ਰਵੀਦਾਸੀਆ ਭਾਈਚਾਰੇ ਵੱਲੋਂ 13 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ - 5 ਅਹਿਮ ਖ਼ਬਰਾਂ

Monday, Aug 12, 2019 - 07:31 AM (IST)

ਰਵੀਦਾਸੀਆ ਭਾਈਚਾਰੇ ਵੱਲੋਂ 13 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ - 5 ਅਹਿਮ ਖ਼ਬਰਾਂ
ਗੁਰੂ ਰਵੀਦਾਸ
BBC

ਦਿੱਲੀ ਵਿੱਚ ਗੁਰੂ ਰਵੀਦਾਸ ਦੇ ਮੰਦਿਰ ਤੋੜੇ ਜਾਣ ਦੀ ਖ਼ਬਰ ਤੋਂ ਬਾਅਦ ਪੰਜਾਬ ਵਿੱਚ ਰਵੀਦਾਸੀਆ ਭਾਈਚਾਰੇ ਨੇ ਰੋਸ-ਪ੍ਰਦਰਸ਼ਨ ਵਿੱਢਿਆ ਹੋਇਆ ਹੈ।

ਇਸ ਦੇ ਤਹਿਤ ਉਨ੍ਹਾਂ ਨੇ 13 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਵਿੱਚ ਦਖ਼ਲਅੰਦਾਜ਼ੀ ਕਰਨ ਦੀ ਅਪੀਲ ਕੀਤੀ ਹੈ।

ਦਰਅਸਲ ਦਿੱਲੀ ਦੇ ਤੁਗਲਾਬਾਦ ਪਿੰਡ ਵਿੱਚ ਸੁਪਰੀਮ ਕੋਰਟ ਦੇ ਆਦੇਸ਼ ਤਹਿਤ ਗੁਰੂ ਰਵੀਦਾਸ ਦੇ ਮੰਦਿਰ ਨੂੰ ਤੋੜਿਆ ਗਿਆ ਹੈ, ਜਿਸ ਤੋਂ ਬਾਅਦ ਪੰਜਾਬ ''ਚ ਲੋਕ ਰੋਸ ਵਜੋਂ ਸੜਕਾਂ ਦੇ ਉਤਰ ਆਏ ਹਨ ਅਤੇ ਮੰਗ ਕਰ ਰਹੇ ਹਨ ਮੰਦਿਰ ਦੀ ਮੁੜ ਉਸਾਰੀ ਕਰਵਾਈ ਜਾਵੇ।

ਇਹ ਵੀ ਪੜ੍ਹੋ-

ਸਮਝੌਤਾ ਐਕਸਪ੍ਰੈਸ ਪਾਕਿਸਤਾਨ ਤੋਂ ਬਾਅਦ ਭਾਰਤ ਨੇ ਵੀ ਕੀਤੀ ਰੱਦ

ਭਾਰਤ-ਪਾਕਿਸਤਾਨ ਵਿਚਕਾਰ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਮੁਕੰਮਲ ਬੰਦ ਹੋ ਗਈ ਹੈ।

ਐਤਵਾਰ ਨੂੰ ਭਾਰਤ ਆਪਣੇ ਵੱਲੋਂ ਜਾਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਬੰਦ ਕਰ ਦਿੱਤਾ। ਪਾਕਿਸਤਾਨ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਪਾਸਿਓਂ ਸਮਝੌਤਾ ਐਕਸਪ੍ਰੈਸ ਨੂੰ ਬੰਦ ਕਰ ਦਿੱਤਾ ਸੀ।

ਰੇਲਗੱਡੀ
Getty Images

ਖ਼ਬਰ ਏਜੰਸੀ ਏਐੱਨਆਈ ਅਨੁਸਾਰ ਉੱਤਰ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਇਹ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਨੇ ਕਿਹਾ, "ਪਾਕਿਸਤਾਨ ਨੇ ਲਾਹੌਰ ਅਤੇ ਅਟਾਰੀ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਸੀ। ਜਿਸ ਦੇ ਨਤੀਜੇ ਵਜੋਂ ਦਿੱਲੀ ਤੇ ਅਟਾਰੀ ਵਿਚਕਾਰ ਚੱਲਣ ਵਾਲੀ ਸਮਝੌਤਾ ਲਿੰਕ ਐਕਸਪ੍ਰੈਸ ਨੂੰ ਰੱਦ ਕੀਤਾ ਜਾ ਰਿਹਾ ਹੈ।"

ਇਹ ਰੇਲਗੱਡੀ ਐਤਵਾਰ ਨੂੰ ਦਿੱਲੀ ਤੋਂ ਅਟਾਰੀ ਤੱਕ ਚੱਲਦੀ ਸੀ ਜਦਕਿ ਪਾਕਿਸਤਾਨ ਵਿੱਚ ਇਹ ਗੱਡੀ ਲਾਹੌਰ ਤੋਂ ਅਟਾਰੀ ਦਰਮਿਆਨ ਚਲਾਈ ਜਾਂਦੀ ਸੀ ਅਤੇ ਮੁਸਾਫ਼ਰ ਅਟਾਰੀ ਤੋਂ ਰੇਲਗੱਡੀ ਬਦਲਦੇ ਸਨ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਕਸ਼ਮੀਰ ''ਚ ਈਦ ਤੋਂ ਕੁਝ ਘੰਟੇ ਪਹਿਲਾਂ ਦੇ ਹਾਲਾਤ

ਭਾਰਤ-ਸ਼ਾਸਿਤ ਕਸ਼ਮੀਰ ''ਚ ਇੱਕ ਵਾਰ ਕਰਫਿਊ ਵਿੱਚ ਢਿੱਲ ਦੇਣ ਤੋਂ ਬਾਅਦ ਮੁੜ ਸੁਰੱਖਿਆ ਸਖ਼ਤ ਕਰ ਦਿੱਤੀ ਗਈ।

ਥਾਂ-ਥਾਂ ''ਤੇ ਬੈਰੀਕੇਡਿੰਗ ਕੀਤੀ ਗਈ ਹੈ, ਇੰਟਰਨੈੱਟ ਅਤੇ ਲੈਂਡ ਲਾਈਨ ਫੋਨ ਪਹਿਲਾਂ ਦੀ ਤਰ੍ਹਾਂ ਬੰਦ ਹਨ।

ਬੀਬੀਸੀ ਪੱਤਰਕਾਰ ਆਮਿਰ ਪੀਰਜ਼ਾਦਾ ਨੇ ਦੱਸਿਆ ਕਿ ਐਤਵਾਰ ਸਵੇਰੇ 12 ਵਜੇ ਤੱਕ ਸੜਕਾਂ ''ਤੇ ਗੱਡੀਆਂ ਦੀ ਕਾਫੀ ਆਵਾਜਾਈ ਸੀ, ਕੁਝ ਥਾਂ ''ਤੇ ਟਰੈਫਿਕ ਜਾਮ ਵੀ ਲੱਗੇ ਸਨ।

''ਅਸੀਂ ਆਪ ਬੁੱਢੇ ਹੋਣ ਲੱਗੇ ਹਾਂ ਪਰ ਮਸਲਾ ਕਸ਼ਮੀਰ ਉੱਥੇ ਹੀ ਹੈ'' - ਮੁਹੰਮਦ ਹਨੀਫ਼ ਦਾ VLOG

ਸਾਨੂੰ ਬਚਪਨ ''ਚ ਹੀ ਇਹ ਸਬਕ ਪੜ੍ਹਾ ਦਿੱਤਾ ਗਿਆ ਸੀ ਕਿ ਕਸ਼ਮੀਰ ਪਾਕਿਸਤਾਨ ਦੀ ਸ਼ਾਹ ਰਗ ਹੈ। ਓਦੋਂ ਨਾ ਇਹ ਪਤਾ ਸੀ ਕਿ ਕਸ਼ਮੀਰ ਕਿਸ ਬਲਾ ਦਾ ਨਾਂ ਹੈ... ਨਾ ਹੀ ਕੁਝ ਇਹ ਸਮਝ ਸੀ ਕਿ ਸ਼ਾਹ ਰਗ ਕਿੱਥੇ ਹੁੰਦੀ ਹੈ।

ਇਹ ਵੀ ਪੜ੍ਹੋ-

ਜਦੋਂ ਸੱਤਵੀਂ-ਅੱਠਵੀਂ ਜਮਾਤ ਤੱਕ ਪਹੁੰਚੇ ਤੇ ਪਤਾ ਲੱਗਾ ਕਿ ਇੰਡੀਆ ਕਸ਼ਮੀਰ ਨੂੰ ਆਪਣਾ ਅਟੁੱਟ ਅੰਗ ਕਹਿੰਦਾ। ਅਟੁੱਟ ਦਾ ਵੀ ਅਤੇ ਅੰਗ ਦਾ ਵੀ ਮਤਲਬ ਬਹੁਤ ਬਾਅਦ ਵਿੱਚ ਸਮਝ ਅਇਆ।

ਕਸ਼ਮੀਰ ਦਾ ਪਤਾ ਕੁਝ ਇੰਝ ਲੱਗਾ ਕਿ ਇੰਡੀਅਨ ਫਿਲਮਾਂ ਵੇਖੀਆਂ ਤੇ ਸਮਝ ਆਈ ਕਿ ਬਹੁਤ ਸੋਹਣੀ ਜਗ੍ਹਾ ਹੈ ਤੇ ਜਦੋਂ ਹੀਰੋ ਅਤੇ ਹੀਰੋਇਨ ਨੂੰ ਪਿਆਰ ਥੋੜ੍ਹਾ ਜ਼ਿਆਦਾ ਹੋ ਜਾਂਦਾ ਹੈ... ਜਾਂ ਜਦੋਂ ਉਨ੍ਹਾਂ ਨੇ ਗਾਣਾ ਗਾਉਣਾ ਹੁੰਦਾ ਜਾਂ ਜਦੋਂ ਉਨ੍ਹਾਂ ਦਾ ਹਨੀਮੂਨ ਦਾ ਮੂਡ ਹੋਵੇ...ਉਹ ਕਸ਼ਮੀਰ ਤੁਰ ਜਾਂਦੇ ਨੇ। ਪੂਰਾ VLOG ਪੜ੍ਹਨ ਲਈ ਇੱਥੇ ਕਲਿੱਕ ਕਰੋ।

ਭਾਰਤ ਬਨਾਮ ਵੈਸਟਇੰਡੀਜ: ਵਿਰਾਟ ਕੋਹਲੀ ਤੇ ਭੁਵਨੇਸ਼ਵਰ ਦੇ ਪ੍ਰਦਰਸ਼ਨ ਨਾਲ ਭਾਰਤ ਦੀ ਇੱਕਪਾਸੜ ਜਿੱਤ

ਵਿਰਾਟ ਕੋਹਲੀ ਤੇ ਭੁਵਨੇਸ਼ਵਰ
Getty Images

ਭਾਰਤ ਨੇ ਵੈਸਟ ਇੰਜੀਡ ਖਿਲਾਫ ਟੀ-20 ਸੀਰੀਜ਼ 3-0 ਨਾਲ ਇੱਕਪਾਸੜ ਜਿੱਤ ਲਈ ਹੈ। ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ ਕਿ ਕ੍ਰਿਕਟ ਦੀ ਇਸ ਸਭ ਤੋਂ ਛੋਟੀ ਫਾਰਮ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਵੈਸਟ ਇੰਡੀਜ ਇੰਨੀ ਆਸਾਨੀ ਨਾਲ ਗੋਡੇ ਟੇਕ ਦੇਵੇਗੀ।

ਇਸ ਤੋਂ ਬਾਅਦ ਭਾਰਤ ਨੇ ਐਤਵਾਰ ਨੂੰ ਮੇਜ਼ਬਾਨ ਵੈਸਟ ਇੰਡੀਜ ਨੂੰ ਪੋਰਟ ਆਫ ਸਪੇਨ ਵਿੱਚ ਖੇਡੇ ਗਏ ਦੂਜੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਵੀ ਡੈਕਵਰਥ ਲੁਇਸ ਨਿਯਮ ਦੇ ਆਧਾਰ ''ਤੇ ਬੇਹੱਦ ਆਸਾਨੀ ਨਾਲ 59 ਦੌੜਾਂ ਨਾਲ ਹਰਾ ਦਿੱਤਾ।

ਇਹ ਵੀ ਪੜ੍ਹੋ-

ਕਸ਼ਮੀਰ ਬਾਰੇ ਸਾਡੀ ਇਹ ਵੀਡੀਓਜ਼ ਵੇਖੋ:

https://www.youtube.com/watch?v=pvU-121L0y8

https://www.youtube.com/watch?v=xWw19z7Edrs&t=1s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)



Related News