ਜੇਤਲੀ ਏਮਜ਼ ਵਿੱਚ ਭਰਤੀ, ਮੋਦੀ ਵੀ ਪਤਾ ਲੈਣ ਪਹੁੰਚੇ

Friday, Aug 09, 2019 - 10:01 PM (IST)

ਜੇਤਲੀ ਏਮਜ਼ ਵਿੱਚ ਭਰਤੀ, ਮੋਦੀ ਵੀ ਪਤਾ ਲੈਣ ਪਹੁੰਚੇ
ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ
Getty Images
ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ

ਸਾਬਕਾ ਖਜ਼ਾਨਾ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਨੂੰ ਖਰਾਬ ਸਿਹਤ ਕਰਕੇ ਨਵੀਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।

ਏਮਜ਼ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਰੁਣ ਜੇਤਲੀ ਨੂੰ ਅੱਜ ਸਵੇਰੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹੁਣ ਉਨ੍ਹਾਂ ਦਾ ਇਲਾਜ ਆਈਸੀਯੂ ਵਿੱਚ ਚੱਲ ਰਿਹਾ ਹੈ।

ਏਮਜ਼ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਇਲਾਜ ਵੱਖ-ਵੱਖ ਵਿਭਾਗ ਦੇ ਡਾਕਟਰਾਂ ਦੀ ਇੱਕ ਟੀਮ ਕਰ ਰਹੀ ਹੈ। ਨਾਲ ਹੀ ਏਮਜ਼ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਹਾਲਤ ਅਜੇ ''ਹੀਮੋਡਾਇਨੈਮਿਕਲੀ ਸਟੇਬਲ'' ਹੈ।

ਇਹ ਵੀ ਪੜ੍ਹੋ:

''ਹੀਮੋਡਾਇਨੈਮਿਕਲੀ ਸਟੇਬਲ'' ਹੋਣ ਦਾ ਮਤਲਬ ਹੈ ਕਿ ਦਿਲ ਉੰਨੀ ਊਰਜਾ ਪੈਦਾ ਕਰ ਰਿਹਾ ਹੈ ਜਿਸ ਨਾਲ ਉਹ ਖ਼ੂਨ ਨੂੰ ਧਮਨੀਆਂ ਵਿੱਚ ਸਹੀ ਤਰੀਕੇ ਨਾਲ ਭੇਜ ਸਕੇ। ਇਸ ਨਾਲ ਖ਼ੂਨ ਦਾ ਪ੍ਰਵਾਹ ਸਹੀ ਰਹਿੰਦਾ ਹੈ ਅਤੇ ਸਰੀਰ ਦੇ ਅੰਗਾਂ ਤੱਕ ਆਕਸੀਜ਼ਨ ਪਹੁੰਚਦੀ ਰਹਿੰਦੀ ਹੈ।

ਪ੍ਰਧਾਨ ਮੰਤਰੀ ਵੀ ਪਹੁੰਚੇ ਏਮਜ਼

ਦੱਸਿਆ ਜਾ ਰਿਹਾ ਹੈ ਕਿ ਸਾਹ ਲੈਣ ਦੀ ਸਮੱਸਿਆ ਕਰਕੇ ਜੇਤਲੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।

ਉਨ੍ਹਾਂ ਦੇ ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਿਹਤ ਮੰਤਰੀ ਹਰਸ਼ਵਰਧਨ, ਉਨ੍ਹਾਂ ਨੂੰ ਵੇਖਣ ਹਸਪਤਾਲ ਪਹੁੰਚੇ ਸਨ।

ਪਿਛਲੀ ਮੋਦੀ ਸਰਕਾਰ ਵਿੱਚ 66 ਸਾਲਾ ਅਰੁਣ ਜੇਤਲੀ ਵਿੱਤ ਮੰਤਰੀ ਸਨ। ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਵੀ ਹੋਇਆ ਸੀ। ਸਿਹਤ ਸਮੱਸਿਆਵਾਂ ਦੇ ਕਾਰਨ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨੂੰ ਕਈ ਵਾਰ ਪੀਯੂਸ਼ ਗੋਇਲ ਨੂੰ ਦਿੱਤਾ ਗਿਆ ਸੀ।

ਇਸ ਸਾਲ ਫਰਵਰੀ ਵਿੱਚ ਉਹ ਇਲਾਜ ਲਈ ਦੇਸ ਤੋਂ ਬਾਹਰ ਵੀ ਗਏ ਸਨ ਜਿਸ ਕਾਰਨ ਉਹ ਅੰਤਰਿਮ ਬਜਟ ਪੇਸ਼ ਨਹੀਂ ਕਰ ਸਕੇ ਸਨ।

ਮਈ ਵਿੱਚ ਭਾਜਪਾ ਦੀ ਮੁੜ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਉਹ ਸਿਹਤ ਕਾਰਨਾਂ ਕਰਕੇ ਨਵੀਂ ਸਰਕਾਰ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਚਾਹੁੰਦੇ ਹਨ।

ਉਨ੍ਹਾਂ ਨੇ ਪੱਤਰ ਵਿੱਚ ਲਿਖਿਆ ਸੀ ਕਿ ਬੀਤੇ 18 ਮਹੀਨਿਆਂ ਤੋਂ ਉਨ੍ਹਾਂ ਨੂੰ ਸਰੀਰ ਨਾਲ ਜੁੜੀਆਂ ਸਮੱਸਿਆਵਾਂ ਰਹੀਆਂ ਸਨ ਜਿਸ ਕਾਰਨ ਉਹ ਅਹੁਦਾ ਨਹੀਂ ਲੈਣਾ ਚਾਹੁੰਦੇ ਹਨ।

ਵਕਾਲਤ ਤੋਂ ਸਿਆਸਤ ਵਿੱਚ ਆਏ ਜੇਤਲੀ ਭਾਜਪਾ ਦੇ ਦਿੱਗਜ ਆਗੂਆਂ ਵਿੱਚ ਸ਼ੁਮਾਰ ਹਨ। ਉਹ ਦਿੱਲੀ ਤੇ ਜ਼ਿਲ੍ਹਾ ਕ੍ਰਿਕਟ ਸੰਘ ਡੀਡੀਸੀਏ ਦੇ ਪ੍ਰਧਾਨ ਵੀ ਰਹੇ ਤੇ ਰਾਜਸਭਾ ਵਿੱਚ ਮੈਂਬਰ ਪਾਰਲੀਮੈਂਟ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=4c_5eKlQFvI

https://www.youtube.com/watch?v=ZcOtKaL2B_w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News