ਪੰਜਾਬ ''''ਚ ਪੈਟਰੋਲ, ਡੀਜ਼ਲ ਤੇ ਵੀਆਈਪੀ ਨੰਬਰ ਪਲੇਟਾਂ ਹੋਣਗੀਆਂ ਮਹਿੰਗੀਆਂ - 5 ਅਹਿਮ ਖ਼ਬਰਾਂ
Wednesday, Aug 07, 2019 - 07:16 AM (IST)
ਪੰਜਾਬ ਦੇ ਸ਼ਹਿਰੀ ਖੇਤਰਾਂ ਵਿੱਚ ਪੈਟਰੋਲ, ਡੀਜ਼ਲ, ਵੈਨਿਟੀ ਨੰਬਰ ਪਲੇਟਾਂ ਮਹਿੰਗੀਆਂ ਹੋਣ ਜਾ ਰਹੀਆਂ ਹਨ। ਦਰਅਸਲ ਪੰਜਾਬ ਵਿਧਾਨ ਸਭਾ ਨੇ ਪੰਜਾਬ ਸ਼ਹਿਰੀ ਟਰਾਂਸਪੋਰਟ ਫੰਡ ਬਿਲ, 2019 ਪਾਸ ਕਰ ਦਿੱਤਾ ਹੈ।
ਇਸ ਬਿਲ ਦੇ ਤਹਿਤ ਸ਼ਹਿਰੀ ਖੇਤਰਾਂ ਵਿੱਚ ਪੈਟਰੋਲ ਤੇ ਡੀਜ਼ਲ ''ਤੇ 10 ਪੈਸੇ ਪ੍ਰਤੀ ਲੀਟਰ ਵਾਧੂ ਟੈਕਸ ਲਾਇਆ ਜਾਵੇਗਾ। ਇਸ ਦੇ ਨਾਲ ਹੀ ਨੀਲਾਮ ਕੀਤੀਆਂ ਜਾਣ ਵਾਲੀਆਂ ਨੰਬਰ ਪਲੇਟਾਂ ਦੀ ਕੀਮਤ ''ਤੇ ਵੀ 10 ਫੀਸਦ ਟੈਕਸ ਲਾਇਆ ਜਾਵੇਗਾ।
ਵੈਨਿਟੀ ਨੰਬਰ ਪਲੇਟਾਂ ਜਾਂ ''ਸਿੰਗਲ ਡਿਜਟ'' ਵਾਲੀਆਂ ਗੱਡੀਆਂ ਲਈ 25000 ਰੁਪਏ ਵਾਧੂ ਦੇਣੇ ਪੈਣਗੇ।
ਇਹ ਵੀ ਪੜ੍ਹੋ:
- ਸੂਬਿਆਂ ਨਾਲੋਂ ਕਿੰਨੇ ਵੱਖਰੇ ਹੁੰਦੇ ਹਨ ਕੇਂਦਰ ਸ਼ਾਸਿਤ ਪ੍ਰਦੇਸ਼
- ''ਜੰਮੂ-ਕਸ਼ਮੀਰ ਤੋਂ ਸਾਡਾ ਮਤਲਬ ਪਾਕ-ਸ਼ਾਸਿਤ ਕਸ਼ਮੀਰ ਵੀ ਹੈ''
- ''ਭਾਰਤ ਨੇ ਜਿੰਨ ਨੂੰ ਬੋਤਲ ''ਚੋਂ ਬਾਹਰ ਕੱਢ ਦਿੱਤਾ ਹੈ''
ਸੁਸ਼ਮਾ ਸਵਰਾਜ ਦਾ ਦੇਹਾਂਤ, ਉਨ੍ਹਾਂ ਬਾਰੇ 7 ਗੱਲਾਂ
ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਮੰਗਲਵਾਰ 6 ਅਗਸਤ ਨੂੰ ਦੇਰ ਸ਼ਾਮ ਦੇਹਾਂਤ ਹੋ ਗਿਆ। ਉਨ੍ਹਾਂ ਨੂੰ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਈਂਸਜ਼ (AIIMS) ਵਿੱਚ ਦਾਖਲ ਕਰਵਾਇਆ ਗਿਆ ਸੀ।
ਉਨ੍ਹਾਂ ਦੀ ਮੌਤ ਕਾਰਡੀਐਕ ਅਰੈਸਟ (ਦਿਲ ਦਾ ਦੌਰਾ) ਕਾਰਨ ਹੋਈ ਹੈ। ਅੱਜ ਸਰਕਾਰੀ ਸਨਮਾਨ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਸੁਸ਼ਮਾ ਸਵਰਾਜ ਦਾ ਜਨਮ 14 ਫਰਵਰੀ 1952 ਨੂੰ ਹਰਿਆਣਾ ਦੇ ਅੰਬਾਲਾ ਕੈਂਟ ਵਿੱਚ ਹੋਇਆ।
ਉਨ੍ਹਾਂ ਦਾ ਵਿਆਹ 13 ਜੁਲਾਈ 1975 ਨੂੰ ਸਵਰਾਜ ਕੌਸ਼ਲ ਨਾਲ ਹੋਇਆ। ਉਨ੍ਹਾਂ ਦੀ ਇੱਕ ਧੀ ਹੈ ਬਾਂਸੁਰੀ ਸਵਰਾਜ।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਕਾਰਡੀਐਕ ਅਰੈਸਟ ਕੀ ਹੈ ਜਿਸ ਕਾਰਨ ਸੁਸ਼ਮਾ ਸਵਰਾਜ ਦੀ ਮੌਤ ਹੋਈ
ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਮੰਗਲਵਾਰ 6 ਅਗਸਤ ਨੂੰ ਦੇਰ ਸ਼ਾਮ ਕਾਰਡੀਐਕ ਅਰੈਸਟ ਕਾਰਨ ਦੇਹਾਂਤ ਹੋ ਗਿਆ।
ਕਾਰਡੀਐਕ ਅਰੈਸਟ ਕੀ ਹੁੰਦਾ ਹੈ, ਮਨੁੱਖ ਦੇ ਸਰੀਰ ਲਈ ਇਹ ਇੰਨਾ ਖ਼ਤਰਨਾਕ ਕਿਉਂ ਹੈ ਅਤੇ ਦਿਲ ਦੇ ਦੌਰੇ ਨਾਲੋਂ ਇਹ ਵੱਖਰਾ ਕਿਵੇਂ ਹੈ?
ਹਾਰਟ ਮੁਤਾਬਕ ਕਾਰਡੀਐਕ ਅਰੈਸਟ ਅਚਾਨਕ ਹੁੰਦਾ ਹੈ ਅਤੇ ਸਰੀਰ ਵਲੋਂ ਕੋਈ ਚਿਤਾਵਨੀ ਨਹੀਂ ਦਿੱਤੀ ਜਾਂਦੀ।
ਆਮ ਤੌਰ ''ਤੇ ਇਹ ਦਿਲ ਵਿੱਚ ਹੋਣ ਵਾਲੀ ਇਲੈਕਟ੍ਰੀਕਲ ਗੜਬੜ ਕਰ ਕੇ ਹੁੰਦਾ ਹੈ ਜਿਸ ਵਿੱਚ ਧੜਕਣ ਦਾ ਤਾਲਮੇਲ ਵਿਗੜ ਜਾਂਦਾ ਹੈ।
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਆਰਟੀਕਲ 370 ਖ਼ਤਮ ਹੋਣ ਤੋਂ ਬਾਅਦ ਮਹਿਬੂਬਾ ਦੀ ਧੀ ਨੇ ਕੀ ਕਿਹਾ
ਮਹਿਬੂਬਾ ਮੁਫ਼ਤੀ ਦੀ ਧੀ ਸਨਾ ਮੁਫ਼ਤੀ ਨਾਲ ''ਵੋਆਇਸ ਨੋਟਸ'' ਜ਼ਰੀਏ ਬੀਬੀਸੀ ਪੱਤਰਕਾਰ ਕੁਲਦੀਪ ਮਿਸ਼ਰ ਨੇ ਗੱਲ ਕੀਤੀ।
ਜਦੋਂ ਮਹਿਬੂਬਾ ਮੁਫ਼ਤੀ ਨੂੰ ਸ਼੍ਰੀਨਗਰ ਸਥਿਤ ਉਨ੍ਹਾਂ ਦੇ ਘਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਤਾਂ ਸਨਾ ਉਨ੍ਹਾਂ ਨਾਲ ਘਰ ਵਿੱਚ ਹੀ ਮੌਜੂਦ ਸੀ।
ਸਨਾ ਮੁਫ਼ਤੀ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਹੀ ਕਸ਼ਮੀਰੀ ਆਗੂਆਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ, "ਸਭ ਤੋਂ ਪਹਿਲਾਂ ਉਮਰ (ਅਬਦੁੱਲਾ) ਸਾਬ੍ਹ ਨੇ ਟਵੀਟ ਕੀਤਾ। ਸੋਮਵਾਰ ਸ਼ਾਮ ਤੱਕ ਉਹ ਨਜ਼ਰਬੰਦ ਸੀ। ਫਿਰ ਸ਼ਾਮ 6 ਵਜੇ ਸਾਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਅਹਿਤਿਆਤ ਵਜੋਂ ਹਿਰਾਸਤ ਵਿੱਚ ਰੱਖਿਆ ਜਾਵੇਗਾ। ਲਗਭਗ 7 ਵਜੇ 4-5 ਅਧਿਕਾਰੀ ਆਏ, ਜ਼ਿਲ੍ਹਾ ਅਧਿਕਾਰੀ ਵੀ ਆਈ। ਉਨ੍ਹਾਂ ਨੇ ਮੇਰੀ ਮਾਂ ਨੂੰ ਇੱਕ ਕਾਗਜ਼ ਦਿੱਤਾ ਅਤੇ ਉਨ੍ਹਾਂ ਨੂੰ ਥੋੜ੍ਹਾ ਸਮਾਂ ਦਿੱਤਾ ਕਿ ਉਹ ਜ਼ਰੂਰਤ ਦਾ ਸਮਾਨ ਨਾਲ ਲੈ ਸਕਣ।"
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਧਾਰਾ 370 ''ਤੇ ਬੋਲੇ ਇਮਰਾਨ ਖ਼ਾਨ, ''ਇਹ ਗੱਲ ਇੰਨੀ ਅੱਗੇ ਜਾਵੇਗੀ ਕਿ ਸਾਰਿਆਂ ਨੂੰ ਨੁਕਸਾਨ ਹੋਵੇਗਾ''
ਭਾਰਤ ਸ਼ਾਸਿਤ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਭਾਰਤ ਸਰਕਾਰ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤਿੱਖੀ ਆਲੋਚਨਾ ਕੀਤੀ ਹੈ। ਪਾਕਿਸਤਾਨ ਦੀ ਸੰਸਦ ਵਿੱਚ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਨੇ ਕੌਮਾਂਤੀਰ ਕਾਨੂੰਨਾਂ ਦੀਆਂ ਧੱਜੀਆਂ ਉਡਾਆਈਆਂ ਹਨ।
ਇਮਰਾਨ ਖ਼ਾਨ ਨੇ ਕਿਹਾ, ''''ਭਾਰਤ ਦੇ ਇਸ ਕਦਮ ਨੂੰ ਅਸੀਂ ਦੁਨੀਆਂ ਦੇ ਹਰ ਮੰਚ ਜਿਵੇਂ ਕਿ ਸੰਯੁਕਤ ਰਾਸ਼ਟਰ ਸਕਿਊਰਿਟੀ ਕਾਊਂਸਿਲ ਵਿੱਚ ਗੱਲ ਚੁੱਕਾਂਗੇ। ਕਸ਼ਮੀਰੀਆਂ ਦੇ ਨਾਲ ਪਾਕਿਸਤਾਨ ਹੀ ਨਹੀਂ ਸਗੋਂ ਸਾਰੀ ਦੁਨੀਆਂ ਦੇ ਮੁਸਲਮਾਨਾਂ ਦੀ ਆਵਾਜ਼ ਹੈ।''
ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=MFz3NsKosJY
https://www.youtube.com/watch?v=ZskiV0ohMrw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)