ਅਮਰੀਕਾ ਦਾ ਗ੍ਰੀਨ ਕਾਰਡ ਮਿਲਣਾ ਹੋਵੇਗਾ ਹੋਰ ਮੁਸ਼ਕਿਲ, ਘੱਟ ਆਮਦਨ ਵਾਲਿਆਂ ''''ਤੇ ਅਸਰ - 5 ਅਹਿਮ ਖ਼ਬਰਾਂ
Tuesday, Aug 13, 2019 - 08:01 AM (IST)


ਕਾਨੂੰਨੀ ਤੌਰ ''ਤੇ ਅਮਰੀਕਾ ਵਿੱਚ ਰਹਿ ਰਹੇ ਪਰਵਾਸੀਆਂ ਲਈ ਵੀਜ਼ਾ ਦੀ ਸਮਾਂ ਸੀਮਾਂ ਵਧਾਉਣ ਅਤੇ ਪੱਕੀ ਨਾਗਰਿਕਤਾ ਪਾਉਣ (ਯਾਨਿ ਕਿ ਗ੍ਰੀਨ ਕਾਰਡ) ਦੀ ਪ੍ਰਕਿਰਿਆ ਨੂੰ ਡੌਨਲਡ ਟਰੰਪ ਪ੍ਰਸ਼ਾਸਨ ਹੋਰ ਔਖਾ ਕਰਨ ਜਾ ਰਿਹਾ ਹੈ।
ਇਸ ਬਦਲਾਅ ਨਾਲ ਸਰਕਾਰੀ ਸਹੂਲਤਾਂ ''ਤੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਰਹਿਣ ਵਾਲੇ ਪਰਵਾਸੀਆਂ ''ਤੇ ਅਸਰ ਪਏਗਾ।
ਸਰਕਾਰ ਨੇ ਪਰਵਾਸੀਆਂ ਨਾਲ ਜੁੜੇ ਨਿਯਮਾਂ ਦਾ ਐਲਾਨ ਕੀਤਾ ਹੈ ਜਿਸ ਮੁਤਾਬਕ ਉਨ੍ਹਾਂ ਪਰਵਾਸੀਆਂ ਦੀਆਂ ਅਰਜ਼ੀਆਂ ਮਨਜ਼ੂਰ ਨਹੀਂ ਕੀਤੀਆਂ ਜਾਣਗੀਆਂ ਜੋ ਭਵਿੱਖ ਵਿੱਚ ਅਮਰੀਕੀ ਸਰਕਾਰ ਦੀਆਂ ਸੇਵਾਵਾਂ ਜਾਂ ਯੋਜਨਾਵਾਂ ''ਤੇ ਨਿਰਭਰ ਹੋ ਸਕਦੇ ਹਨ।
ਵ੍ਹਾਈਟ ਹਾਊਸ ਨੇ ਕਿਹਾ, "ਅਮਰੀਕੀ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਲਈ ਜ਼ਰੂਰੀ ਹੈ ਕਿ ਦੇਸ ਵਿੱਚ ਆਉਣ ਵਾਲੇ ਪਰਵਾਸੀ ਆਤਮ-ਨਿਰਭਰ ਹੋਣ।"
ਅਧਿਕਾਰੀਆਂ ਮੁਤਾਬਕ ਇਹ ਨਿਯਮ "ਸਵੈ-ਨਿਰਭਰਤਾ ਦੇ ਆਦਰਸ਼ਾਂ ਨੂੰ" ਹੋਰ ਮਜ਼ਬੂਤ ਕਰਨਗੇ ।
ਟਰੰਪ ਪ੍ਰਸ਼ਾਸਨ ਮੁਤਾਬਕ ਨਵੇਂ ਨਿਯਮਾਂ ਦਾ ਅਸਰ ਘੱਟ ਆਮਦਨ ਵਾਲੇ ਭਾਰਤੀਆਂ ''ਤੇ ਪੈ ਸਕਦਾ ਹੈ।
ਹੜ੍ਹ ਦੀ ਮਾਰ ਝੱਲਦੇ ਕੇਰਲ, ਮਹਾਰਾਸ਼ਟਰ, ਗੁਜਰਾਤ ਅਤੇ ਕਰਨਾਟਕ
"ਮੈਂ ਆਪਣੀ ਪਤਨੀ ਅਤੇ ਪੁੱਤਰ ਨੂੰ ਛੱਡ ਕੇ ਕਮਰੇ ਦੀਆਂ ਚਾਬੀਆਂ ਲੈਣ ਲਈ ਗਿਆ ਸੀ ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਥਾਂ ''ਤੇ ਲਿਜਾ ਸਕਾਂ। ਅੱਧੇ ਘੰਟੇ ਬਾਅਦ ਜਦੋਂ ਮੈਂ ਵਾਪਸ ਆਇਆ ਤਾਂ ਸਭ ਕੁਝ ਰੁੜ ਗਿਆ ਸੀ, ਮੇਰੀ ਪਤਨੀ ਸ਼ਾਇਲਾ ਨਹੀਂ ਸੀ।"
ਇਹ ਵੀ ਪੜ੍ਹੋ:
- ''ਇੱਕ ਬੰਦਾ ਫੜਦਾ ਸੀ ਅਤੇ ਦੂਜਾ ਸਾਡੇ ਅੰਗ ਵੱਢਦਾ ਸੀ''
- ‘ਜੇਕਰ ਮੰਨ ਲਈਏ ਕਿ ਇਹ ਲੋਕਤੰਤਰ ਹੈ ਤਾਂ ਅਸੀਂ ਮੂਰਖ ਹੋਵਾਂਗੇ’
- ''ਈਦ ਮੁਬਾਰਕ ਹੀ ਨਹੀਂ ਕਹਿ ਸਕਦੇ ਤਾਂ ਕਾਹਦੀ ਈਦ?''
ਇਹ ਸ਼ਬਦ ਲਾਰੈਂਸ ਦੇ ਹਨ, ਜੋ ਹੁਣ ਕੇਰਲ ਦੇ ਵਾਇਨਾਡ ਦੇ ਮੇਪਾਡੀ ਹਾਇਰ ਸਕੈਂਡਰੀ ਸਕੂਲ ਦੇ ਰਾਹਤ ਕੈਂਪ ਵਿੱਚ ਆਪਣੇ 12 ਸਾਲ ਦੇ ਪੁੱਤਰ ਲਿੰਟੋ ਨਾਲ ਰਹਿ ਰਹੇ ਹਨ।

ਵਾਇਨਾਡ ਦੇ ਪੁਥੂਮਾਲਾ ''ਚ ਅਗਸਤ 8 ਨੂੰ ਪਾਚਾਕਾਦੁਮਾਲਾ ਨਾਂ ਦਾ ਇੱਕ ਪਹਾੜ ਡਿੱਗ ਗਿਆ ਸੀ ਜਿਸ ਨਾਲ ਕਈ ਘਰ ਰੁੜ ਗਏ ਅਤੇ ਬਹੁਤ ਲੋਕ ਦੱਬੇ ਗਏ।
ਵਾਇਨਾਡ ਦੇ ਪੁਥੂਮਾਲਾ ਵਿੱਚ ਐਤਵਾਰ ਸ਼ਾਮ ਤੱਕ 10 ਲਾਸ਼ਾਂ ਮਿਲੀਆਂ ਹਨ। ਅਧਿਕਾਰੀਆਂ ਅਨੁਸਾਰ ਮਲਬੇ ਹੇਠਾਂ 8 ਹੋਰ ਲੋਕ ਹੋਣ ਦੀ ਉਮੀਦ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਾਇਲਾ ਲਾਰੈਂਸ ਵੀ ਇਨ੍ਹਾਂ ਵਿੱਚੋਂ ਇੱਕ ਹੋ ਸਕਦੀ ਹੈ। ਪੂਰੀ ਖ਼ੂਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਰਿਲਾਇੰਸ ਦਾ ਜੀਓ ਗੀਗਾ ਫਾਈਬਰ ਇੰਟਰਨੈਟ ਪਲਾਨ ਕੀ ਹੈ
ਮੁਕੇਸ਼ ਅੰਬਾਨੀ ਨੇ ਜੀਓ ਫਾਈਬਰ ਦਾ ਐਲਾਨ ਕੀਤਾ ਹੈ ਜਿਸ ਨੇ ਆਪਣੇ ਵੱਲ ਸਾਰਿਆਂ ਦਾ ਧਿਆਨ ਖਿਚਿਆ ਹੋਇਆ ਹੈ।
ਜੀਓ ਫਾਈਬਰ, ''ਜੀਓ ਫਾਈਬਰ ਵੈਲਕਮ ਪਲੈਨ'' ਦੇ ਹੇਠ ਇੱਕ ਸਾਲ ਲਈ ਆਪਣੇ ਗਾਹਕਾਂ ਨੂੰ ਮੁਫ਼ਤ 4K ਐਲਈਡੀ ਟੀਵੀ ਅਤੇ 4K ਸੇਟ-ਟਾਪ ਬਾਕਸ ਦੇਵੇਗੀ।

ਜੀਓ ਫਾਈਬਰ ਇਹ ਇੱਕ ਬਰਾਡਬੈਂਡ (ਇੰਟਰਨੈੱਟ) ਸਰਵਿਸ ਹੈ। ਇਸ ਵਿੱਚ ਇੱਕ ਫਾਈਬਰ ਕੁਨੈਕਸ਼ਨ, ਫਾਈਬਰ ਟੂ ਦਿ ਹੋਮ (FTTH) ਰਾਹੀਂ ਕੁਨੈਕਸ਼ਨ ਸਿੱਧਾ ਘਰ ਵਿੱਚ ਆਵੇਗਾ।
ਅਜੇ ਤੱਕ ਬਾਕੀ ਬਰਾਡਬੈਂਡ ਸੇਵਾਵਾਂ ਵਿੱਚ ਫਾਈਬਰ ਕੁਨੈਕਸ਼ਨ ਪਹਿਲਾਂ ਬਿਲਡਿੰਗ ਵਿੱਚ ਲਿਆਏ ਜਾਂਦੇ ਹਨ ਤੇ ਫਿਰ ਤਾਰਾਂ ਨੂੰ ਘਰਾਂ ਤੱਕ ਪਹੁੰਚਿਆ ਜਾਂਦਾ ਹੈ। ਜੀਓ ਫਾਈਬਰ ਬਾਰੇ ਪੂਰੀ ਖ਼ਬਰ ਇੱਥੇ ਪੜ੍ਹੋ।
ManVsWild: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੰਗਲ ਵਿੱਚ ਜਾਣ ਵਾਲੇ ਬੀਅਰ ਗ੍ਰਿਲਸ ਬਾਰੇ ਜਾਣੋ
ਡਿਸਕਵਰੀ ਦਾ ਮਸ਼ਹੂਰ ਸਰਵਾਈਵਲ ਸ਼ੋਅ ''ਮੈਨ ਵਰਸਿਜ਼ ਵਾਈਲਡ'' 12 ਅਗਸਤ ਨੂੰ ਪ੍ਰਸਾਰਿਤ ਕੀਤਾ ਗਿਆ।
ਇਸ ਵਿਸ਼ੇਸ਼ ਕੜੀ ਵਿੱਚ ਸ਼ੋਅ ਦੇ ਮੇਜ਼ਬਾਨ ਬੀਅਰ ਗ੍ਰਿਲਸ ਨਾਲ ਮੁੱਖ ਮਹਿਮਾਨ ਵਜੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿੱਸਾ ਬਣੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪਹਿਲਾਂ ਵੀ ਕਈ ਉੱਘੀਆਂ ਹਸਤੀਆਂ ਇਸ ਪ੍ਰੋਗਰਾਮ ਦਾ ਹਿੱਸਾ ਬਣ ਚੁੱਕੀਆਂ ਹਨ ਜਿਨ੍ਹਾਂ ਵਿੱਚ ਅਮਰੀਕਾ ਦੇ ਸਬਾਕਾ ਰਾਸ਼ਟਰਪਤੀ ਬਰਾਕ ਓਬਾਮਾ ਵੀ ਸ਼ਾਮਲ ਹਨ।
ਬੀਅਰ ਗ੍ਰਿਲਸ ਦੀ ਆਪਣੀ ਵੈਬਸਾਈਟ ਮੁਤਾਬਕ ਉਨ੍ਹਾਂ ਦਾ ਜਨਮ 7 ਜੂਨ 1974 ਨੂੰ ਲੰਡਨ ਵਿੱਚ ਹੋਇਆ। ਬੀਅਰ ਗ੍ਰਿਲਸ ਕੌਣ ਹਨ, ਇਸ ਬਾਰੇ ਪੜ੍ਹਣ ਲਈ ਇੱਥੇ ਕਲਿੱਕ ਕਰੋ।
''ਜਦੋਂ ਮੈਂ ਆਪਣੇ ਘਰੋਂ ਕੱਢੀ ਗਈ, ਮੈਨੂੰ ਨਸ਼ੇ ਦੀ ਲਤ ਲੱਗ ਗਈ''
ਦੋ ਐਨਜੀਓ ਦੇ ਸਹਿਯੋਗ ਨਾਲ ਇਨ੍ਹਾਂ ਪੀੜਤ ਔਰਤਾਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਇਸ ਲਈ 7ਵੀਂ ਤੱਕ ਪਾਸ ਹੋਣਾ ਜ਼ਰੂਰੀ ਹੈ।
ਟੂਰਿਸਟ ਗਾਈਡ ਟਰੇਨਰ ਗੌਰਵ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਕੋਲੋਂ ਉਨ੍ਹਾਂ ਦਾ ਨਾਮ ਬੁਲਵਾਉਣਾ ਵੀ ਬਹੁਤ ਮੁਸ਼ਕਿਲ ਹੁੰਦਾ ਸੀ ਅਤੇ ਫਿਰ ਅਸੀਂ ਸੈਸ਼ਨ ਹੀ ਉਨ੍ਹਾਂ ਦੀ ਦਿਲਚਸਪੀ ਦੇ ਹਿਸਾਬ ਨਾਲ ਰੱਖੇ।
ਇੱਕ ਟੂਰਿਸਟ ਕੋਲੋਂ ਇਹ 300-500 ਰੁਪਏ ਤੱਕ ਕਮਾ ਲੈਂਦੀਆਂ ਹਨ। ਪੂਰਾ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=i9weAvAkiCI
https://www.youtube.com/watch?v=0X4zNmnaoYs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)