ਸ਼ਿਵ ਲਾਲ ਡੋਡਾ: ਪੰਜਾਬ ''''ਚ ਬਰਫ਼ ਵੇਚਣ ਵਾਲੇ ਸ਼ਖਸ ਦੀ ਵੱਡਾ ਸ਼ਰਾਬ ਕਾਰੋਬਾਰੀ ਬਣਨ ਦੀ ਕਹਾਣੀ
Saturday, Aug 10, 2019 - 07:46 AM (IST)

ਗੱਲ ਦਸੰਬਰ 2015 ਦੀ ਹੈ ਜਦੋਂ ਅਬੋਹਰ ਪਿੱਕ-ਅੱਪ ਯੂਨੀਅਨ ਦੇ 27 ਸਾਲਾ ਸਾਬਕਾ ਪ੍ਰਧਾਨ ਭੀਮ ਟਾਂਕ ਜੋ ਕਿ ਦਲਿਤ ਭਾਈਚਾਰੇ ਨਾਲ ਸਬੰਧਿਤ ਸੀ, ਦੀ ਕੁਝ ਸਥਾਨਕ ਲੋਕਾਂ ਨਾਲ ਨਿੱਜੀ ਰੰਜਿਸ਼ ਪੈਦਾ ਹੋ ਗਈ।
ਇਸ ਰੰਜਿਸ਼ ਦਾ ਕਾਰਨ ਸੀ ਭੀਮ ਦਾ ਇਹਨਾਂ ਨੌਜਵਾਨਾਂ ਨੂੰ ਗੱਡੀਆਂ ਦੀ ਨਜਾਇਜ ਵਸੂਲੀ ਕਰਨ ਤੋਂ ਰੋਕਣਾ।
ਅਬਹੋਰ ਪੁਲਿਸ ਦੀ ਐੱਫਆਈਆਰ—ਜਿਸ ਦੀ ਕਾਪੀ ਬੀਬੀਸੀ ਕੋਲ ਮੌਜੂਦ ਹੈ— ਦੇ ਮੁਤਾਬਕ 11 ਦਸੰਬਰ ਨੂੰ ਦੋਵਾਂ ਧਿਰਾਂ ਦਾ ਵਿਵਾਦ ਹੱਲ ਕਰਵਾਉਣ ਦੇ ਇਰਾਦੇ ਨਾਲ ਹਰਪ੍ਰੀਤ ਸਿੰਘ ਉਰਫ ਹੈਰੀ ਨਾਮਕ ਨੌਜਵਾਨ ਨੇ ਭੀਮ ਟਾਂਕ ਨੂੰ ਸ਼ਹਿਰ ਦੇ ਸ਼ਰਾਬ ਦੇ ਉਘੇ ਕਾਰੋਬਾਰੀ ਸ਼ਿਵ ਲਾਲ ਡੋਡਾ ਦੇ ਅਬੋਹਰ ਤੋਂ 10 ਕਿਲੋਮੀਟਰ ਰਾਮਸਰਾ ਪਿੰਡ ਵਿਚ ਸਥਿਤ ਫਾਰਮ ਹਾਊਸ ਉੱਤੇ ਬੁਲਾਇਆ।
ਇਹ ਵੀ ਪੜ੍ਹੋ:
- ਲਦਾਖ ਦੀ ਸੋਲੋ ਬੂਟੀ ਬਾਰੇ ਜਾਣੋ ਜਿਸ ਦਾ ਮੋਦੀ ਨੇ ਜ਼ਿਕਰ ਕੀਤਾ
- ਚੱਲੋ ਕਸ਼ਮੀਰ...ਜ਼ਮੀਨ ਖਰੀਦਾਂਗੇ, ਕੁੜੀਆਂ ਨਾਲ ਵਿਆਹ ਕਰਾਵਾਂਗੇ... ਅੱਗੇ? -ਬਲਾਗ
- ਪੰਜਾਬ ਇਨ੍ਹਾਂ ਮਾਮਲਿਆਂ ''ਚ ਜੰਮੂ-ਕਸ਼ਮੀਰ ਨਾਲੋਂ ਪਛੜਿਆ ਹੋਇਆ ਹੈ
ਭੀਮ ਆਪਣੇ ਇਕ ਦੋਸਤ ਗੁਰਜੰਟ ਸਿੰਘ ਦੇ ਨਾਲ ਉਥੇ ਪਹੁੰਚਿਆ। ਐੱਫਆਈਆਰ ਦੇ ਮੁਤਾਬਕ ਭੀਮ ਅਤੇ ਉਸ ਦਾ ਦੋਸਤ ਗੁਰਜੰਟ ਜਿਵੇਂ ਹੀ ਫਾਰਮ ਹਾਊਸ ਪਹੁੰਚੇ ਤਾਂ ਉੱਥੇ ਪਹਿਲਾਂ ਤੋਂ ਹੀ ਮੌਜੂਦ ਲੋਕਾਂ ਨੇ ਉਨ੍ਹਾਂ ਨਾਲ ਕੁਟਮਾਰ ਕਰਨੀ ਸੁਰੂ ਕਰ ਦਿੱਤੀ।
ਉਥੇ ਮੌਜੂਦ ਹੈਰੀ ਅਤੇ ਉਸ ਦੇ ਸਾਥੀਆਂ ਨੇ ਕਥਿਤ ਤੌਰ ''ਤੇ ਕਿਰਪਾਨਾਂ ਅਤੇ ਹੋਰ ਤੇਜ਼ ਧਾਰ ਹਥਿਆਰਾਂ ਨਾਲ ਭੀਮ ਦੇ ਦੋਵੇਂ ਹੱਥ ਗੁੱਟਾਂ ਕੋਲੋਂ ਅਤੇ ਦੋਵੇਂ ਗਿੱਟੇ ਵੱਢ ਦਿੱਤੇ।
ਭੀਮ ਦੇ ਦੋਸਤ ਗੁਰਜੰਟ ਸਿੰਘ ਦਾ ਸੱਜਾ ਹੱਥ ਗੁੱਟ ਕੋਲੋਂ ਕੱਟ ਦਿੱਤਾ ਗਿਆ ਅਤੇ ਹੋਰ ਵੀ ਕਾਫੀ ਸੱਟਾਂ ਮਾਰੀਆਂ ਗਈਆਂ। ਇਸ ਤੋਂ ਬਾਅਦ ਭੀਮ ਟਾਂਕ ਦੀ ਹਸਪਤਾਲ ਦੇ ਰਾਹ ਵਿੱਚ ਮੌਤ ਹੋ ਗਈ।
ਭੀਮ ਟਾਂਕ, ਨੇ ਕਿਸੇ ਸਮੇਂ ਸ਼ਰਾਬ ਦੇ ਕਰਿੰਦੇ ਵਜੋਂ ਡੋਡਾ ਲਈ ਕੰਮ ਕੀਤਾ ਸੀ। ਉਸ ਨੇ 2015 ਵਿੱਚ ਬੇਰਹਿਮੀ ਨਾਲ ਕਤਲ ਕੀਤੇ ਜਾਣ ਤੋਂ ਛੇ ਮਹੀਨੇ ਪਹਿਲਾਂ ਨੌਕਰੀ ਛੱਡ ਦਿੱਤੀ ਸੀ। ਟਾਂਕ ''ਤੇ ਵੀ 10-12 ਅਪਰਾਧਿਕ ਕੇਸ ਪੈਂਡਿੰਗ ਸਨ। ਉਸ ਦੀ ਹੱਤਿਆ ਵਾਲੇ ਦਿਨ ਹੀ ਉਸ ਖ਼ਿਲਾਫ਼ ਬਲਾਤਕਾਰ ਦਾ ਕੇਸ ਅਬਹੋਰ ਵਿੱਚ ਦਰਜ ਕੀਤਾ ਗਿਆ ਸੀ।
ਵੀਰਵਾਰ ਨੂੰ ਸੁਣਵਾਈ ਕਰਦੇ ਹੋਏ ਫਾਜ਼ਿਲਕਾ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਜਸਪਾਲ ਸਿੰਘ ਨੇ ਇਸ ਮਾਮਲੇ ਵਿਚ 26 ਮੁਲਜ਼ਮਾਂ ਵਿੱਚੋਂ 24 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਇੱਕ ਦੋਸ਼ੀ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਹੈ ਜਦ ਕਿ ਇੱਕ ਨੂੰ ਬਰੀ ਕਰ ਦਿੱਤਾ ਗਿਆ ਹੈ।
ਭੀਮ ਕਤਲ ਕਾਂਡ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਦੋਸ਼ ਵਿੱਚ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ (49), ਉਸ ਦੇ ਭਤੀਜੇ ਅਮਿੱਤ ਡੋਡਾ ''ਤੇ ਹੋਰਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ:
- ਕੌਣ ਸੀ ਖ਼ਤਰਨਾਕ ਗੈਂਗਸਟਰ ਵਿੱਕੀ ਗੌਂਡਰ?
- ਗੈਂਗਸਟਰ ਵਿੱਕੀ ਗੌਂਡਰ ਮਾਮਲੇ ਦਾ ਹਰ ਪੱਖ
- ਵਿੱਕੀ ਗੌਂਡਰ ਦੀ ਮੌਤ ਮਗਰੋਂ ਉਸਦੀ ਮਾਂ ਨੇ ਕੀ ਕਿਹਾ?
ਚਾਰ ਸਾਲ ਪੁਰਾਣਾ ਇਹ ਮਾਮਲਾ ਦਿੱਲੀ ਤੱਕ ਵੀ ਪਹੁੰਚਿਆ।
ਮਾਮਲਾ ਸਿਰਫ ਸ਼ਿਵ ਲਾਲ ਦੇ ਸ਼ਰਾਬ ਦਾ ਕਾਰੋਬਾਰੀ ਹੋਣ ਕਰਕੇ ਹੀ ਗੰਭੀਰ ਨਹੀਂ ਸੀ ਸਗੋਂ ਇਸ ਦੀ ਗੰਭੀਰਤਾ ਦੀ ਇੱਕ ਹੋਰ ਵਜ੍ਹਾ ਸ਼ਿਵ ਲਾਲ ਡੋਡਾ ਉਰਫ ਸ਼ੈਲੀ ਦਾ ਉਸ ਸਮੇਂ ਅਕਾਲੀ ਦਲ ਦੇ ਅਬਹੋਰ ਹਲਕੇ ਦਾ ਇੰਚਾਰਜ ਹੋਣ ਦੇ ਨਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਨਜਦੀਕੀ ਵੀ ਸੀ।
ਇਹ ਮਾਮਲਾ ਲੋਕ ਸਭਾ ਵਿੱਚ ਵੀ ਗੂੰਜਿਆ ਅਤੇ ਕਾਂਗਰਸ ਦੇ ਤਤਕਾਲੀ ਪ੍ਰਧਾਨ ਰਾਹੁਲ ਗਾਂਧੀ ਨੇ ਮ੍ਰਿਤਕ ਦੇ ਪਰਿਵਾਰ ਨਾਲ ਗੱਲ ਕੀਤੀ ਅਤੇ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਬਕਾਇਦਾ ਪਰਿਵਾਰ ਨਾਲ ਮੁਲਾਕਾਤ ਕਰਨ ਲਈ ਅਬਹੋਰ ਪਹੁੰਚੇ।
https://www.youtube.com/watch?v=kSEHfdL_w5w
ਦੂਜੇ ਪਾਸੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕਾਂਗਰਸ ''ਤੇ ਇਸ ਮਾਮਲੇ ਦਾ ਸਿਆਸੀਕਰਨ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਇਸ ਨੂੰ "ਗੈਂਗ ਵਾਰ" ਦਾ ਨਾਮ ਦਿੱਤਾ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਾਂਗਰਸ ਦੇ ਤਤਕਾਲੀ ਪ੍ਰਧਾਨ ਸੁਨੀਲ ਜਾਖੜ ਦੱਸਦੇ ਹਨ ਕਿ ਇਹ ਪਹਿਲੀ ਵਾਰ ਸੀ ਕਿ ਸੂਬੇ ਵਿੱਚ ਗੈਂਗ ਵਾਰ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਸੀ। 2015 ਤੋਂ ਪਹਿਲਾਂ ਕੋਈ ਵੀ ਗੈਂਗ ਬਾਰੇ ਨਾ ਤਾਂ ਜਾਣਦਾ ਸੀ ਤੇ ਨਾ ਹੀ ਇਸ ਬਾਰੇ ਗੱਲ ਕਰਦਾ ਸੀ।
ਸੁਨੀਲ ਜਾਖੜ ਮੰਨਦੇ ਹਨ ਕਿ ਸ਼ਿਵ ਲਾਲ ਡੋਡਾ ਦੇ ਖ਼ਿਲਾਫ਼ ਕਾਰਵਾਈ ਹੋਣ ਵਿੱਚ ਉਨ੍ਹਾਂ ਦੀ ਵੀ ਭੂਮਿਕਾ ਸੀ "ਕਿਉਂਕਿ ਉਹ ਬਹੁਤ ਰਸੂਖ਼ ਰੱਖਦਾ ਸੀ ਤੇ ਪੁਲਿਸ ਤੇ ਪ੍ਰਸ਼ਾਸਨ ਦੇ ਕਈ ਅਫ਼ਸਰ ਉਸ ਦਾ ਸਾਥ ਦਿੰਦੇ ਸਨ।"
ਅਬੋਹਰ ਦੇ ਹੀ ਰਹਿਣ ਵਾਲੇ ਜਾਖੜ ਅਤੇ ਉੱਥੋਂ ਦੇ ਕਈ ਹੋਰ ਲੋਕ ਵੀ ਦੱਸਦੇ ਹਨ ਕਿ ਸ਼ਿਵ ਡੋਡਾ ਪਹਿਲਾਂ ਤੋਂ ਰਸੂਖਦਾਰ ਨਹੀਂ ਸੀ ਬਲਕਿ ਉਹ ਇਕ ਆਮ ਵਿਅਕਤੀ ਸੀ ਪਰ ਸ਼ਰਾਬ ਦਾ ਕਾਰੋਬਾਰ ਉਸ ਨੂੰ ਇੰਨਾ ਰਾਸ ਆਇਆ ਕਿ ਪੈਸੇ ਦੇ ਨਾਲ ਉਹ ਸਮੇਂ ਦੀ ਸਰਕਾਰ ਵਿੱਚ ਰਸੂਖਦਾਰ ਬਣ ਗਿਆ।
ਸ਼ਿਵ ਲਾਲ ਡੋਡਾ ਦਾ ਜਨਮ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ ਅਤੇ ਉਹ ਅਬੋਹਰ ਵਿੱਚ ਬੱਸ ਅੱਡੇ ਨੇੜੇ ਬਰਫ਼ ਵੇਚਦਾ ਸੀ। ਅਬੋਹਰ ਦੇ ਲੋਕ ਦੱਸਦੇ ਹਨ ਕਿ ਸ਼ਿਵ ਲਾਲ ਡੋਡਾ ਅਚਾਨਕ ਸ਼ਹਿਰ ਵਿੱਚੋਂ ਗਾਇਬ ਹੋ ਗਿਆ।
ਦੱਸਿਆ ਜਾਂਦਾ ਹੈ ਕਿ ਉਸ ਦਾ ਝਗੜਾ ਹੋ ਗਿਆ ਸੀ ਅਤੇ ਪੁਲਿਸ ਤੋਂ ਡਰਦੇ ਹੋਏ ਉਹ ਦਿੱਲੀ ਚਲਾ ਗਿਆ ਜਿੱਥੇ ਜਾ ਕੇ ਡੋਡਾ ਨੇ ਸ਼ਰਾਬ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ ਉਹ ਇਸ ਦਾ ਵੱਡਾ ਕਾਰੋਬਾਰੀ ਬਣ ਗਿਆ।
https://www.youtube.com/watch?v=pDYndqPTsxw
ਪੰਜਾਬ ਵਿੱਚ 1990 ਦੇ ਦਹਾਕੇ ਮਗਰੋਂ ਸ਼ਰਾਬ ਦੇ ਕਾਰੋਬਾਰ ਵਿੱਚ ਤੇਜ਼ੀ ਦੇਖਣ ਨੂੰ ਮਿਲੀ ਸੀ।
ਇਸ ਦਾ ਫ਼ਾਇਦਾ ਸ਼ਿਵ ਲਾਲ ਡੋਡਾ ਨੇ ਵੀ ਚੁੱਕਿਆ।
ਪੰਜਾਬ ਵਿਚ ਅਕਾਲੀ ਸਰਕਾਰ ਦੇ ਸਮੇਂ ਸ਼ਿਵ ਲਾਲ ਡੋਡਾ ਨੇ ਨਾ ਸਿਰਫ ਸੂਬੇ ਦੇ ਸਭ ਤੋਂ ਵੱਧ ਠੇਕੇ ਖੋਲ੍ਹੋ ਸਗੋਂ ਸ਼ਰਾਬ ਦੀ ਫੈਕਟਰੀ ਕਾਇਮ ਕਰ ਲਈ।
ਸ਼ਿਵ ਲਾਲ ਡੋਡਾ ਭਾਵੇਂ ਜੇਲ੍ਹ ਵਿੱਚ ਹੈ ਅਤੇ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਹੈ ਪਰ ਫਿਰ ਵੀ ਉਸ ਦਾ ਪੰਜਾਬ ਵਿਚ ਸ਼ਰਾਬ ਦੇ ਕਾਰੋਬਾਰ ਵਿਚ ਨਾਮ ਬੋਲਦਾ ਹੈ।
ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਉਸ ਨੂੰ ਅੱਜ ਦਾ ਪੌਂਟੀ ਚੱਢਾ ਆਖਦੇ ਹਨ। ਸ਼ਰਾਬ ਤੋਂ ਇਲਾਵਾ ਸ਼ਿਵ ਲਾਲ ਡੋਡਾ ਦਾ ਰੀਅਲ ਅਸਟੇਟ ਵਿੱਚ ਵੀ ਵੱਡਾ ਕਾਰੋਬਾਰ ਹੈ।
https://www.youtube.com/watch?v=ILFCqmmeUB8
ਡੋਡਾ ਖ਼ਿਲਾਫ਼ ਹੋਰ ਮਾਮਲੇ
ਸ਼ਿਵ ਲੋਲਾ ਡੋਡਾ ਦੇ ਖ਼ਿਲਾਫ਼ ਇੱਕ ਹੋਰ ਐੱਫਆਈਆਰ ਨੀਰਜ ਅਰੋੜਾ ਦੀ ਪਤਨੀ ਡੌਲੀ ਅਰੋੜਾ ਵੱਲੋਂ ਦਰਜ ਕਰਵਾਈ ਗਈ। ਇਸ ਵਿਚ ਕਿਹਾ ਗਿਆ ਕਿ ਸਾਲ 2002 ਵਿੱਚ ਉਸ ਦੇ ਪਤੀ ਨੇ ਖਾਣ-ਪੀਣ ਵਾਲੇ ਪਦਾਰਥਾਂ ਦਾ ਕਾਰੋਬਾਰ ਸ਼ੁਰੂ ਕੀਤਾ ਸੀ, ਜੋ ਕਿ ਬਹੁਤ ਸਫਲ ਰਿਹਾ।
ਸਾਲ 2011 ਵਿਚ, ਉਸ ਦੇ ਪਤੀ ਨੇ ਰੀਅਲ ਅਸਟੇਟ ਦਾ ਕਾਰੋਬਾਰ ਸ਼ੁਰੂ ਕੀਤਾ ਕਿਉਂਕਿ ਉਸ ਸਮੇਂ ਰੀਅਲ ਅਸਟੇਟ ਕਾਰੋਬਾਰ ਵਿੱਚ ਬਹੁਤ ਜ਼ਿਆਦਾ ਮੰਗ ਸੀ।
ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਸ ਦੇ ਪਤੀ ਨੇ ਪੰਜਾਬ ਵਿਚ ਬਹੁਤ ਸਾਰੀਆਂ ਕਲੋਨੀਆਂ ਬਣਾਈਆਂ ਸਨ। ਕਲੋਨੀਆਂ ਗਾਹਕਾਂ ਨੂੰ 2015 ਤੋਂ 2018 ਵਿੱਚ ਦੌਰਾਨ ਸੌਂਪੀਆਂ ਜਾਣੀਆਂ ਸਨ।
ਸਾਲ 2014 ਵਿਚ, ਪ੍ਰਾਪਰਟੀ ਦੇ ਕਾਰੋਬਾਰ ਵਿੱਚ ਮੰਦੀ ਆ ਗਈ ਜਿਸ ਕਾਰਨ ਗਾਹਕਾਂ ਨੇ ਆਪਣੇ ਪਲਾਟਾਂ ਦੀਆਂ ਰਿਜਸਟਰੀਆਂ ਕਰਵਾਉਣ ਦੀ ਥਾਂ ਪੈਸੇ ਵਾਪਸ ਲੈਣਾ ਵਿੱਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ।
ਪੈਸੇ ਦੀ ਕਮੀ ਹੋਣ ਕਾਰਨ ਮਾਮਲਾ ਪੁਲਿਸ ਤੱਕ ਪਹੁੰਚਿਆ। ਸ਼ਿਵਾ ਲਾਲ ਡੋਡਾ ਉਸ ਸਮੇਂ ਤੱਕ ਰਾਜਨੀਤਿਕ ਤੌਰ ''ਤੇ ਕਾਫੀ ਤਾਕਤਵਰ ਵਿਅਕਤੀ ਹੋ ਚੁੱਕਾ ਸੀ।
ਸਮੇਂ ਦਾ ਫਾਇਦਾ ਚੁਕਦੇ ਹੋਏ ਸ਼ਿਵ ਲਾਲ ਡੋਡਾ ਨੇ ਚੰਡੀਗੜ੍ਹ ਦੇ ਹੋਟਲ ਸਨਬੀਮ ਦੇ ਸਾਹਮਣੇ 5000 ਵਰਗ ਫੁੱਟ ਦਾ ਤਿੰਨ ਮੰਜ਼ਲਾਂ ਸ਼ੋਅਰੂਮ ਧਮਕੀ ਦੇ ਕੇ ਖਾਲੀ ਕਾਗਜਾਂ ''ਤੇ ਆਪਣੇ ਨਾਂ ਕਰਾ ਲਿਆ।
ਇਹ ਵੀ ਪੜ੍ਹੋ:
- ਕਸ਼ਮੀਰੀ ਜੋ ਮਾਪਿਆਂ ਨਾਲ ਸੰਪਰਕ ਨਹੀਂ ਕਰ ਪਾ ਰਿਹਾ
- ''370 ਤੇ 35A ਨੇ ਅੱਤਵਾਦ ਤੇ ਭ੍ਰਿਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਦਿੱਤਾ''
ਇਹ ਵੀਡੀਓ ਵੀ ਜ਼ਰੂਰ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=4c_5eKlQFvI
https://www.youtube.com/watch?v=ZcOtKaL2B_w
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)