ ''ਤੇ ਸਵਾਲ ਖੜ੍ਹੇ ਕਰਕੇ ਕੋਈ ਵਿਦਰੋਹ ਕੀਤਾ ਹੈ ਤਾਂ ਮੇਰੇ ਖਿਲਾਫ਼ ਵੀ ਮਾਮਲਾ ਦਰਜ ਕੀਤਾ ਜਾਵੇ ਕਿਉਂਕਿ ਮੈਂ ਵੀ ਇਹ ਮੰਨਦਾ ਹਾਂ ਕਿ ਸੰਘੀ ਅਸਲੀ ਅੱਤਵਾਦੀ ਨੇ ਤੇ ਸਮਾਜ ਲਈ ਹਾਨੀਕਾਰਕ ਨੇ।"
https://twitter.com/gurpreetonair/status/1141780447199944704
ਮਨਦੀਪ ਸਿੰਘ ਬਾਜਵਾ ਨੇ ਲਿਖਿਆ ਸੀ, "ਇਹ ਵਿਦੋਰਹ ਕਿਸ ਤਰ੍ਹਾਂ ਹੈ? ਆਦਿਤਯਾਨਾਥ ਤੇ ਭਾਗਵਤ ਇੱਕ ਦੇਸ ਦੇ ਸਮਾਨ ਕਿਵੇਂ ਹਨ?"
https://twitter.com/MandeepBajwa/status/1141704072996651008
ਸਮੀਰ ਖਾਨ ਨੇ ਲਿਖਿਆ, " ਹਾਰਡ ਕੌਰ ਇਕਲੌਤੀ ਅਦਾਕਾਰ ਹੈ ਜਿਸ ਨੇ ਆਰਐਸਐਸ ਖਿਲਾਫ਼ ਬੋਲਿਆ ਹੈ। ਭਾਰਤ ਵਿੱਚ ਮੁਸਲਮਾਨਾਂ ਦੀ ਗਿਣਤੀ 1720 ਲੱਖ ਹੈ ਤੇ ਕਾਫ਼ੀ ਲੋਕ ਭਾਰਤ ਤੋਂ ਬਾਹਰ ਵਸੇ ਹੋਏ ਸਨ। ਕਿਸੇ ਨੇ ਵੀ ਇੰਨੀ ਹਿੰਮਤ ਨਹੀਂ ਵਿਖਾਈ।"
https://twitter.com/SamKhan999/status/1141819544685596673
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=i9weAvAkiCI
https://www.youtube.com/watch?v=8MsCgcQER8A
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)